ਸਿੱਖ ਇਤਿਹਾਸ ਵਿੱਚ ਤਬਦੀਲੀਆਂ ਨਾਲ ਵਿਦਵਾਨਾਂ ਦਾ ਗੁੱਸਾ ਸਿਖ਼ਰ ‘ਤੇ

ਇਤਿਹਾਸ ਨੂੰ ਬਦਲਣ ਪਿੱਛੇ ਆਰ ਐਸ ਐਸ ਦੀ ਵੱਡੀ ਸਾਜ਼ਿਸ਼: ਸਿੱਖ ਵਿਦਵਾਨ

ਸੁਖਬੀਰ ਬਾਦਲ ਤੇ ਕੈਪਟਨ ਦੋਵਾਂ ਦੀ ਹੀ ਸਿਆਸੀ ਤੇ ਗੁਮਰਾਹਕੁੰਨ ਬਿਆਨਬਾਜ਼ੀ

ਕਰਮਜੀਤ ਸਿੰਘ
99150-91063

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਗਿਆਰਵੀਂ ਅਤੇ ਬਾਰਵੀਂ ਕਲਾਸ ਨਾਲ ਸਬੰਧਤ ਇਤਿਹਾਸ ਦੇ ਸਿਲੇਬਸ ਵਿੱਚ ਕੀਤੀਆਂ ਗਈਆਂ ਵੱਡੀਆਂ ਤਬਦੀਲੀਆਂ ਨੂੰ ਲੈ ਕੇ ਜਿਥੇ ਵਿਰੋਧੀ ਧਿਰ ਨੇ ਸਿੱਖਿਆ ਬੋਰਡ ਅਤੇ ਪੰਜਾਬ ਸਰਕਾਰ ਨੂੰ ਬੁਰੀ ਤਰਾਂ ਘੇਰ ਰੱਖਿਆ ਹੈ, ਉਥੇ ਇਹ ਭਖਦਾ ਵਿਸ਼ਾ ਹੁਣ ਰਾਜਨੀਤਿਕ ਵਿਦਵਾਨਾਂ ਦੇ ਵਿਹੜੇ ਵਿੱਚ ਆ ਗਿਆ ਹੈ? ਅੱਜ ਇਥੇ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਕੈਂਪਸ ਵਿੱਚ ਸਿੱਖ ਵਿਚਾਰ ਮੰਚ ਵੱਲੋਂ ਸੱਦੀ ਇੱਕ ਹੰਗਾਮੀ ਮੀਟਿੰਗ ਵਿੱਚ ਵਿਦਵਾਨ ਇਸ ਹੱਦ ਤੱਕ ਗੁੱਸੇ ਵਿੱਚ ਭਰੇ ਪੀਤੇ ਸਨ ਕਿ ਉਨਾਂ ਨੂੰ ਇਸ ਸਾਰੇ ਸਿਲਸਿਲੇ ਵਿੱਚ ਇੱਕ ਵੱਡੀ ਸਾਜ਼ਿਸ਼ ਨਜ਼ਰ ਆਉਂਦੀ ਸੀ ਅਤੇ ਇਸ ਸਾਜ਼ਿਸ਼ ਵਿੱਚ ਸਪੱਸ਼ਟ ਤੌਰ ‘ਤੇ ਉਨਾਂ ਨੂੰ ਆਰ ਐਸ ਐਸ ਦਾ ਵੱਡਾ ਰੋਲ ਨਜ਼ਰ ਆਉਂਦਾ ਸੀ? ਲਗਭਗ ਢਾਈ ਘੰਟੇ ਚੱਲੀ ਇਸ ਮੀਟਿੰਗ ਵਿੱਚ ਸਿੱਖ ਇਤਿਹਾਸ ਦੇ ਦੋ ਵੱਡੇ ਵਿਦਵਾਨ ਡਾ. ਗੁਰਦਰਸ਼ਨ ਸਿੱਘ ਢਿੱਲੋਂ ਅਤੇ ਸ. ਗੁਰਤੇਜ ਸਿੰਘ ਆਈ ਏ ਐਸ, ਸਿੱਖ ਮਾਮਲਿਆਂ ਬਾਰੇ ਉਘੇ ਜਾਣਕਾਰ ਅਤੇ ਵਿਦਵਾਨ ਭਾਈ ਅਸ਼ੋਕ ਸਿੰਘ ਬਾਗੜੀਆਂ, ਸਾਬਕਾ ਆਈ ਏ ਐਸ ਕੁਲਬੀਰ ਸਿੰਘ, ਯੂ ਐਨ ਆਈ ਦੇ ਸਾਬਕਾ ਵਿਸ਼ਸ਼ ਪ੍ਰਤੀਨਿਧ ਅਤੇ ਸੀਨੀਅਰ ਪੱਤਰਕਾਰ ਸ. ਜਸਪਾਲ ਸਿੰਘ ਸਿੱਧੂ, ਪੰਜਾਬ ਯੂਨੀਵਰਸਿਟੀ ਵਿੱਚ ਜਰਮਨ ਵਿਸ਼ੇ ‘ਤੇ ਪੀਐਚਡੀ ਕਰ ਰਹੇ ਸ. ਗਿਆਨ ਸਿੰਘ, ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਚੋਟੀ ਦੇ ਆਗੂ ਸ. ਗੁਰਪ੍ਰੀਤ ਸਿੰਘ ਅਤੇ ਪਿ੍ਰੰਸੀਪਲ ਖੁਸ਼ਹਾਲ ਸਿੰਘ ਅਤੇ ਖਾਲਸਾ ਪੰਚਾਇਤ ਦੇ ਸ. ਰਜਿੰਦਰ ਸਿੰਘ ਸ਼ਾਮਿਲ ਸਨ? ਇਸ ਤੋਂ ਇਲਾਵਾ ਯੂਨਾਇਟਿਡ ਸਿੱਖ ਪਾਰਟੀ ਦੇ ਆਗੂ ਭਾਈ ਜਸਵਿੰਦਰ ਸਿੰਘ ਆਪਣੇ ਸਾਥੀਆਂ ਸਮੇਤ ਵਿਸ਼ੇਸ਼ ਦਸਤਾਵੇਜ਼ ਲੈ ਕੇ ਪਹੁੰਚੇ ਹੋਏ ਸਨ, ਜਿਸ ਤੋਂ ਇਹ ਸਾਫ ਪਤਾ ਲੱਗਦਾ ਹੈ ਕਿ ਇਤਿਹਾਸ ਦੇ ਸਿਲੇਬਸ ਵਿੱਚ ਸਚਮੁੱਚ ਹੀ ਵੱਡੀਆਂ ਤਬਦੀਲੀਆਂ ਕੀਤੀਆਂ ਗਈਆਂ ਹਨ ਅਤੇ ਪੰਜਾਬ ਸਰਕਾਰ ਅਤੇ ਸਿੱਖਿਆ ਬੋਰਡ ਦਾ ਇਹ ਦਾਅਵਾ ਬੇਬੁਨਿਆਦ ਹੈ ਕਿ ਸਿਲੇਬਸ ਵਿੱਚ ਇੱਕ ਅੱਖਰ ਵੀ ਨਹੀਂ ਤਬਦੀਲ ਕੀਤਾ ਗਿਆ?

ਸ. ਗੁਰਤੇਜ ਸਿੰਘ ਨੇ ਦੱਸਿਆ ਕਿ ਸਿੱਖ ਇਤਿਹਾਸ ਨੂੰ ਬਦਲਣ ਅਤੇ ਤੋੜ ਮਰੋੜ ਕੇ ਪੇਸ਼ ਕਰਨ ਦੀ ਸਿਲਸਿਲਾ ਲਗਭਗ ਉਸ ਸਮੇਂ ਹੀ ਸ਼ੁਰੂ ਹੋ ਗਿਆ ਸੀ ਜਦੋਂ ਉਹ ਇਤਿਹਾਸ ਦੇ ਵਿਸ਼ੇ ਵਿੱਚ ਐਮ.ਏ. ਦੀ ਪੜਾਈ ਕਰ ਰਹੇ ਸਨ? ਉਸ ਸਮੇਂ ਸਿੱਖ ਇਤਿਹਾਸ ਨੂੰ ਬਦਲਣ ਲਈ ਇੱਕ ਵਿਸ਼ੇਸ਼ ਟਰਮ ਇਜਾਦ ਕੀਤੀ ਗਈ, ਜਿਸ ਦਾ ਨਾਂ ‘ਕੌਮਿਊਨਲ ਹਿਸਟਰੀ‘ ਰੱਖਿਆ ਗਿਆ? ਦੂਜੇ ਸ਼ਬਦਾਂ ਵਿੱਚ ਸਿੱਖ ਇਤਿਹਾਸ ਨੂੰ ‘ਕੌਮਿਊਨਲ ਹਿਸਟਰੀ‘ ਕਹਿ ਕੇ ਪੇਸ਼ ਕੀਤਾ ਗਿਆ ਅਤੇ ਇਹ ਵੀ ਕਿਹਾ ਗਿਆ ਕਿ ਇਸ ਇਤਿਹਾਸ ਦੀ ਥਾਂ ‘ਤੇ ਹੁਣ ਸਮਾਜਕ ਇਤਿਹਾਸ ਲਿਖਿਆ ਜਾਣਾ ਚਾਹੀਦਾ ਹੈ? ਇਸ ਦਾ ਇੱਕ ਮਤਲਬ ਸਾਫ ਤੌਰ ‘ਤੇ ਸਪੱਸ਼ਟ ਸੀ ਕਿ ਅਕਾਲੀ ਲਹਿਰ, ਬੱਬਰ ਅਕਾਲੀ ਲਹਿਰ, ਗਦਰ ਪਾਰਟੀ ਲਹਿਰ ਵਰਗੀਆਂ ਲਹਿਰਾਂ ਨੂੰ ਇਤਿਹਾਸ ਵਿੱਚੋਂ ਕੱਢ ਦਿੱਤਾ ਜਾਵੇ? ਉਨਾਂ ਕਿਹਾ ਕਿ ਇਸ ਸਾਰੇ ਸਿਲਿਸਿਲੇ ਪਿੱਛੇ ਆਰ ਐਸ ਐਸ ਦੀ ਵਿਚਾਰਧਾਰਾ ਕੰਮ ਕਰਦੀ ਹੈ? ਉਨਾਂ ਨੇ ਇੱਕ ਵੱਡੀ ਕਨਵੈਨਸ਼ਨ ਸੱਦੇ ਜਾਣ ਦਾ ਸੁਝਾਅ ਦਿੱਤਾ ਜੋ ਸਿੱਖ ਇਤਿਹਾਸ ਅਤੇ ਹੋਰ ਸਬੰਧਤ ਸਿੱਖ ਮਸਲਿਆਂ ਬਾਰੇ ਅਹਿਮ ਫੈਸਲੇ ਕੌਮ ਅੱਗੇ ਪੇਸ਼ ਕੀਤੇ ਜਾਣ ਅਤੇ ਸਿੱਖ ਕੌਮ ਵਿਰੁੱਧ ਰਚੀਆਂ ਜਾ ਰਹੀਆਂ ਸਾਜ਼ਿਸ਼ਾਂ ਦਾ ਪਰਦਾਫਾਸ਼ ਕੀਤਾ ਜਾਵੇ?

ਯੂਨੀਇਟਿਡ ਸਿੱਖ ਪਾਰਟੀ ਦੇ ਭਾਈ ਜਸਵਿੰਦਰ ਸਿੰਘ ਨੇ ਦੱਸਿਆ ਕਿ ਬਾਰਵੀਂ ਜਮਾਤ ਦੇ ਸਿਲੇਬਸ ਵਿੱਚ ਕੇਵਲ 20 ਪੰਨੇ ਹੀ ਸਿੱਖ ਇਤਿਹਾਸ ਨੂੰ ਦਿੱਤੇ ਗਏ ਹਨ ਅਤੇ ਉਸ ਵਿੱਚ ਵੀ ਅਧੂਰੀ ਜਾਣਕਾਰੀ ਪੇਸ਼ ਕੀਤੀ ਗਈ ਹੈ? ਉਨਾਂ ਨੇ ਗਿਆਰਵੀਂ ਜਮਾਤ ਦੇ ਸਿਲੇਬਸ ਦਾ ਵੀ ਜ਼ਿਕਰ ਕੀਤਾ ਅਤੇ ਉਦਾਹਰਣਾਂ ਦੇ ਕੇ ਦੱਸਿਆ ਕਿ ਨਾ ਕੇਵਲ ਪੰਨੇ ਹੀ ਘਟਾਏ ਗਏ ਹਨ ਸਗੋਂ ਇਤਿਹਾਸਕ ਤੱਥਾਂ ਨਾਲ ਵੀ ਵੱਡੀ ਛੇੜਛਾੜ ਕੀਤੀ ਗਈ ਹੈ? ਇੱਕ ਹੋਰ ਵਿਦਵਾਨ ਨੇ ਦੱਸਿਆ ਕਿ ਗਨੀ ਖਾਂ ਅਤੇ ਨਬੀ ਖਾਂ ਦੇ ਇਤਿਹਾਸਕ ਅਤੇ ਹਾਂ ਪੱਖੀ ਰੋਲ ਨੂੰ ਵੀ ਉਲਟਾ ਕਰ ਕੇ ਪੇਸ਼ ਕੀਤਾ ਗਿਆ ਹੈ?

ਡਾ. ਗਰੁਦਰਸ਼ਨ ਸਿੰਘ ਢਿੱਲੋਂ ਨੇ ਇਹ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਕਿ ਸਿਲੇਬਸ ਵਿੱਚ ਤਬਦੀਲੀ ਤਾਂ ਅਸਲ ਵਿੱਚ ਇੱਕ ਵੱਡੀ ਸਾਜ਼ਿਸ਼ ਦਾ ਹਿੱਸਾ ਹੈ ਜੋ ਆਰ ਐਸ ਐਸ ਨੇ ਅੰਤਰਰਾਸ਼ਟਰੀ ਪੱਧਰ ‘ਤੇ ਸ਼ੁਰੂ ਕੀਤੀ ਹੈ? ਉਨਾਂ ਨੇ ਮਿਸਾਲਾਂ ਦੇ ਕੇ ਇਹ ਸਪੱਸ਼ਟ ਕੀਤਾ ਕਿ ਬਾਹਰਲੇ ਦੇਸ਼ਾਂ ਦੀਆਂ ਕਈ ਯੂਨੀਵਰਸਿਟੀਆਂ ਅਤੇ ਵਿਸ਼ੇਸ਼ ਕਰ ਕੇ ਆਕਸਫੋਰਡ ਯੂਨੀਵਰਸਿਟੀ ਵਿੱਚ ਮੈਕਲਾਉਡ ਦੀ ਵਿਚਾਰਧਾਰਾ ਨਾਲ ਜੁੜੇ ਦਰਜਨਾਂ ਕਥਿਤ ਵਿਦਵਾਨ ਸਿੱਖ ਇਤਿਹਾਸ ਨੂੰ ਤੋੜ ਮਰੋੜ ਕੇ ਪੇਸ਼ ਕਰ ਰਹੇ ਹਨ? ਉਨਾਂ ਨੇ ਬਕਾਇਦਾ ਉਨਾਂ ਦੇ ਨਾਂ ਵੀ ਲਏ, ਜਿਨਾਂ ਵਿੱਚ ਗੁਰਿੰਦਰ ਮਾਨ, ਉਬਰਾਏ, ਪਿਸ਼ੌਰਾ ਸਿੰਘ ਅਤੇ ਮੰਡੇਰ ਸ਼ਾਮਿਲ ਹਨ? ਉਨਾਂ ਨੇ ਹਿੰਦੂਤਵ ਤਾਕਤਾਂ ਉਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਅਸਲ ਗੱਲ ਤਾਂ ਇਹ ਹੈ ਕਿ ਦਰਬਾਰ ਸਾਹਿਬ ਉਤੇ ਹੋਏ ਹਮਲੇ ਪਿੱਛੋਂ ਇਨਾਂ ਤਾਕਤਾਂ ਨੂੰ ਇਹ ਚਿੰਤਾ ਖਾਏ ਜਾ ਰਹੀ ਹੈ ਕਿ ਸਿੱਖ ਅਜੇ ਵੀ ਆਪਣੀ ਪਛਾਣ ਨਾਲ ਕਿਉਂ ਜੁੜੇ ਹੋਏ ਹਨ? ਉਨਾਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਨੂੰ ਤਾਂ ਹੁਣ ਕਿਸੇ ਵੀ ਹਾਲਤ ਵਿੱਚ ਉਹ ਬਦਲ ਨਹੀਂ ਸਕਦੇ ਪਰ ਉਹ ਇਸ ਦਾ ਗਲਤ ਤਰਜਮਾ ਕਰ ਕੇ ਗੁੰਮਰਾਹ ਜ਼ਰੂਰ ਕਰ ਰਹੇ ਹਨ? ਉਨਾਂ ਕਿਹਾ ਕਿ ਕਈ ਸਾਲ ਪਹਿਲਾਂ ਮੈਕਲਾਉਡ ਨੇ ਇਹ ਕਿਹਾ ਸੀ ਕਿ ਗੁਰੂ ਨਾਨਕ ਸਾਹਿਬ ਨੇ ਕੋਈ ਨਵੀਂ ਵਿਚਾਰਧਾਰਾ ਨਹੀਂ ਸੀ ਦਿੱਤੀ? ਜੋ ਵਿਚਾਰਧਾਰਾ ਉਨਾਂ ਦਿੱਤੀ ਸੀ ਉਹ ਤਾਂ ਸਨਾਤਨ ਧਰਮ ਦਾ ਹੀ ਇੱਕ ਹਿੱਸਾ ਸੀ ਜਾਂ ਭਗਤੀ ਲਹਿਰ ਦਾ ਹਿੱਸਾ ਸੀ? ਡਾ. ਢਿੱਲੋਂ ਨੇ ਕਿਹਾ ਕਿ ਮੈਕਲਾਉਡ ਦੇ ਸਮਰਥਕ ਇਹ ਦੱਸਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਸਿੱਖਾਂ ਦੀ ਆਪਣੀ ਵੱਖਰੀ, ਵਿਸ਼ੇਸ਼ ਅਤੇ ਨਿਵੇਕਲੀ ਪਹਿਚਾਣ ਨਹੀਂ ਹੈ? ਇਸ ਧਰਮ ਵਿੱਚ ਕਈ ਪਛਾਣਾਂ (ਮਲਟੀ-ਅਟੈਂਡਿਟੀਜ਼) ਕੰਮ ਕਰ ਰਹੀਆਂ ਹਨ? ਇੱਕ ਕਥਿਤ ਵਿਦਵਾਨ ਨੇ ਤਾਂ ਇਥੋਂ ਤੱਕ ਕਹਿ ਦਿੱਤਾ ਸੀ ਕਿ ਸਿੱਖਾਂ ਵਿੱਚ ਸ਼ਹਾਦਤ ਦੇ ਸੰਕਲਪ ਦੀ ਕੋਈ ਪਰੰਪਰਾ ਹੀ ਨਹੀਂ ਹੈ? ਇਹ ਤਾਂ ਬਣਾਈ (ਕੰਸਟ੍ਰੱਕਟ) ਗਈ ਹੈ? ਉਨਾਂ ਇਹ ਵੀ ਸਪੱਸ਼ਟ ਕੀਤਾ ਕਿ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਇਸ ਸਾਜ਼ਿਸ਼ ਵਿੱਚ ਆਪਣੇ ਆਪਣੇ ਹਿਸਾਬ ਨਾਲ ਪੂਰੀ ਤਰਾਂ ਭਾਈਵਾਲ ਹਨ? ਉਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਬੁਰੀ ਤਰਾਂ ਫਸਿਆ ਹੋਇਆ ਹੈ? ਉਹ, ਉਸ ਦਾ ਜਵਾਈ ਤੇ ਮੁੰਡੇ ਵਿਰੁੱਧ ਕਈ ਕੇਸ ਹਨ ਜਦਕਿ ਜਵਾਈ ਅੰਡਰਗਰਾਉਂਡ ਹੋਇਆ ਹੈ? ਉਹ ਕਿਸੇ ਵੀ ਤਰਾਂ ਹੁਣ ਸਿੱਖ ਪੰਥ ਦੇ ਹੱਕ ਵਿੱਚ ਕੋਈ ਦਿ੍ਰੜ ਸਟੈਂਡ ਨਹੀਂ ਲਏਗਾ ਜਦਕਿ ਸ. ਪ੍ਰਕਾਸ਼ ਸਿੰਘ ਬਾਦਲ ਸਪੱਸ਼ਟ ਤੌਰ ‘ਤੇ ਹਿੰਦੂਤਵ ਵਿਚਾਰਧਾਰਾ ਦੇ ਸਮਰਥਕ ਹਨ? ਇੱਕ ਹੋਰ ਵਿਦਵਾਨ ਨੇ ਕਿਹਾ ਕਿ ਜੇ ਪ੍ਰਕਾਸ਼ ਸਿੰਘ ਬਾਦਲ ਹਿੰਦੂਤਵ ਵਿਚਾਰਧਾਰਾ ਦਾ ਸਮਰਥਕ ਹੈ ਤਾਂ ਦੂਜੇ ਪਾਸ ਕੈਪਟਨ ਅਮਰਿੰਦਰ ਸਿੰਘ ਰਾਸ਼ਟਰਵਾਦ ਦੇ ਨਾਂ ਹੇਠਾਂ ਸਿੱਖ ਕੌਮ ਦਾ ਵਿਰੋਧ ਕਰ ਰਿਹਾ ਹੈ?

ਸਿੱਖ ਵਿਦਵਾਨਾਂ ਨੇ ਮੰਗ ਕੀਤੀ ਕਿ ਸਿੱਖਿਆ ਬੋਰਡ ਤੁਰੰਤ ਸਿੱਖ ਇਤਿਹਾਸਕਾਰਾਂ ਨੂੰ ਸ਼ਾਮਿਲ ਕਰ ਕੇ ਇੱਕ ਨਵੀਂ ਕਮੇਟੀ ਦਾ ਗਠਨ ਕਰੇ ਜਿਸ ਵਿੱਚ ਸਿੱਖ ਇਤਿਹਾਸ ਦੀ ਸਹੀ ਪੇਸ਼ਕਾਰੀ ਵਾਲੇ ਸਿਲੇਬਸ ਨੂੰ ਅੰਤਿਮ ਰੂਪ ਦਿੱਤਾ ਜਾਵੇ? ਮੀਟਿੰਗ ਦੌਰਾਨ ਪਾਸ ਕੀਤੇ ਇੱਕ ਮਤੇ ਵਿੱਚ ਅਕਾਲੀ ਭਾਜਪਾ ਸਰਕਾਰ ਦੀ ਵੀ ਆਲੋਚਨਾ ਕੀਤੀ ਗਈ ਅਤੇ ਇਹ ਗਿਆ ਕਿ ਇਸ ਸਰਕਾਰ ਨੇ 2014 ਵਿੱਚ ਇਤਿਹਾਸ ਦੀਆਂ ਪਾਠ ਪੁਸਤਕਾਂ ਨੂੰ ਐਨ ਸੀ ਈ ਆਰ ਟੀ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਕੂਲ ਬਣਾਉਣ ਦੇ ਬਹਾਨੇ ਸਿੱਖ ਇਤਿਹਾਸ ਨੂੰ ਘਟਾਉਣ, ਰਾਸ਼ਟਰਵਾਦੀ ਬਨਾਉਣ ਤੇ ਭਗਵਾਂਕਰਨ ਦੀ ਪ੍ਰਕਿਰੀਆ ਅਰੰਭ ਕਰ ਦਿੱਤੀ ਸੀ? ਇਸ ਸਿਲਸਿਲੇ ਵਿੱਚ ਸਿੱਖ ਇਤਿਹਾਸ ਦਾ ਵੱਡਾ ਹਿੱਸਾ ਹੀ ਉਡਾ ਦਿੱਤਾ ਗਿਆ ਜਦਕਿ ਬਾਕੀ ਹਿੱਸੇ ਦਾ ਭਗਵਾਂਕਰਨ ਕਰ ਦਿੱਤਾ ਗਿਆ?

ਬਿਆਨ ਵਿੱਚ ਇਹ ਵੀ ਕਿਹਾ ਗਿਆ ਕਿ ਸਿੱਖਿਆ ਬੋਰਡ ਨੇ ਕਰਮਕਾਂਡੀ, ਪੁਜਾਰੀਵਾਦ ਅਤੇ ਹਿੰਦੂਵਾਦੀ ਮਿਥਿਹਾਸ ਨੂੰ ਇਤਿਹਾਸ ਬਣਾ ਕੇ ਪੇਸ਼ ਕੀਤਾ ਅਤੇ ਇਸ ਨੂੰ ਸਿੱਖ ਯੋਧਿਆਂ ਦੇ ਕਾਰਨਾਮਿਆਂ ਅਤੇ ਇਤਿਹਾਸਕ ਤੱਥਾਂ ਦੇ ਬਰਾਬਰ ਪੇਸ਼ ਕੀਤਾ? ਸਕੂਲ ਦੀਆਂ ਨਵੀਂਆਂ ਪਾਠ ਪੁਸਤਕਾਂ ਅਸਲ ਵਿੱਚ ਸਿੱਖ ਪਹਿਚਾਣ ਨੂੰ ਪੇਤਲਾ ਅਤੇ ਕਮਜ਼ੋਰ ਕਰਨ ਦੀ ਸਾਜ਼ਿਸ਼ ਵਿੱਚੋਂ ਹੀ ਤਿਆਰ ਕੀਤੀਆਂ ਗਈਆਂ ਹਨ? ਇਸੇ ਕਰ ਕੇ ਸਿਲੇਬਸ ਤਿਆਰ ਕਰਨ ਲਈ ਕਿਸੇ ਸਿੱਖ ਇਤਿਹਾਸਕਾਰ ਨੂੰ ਸ਼ਾਮਿਲ ਨਹੀਂ ਕੀਤਾ ਗਿਆ ਅਤੇ ਸ਼੍ਰੋਮਣੀ ਕਮੇਟੀ ਦੇ ਨੁਮਾਇੰਦੇ, ਪੰਜਾਬੀ ਯੂਨੀਵਰਸਿਟੀ ਦੇ ਧਰਮ ਵਿਭਾਗ ਦੇ ਪ੍ਰੋਫੈਸਰ ਨੂੰ ਇਸ ਪ੍ਰਕਿਰਿਆ ਨਾਲ ਜੋੜਨਾ ਮਹਿਜ਼ ਪਰਦਾਪੋਸ਼ੀ ਸੀ?

ਮਤੇ ਮੁਤਾਬਕ ਪੰਜਾਬ ਦੀ ਨਵੀਂ ਕਾਂਗਰਸ ਸਰਕਾਰ ਨੂੰ ਚਾਹੀਦਾ ਤਾਂ ਸੀ ਕਿ ਉਹ ਪਿਛਲੀ ਅਕਾਲੀਭਾਜਪਾ ਸਰਕਾਰ ਵੱਲੋਂ ਸਿੱਖ ਇਤਿਹਾਸ ਦੇ ਹਿੰਦੂਕਰਣ ਕਰਨ ਦੇ ਪ੍ਰੋਜੈਕਟ ਨੂੰ ਰੱਦ ਕਰਦੀ ਪਰ ਇਸ ਦੇ ਉਲਟ ਇਸ ਨੇ ਨਵੀਂਆਂ ਪਾਠਪੁਸਤਕਾਂ ਦੇ ਹੱਕ ਵਿਚ ਤਣ ਕੇ ਇਤਿਹਾਸ ਦੇ ਭਗਵਾਂਕਰਣ ਦੀ ਮੁਹਿੰਮ ਨੂੰ ਜਾਇਜ਼ ਠਹਿਰਾ ਦਿੱਤਾ? ਸਿੱਖ ਬੁੱਧੀਜੀਵੀਆਂ ਨੇ ਕਿਹਾ ਕਿ ਸਿੱਖ ਇਤਿਹਾਸ ਤੇ ਕਲਚਰ ਦੀ ਵਿਲੱਖਣਤਾ ਨੂੰ ਖਤਮ ਕਰਕੇ ਰਾਸ਼ਟਰਵਾਦੀ ਢਾਂਚੇ ਵਿਚ ਫਿੱਟ ਕਰਨ ਵਿਚ ਅਕਾਲੀਭਾਜਪਾ ਤੇ ਕਾਂਗਰਸ ਦੀਆਂ ਸਰਕਾਰਾਂ ਦਾ ਬਰਾਬਰ ਦਾ ਘਿਣਾਉਣਾ ਰੋਲ ਹੈ? ਇਸ ਕਰਕੇ ਸੁਖਬੀਰ ਸਿੰਘ ਬਾਦਲ ਵੱਲੋਂ ਕੈਪਟਨ ਸਰਕਾਰ ਉਤੇ ਸਿੱਖ ਇਤਿਹਾਸ ਨੰੂ ਛੁਟਿਆਉਣ ਦੇ ਦੋਸ਼ ਮਹਿਜ਼ ਸਿਆਸੀ ਤੇ ਗੁਮਰਾਹਕੁਨ ਬਿਆਨਬਾਜ਼ੀ ਹੈ? ਅੰਤ ਵਿਚ ਸਿੱਖ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਹ ਘੱਟਗਿਣਤੀ ਫਿਰਕਾ ਹੋਣ ਕਾਰਨ ਉਤਪੰਨ ਹੋਣ ਵਾਲੀਆਂ ਦੁਸ਼ਵਾਰੀਆਂ ਤੋਂ ਚੇਤੰਨ ਰਹਿੰਦਿਆਂ ਆਪਣੇ ਇਤਿਹਾਸ ਤੇ ਕਲਚਰ ਨੂੰ ਬਚਾਉਣ ਲਈ ਜਾਗਰੂਕਤਾ ਮੁਹਿੰਮ ਖੜੀ ਕਰਨ?

ਇਸ ਪੱਤਰਕਾਰ ਵੱਲੋਂ ਜਦੋਂ ਹਿਮਾਚਲ ਪ੍ਰਦੇਸ਼, ਹਰਿਆਣਾ ਅਤੇ ਆਂਧਰਾ ਪ੍ਰਦੇਸ਼ ਦੇ ਸਿੱਖਿਆ ਬੋਰਡਾਂ ਦੇ ਇਤਿਹਾਸ ਦੇ ਸਿਲੇਬਸਾਂ ਦਾ ਵਿਸ਼ਲੇਸ਼ਣ ਕੀਤਾ ਗਿਆ ਤਾਂ ਇੱਕ ਦਿਲਚਸਪ ਹਕੀਕਤ ਸਾਹਮਣੇ ਆਈ ਕਿ ਹਿਮਾਚਲ ਅਤੇ ਹਰਿਆਣਾ ਵਰਗੇ ਗੁਆਂਢੀ ਸੂਬਿਆਂ ਵਿੱਚ ਸਿੱਖ ਇਤਿਹਾਸ ਬਾਰੇ ਇੱਕ ਅੱਖਰ ਵੀ ਸ਼ਾਮਿਲ ਨਹੀਂ ਕੀਤਾ ਗਿਆ ਜਦਕਿ ਇਨਾਂ ਦੋਵਾਂ ਸੂਬਿਆਂ ਵਿੱਚ ਸਿੱਖ ਇਤਿਹਾਸ ਦਾ ਵੱਡਾ ਰੋਲ ਰਿਹਾ ਹੈ? ਇੱਕ ਹੋਰ ਦਿਲਚਸਪ ਹਕੀਕਤ ਇਹ ਵੀ ਸਾਹਮਣੇ ਆਈ ਕਿ ਮਹਾਂਭਾਰਤ ਨੂੰ ਇਤਿਹਾਸ ਦਰਸ਼ਾ ਕੇ ਪੇਸ਼ ਕੀਤਾ ਗਿਆ? ਜਦਕਿ ਸ਼ਾਇਦ ਹੀ ਕੋਈ ਇਤਿਹਾਸਕਾਰ ਹੋਵੇਗਾ ਜਿਸ ਨੇ ਮਹਾਂਭਾਰਤ ਨੂੰ ਇਤਿਹਾਸ ਦਾ ਹਿੱਸਾ ਕਿਹਾ ਹੋਵੇ? ਇਹ ਵੀ ਤੱਥ ਸਾਹਮਣੇ ਆਇਆ ਕਿ ਸਿੱਖਿਆ ਬੋਰਡਾਂ ਨੇ ਐਨ ਸੀ ਈ ਆਰ ਟੀ ਦੀਆਂ ਹਦਾਇਤਾਂ ਦਾ ਕੋਈ ਖਾਸ ਪਾਲਣ ਨਹੀਂ ਕੀਤਾ ਜਦਕਿ ਉਨਾਂ ਨੇ ਆਪਣੇ ਆਪਣੇ ਇਲਾਕਿਆਂ ਦੇ ਇਤਿਹਾਸ ਨੂੰ ਹੀ ਤਰਜੀਹ ਦਿੱਤੀ ਪਰ ਪਤਾ ਨਹੀਂ ਲੱਗਦਾ ਕਿ ਸਿੱਖਿਆ ਬੋਰਡ ਦੇ ਅਧਿਕਾਰੀਆਂ ਉਤੇ ਕਿਸ ਨੇ ਤਲਵਾਰ ਰੱਖੀ ਹੋਈ ਸੀ ਕਿ ਉਨਾਂ ਨੇ ਐਨ ਸੀ ਈ ਆਰ ਟੀ ਨਾਲ ਪੂਰੀ ਵਫਾ ਜਤਲਾਈ ਜਦਕਿ ਆਪਣੇ ਇਤਿਹਾਸ ਨੂੰ ਜਾਣ ਬੁੱਝ ਕੇ ਨਜ਼ਰਅੰਦਾਜ਼ ਕਰ ਦਿੱਤਾ? ਇੱਕ ਹੋਰ ਵਿਚਾਰ ਵੀ ਸਾਹਮਣੇ ਆਇਆ ਕਿ ਵਿੱਦਿਆ ਦਾ ਖੇਤਰ ਰਾਜਾਂ ਦੇ ਅਧਿਕਾਰ ਖੇਤਰ ਵਿੱਚ ਆਉਂਦਾ ਹੈ ਤਾਂ ਫਿਰ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਸਿੱਖ ਇਤਿਹਾਸ ਨੂੰ ਬਾਰਵੀਂ ਜਮਾਤ ਦਾ ਵੱਡਾ ਹਿੱਸਾ ਬਣਾਉਣ ਤੋਂ ਕਿਨਾਂ ਕਾਰਨਾਂ ਕਰਕੇ ਗੁਰੇਜ਼ ਕੀਤਾ?

Article
Sikhs
History
youtube, Buying a new car? Want help? Find some expert advice on how to select the best car for your requirements. , A wide range of car insurance providers and products are available in the market today. We help you know them a little better and also choose the most suitable product for your need. . Tyres are the only point of contact between the car and road, so even slightest deviation can directly affect performance, efficiency, comfort and even safety. Know your tyres better with the CarWale tyre guide. . Used car buying is a very complicated process, so who better than CarWale as your guide? Here are few steps and guidelines to help you get the best deal. . Comedy Dangal, Maruti Suzuki Swift Dzire, Automobile, Chevorlet, Hyundai Verna, i20 To cash-in on the festive season, Maruti Suzuki has introduced the Alto 800 Utsav Edition in the country. The new Utsav Edition model is based on the VXi (O) variant of the Alto 800. Changes are limited to cosmetic detailing, while mechanically it continues to be powered by the existing petrol engine. On the pricing aspect, the Utsav Edition is priced at Rs 3.94 lakhs, which is Rs 20,000 more than the regular VXi (O) which is priced at Rs 3.74 lakhs (ex-showroom, Delhi). To distinguish it from a regular version, the Alto 800 Utsav Edition gets body decals on the sides, ORVM cover garnish, door seal guard and reverse parking sensors. The vehicle also gets chrome strips below the tail lamps, bumpers and lower lip of the hood. The interior gets all-black upholstery with red strip. Maruti Suzuki dealers in the country are also offering additional discounts of up to Rs 25,000 along with additional exchange bonus to boost sales during the festive season. Mechanically, the Maruti Suzuki Alto 800 is powered by a 0.8-litre petrol engine that generates 48bhp of power at 6000rpm and 69Nm of torque at 3500rpm. The modest engine comes mated to a five-speed manual transmission. The entry-level vehicle is also available in a CNG option which generates 40bhp of power. The Alto 800 from Maruti Suzuki competes against the likes of the Renault Kwid and Hyundai Eon in India.