ਪੰਥਕ ਨਾਮਾ : ਵੀਰਾ ਦਸਤਾਰ ਸੰਭਾਲ ਫਿਰ ਲੜ ਲਵੀਂ...

“ਸਿੱਖ ਦੇ ਸਿਰ ਤੇ ਸੋਂਹਦੀ ਦਸਤਾਰ ਨੂੰ ਪਹਿਲਾ ਖਤਰਾ ਫਰਾਂਸ ਦੀ ਧਰਤੀ ਤੇ ੧੯੯੩ ਵਿੱਚ ਦਰਪੇਸ਼ ਹੋਇਆ ਸੀ ਜਿਸਨੂੰ ਸੁਲਝਾਣ ਲਈ ੨੫ ਸਾਲ ਦਾ ਸਮਾਂ ਵੀ ਬਹੁਤ ਥੋੜਾ ਹੋ ਗੁਜਰਿਆ ਹੈ ।ਕਾਰਣ ਤਾਂ ਅਗਸਤ ੧੯੮੨ ਵਿੱਚ ਆਰੰਭੇ ਸਿੱਖਾਂ ਦੀਆਂ ਹੱਕੀ ਤੇ ਧਾਰਮਿਕ ਮੰਗਾਂ ਦੇ ਸੰਘਰਸ਼ ਨੂੰ ਬਦਨਾਮ ਕਰਨ ਦੀਆਂ ਸਰਕਾਰੀ ਕੋਸ਼ਿਸ਼ਾਂ ਵੀ ਹਨ।ਅਮਰੀਕਾ ਦੇ ਟਵਿਨ ਟਾਵਰ ਤੇ ਇਸਲਾਮਿਕ ਜਿਹਾਦ ਦੇ ਮਰਦੇ ਮੁਜਾਹਿਦਾਂ ਵਲੋਂ ਕੀਤੇ ਹਮਲੇ ਕਰਨ ਵਾਲਿਆਂ ਦੇ ਸਿਰ ਤੇ ਬੱਝੀ ਦਸਤਾਰ ਦਾ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਦੇ ਧਰਮੀ ਜੀਉੜਿਆਂ ਸਿਰ ਸਜੀ ਦਸਤਾਰ ਨਾਲ ਮੇਲ ਖਾ ਜਾਣਾ ਵੀ ਹੈ।ਉਹ ਕਿਹੜੇ ਵਿਦੇਸ਼ੀ ਮੁਲਕ ਹੈ ਜਿਥੇ ਅਸਾਂ ਇਸ ਦਸਤਾਰ ਸਹਿਤ ਕਿਰਤ ਕਰਨ ਦੇ ਹੱਕ ਤੋਂ ਲੈਕੇ ਉਨਾਂ ਮੁਲਕਾਂ ਵਿੱਚ ਹੀ ਸਰਕਾਰੀ ਨੌਕਰੀਆਂ ਕਰਨ ਲਈ ਕੇਸ ਨਹੀ ਲੜੇ।ਕੁਝ ਦੇਰ ਪਹਿਲਾਂ ਹੀ ਭਾਰਤ ਦੀ ਸੁਪਰੀਮ ਕੋਰਟ ਨੇ ਵੀ ਦਸਤਾਰ ਦੀ ਅਹਿਮੀਅਤ ਤੇ ਸਵਾਲ ਉਠਾਏ ਨੇ ।ਸਾਡੀਆਂ ਦਲੀਲਾਂ ,ਤਰਕ,ਸੁਝਾਅ ਤਾਂ ਅਜੇ ਇਸ ਦੇਸ਼ ਅੰਦਰ ਹੀ ਹਾਂ ਪੱਖੀ ਹੁੰਘਾਰੇ ਦੀ ਉਡੀਕ ਵਿੱਚ ਹਨ।ਸਾਡੇ ਆਪਣੇ ਤਖਤ ਸ੍ਰੀ ਅਕਾਲ ਤਖਤ ਸਾਹਿਬ ਦੇ ਸਕਤਰੇਤ ਦੇ ਕਿਸੇ ਸੈਲਫ ਤੇ ਉਹ ਸ਼ਿਕਾਇਤ ਵੀ ਸੰਭਾਲੀ ਪਈ ਹੋਵੇਗੀ ਕਿ ਸਰਕਾਰਾਂ ਤੇ ਪੁਲਿਸ ਨੂੰ ਕਹੋ ਕਿਸੇ ਸਿੱਖ ਨੂੰ ਹਵਾਲਾਤ ਜਾਂ ਜੇਲ ਵਿੱਚ ਬੰਦ ਕਰਦੇ ਵਕਤ ,ਉਸਦੀ ਦਸਤਾਰ ਨਾ ਲੁਹਾਈ ਜਾਵੇ।ਜੇ ਲੁਹਾਣੀ ਹੈ ਤਾਂ ਘੱਟੋ ਘੱਟ ਜਮੀਨ ਤੇ ਨਾ ਰੱਖੀ ਜਾਏ।ਸਿੱਖ ਦੇ ਸਿਰ ਦੀ ਦਸਤਾਰ ਲਈ ਲੰਬੀ ਲੜਾਈ ਲੜੇ ਜਾਣ ਵਾਲੇ ਮੁਲਕ ਇੰਗਲੈਂਡ ਵਿਖੇ ਵਾਪਰੀ ਘਟਨਾ ਨੇ ਹਰ ਪੰਥ ਦਰਦੀ ਨੂੰ ਹਲੂਣਿਆ ਜਰੂਰ ਹੈ।ਦੇਸ਼ ਵਿਦੇਸ਼ ਵਿੱਚ ਵਿਚਰਕੇ ਸਿੱਖ ਪਹਿਚਾਣ ਦੀ ਗਲ ਕਰਨ ਵਾਲੇ ਡਾ:ਸੁਖਪ੍ਰੀਤ ਸਿੰਘ ਉਦੋਕੇ,ਇੱਕ ਲੰਬਾ ਸਮਾਂ ਸਿੱਖ ਸਿਧਾਤਾਂ ਦੀ ਰਾਖੀ ਲਈ ਜੂਝਣ ਵਾਲੇ ਸ੍ਰ:ਸੁਖਦੇਵ ਸਿੰਘ ਭੌਰ ਅਤੇ ਵੀਹਵੀਂ ਸਦੀ ਦੇ ਸਿੱਖ ਸੰਘਰਸ਼ ਦੇ ਮੋਢੀ ਸਿੱਖਾਂ ਦੀ ਕਤਾਰ ਵਿੱਚ ਸ਼ਾਮਿਲ ਤੇ ਜਲਾਵਤਨੀ ਭੁਗਤ ਰਹੇ ਸ੍ਰ:ਗਜਿੰਦਰ ਸਿੰਘ ਦੇ ਜਜਬਾਤ ਅਸੀਂ ਜਰੂਰ ਆਪਣੇ ਪਾਠਕਾਂ ਸਾਹਮਣੇ ਰੱਖਣਾ ਚਾਹਾਂਗੇ“।  -  ਸੰਪਾਦਕ

ਜੱਗ ਹਸਾਈ ਕਰਵਾਈ ਜਾਣੀ ਹੈ? ਜਾਂ ਸੋਚਣਾ ਹੈ?

ਯੂਕੇ ਦੇ ਇੱਕ ਗੁਰੂਘਰ ਵਿੱਚ ਚੰਡੀਗੜ ਵਾਲੇ ਕਥਾਵਾਚਕ ਭਾਈ ਅਮਰੀਕ ਸਿੰਘ ਜੀ ਦੇ ਨਾਲ ਕੁੱਝ ਮੁਖਾਲਫ ਸੋਚ ਵਾਲੇ ਸਿੰਘਾਂ ਵੱਲੋਂ ਕੁੱਟ ਮਾਰ ਕਰਨ ਅਤੇ ਦਸਤਾਰ ਲਾਹੁਣ ਦੀ ਘੱਟਨਾ ਤੋਂ ਬਾਦ ਵਿਵਾਦ ਵਾਲੇ ਧਾਰਮਿਕ ਮੁਦਿਆਂ ਉਤੇ ਬਹਿਸ ਇੱਕ ਵਾਰ ਫੇਰ ਭੱਖਣੀ ਸ਼ੁਰੂ ਹੋ ਗਈ ਹੈ । ਇਹ ਘੱਟਨਾ ਬਹੁਤ ਅਫਸੋਸਨਾਕ, ਦੁੱਖਦਾਈ ਤੇ ਸਾਰਿਆਂ ਨੂੰ ਸ਼ਰਮਿੰਦਾ ਕਰਨ ਵਾਲੀ ਹੈ । ਮੈਂ ਇਸ ਵਿਸ਼ੇ ਉਤੇ ਬਹੁਤ ਵਾਰ ਲਿੱਖ ਚੁੱਕਾ ਹਾਂ । ਸੱਚ ਪੁੱਛੋ ਤਾਂ ਲਿੱਖ ਲਿੱਖ ਕੇ ਅੱਕ ਥੱਕ ਚੁੱਕਾ ਹਾਂ । ਹਾਲੇ ਨਾ ਇਹ ਵਿਵਾਦ ਖਤਮ ਹੁੰਦਾ ਦਿਖਾਈ ਦਿੰਦਾ ਹੈ, ਤੇ ਨਾ ਗੁਰੁ ਘਰਾਂ ਵਿੱਚ ਹੋਣ ਵਾਲੇ ਲੜਾਈ ਝੱਗੜੇ ਰੁੱਕਦੇ ਦਿਖਾਈ ਦਿੰਦੇ ਹਨ । ਇੱਕ ਧਿਰ ‘ਪ੍ਰੰਪਰਾ‘ ਦੀ ਗੱਲ ਕਰਦੀ ਹੈ, ਤੇ ਦੂਜੀ ਨਵੀਂ ਖੋਜ ਦੀ ।ਜਿਹੜੇ ਲੋਕ ‘ਪੰਜ ਬਾਣੀਆਂ‘ ਵਾਲੀ ਸਾਂਝੀ ਸੋਚ ਅਤੇ ਮਰਿਯਾਦਾ ਦੀ ਗੱਲ ਕਰਦੇ ਹਨ, ਉਹ ਇਹਨਾਂ ਦੋਹਾਂ ਦੀ ਨਜ਼ਰ ਵਿੱਚ ਦੋਸ਼ੀ ਹਨ । ਸੱਚਾਈ ਇਹ ਹੈ ਕਿ ੮੪ ਤੋਂ ਪਿੱਛੇ ਕੁੱਝ ਕਦਮ ਜਾਓ, ਤੇ ਫਿਰ ੭੮ ਤੋਂ ਪਿੱਛੇ ਜਾਓ, ਤੁਹਾਨੂੰ ਨਾ ਇਹ ਧਿਰਾਂ ਦਿਖਾਈ ਦਿੰਦੀਆਂ ਹਨ, ਅਤੇ ਨਾ ਝਗੜੇ । ਪੰਥ ਵਿੱਚ ਵਿਵਾਦ ਸਨ, ਪਰ ਉਹਨਾਂ ਨੂੰ ਕੋਈ ਵੀ ਬਹੁਤਾ ਮਹਤੱਵ ਹੀ ਨਹੀਂ ਸੀ ਦਿੰਦਾ। ਕੁੱਝ ਖਾਸ ਡੇਰਿਆਂ ਤੋਂ ਬਾਹਰ, ਘੱਟ ਵੱਧ, ਸਾਰੇ ਸਾਂਝੀ ਮਰਿਯਾਦਾ ਮੁਤਾਬਕ ਚੱਲਦੇ ਸਨ, ਪਰ ਕੋਈ ਵੀ ਡੇਰਾ ਸਾਂਝੀ ਮਰਿਯਾਦਾ ਨੂੰ ਖੁੱਲੇ ਤੌਰ ਉਤੇ ਚੈਲੰਜ ਨਹੀਂ ਸੀ ਕਰਦਾ ਹੁੰਦਾ ।ਪੁਰਤਾਨ ਪ੍ਰੰਪਰਾ ਦੇ ਹਾਮੀ ‘ਦਸਮ ਗ੍ਰੰਥ‘ ਬਾਰੇ ਆਪਣੀ ਗੱਲ ਇੰਨ ਬਿੰਨ ਮੰਨਵਾਣ ਲਈ ਬਜ਼ਿੱਦ ਹਨ, ਅਤੇ ਹਰ ਕੀਮਤ ਉਤੇ ਬਜ਼ਿੱਦ ਹਨ ।ਨਵੀਂ ਖੋਜ ਦੇ ਹਾਮੀ, ‘ਦਸਮ ਗ੍ਰੰਥ‘ ਤੋਂ ਪੂਰੀ ਤਰਾਂ ਮੁਨਕਰ ਹੀ ਨਹੀਂ, ਬਹੁਤ ਮਾੜੇ ਸ਼ਬਦਾਂ ਦੀ ਵਰਤੋਂ ਕਰਨ ਤੱਕ ਜਾਂਦੇ ਹਨ ।ਸੋਚਣ/ ਸਮਝਣ ਵਾਲੀ ਗੱਲ ਇਹ ਹੈ ਕਿ ਜੇ ਸਾਡੇ ਵਿਚਾਰ ਇੱਕ ਦੂਜੇ ਨਾਲ ਕਿਸੇ ਵਿਸ਼ੇ ਉਤੇ ਨਹੀਂ ਵੀ ਮਿਲਦੇ, ਤਾਂ ਕੀ ਅਪਮਾਨ ਜਨਕ ਭਾਸ਼ਾ ਦੀ ਵਰਤੋਂ ਜ਼ਰੂਰੀ ਹੈ? ਦੋਵੇਂ ਧਿਰਾਂ ਇੱਕ ਦੂਜੇ ਲਈ ਮਾੜੇ ਤੋਂ ਮਾੜਾ ਸ਼ਬਦ ਵਰਤ ਕੇ ਖੁਸ਼ ਕਿਓਂ ਹੁੰਦੀਆਂ ਹਨ?ਵਿਵਾਦ ਦੇ ਹੱਲ ਵੱਲ ਵੱਧਣ ਲਈ ਕੀ ਪਹਿਲੇ ਕਦਮ ਵਜੋਂ ਅਸੀਂ ਇੱਕ ਦੂਜੇ ਲਈ ਮਾੜੀ ਜ਼ੁਬਾਨ ਦੀ ਵਰਤੋਂ ਬੰਦ ਨਹੀਂ ਕਰ ਸਕਦੇ? ਅਗਰ ਇਹ ਵੀ ਕਰਨ ਨੂੰ ਤਿਆਰ ਨਹੀਂ ਹਾਂ, ਤਾਂ ਫਿਰ ‘ਸਿੱਖੀ‘ ਤਾਂ ਸਾਡਾ ਇਸ਼ੂ ਹੀ ਨਹੀਂ ਰਹਿ ਜਾਂਦਾ ।ਮੈਨੂੰ ਨਹੀਂ ਲੱਗਦਾ ਕਿ ਕੋਈ ਧਾਰਮਿੱਕ ਵਿਅਕਤੀ, ਜੱਥਾ, ਜਾਂ ਸਕੂਲ ਇਹੋ ਜਿਹੀ ਸਿਖਿਆ ਦੇ ਕੇ ਆਪਣੇ ਕਿਸੇ ਵਿਦਿਆਰਥੀ ਨੂੰ ਘਰੋਂ ਤੋਰ ਸਕਦਾ ਹੈ ।ਅਤੇ ਜਿਹੜਾ ਕੋਈ ਤੋਰਦਾ ਹੈ, ਉਸ ਦੀਆਂ ਤਾਰਾਂ ਸਿੱਖੀ ਦੇ ਕਿਸੇ ਸਕੂਲ ਵਿੱਚ ਨਹੀਂ, ਕਿਤੇ ਹੋਰ ਹੀ ਜੁੜੀਆਂ ਹੋਣਗੀਆਂ । ਕੀ ਆਪਣੇ ਆਪ ਨੂੰ ਸਹੀ ਸਾਬਤ ਕਰਨ ਲਈ ਸਾਰੀ ਕੌਮ ਨੂੰ ਹੀ ਗਲਤ ਸਾਬਤ ਕਰੀ ਜਾਣਾ ਹੈ? ਜੱਗ ਹਸਾਈ ਕਰਵਾਈ ਜਾਣੀ ਹੈ?ਜਾਂ ਰੁੱਕਣਾ ਹੈ, ਸੋਚਣਾ ਹੈ, ਤੇ ਕੋਈ ਹੱਲ ਢੂੰਡਣਾ ਹੈ? - ਗਜਿੰਦਰ ਸਿੰਘ, ਦਲ ਖਾਲਸਾ ।

ਪੰਥਕ ਸੰਸਥਾਵਾਂ ਦੀ ਅਹਿਮੀਅਤ ਖਤਰੇ ’ਚ

ਇੰਗਲੈਂਡ ਦੇ ਸ਼ਹਿਰ ਸਾਊਥਹਾਲ ਵਿੱਚ ਪ੍ਰਸਿੱਧ ਕਥਾਵਾਚਕ ਭਾਈ ਅਮਰੀਕ ਸਿੰਘ ¿ ਚੰਡੀਗੜ ਵਾਲਿਆਂ ¿ਨਾਲ ਹੋਈ ਬਦਸਲੂਕੀ ਅਤੇ ਉਨਾਂ ਦੀ ਦਸਤਾਰ ਦੀ ਹੋਈ ਬੇਅਦਵੀ ਕਾਰਣ ਪੰਥਕ ਹਲਕਿਆਂ ਵਿੱਚ ਨਿਰਾਸਤਾ ਦਾ ਆਲਮ ਹੈ।ਭਾਈ ਅਮਰੀਕ ਸਿੰਘ , ਦੀਵਾਨ ਹਾਲ ,ਮੰਜੀ ਸਾਹਿਬ ,ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮਿ੍ਰਤਸਰ ਸਾਹਿਬ ਵਿੱਚ ਵੀ ਕਥਾ ਕਰਦੇ ਰਹੇ ਹਨ ਪਰ ਬਰਗਾੜੀ ਵਿੱਚ, ਗੁਰਬਾਣੀ ਦੇ ਦੁਖਦ ਅਪਮਾਨ ਤੋਂ ਬਾਅਦ ਕੁੱਝ ਪ੍ਰਚਾਰਕਾਂ ਅਤੇ ਰਾਗੀ ਸਿੰਘਾਂ ਵਲੋਂ ਬਰਗਾੜੀ ਦੁਖਾਂਤ ਤੇ ਜਿਸ ਤਰਾਂ ਆਪਣੇ ਵਿਚਾਰਾਂ ਦਾ ਪ੍ਰਗਟਾਉ ਕੀਤਾ ਗਿਆ ਅਤੇ ਰਾਗੀ ਸਿੰਘਾਂ ਵਲੋਂ ਗੁਰਬਾਣੀ ਦੇ ਸ਼ਬਦਾਂ ਦੀ ਚੋਣ ਜਿਸ ਤਰਾਂ ਢੁੱਕਵੇ ਮਾਹੌਲ ਮੁਤਾਬਿਕ ਕੀਤੀ ਗਈ ਸੀ ,ਉਹ ਪ੍ਰਬੰਧਕਾਂ ਨੂੰ ਰਾਸ ਨਹੀਂ ਸੀ ਆਈ । ਜਿਸ ਕਾਰਣ ਭਾਈ ਪਿੰਦਰਪਾਲ ਸਿੰਘ , ਭਾਈ ਅਮਰੀਕ ਸਿੰਘ ਅਤੇ ਭਾਈ ਹਰਚਰਨ ਸਿੰਘ ਹਜ਼ੂਰੀ ਰਾਗੀ ਆਦਿ ਸਿੰਘਾਂ ਤੇ ਪਾਬੰਦੀਆਂ ਲਗਾ ਦਿੱਤੀਆਂ ਗਈਆਂ ਸਨ। ਭਾਈ ਪਿੰਦਰਪਾਲ ਸਿੰਘ ਜੀ ਕਥਾਵਾਚਕ ਦੀ ਕਥਾ ਤਾਂ ਬੰਦੀ ਛੋੜ ਦਿਵਸ ਤੇ ਐਲਾਨਣ ਤੋਂ ਬਾਅਦ ਭੀ ਕੈਂਸਲ ਕਰ ਦਿੱਤੀ ਗਈ ਸੀ।ਕੁੱਝ ਸਮੇ ਬਾਅਦ ਕੁੱਝ ਪ੍ਰਬੰਧਕਾਂ ਦੀ ਵਿਚੋਲਗਿਰੀ ਤੋਂ ਬਾਅਦ ਉਨਾਂ ਨੂੰ ਕਥਾ ਦੀ ਆਗਿਆ ਦੇ ਦਿੱਤੀ ਗਈ, ਪਰੰਤੂ ਭਾਈ ਅਮਰੀਕ ਸਿੰਘ ਸਮੇਤ ਬਾਕੀ ਸੱਭ ਨੂੰ ਅੱਜ ਤੱਕ ਨੇੜੇ ਨਹੀਂ ਫੜਕਣ ਦਿੱਤਾ।

ਕੁੱਝ ਪੰਥਕ ਮੁੱਦਿਆਂ ਉੱਪਰ ਪੰਥਕ ਸੰਸਥਾਵਾਂ ਦੇ ਮੁਖੀਆਂ ਦੇ ਪੱਖਪਾਤੀ ਨਿਰਣਿਆਂ ਕਾਰਣ ,ਪੰਥਕ ਸੰਸਥਾਵਾਂ ਦੀ ਭਰੋਸੇਯੋਗਤਾ ਸਵਾਲਾਂ ਦੇ ਘੇਰੇ ਵਿੱਚ ਹੈ।ਦਰਅਸਲ ਪੰਥਕ ਸੰਸਥਾਵਾਂ ਦੇ ਮੁੱਖੀ ਸਮੁੱਚੀ ਕੌਮ ਦੀਆਂ ਪੰਥਕ ਭਾਵਨਾਵਾਂ ਮੁਤਾਬਿਕ ਫੈਸਲੇ ਲੈਣ ਦੀ ਬਜਾਇ ਪੱਖਪਾਤੀ ਨਜ਼ਰ ਆਉਂਦੇ ਹਨ।ਜੇ ਸਮੁਚੇ ਪੰਥ ਨੂੰ ਧਿਆਨ ਵਿੱਚ ਰੱਖਿਆ ਹੁੰਦਾ ਤਾਂ ਆਹ ਆਪਾਧਾਪੀ ਦਾ ਮਾਹੌਲ ਨਹੀਂ ਸੀ ਬਣਨਾ।ਕੌਮੀ ਹਾਲਤ ਬੇਹੱਦ ਚਿੰਤਾਜਨਕ ਹਨ।ਜੋ ਕੌਮੀ ਫੈਸਲੇ ਤਖਤਾਂ ਤੋਂ ਹੋਣੇ ਚਾਹੀਦੇ ਹਨ, ਉਹ ਸਿੱਖ ਆਪ ਹੀ ਕਰਣ ਲੱਗ ਪਏ ਹਨ।ਕਿਸ ਨੇ ਕੀ ਬੋਲਣਾਂ ਹੈ ਕੀ ਨਹੀਂ ਬੋਲਣਾਂ ਇਹ ਨਿਰਣੇ ਭੀ ਸਿੱਖ ਖੁਦ ਲੈਣ ਲੱਗ ਪਏ ਹਨ ਜਿਸ ਕਾਰਣ ਪੰਥਕ ਸੰਸਥਾਵਾਂ ਦੀ ਅਹਿਮੀਅਤ ਖਤਰੇ ਵਿੱਚ ਮਹਿਸੂਸ ਹੁੰਦੀ ਨਜ਼ਰ ਆਉਂਦੀ ਹੈ।ਪੰਥਕ ਸੰਪ੍ਰਦਾਵਾਂ, ਮਿਸ਼ਨਰੀ ਅਤੇ ਪ੍ਰਚਾਰਕ ਕੋਈ ਨਵੇਂ ਨਹੀਂ ਪ੍ਰਗਟ ਹੋਏ, ਇੱਕ ਦੂਜੇ ਦੀਆਂ ਪੱਗਾਂ ਰੋਲਣ, ਗਾਲੀ ਗਲੋਚ ਕਰਨ ਅਤੇ ਮਾਰਕੁੱਟ ਦੀ ਪ੍ਰਵਿਰਤੀ ਪ੍ਰਗਟ ਹੋਣ ਦਾ ਕਾਰਣ ਸੰਸਥਾਗਤ ਕੁੰਡੇ ਦੀ ਅਣਹੋਂਦ ਹੀ ਹੈ।

ਗੁਰਬਾਣੀ ,ਗੁਰ ਇਤਿਹਾਸ ਅਤੇ ਸਿੱਖ ਇਤਿਹਾਸ ਸੰਬੰਧੀ ਅਗਰ ਕੋਈ ਸਵਾਲ ਜਾਂ ਇਤਰਾਜ਼ ਹਨ ਤਾਂ ਉਹ ਭੈਣਾਂ -ਭਰਾਵਾਂ ਵਾਂਗ ਗੁਰਸਿੱਖੀ ਯੁਗਤ ਵਿੱਚ ਬੈਠ ਕੇ ਵੀ ਵਿਚਾਰੇ ਜਾ ਸਕਦੇ ਹਨ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਇੱਕ ਦੂਜੇ ਦੀਆਂ ਪੱਗਾਂ ਉਛਾਲਣ ਨਾਲ ਅਤੇ ਧੌਲ ਧੱਫਾ ਹੋਣ ਨਾਲ ਕੋਈ ਮਸਲਾ ਹੱਲ ਨਹੀਂ ਹੋ ਸਕਦਾ। ਸਗੋਂ ਦੂਜਿਆਂ ਦੀਆਂ ਨਜ਼ਰਾਂ ਵਿੱਚ ਅਸੀਂ ਗੁਨਾਹਗਾਰ ਸਾਬਿਤ ਹੋ ਜਾਂਦੇ ਹਾਂ। ਸਿੱਖ ਕਿਸੇ ਦੂਸਰੇ ਸਿੱਖ ਉੱਤੇ ਹੱਥ ਚੁੱਕਣ ਲੱਗਾ ਤਾਂ ਹਜ਼ਾਰ ਵਾਰ ਸੋਚੇ , ਇੱਕ ਪਾਸੇ ਤਾਂ ਅਸੀਂ ਦੁਨੀਆਂ ਵਿੱਚ ਆਪਣੀ ਪਛਾਣ ਦੀ ਸਥਾਪਤੀ ਲਈ ਕਾਨੂੰਨੀ ਅਧਿਕਾਰ ਪ੍ਰਾਪਤ ਕਰਨ ਦੀ ਜੰਗ ਲੜ ਰਹੇ ਹਾਂ ਤੇ ਦਲੀਲਾਂ ਦੇ ਦੇ ਕੇ ਆਪਣੀ ਦਸਤਾਰ ਅਤੇ ਕੱਕਾਰਾਂ ਦੀ ਅਹਿਮੀਅਤ ਸੰਬੰਧੀ ਦੁਨੀਆਂ ਦੇ ਲੋਕਾਂ ਨੂੰ ਸਮਝਾ ਰਹੇ ਹਾਂ।ਖਾਲਸਾ ਏਡ ਵਰਗੀਆਂ ਸੰਸਥਾਵਾਂ,ਅਤਿ ਮੁਸ਼ਕਲ ਹਾਲਾਤਾਂ ਵਿੱਚ ਭੀ , ਦੁਨੀਆਂ ਭਰ ਵਿੱਚ ਲੋੜਵੰਦਾਂ ਦੀ ਸਹਾਇਤਾ ਕਰ ਕੇ ਸਿੱਖ ਕਿਰਦਾਰ ਨੂੰ ਸਾਰੀ ਦੁਨੀਆਂ ਦੇ ਲੋਕਾਂ ਸਾਹਮਣੇ ਪੇਸ਼ ਕਰਨ ਦਾ ਯਤਨ ਕਰ ਰਹੀਆਂ ਹਨ। ਦੁਨੀਆਂ ਭਰ ਵਿੱਚ ਅਸੀਂ ਆਪਣੇ ਆਪ ਨੂੰ ਸਰਬੱਤ ਦੇ ਭਲੇ ਦੇ ਧਾਰਨੀਂ ਸਾਬਿਤ ਕਰਨ ਵਿੱਚ ਕੋਈ ਕਸਰ ਨਹੀਂ ਛੱਡਦੇ ਫਿਰ ਅਜਿਹਾ ਕਿਓਂ ? ਅਜਿਹੀਆਂ ਘਟਨਾਵਾਂ ਕੌਮ ਲਈ ਸ਼ੁੱਭ ਸੰਕੇਤ ਨਹੀਂ ਹਨ।ਕਿਸੇ ਦੀ ਹਉਮੈ ਦੀ ਜਿੱਤ ਜਰੂਰ ਹੋ ਸਕਦੀ ਹੈ, ਅੱਜ ਇੱਕ ਧਿਰ ਕਿਸੇ ਨੂੰ ਬੇਪੱਤ ਕਰ ਕੇ ਖੁਸ਼ੀ ਮਨਾ ਰਹੀ ਹੈ ਕੱਲ ਨੂੰ ਦੂਸਰੀ ਧਿਰ ਭੀ ਮਨਾ ਸਕਦੀ ਹੈ। ਜਿਸ ਨੂੰ ਕਦੇ ਭੀ ਕੌਮੀ ਹਿੱਤ ਵਿੱਚ ਨਹੀਂ ਕਿਹਾ ਜਾ ਸਕਦਾ।

ਸਮੁੱਚੀ ਪ੍ਰਚਾਰਕ ਸ਼੍ਰੇਣੀ ਦੀ ਸੇਵਾ ਵਿੱਚ ਸਨਿਮਰ ਬੇਨਤੀ ਹੈ ਕਿ ਵਿਵਾਦਤ ਪੰਥਕ ਮੁੱਦੇ ਪ੍ਰਚਾਰ ਦਾ ਹਿੱਸਾ ਨਾਂ ਬਣਾਏ ਜਾਣ, ਕੌਮੀ ਇੱਕਸੁਰਤਾ ਦੀ ਸਥਾਪਤੀ ਲਈ ਹਰ ਕੋਈ ਆਪਣਾ ਬਣਦਾ ਯੋਗਦਾਨ ਪਾ ਕੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦਾ ਯਤਨ ਕਰੇ।ਵਾਹਿਗੁਰੂ ਆਪਣੇ ਪੰਥ ਦੀ ਆਪ ਬਹੁੜੀ ਕਰਨ , ਸਮੁੱਚੀ ਕੌਮ ਨੂੰ ਪ੍ਰਸਪਰ ਪਿਆਰ ਦੀ ਦਾਤ ਬਖਸ਼ਣ। - ਸੁਖਦੇਵ ਸਿੰਘ ਭੌਰ

ਵੀਰਾ ਦਸਤਾਰ ਸੰਭਾਲ ਫਿਰ ਲੜ ਲਵੀਂ...

ਬਾਬਾ ਦੀਪ ਸਿੰਘ ਜੀ ਮੁੱਖੀ ਤਰਨਾ ਦਲ ਮਿਸਲ ਸ਼ਹੀਦਾਂ ਦੇ ਘਰ ਸਾਰੇ ਸ਼ਾਮ ਨੂੰ ਬੈਠੇ ਹੋਏ ਸੀ,ਉਹਨਾਂ ਦਿਨਾਂ ਵਿੱਚ ਅਜੀਤ ਪੂਹਲੇ ਨਾਲ ਲੜਾਈ ਝਗੜਾ ਸਿਖ਼ਰ ਉਤੇ ਸੀ,ਸ਼ਸਤਰਾਂ ਦਾ ਵਿਸਾਹ ਤਾਂ ਕੋਈ ਇਕ ਪਲ ਵੀ ਨਹੀਂ ਖਾਂਦਾ ਸੀ ਕਿਉਂਕਿ ਪੂਹਲੇ ਨੇ ਕੁਝ ਦਿਨ ਪਹਿਲਾਂ ਹੀ ਭਾਈ ਮਾਨ ਸਿੰਘ (ਹੁਣ ਜੇਲ ਵਿੱਚ) ਉਪਰ ਗੋਲੀ ਚਲਾਈ ਸੀ...ਫਾਇਰਿੰਗ ਦੁਵੱਲੀ ਹੋਈ ਸੀ ਅਤੇ ਪੂਹਲਾ ਭਜ ਗਿਆ ਸੀ...ਸਾਰੇ ਸਿੰਘ ਬੈਠੇ ਉਸ ਘਟਨਾ ਦਾ ਜ਼ਿਕਰ ਕਰ ਰਹੇ ਸੀ..ਮਾਨ ਸਿੰਘ ਮੈਨੂੰ ਦਸਤਾਰ ਦਾ ਟੁੱਟਾ ਹੋਇਆ ਤੋੜਾ ਵਿਖਾ ਰਿਹਾ ਸੀ ਕਿ ਦਸਤਾਰ (ਦੁਮਾਲੇ) ਉਪਰ ਤੋੜਾ ਹੋਣ ਕਰਕੇ ਗੋਲੀ ਤੋਂ ਬਚਾ ਹੋ ਗਿਆ .....ਏਨੇ ਚਿਰ ਨੂੰ ਕਿਸੇ ਦਾ ਫੋਨ ਆਇਆ ਤਾਂ ਬਾਪੂ ਜੀ ਕਹਿੰਦੇ ਕਿ ਸਿੰਘੋ ਤਿਆਰੇ ਕੱਸ ਲਵੋ....ਸਵੇਰੇ ਪੂਹਲੇ ਨੇ ਝੂਠੇ ਕਰਤਾਰਪੁਰ ਵਾਲੇ ਡੇਰੇ ਆਉਣਾ...ਉਥੇ ਹੀ ਮਸ਼ਕਾ ਬੰਨਾਂਗੇ ਦੁਸ਼ਟ ਦੀਆਂ...ਮੈਨੂੰ ਕਹਿੰਦੇ ਕਿ ਡਾਕਟਰ ਪੁੱਤ ਤੂੰ ਤੇ ਮਾਨ ਸਿੰਘ ਆਪਣੇ ਕਾਲਜ਼ ਵਾਲੇ ਯਾਰਾਂ ਨੂੰ ਵੀ ਸੱਦ ਲਵੋ।

ਸਵੇਰੇ ਜਾ ਹੱਲਾ ਬੋਲਿਆ...ਪੂਹਲੇ ਨੂੰ ਰਾਤ ਹੀ ਖ਼ਬਰ ਮਿਲ ਗਈ ਸੀ ਤੇ ਉਹ ਨਿਕਲ ਚੁੱਕਾ ਸੀ...ਸੋ ਸਿੰਘਾਂ ਦਾ ਗੁੱਸਾ ਉਸਦੇ ਸਾਥੀ ਨਿਹੰਗਾਂ ਉਪਰ ਨਿਕਲਣਾ ਸ਼ੁਰੂ ਹੋ ਗਿਆ ਤਾਂ ਜਦੋਂ ਗੱਲ ਜਿਆਦਾ ਹੀ ਵੱਸੋਂ ਬਾਹਰ ਹੋ ਗਈ ਤਾਂ ਬਾਬਾ ਦੀਪ ਸਿੰਘ ਨੇ ਸਭ ਨੂੰ ਵਰਜਦੇ ਹੋਏ ਕਿਹਾ ਕਿ ਪੂਹਲੇ ਦੇ ਬੰਦੇ ਭਾਵੇਂ ਸਾਡੇ ਦੁਸ਼ਮਣ ਪਰ ਹੈਨ ਤਾਂ ਸਿੱਖੀ ਸਰੂਪ ਵਿੱਚ...ਜੋ ਮਰਜ਼ੀ ਕਰੋ ਪਰ ਕਿਸੇ ਦੀ ਦਸਤਾਰ ਨਾ ਉਤਰਨ ਦਿਓ ਇਹ ਪੂਹਲੇ ਦੀ ਨਹੀਂ ਗੁਰੂ ਦੀ ਹੈ ਅਤੇ ਦੂਸਰਾ ਕੋਈ ਕਾਲਜ ਵਾਲਾ ਘੋਨਾ ਮੋਨਾ ਮੁੰਡਾ ਕਿਸੇ ਸਿੰਘ ਦੇ ਥੱਪੜ ਨਾ ਮਾਰੇ...ਬੱਸ ਪੂਹਲੇ ਦੇ ਬੰਦੇ ਤਾਂ ਫੜ ਲਏ ਪਰ ਕਿਸੇ ਇਕ ਦੀ ਵੀ ਦਸਤਾਰ ਨਾਂ ਲਹਿਣ ਦਿੱਤੀ...ਪਰ ਅੱਜ ਤਾਂ ਕਾਜ਼ੀ ਨੂਰ ਮੁਹੰਮਦ ਦੇ ਬੋਲ ਯਾਦ ਆਉਂਦੇ ਕਿ ਜੇ ਕਿਤੇ ਜੰਗ ਵਿੱਚ ਲੜਦਿਆਂ ਦੁਸ਼ਮਣ ਦੀ ਦਸਤਾਰ ਲਹਿ ਜਾਵੇ ਤਾਂ ਸਿੱਖ ਆਪਣੀ ਸ਼ਮਸ਼ੀਰ ਦਾ ਵਾਰ ਰੋਕ ਕੇ ਕਹਿੰਦੇ ਕਿ ਵੀਰਾ ਦਸਤਾਰ ਸੰਭਾਲ ਫਿਰ ਲੜ ਲਵੀਂ...ਮੈਂ ਤੇਰੇ ਨਾਲ ਦੋ ਹੱਥ ਤਾਂ ਕਰਨ ਆਇਆ ਪਰ ਤੇਰੀ ਇਜ਼ਤ ਉਛਾਲਣ ਨਹੀਂ ਆਇਆ....ਵਾਹਿਗੁਰੂ ਸੁਮੱਤ ਬਖਸ਼ੇ ਸਾਨੂੰ..। - ਸੁਖਪ੍ਰੀਤ ਸਿੰਘ ਉਦੋਕੇ

Article
Sikhs
Turban
youtube, Buying a new car? Want help? Find some expert advice on how to select the best car for your requirements. , A wide range of car insurance providers and products are available in the market today. We help you know them a little better and also choose the most suitable product for your need. . Tyres are the only point of contact between the car and road, so even slightest deviation can directly affect performance, efficiency, comfort and even safety. Know your tyres better with the CarWale tyre guide. . Used car buying is a very complicated process, so who better than CarWale as your guide? Here are few steps and guidelines to help you get the best deal. . Comedy Dangal, Maruti Suzuki Swift Dzire, Automobile, Chevorlet, Hyundai Verna, i20 To cash-in on the festive season, Maruti Suzuki has introduced the Alto 800 Utsav Edition in the country. The new Utsav Edition model is based on the VXi (O) variant of the Alto 800. Changes are limited to cosmetic detailing, while mechanically it continues to be powered by the existing petrol engine. On the pricing aspect, the Utsav Edition is priced at Rs 3.94 lakhs, which is Rs 20,000 more than the regular VXi (O) which is priced at Rs 3.74 lakhs (ex-showroom, Delhi). To distinguish it from a regular version, the Alto 800 Utsav Edition gets body decals on the sides, ORVM cover garnish, door seal guard and reverse parking sensors. The vehicle also gets chrome strips below the tail lamps, bumpers and lower lip of the hood. The interior gets all-black upholstery with red strip. Maruti Suzuki dealers in the country are also offering additional discounts of up to Rs 25,000 along with additional exchange bonus to boost sales during the festive season. Mechanically, the Maruti Suzuki Alto 800 is powered by a 0.8-litre petrol engine that generates 48bhp of power at 6000rpm and 69Nm of torque at 3500rpm. The modest engine comes mated to a five-speed manual transmission. The entry-level vehicle is also available in a CNG option which generates 40bhp of power. The Alto 800 from Maruti Suzuki competes against the likes of the Renault Kwid and Hyundai Eon in India.