ਭੀਮ ਆਰਮੀ ਦੇ ਵਰਕਰ ਦੇ ਕਤਲ ਤੋਂ ਬਾਅਦ ਸਹਾਰਨਪੁਰ ‘ਚ ਇੰਟਰਨੈੱਟ ਸੇਵਾ ਬੰਦ

ਸਹਾਰਨਪੁਰ 9 ਮਈ (ਏਜੰਸੀਆਂ) ਭੀਮ ਆਰਮੀ ਦੇ ਜ਼ਿਲਾ ਪ੍ਰਧਾਨ ਕਮਲ ਵਾਲੀਆ ਦੇ ਭਰਾ ਸਚਿਨ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਹੱਤਿਆਕਾਂਡ ਦੇ ਬਾਅਦ ਇਲਾਕੇ ‘ਚ ਤਨਾਅ ਦਾ ਮਾਹੌਲ ਹੈ। ਹਾਲਾਤ ਦੇ ਮੱਦੇਨਜ਼ਰ ਇੰਟਰਨੈਟ ਸੇਵਾ ਬੰਦ ਕਰ ਦਿੱਤੀ ਗਈ ਹੈ। ਪੂਰੇ ਇਲਾਕੇ ਨੂੰ ਪੁਲਸ ਛਾਉਣੀ ‘ਚ ਤਬਦੀਲ ਕਰ ਦਿੱਤਾ ਗਿਆ ਹੈ। ਮਿ੍ਰਤਕ ਪੱਖ ਦੇ ਲੋਕਾਂ ਦਾ ਦੋਸ਼ ਹੈ ਕਿ ਰਾਮਨਗਰ ਕੋਲ ਮਹਾਰਾਣਾ ਪ੍ਰਤਾਪ ਭਵਨ ਤੱਕ ਸ਼ੋਭਾ ਯਾਤਰਾ ਕੱਢੀ ਜਾ ਰਹੀ ਸੀ। ਸ਼ੋਭਾ ਯਾਤਰਾ ਦੌਰਾਨ ਕੁਝ ਲੋਕਾਂ ਨੇ ਸਚਿਨ ਵਾਲੀਆ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ।

ਸੂਚਨ ਮਿਲਣ ‘ਤੇ ਜ਼ਿਲਾ ਕਲੈਕਟਰ ਅਤੇ ਐਸ.ਐਸ.ਪੀ ਮੌਕੇ ‘ਤੇ ਪੁੱਜੀ। ਫਾਰੈਂਸਿਕ ਟੀਮ ਵੀ ਰਾਮਨਗਰ ਸਥਿਤ ਘਟਨਾ ਸਥਾਨ ਦੀ ਜਾਂਚ ਕਰ ਰਹੇ ਹਨ। ਸਹਾਰਨਪੁਰ ਦੇ ਐਸ.ਐਸ.ਪੀ ਬਬਲੂ ਕੁਮਾਰ ਨੇ ਕਿਹਾ ਕਿ ਪਹਿਲੀ ਨਜ਼ਰ ‘ਚ ਇਹ ਮਾਮਲਾ ਸ਼ੱਕੀ ਲੱਗ ਰਿਹਾ ਹੈ। ਹਾਲਾਤ ਨੂੰ ਕੰਟਰੋਲ ਰੱਖਣਾ ਪੁਲਸ ਪ੍ਰਸ਼ਾਸਨ ਦੀ ਸਭ ਤੋਂ ਵੱਡੀ ਚੁਣੌਤੀ ਹੈ।

Unusual
Uttar Pardesh
Murder
Internet
BAN

Click to read E-Paper

Advertisement

International