ਭਾਜਪਾ ਦੇ ਨੈਤਿਕਤਾ ਪਾਠ ਦੀ ਹੋਈ ਮਿੱਟੀ

ਕਰਨਾਟਕ :  ਰਾਜਪਾਲ ਨੇ ਸਰਕਾਰ ਬਣਾਉਣ ਦਾ ਭੇਜਿਆ ਸੱਦਾ, ਯੇਦਿਯੁਰੱਪਾ ਅੱਜ ਚੁੱਕਣਗੇ ਸਹੁੰ

ਬੈਂਗਲੁਰੂ 16 ਮਈ (ਏਜੰਸੀਆਂ): ਕਾਂਗਰਸ ਅਤੇ ਜੇ. ਡੀ. ਐਸ. ਵਲੋਂ ਆਪਣੇ ਵਿਧਾਇਕਾਂ ਦੀ ਰਾਜ ਭਵਨ ’ਚ ਪਰੇਡ ਕਰਵਾਉਣ ਦੇ ਬਾਵਜੂਦ ਕਰਨਾਟਕਾ ਦੇ ਭਾਜਪਾਈ ਰਾਜਪਾਲ ਨੇ ਸਾਫ਼ ਕਰ ਦਿੱਤਾ ਕਿ ਉਹ ਭਾਜਪਾ ਦੇ ਹਿੱਤਾਂ ਦੀ ਹੀ ਰਾਖ਼ੀ ਕਰਨਗੇ। ਕਰਨਾਟਕ ‘ਚ ਤਿ੍ਰਸ਼ੰਕੁ ਵਿਧਾਨ ਸਭਾ ਦੀ ਸਥਿਤੀ ਸਾਹਮਣੇ ਆਉਣ ਤੋਂ ਬਾਅਦ ਸਭ ਤੋਂ ਵੱਡੇ ਦਲ ਭਾਜਪਾ ਤੇ ਕਾਂਗਰਸ-ਜਦ (ਐੱਸ) ਗਠਜੋੜ ਦੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਨ ਤੋਂ ਬਾਅਦ ਸੂਬੇ ‘ਚ ਭਵਿੱਖ ਦੀ ਸਰਕਾਰ ਨੂੰ ਲੈ ਕੇ ਸ਼ੱਕ ਹੋਰ ਡੂੰਘਾ ਹੋ ਗਿਆ ਹੈ। ਹੁਣ ਸਾਰਿਆਂ ਦੀਆਂ ਨਜ਼ਰਾਂ ਰਾਜਪਾਲ ਵਜੁਭਾਈ ਵਾਲਾ ‘ਤੇ ਟਿਕ ਗਈਆਂ ਹਨ। ਉਨਾਂ ਨੂੰ ਫੈਸਲਾ ਕਰਨਾ ਹੈ ਕਿ ਉਹ ਸਰਕਾਰ ਬਣਾਉਣ ਲਈ ਸਭ ਤੋਂ ਵੱਡੀ ਪਾਰਟੀ ਦੇ ਤੌਰ ‘ਤੇ ਉਭਰੀ ਭਾਜਪਾ ਨੂੰ ਸੱਦੇ ਜਾਂ ਕਾਂਗਰਸ-ਜਦ (ਐੱਸ) ਗਠਜੋੜ ਨੂੰ ਸੱਦੇ। ਦੂਜੇ ਪਾਸੇ ਬੀ.ਜੇ.ਪੀ. ਵਿਧਾਇਕ ਸੁਰੇਸ਼ ਕੁਮਾਰ ਨੇ ਟਵੀਟ ਕਰਕੇ ਦਾਅਵਾ ਕੀਤਾ ਹੈ ਕਿ ਕੱਲ ਬੀ.ਐੱਸ. ਯੇਦਿਯੁਰੱਪਾ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣਗੇ। ਉਨਾਂ ਦੱਸਿਆ ਕਿ ਵੀਰਵਾਰ ਸਵੇਰੇ 9.30 ਵਜੇ ਰਾਜਭਵਨ ‘ਚ ਸਹੁੰ ਚੁੱਕ ਸਮਾਗਮ ਹੋਵੇਗਾ। ਸੂਤਰਾਂ ਮੁਤਾਬਕ ਰਾਜਪਾਲ ਵਜੁਭਾਈ ਵਾਲਾ ਨੇ ਬੀ.ਜੇ.ਪੀ. ਨੂੰ ਸਰਕਾਰ ਬਣਾਉਣ ਦਾ ਸੱਦਾ ਭੱਜਿਆ ਹੈ।

ਰਾਜਪਾਲ ਨਾਲ ਮੁਲਾਕਾਤ ਤੋਂ ਬਾਅਦ ਯੇਦਿਯੁਰੱਪਾ ਨੇ ਦਾਅਵਾ ਕੀਤਾ ਕਿ ਉਹ ਵੀਰਵਾਰ ਨੂੰ ਸੀ.ਐੱਮ. ਅਹੁਦੇ ਦੀ ਸਹੁੰ ਚੁੱਕਣਗੇ। ਉਨਾਂ ਕਿਹਾ ਕਿ ਅਸੀਂ ਰਾਜਪਾਲ ਨੂੰ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ ਹੈ। ਸਾਨੂੰ ਸਿਰਫ ਉਨਾਂ ਦੇ ਫੈਸਲੇ ਦਾ ਇੰਤਜਾਰ ਹੈ। ਯੇਦਿਯੁਰੱਪਾ ਨੂੰ ਭਾਜਪਾ ਨੇ ਬੁੱਧਵਾਰ ਰਾਤ ਨੂੰ ਵਿਧਾਇਕ ਦਲ ਦਾ ਨੇਤਾ ਚੁਣਿਆ। ਜੇ.ਡੀ.ਐੱਸ. ਨੇਤਾ ਕੁਮਾਰਸਵਾਮੀ ਨੇ ਕਿਹਾ ਕਿ ਅਸੀਂ ਕਾਂਗਰਸ ਦੇ ਨਾਲ ਹਾਂ। ਉਨਾਂ ਕਿਹਾ ਕਿ ਭਾਜਪਾ ਰਾਜ ‘ਚ ਸਰਕਾਰ ਬਣਾਉਣ ਦੀ ਜਲਦੀ ‘ਚ ਹੈ ਪਰ ਅਸੀਂ ਅਜਿਹਾ ਨਹੀਂ ਹੋਣ ਦਿਆਂਗੇ। ਦੂਜੇ ਪਾਸੇ ਜੇ.ਡੀ.ਐੱਸ. ਦੇ ਕਰੀਬ 12 ਵਿਧਾਇਕ ਭਾਜਪਾ ਦੇ ਸੰਪਰਕ ‘ਚ ਹਨ। ਇਹ ਸਾਰੇ ਵਿਧਾਇਕ ਕਾਂਗਰਸ ਨਾਲ ਗਠਜੋੜ ਤੋਂ ਨਾਰਾਜ਼ ਹਨ। ਕਾਂਗਰਸ ਨੇ ਦੋਸ਼ ਲਗਾਇਆ ਕਿ ਭਾਜਪਾ ਉਨਾਂ ਦੇ ਵਿਧਾਇਕਾਂ ਨੂੰ ਡਰਾਉਣ-ਧਮਕਾਉਣ ਦੀ ਕੋਸ਼ਿਸ ਕਰ ਰਹੀ ਹੈ। ਇਹੀ ਕਾਰਨ ਹੈ ਕਿ ਪਾਰਟੀ ਵੱਲੋਂ ਵਿਧਾਇਕਾਂ ਨੂੰ ਸੁਰੱਖਿਅਤ ਰੱਖਣ ਲਈ ਕਈ ਤਰਾਂ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਕਾਂਗਰਸ ਨੇ ਇਗਲਟਨ ਰੇਸਤਰਾਂ ‘ਚ ਆਪਣੇ ਵਿਧਾਇਕਾਂ ਲਈ ਕਮਰੇ ਬੁੱਕ ਕਰਵਾਏ ਹਨ। ਸੂਤਰਾਂ ਮੁਤਾਬਕ ਕਾਂਗਰਸ ਨੇ ਰੇਸਤਰਾਂ ‘ਚ 120 ਕਮਰੇ ਬੁੱਕ ਕਰਵਾਏ ਹਨ।

 ਭਾਜਪਾ ਨੇ ਸਾਡੇ ਵਿਧਾਇਕ  ਭਾਜਪਾ ਨੇ ਸਾਡੇ ਵਿਧਾਇਕ ਨੂੰ 100 ਕਰੋੜ ਦਾ ਆਫ਼ਰ ਦਿੱਤਾ: ਕੁਮਾਰ ਸਵਾਮੀ

ਨਵੀਂ ਦਿੱਲੀ 16 ਮਈ (ਏਜੰਸੀਆਂ):   ਜੇ.ਡੀ.ਐਸ ਨੇਤਾ ਕੁਮਾਰ ਸਵਾਮੀ ਨੇ ਬੀ.ਜੇ.ਪੀ ਗੰਭੀਰ ਦੋਸ਼ ਲਗਾਏ ਹਨ। ਉਨਾਂ ਨੇ ਕਿਹਾ ਕਿ ਉਨਾਂ ਦੇ ਵਿਧਾਇਕਾਂ ਨੂੰ ਬੀ.ਜੇ.ਪੀ ਵੱਲੋਂ 100 ਕਰੋੜ ਰੁਪਏ ਦਾ ਆਫਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਉਨਾਂ ਨੇ ਕਿਹਾ ਕਿ ਉਨਾਂ ਦੇ ਵਿਧਾਇਕਾਂ ਨੂੰ ਕੈਬਿਨਟ ਮੰਤਰੀ ਅਹੁਦੇ ਦਾ ਵੀ ਆਫਰ ਦਿੱਤਾ ਗਿਆ।  ਕਰਨਾਟਕ ‘ਚ ਚੋਣ ਨਤੀਜੇ ਆਉਣ ਦੇ ਬਾਅਦ ਵੀ ਕਿਸੇ ਇਕ ਪਾਰਟੀ ਨੂੰ ਬਹੁਮਤ ਨਹੀਂ ਮਿਲ ਸਕਿਆ ਹੈ। ਜਿਸ ਦੇ ਬਾਅਦ ਬੀ.ਜੇ.ਪੀ ਅਤੇ ਕਾਂਗਰਸ ‘ਚ ਸਰਕਾਰ ਬਣਾਉਣ ਦਾ ਸੰਘਰਸ਼ ਸ਼ੁਰੂ ਹੋ ਗਿਆ ਹੈ। ਕਾਂਗਰਸ ਨੇ ਜੇ.ਡੀ.ਐਸ ਨੂੰ ਸਮਰਥਨ ਦੇ ਕੇ ਮੁਕਾਬਲੇ ਨੂੰ ਦਿਲਚਸਪ ਕਰ ਦਿੱਤਾ ਹੈ ਪਰ ਬੀ.ਜੇ.ਪੀ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰ ਚੁੱਕੀ ਹੈ। ਬੀ.ਜੇ.ਪੀ ਲਈ ਸਰਕਾਰ ਬਣਾਉਣਾ ਆਸਾਨ ਨਹੀਂ ਹੋਵੇਗਾ ਕਿਉਂਕਿ ਉਸ ਨੂੰ ਸਿਰਫ 104 ਸੀਟਾਂ ਹੀ ਮਿਲੀਆਂ ਹਨ ਅਤੇ ਆਜਾਦ ਵਿਧਾਇਕਾਂ ਨੇ ਵੀ ਕਾਂਗਰਸ-ਜੇ.ਡੀ.ਐਸ ਸਰਕਾਰ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ।

Unusual
Karnataka
Election 2018
BJP
Governer
Politics

International