ਮੋਦੀ ਸਰਕਾਰ ਨੇ ਮਹਿੰਗਾਈ ਦੀ ਲਗਾਮ ਖੋਲੀ

ਲੁਧਿਆਣਾ 18 ਫਰਵਰੀਂ (ਸਤਨਾਮ ਸਿੰਘ ਸਿੱਧੂ) : ਕੇਂਦਰ ਦੀ ਮੌਦੀ ਸਰਕਾਰ ਵੱਲੋ ਮੰਗਲਵਾਰ ਲਏ ਗਏ ਇੱਕ ਫੈਸਲੇ ਨਾਲ ਮਹਿੰਗਾਈ ਦੀ ਲਗਾਮ ਖੁਲ ਗਈ ਹੈ ਤੇ ਸਰਕਾਰ ਨੇ 38 ਹੋਰ ਖੇਤੀ ਜਿਣਸਾ ਨੂੰ ਜਿਣਸ ਆਦਾਨ ਪ੍ਰਦਾਨ ਟੈਕਸ (ਸੀ.ਸੀ.ਟੀ ਦੇ ਘੇਰੇ ਤੋਂ ਬਾਹਰ ਕੱਢ ਦਿੱਤਾ ਹੈ ਸਰਕਾਰ ਨੇ ਸੀ.ਟੀ.ਟੀ. ਨੂੰ ਜੁਲਾਈ 2014 ਚ ਲਾਗੂ ਕੀਤਾ ਸੀ। ਸੋਨੇ ਅਤੇ ਚਾਂਦੀ ਵਰਗੀਆਂ ਗੈਰ ਖੇਤੀ ਜਿਣਸਾ ਤੇ ਖੰਡ, ਅਤੇ  ਖੁਰਾਕ ਤੇਲਾਂ ਵਰਗੇ ਕੁੱਝ ਪ੍ਰੋਸੈਸਡ ਖੁਰਾਕ ਉਤਪਾਦਾਂ ਤੇ 0.01 ਫਿਸਦੀ ਦਰ ਨਾਲ ਸੀ.ਸੀ.ਟੀ. ਲਗਾਇਆ ਗਿਆ ਸੀ। ਵਿੱਚ ਮੰਤਰਾਲਾ ਦੇ 10 ਫਰਵਰੀ ਦੇ ਆਰਡੀਨੈਂਸ ’ਚ ਸੀ.ਟੀ.ਟੀ. ਕਾਨੂੰਨ ਨੂੰ ਸੋਦੀਆ ਹੈ ਤਾਂ ਕਿ 38 ਹੋਰ ਖੇਤੀ ਜਿਣਸਾਂ ਨੂੰ ਟੈਕਸ ਘੇਰੇ ਤੋਂ ਮੁਕਤ ਉਤਪਾਦਾਂ ਦੀ ਸੂਚੀ ’ਚ ਜੋੜੀਆ ਜਾ ਸਕੇ ਕੇਂਦਰ ਸਰਕਾਰ ਨੇ ਕਣਕ ਜੋਂ, ਛੋਲੇ, ਕਪਾਹ ਅਤੇ ਆਲੂ ਸਮੇਤ 30 ਖੇਤੀ ਜਿਣਸਾ ਨੂੰ ਸੀ.ਟੀ.ਟੀ. ਤੋਂ ਛੋਟ ਦਿੱਤੀ ਸੀ। ਇਹ ਟੈਕਸ ਜਿਣਸਾਂ ਤੋਂ ਵਾਆਦਾ ਕਾਰੋਬਾਰ ਤੋ ਨਾ ਕਿ ਹਾਜ਼ਰ ਕਾਰੋਰਾਬ ਤੋਂ ਲਿਆ ਜਾਂਦਾ ਹੈ ਇਸਦਾ ਭੁਗਤਾਨ ਵਿਕਰੀ ਕਰਨ ਵਾਲਾ ਕਰਦਾ ਹੈ ਮੰਤਰਾਲੇ ਨੇ ਕੇਂਦਰੀ ਬਜਟ ਦੇ ਪੰਦਰਵਾੜਾ  ਪਹਿਲਾਂ ਟੈਕਸ ਰਿਆਇਤ ਪ੍ਰਾਪਤ ਜਿਣਸਾਂ ਦੀ ਸੂਚੀ ਦਾ ਵਿਸਥਾਰ ਕੀਤਾ  ਹੈ।

ਸੂਚੀ ’ਚ ਜੋੜੇ ਗਏ ਉਤਪਾਦ : ਝੋਨਾ, ਚੌਲ, ਚੌਲ ਛਿਲਕਾ, ਮੁੰਗੀ, ਮੁੰਗੀ ਦੀ ਦਾਲ,  ਪਿਆਜ, ਬਾਜਰਾ, ਤੁਅਰ, ਤੁਅਰ ਦਾਲ, ਮਾਂਹ, ਮਾਂਹ ਦੀ ਦਾਲ, ਮਸਰ, ਛੋਲਿਆ ਦੀ ਦਾਲ, ਛੋਲੇ ਪੁਸੀ, ਅਦਕਰ, ਮੇਥੀ, ਰੌਂਗੀ, ਜਵਾਰ, ਸੁਪਾਰੀ, ਜਾਇਫਲ, ਦਾਲਚਿੰਨੀ, ਤਿੱਲ, ਸੁਰਜਮੁੱਖੀ, ਕੋਦੀ, ਅਲਸੀ, ਲੋਂਗ ਆਦਿ ਜਿਣਸਾ ਸ਼ਾਮਿਲ ਹਨ। ਘਰੇਲੂ ਖਪਤ ’ਚ ਵਾਧਾ ਅਤੇ ਘਟ ਉਤਪਾਦਨ ਕਾਰਨ ਦੇਸ਼ ਦੀ ਪੀਲੀ ਦਾਲ ਦੇ ਮੁਲ ’ਚ 10 ਫੀਸਦੀ ਵਾਧਾ ਹੋਣ ਦੀ ਸੰਭਾਵਣਾ ਹੈ ਸੁਤਰਾ ਅਨੁਸਾਰ ਪਿਛਲੇ ਸਾਲ ਦਸੰਬਰ ‘ਚ 1,900 ਰੁ: ਪ੍ਰਤੀ ਕੁਇੰਟਲ ਤੇ ਵਿਕਣ ਵਾਲੀ ਦਾਲ ਦੀ ਅੱਜ ਜਿਣਸ ਬਾਜਾਰ ’ਚ 2.350 ਰੁ: ਪ੍ਰਤੀ ਕੁਇੰਟਲ ਦੀ ਦਰ ਤੇ ਟਰੇਡਿੰਗ ਹੋ ਰਹੀਂ ਹੈ ਇਸਦੇ ਨਾਲ ਹੀ ਭਾਰਤ ਚ ਪੀਲੀ ਦਾਲ ਦੀ ਖਪਤ 2.5 ਮਿਲਿਅਨ ਟਨ ਹੈ ਜਦੋ ਕਿ ਉਤਪਾਦ ਸਿਰਫ 0.6 ਮਿਲਿਅਨ ਟਨ ਦਾ ਹੋ ਰਿਹਾ ਹੈ ਜਿਸ ਕਾਰਨ ਸਭ ਤੋਂ ਜਿਆਦਾ ਦਰਾਮਾਦ ਕਨੇਡਾ ਤੇ ਉਸ ਤੋਂ ਬਾਅਦ ਰਸ਼ੀਆ ਅਤੇ ਯੂਕਰੇਨ ਤੋਂ ਕੀਤੀ ਜਾ ਰਹੀਂ ਹੈ

International