ਕੈਪਟਨ ਸਾਬ੍ਹ ! ਕੌਮੀ ਨਾਇਕ ਬਣਨ ਦਾ ਵੇਲਾ ਸੰਭਾਲੋ....

ਜਸਪਾਲ ਸਿੰਘ ਹੇਰਾਂ
ਗੁਰੂ ਦੀ ਕ੍ਰਿਪਾ, ਗੁਰੂ ਦੀ ਬਖ਼ਸ਼ਿਸ਼, ਗੁਰੂ ਦਾ ਤਰੁਠਣਾ, ਗੁਰੂ ਦੀ ਕ੍ਰਿਪਾ ਦ੍ਰਿਸ਼ਟੀ ਕੀ ਹੁੰਦੀ ਹੈ, ਸ਼ਾਇਦ ਪਟਿਆਲਾ ਘਰਾਣੇ ਹੋਰ ਕਿਸੇ ਤੋਂ ਵੱਧ ਜਾਣਦਾ ਹੋਵੇਗਾ। ਪਟਿਆਲਾ ਘਰਾਣੇ ਦੇ ਵਰਤਮਾਨ ਵਾਰਿਸ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤਾਂ ਵੈਸੇ ਵੀ ਇਤਿਹਾਸ ਦੇ ਬਹੁਤ ਪ੍ਰੇਮੀ ਹਨ ਅਤੇ ਆਪਣੇ ਘਰਾਣੇ ਦੇ ਇਸ ਇਤਿਹਾਸ ਨੂੰ ਉਹ ਬਹੁਤ ਚੰਗੀ ਤਰ੍ਹਾਂ ਜਾਣਦੇ ਹੋਣਗੇ ਕਿ ਪਟਿਆਲਾ ਘਰਾਣੇ ਦੀ ਝੋਲੀ ਪਈਆਂ ਦੁਨੀਆਵੀਂ ਬਾਦਸ਼ਾਹੀਆਂ ਗੁਰੂ ਪਾਤਿਸ਼ਾਹ ਦੀ ਦੇਣ ਹਨ। ਇਸ ਲਈ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਕੈਪਟਨ ਅਮਰਿੰਦਰ ਸਿੰਘ ਗੁਰੂ ਦੀ ਨਿਆਮਤ ਤੋਂ ਕਦੇ ਮੂੰਹ ਨਹੀਂ ਮੋੜਣਗੇ। ਅੱਜ ਸਮੇਂ ਨੇ ਉਹਨਾਂ ਨੂੰ ਗੁਰੂ ਨਾਲ ਪ੍ਰੀਤ ਨਿਭਾਉਣ ਦੇ ਮੁਕਾਮ 'ਤੇ ਲਿਆ ਖੜ੍ਹਾ ਕੀਤਾ ਹੈ। ਵੇਖਣ ਵਾਲੀ ਗੱਲ ਤਾਂ ਇਹੋ ਹੈ ਕਿ ਉਹ ਪਾਸ ਹੁੰਦੇ ਜਾਂ ਨਹੀਂ। ਜਸਟਿਸ ਰਣਜੀਤ ਸਿੰਘ ਨੇ ਪਹਿਲੀ ਰਿਪੋਰਟ ਕੈਪਟਨ ਨੂੰ ਪੇਸ਼ ਕਰ ਦਿੱਤੀ ਹੈ। ਦੱਸਿਆ ਜਾਂਦਾ ਹੈ ਕਿ ਇਸ ਰਿਪੋਰਟ 'ਚ ਬਹਿਬਲ ਕਲਾਂ ਗੋਲੀ ਕਾਂਡ ਦਾ ਲੇਖਾ-ਜੋਖਾ ਅਤੇ ਗੁਰੂ ਸਾਹਿਬ ਦੀ ਬੇਅਦਬੀ ਦੀਆਂ ਕੁੱਝ ਘਟਨਾਵਾਂ ਦੀ ਜਾਂਚ ਰਿਪੋਰਟ ਸ਼ਾਮਲ ਹੈ। ਭਾਵੇਂ ਕਿ ਇਸ ਸਾਰੇ ਕਾਂਡ ਦੇ ਪੱਤੇ ਲੱਗਭਗ ਨੰਗੇ ਹੋ ਚੁੱਕੇ ਹਨ, ਪ੍ਰੰਤੂ ਜਸਟਿਸ ਰਣਜੀਤ ਸਿੰਘ ਕਿਉਂਕਿ ਸਰਕਾਰ ਵੱਲੋਂ ਸਥਾਪਿਤ ਕੀਤਾ ਗਿਆ ਜਾਂਚ ਕਮਿਸ਼ਨ ਤੇ ਇਸ ਲਈ ਉਸਦੀ ਰਿਪੋਰਟ ਦੀ ਸੰਵਿਧਾਨ ਕੀਮਤ ਹੈ। ਹੁਣ ਵੇਖਣ ਵਾਲੀ ਗੱਲ ਹੈ ਕਿ ਕੈਪਟਨ ਸਾਬ੍ਹ, ਇਸ ਰਿਪੋਰਟ ਨੂੰ ਕਦੋਂ ਜਨਤਕ ਕਰਦੇ ਹਨ ਅਤੇ ਇਸ ਰਿਪੋਰਟ 'ਚ ਜਿਹਨਾਂ  ਵਿਅਕਤੀਆਂ ਤੇ ਧਿਰਾਂ ਨੂੰ ਦੋਸ਼ੀ ਠਹਿਰਾਇਆ ਗਿਆ ਹੈ।

ਉਹਨਾਂ ਨੂੰ ਕਦੋਂ ਕਾਨੂੰਨ ਆਪਣੀ ਪਕੜ 'ਚ ਲੈਂਦਾ ਹੈ। ਇਹਨਾਂ ਮੰਗਾਂ ਨੂੰ ਲੈ ਕੇ ਹੀ ਸਰਬੱਤ ਖ਼ਾਲਸਾ ਜਥੇਦਾਰਾਂ ਵੱਲੋਂ ਜਥੇਦਾਰ ਧਿਆਨ ਸਿੰਘ ਮੰਡ ਦੀ ਅਗਵਾਈ 'ਚ ਇਨਸਾਫ਼ ਮੋਰਚਾ ਲਾਇਆ ਹੋਇਆ ਹੈ। ਉਹ ਮੋਰਚਾ, ਜਿਸਨੂੰ ਪੰਥ ਦਾ ਪੂਰਨ ਸਮਰਥਨ ਪ੍ਰਾਪਤ ਹੋ ਚੁੱਕਾ ਹੈ। ਮੋਰਚਾ ਦਿਨੋ-ਦਿਨ ਭੱਖਦਾ ਜਾ ਰਿਹਾ ਹੈ। ਪ੍ਰੰਤੂ ਜੇ ਕੈਪਟਨ ਨੂੰ ਗੁਰੂ ਨਾਲ ਪ੍ਰੀਤ ਹੈ ਤਾਂ ਉਸਨੂੰ ਇਹ ਧਿਆਨ 'ਚ ਰੱਖਣਾ ਚਾਹੀਦਾ ਹੈ ਕਿ ਇਸ ਸਮੇਂ ਜਦੋਂ ਅੱਤ ਦੀ ਗਰਮੀ ਪੈ ਰਹੀ ਹੈ, ਅੱਗ ਵਰਦੀ ਹੈ। ਉਸ ਸਮੇਂ ਸਿੱਖ ਸੰਗਤਾਂ ਦੇ ਕਾਫ਼ਲੇ ਬਰਗਾੜੀ ਵੱਲ ਵਹੀਰਾਂ ਘੱਤ ਕੇ ਆ ਰਹੇ ਹਨ। ਭਾਵੇਂ ਕਿ ਗੁਰੂ ਨਾਲ ਪ੍ਰੀਤ ਅੱਗੇ, ਸਿੱਖ ਸੰਗਤਾਂ ਲਈ ਕੋਈ ਗਰਮੀ-ਸਰਦੀ, ਮੀਂਹ-ਤੂਫ਼ਾਨ ਅੜਚਨ ਨਹੀਂ ਹਨ। ਪ੍ਰੰਤੂ ਕੈਪਟਨ ਦਾ ਫਰਜ਼ ਬਣਦਾ ਹੈ ਕਿ ਉਹ ਜਸਟਿਸ ਰਣਜੀਤ ਸਿੰਘ ਦੀ ਜਾਂਚ ਰਿਪੋਰਟ ਤੇ ਤੁਰੰਤ ਕਾਨੂੰਨੀ ਮਾਹਿਰਾਂ ਦੀ ਸਲਾਹ ਲੈ ਕੇ, ਖੁਦ ਬਰਗਾੜੀ ਪਹੁੰਚ ਕੇ , ਦੋਸ਼ੀਆਂ ਦੇ ਨਾਮ ਨਸ਼ਰ ਕਰੇ ਅਤੇ ਉਹਨਾਂ ਦੀ ਤੁਰੰਤ ਗ੍ਰਿਫ਼ਤਾਰੀ ਦਾ ਐਲਾਨ ਕਰੇ। ਮੋਰਚੇ ਦੀਆਂ ਪਹਿਲੀਆਂ ਦੋਵੇਂ ਮੰਗਾਂ ਗੁਰੂ ਸਾਹਿਬ ਦੀ ਬੇਅਦਬੀ ਦੇ ਦੋਸ਼ੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਸਬੰਧੀ ਹਨ। ਜਸਟਿਸ ਰਣਜੀਤ ਸਿੰਘ ਰਿਪੋਰਟ ਇਸ ਮਸਲੇ ਨੂੰ ਲਗਭਗ ਪੂਰਾ ਕਰਦੀ ਹੈ, ਇਸ ਲਈ ਕੈਪਟਨ ਅਮਰਿੰਦਰ ਸਿੰਘ ਨੂੰ ਖ਼ਾਲਸਾ ਪੰਥ ਦੀ ਖੁਸ਼ੀ ਲੈਣ ਦਾ ਜਿਹੜਾ ਮੌਕਾ ਗੁਰੂ ਨੇ ਬਖ਼ਸ਼ਿਆ ਹੈ, ਉਸਦਾ ਤੁਰੰਤ ਲਾਹਾ ਲੈਣਾ ਚਾਹੀਦਾ ਹੈ। ਨਾਲ ਦੀ ਨਾਲ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਸਮੂਹਿਕ ਪੈਰੋਲ ਦਾ ਐਲਾਨ ਕਰਨ 'ਚ ਵੀ ਕੋਈ ਕਾਨੂੰਨੀ ਅੜਚਨ ਨਹੀਂ ਹੈ। ਪ੍ਰੰਤੂ ਜੇ ਕੈਪਟਨ ਅਮਰਿੰਦਰ ਸਿੰਘ ਨੇ ਬਾਦਲਾਂ ਵਾਗੂੰ ਜਾਂ ਜਿਵੇਂ ਕਹਿਆ ਜਾ ਰਿਹਾ ਹੈ ਕਿ ਹੋਏ ਅੰਦਰੂਨੀ ਸਮਝੌਤੇ ਕਾਰਣ, ਬਾਦਲ ਨੂੰ ਬਚਾਉਣ ਲਈ ਕੈਪਟਨ, ਜਾਂਚ ਰਿਪੋਰਟ ਨੂੰ ਠੰਡੇ ਬਸਤੇ 'ਚ ਪਾਉਣ ਦੀ ਕੋਸ਼ਿਸ਼ ਕਰਦਾ ਹੈ। ਤਾਂ ਉਸਨੂੰ ਸਮਝ ਲੈਣਾ ਚਾਹੀਦਾ ਹੈ ਕਿ ਅੱਜ ਜਿਹੜਾ ਖ਼ਾਲਸਾ ਪੰਥ ਨੂੰ ਗੁੱਸਾ ਬਾਦਲਾਂ 'ਤੇ ਹੈ ਓਹੀ ਗੁੱਸਾ ਕੈਪਟਨ 'ਤੇ ਵੀ ਹੋ ਜਾਵੇਗਾ। ਬਰਗਾੜੀ ਮੋਰਚੇ ਨੇ ਕਦੋਂ ਕੀ ਰੂਪ ਧਾਰਨ ਕਰ ਲੈਣਾ ਹੈ, ਅੱਜ ਦੀ ਤਾਰੀਕ 'ਚ ਸਿਵਾਏ ਗੁਰੂ ਸਾਹਿਬ ਤੋਂ ਸ਼ਾਇਦ ਹੋਰ ਕੋਈ ਨਹੀਂ ਜਾਣਦਾ? ਜਿਸਦਾ ਸੇਕ, ਕੈਪਟਨ ਤੇ ਉਸਦੀ ਸਰਕਾਰ ਨੂੰ  ਸੁਆਹ ਦੀ ਢੇਰ 'ਚ ਬਦਲ ਸਕਦਾ ਹੈ। ਇਹ ਮੋਰਚਾ, ਸਿਰਫ਼ ਤੇ ਸਿਰਫ਼ ਗੁਰੂ ਦੇ ਨਾਮ 'ਤੇ ਹੈ।

ਇਸ ਮੋਰਚਾ ਦਾ ਦੋਖੀ , ਗੁਰੂ ਦਾ ਸ਼ਰਧਾਵਾਨ ਨਹੀਂ ਹੋ ਸਕਦਾ। ਗੁਰੂ ਤੋਂ ਕਿਸੇ ਵਰਦਾਨ ਦਾ ਪਾਤਰ ਨਹੀਂ ਬਣ ਸਕਦਾ। ਇਸ ਲਈ ਅਸੀਂ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਅਪੀਲ ਜ਼ਰੂਰ ਕਰਾਂਗੇ ਕਿ ਉਹ ਗੁਰੂ ਸਾਹਿਬ ਵੱਲੋਂ ਪ੍ਰਾਪਤ ਮੌਕੇ ਦਾ ਭਰਪੂਰ ਲਾਹਾ ਉਠਾ ਲੈਣ, ਕੌਮੀ ਨਾਇਕ ਦਾ ਰੁਤਬਾ  ਉਹਨਾਂ ਨੂੰ ਅਵਾਜ਼ਾਂ ਮਾਰ ਰਿਹਾ ਹੈ। ਜੇ ਕਿਸੇ ਦਬਾਅ ਜਾਂ ਲੋਭ-ਲਾਲਸਾ ਵੱਸ ਉਹਨਾਂ ਨੇ ਮੌਕਾ ਗੁਆ ਲਿਆ, ਫ਼ਿਰ ਉਹ ਗੁਰੂ ਦੀ ਪ੍ਰਤੀਤ ਵੀ ਗੁਆ ਬੈਠਣਗੇ। ਜੇ ਗੁਰੂ ਦੀ ਪ੍ਰਤੀਤ ਗੁਆ ਲਈ, ਫ਼ਿਰ ਰਾਜ-ਭਾਗ ਜਾਣੇ ਸੁਭਾਵਿਕ ਹਨ। ਅਸੀਂ ਸਮਝਦੇ ਹਾਂ ਕਿ ਕੈਪਟਨ ਅਮਰਿੰਦਰ ਸਿੰਘ ਇਸ ਸੱਚ ਨੂੰ ਤਨੋ-ਮਨੋ ਸਵੀਕਾਰ ਕਰਨਗੇ ਅਤੇ ਜਸਟਿਸ ਰਣਜੀਤ ਸਿੰਘ ਦੀ ਜਾਂਚ ਰਿਪੋਰਟ ਨੂੰ ਜਨਤਕ ਕਰਕੇ ਮੋਰਚੇ ਦੀਆਂ ਸਾਰੀਆਂ ਮੰਗਾਂ ਨੂੰ ਪ੍ਰਵਾਨ ਕਰਦੇ ਹੋਏ ਕੌਮ ਦੀਆਂ ਅਸੀਸਾਂ ਦੇ ਵੱਡੇ ਪਾਤਰ ਬਣਨਗੇ।

Editorial
Jaspal Singh Heran
youtube, Buying a new car? Want help? Find some expert advice on how to select the best car for your requirements. , A wide range of car insurance providers and products are available in the market today. We help you know them a little better and also choose the most suitable product for your need. . Tyres are the only point of contact between the car and road, so even slightest deviation can directly affect performance, efficiency, comfort and even safety. Know your tyres better with the CarWale tyre guide. . Used car buying is a very complicated process, so who better than CarWale as your guide? Here are few steps and guidelines to help you get the best deal. . Comedy Dangal, Maruti Suzuki Swift Dzire, Automobile, Chevorlet, Hyundai Verna, i20 To cash-in on the festive season, Maruti Suzuki has introduced the Alto 800 Utsav Edition in the country. The new Utsav Edition model is based on the VXi (O) variant of the Alto 800. Changes are limited to cosmetic detailing, while mechanically it continues to be powered by the existing petrol engine. On the pricing aspect, the Utsav Edition is priced at Rs 3.94 lakhs, which is Rs 20,000 more than the regular VXi (O) which is priced at Rs 3.74 lakhs (ex-showroom, Delhi). To distinguish it from a regular version, the Alto 800 Utsav Edition gets body decals on the sides, ORVM cover garnish, door seal guard and reverse parking sensors. The vehicle also gets chrome strips below the tail lamps, bumpers and lower lip of the hood. The interior gets all-black upholstery with red strip. Maruti Suzuki dealers in the country are also offering additional discounts of up to Rs 25,000 along with additional exchange bonus to boost sales during the festive season. Mechanically, the Maruti Suzuki Alto 800 is powered by a 0.8-litre petrol engine that generates 48bhp of power at 6000rpm and 69Nm of torque at 3500rpm. The modest engine comes mated to a five-speed manual transmission. The entry-level vehicle is also available in a CNG option which generates 40bhp of power. The Alto 800 from Maruti Suzuki competes against the likes of the Renault Kwid and Hyundai Eon in India.