ਬਰਗਾੜੀ 5 ਜੁਲਾਈ (ਬਘੇਲ ਸਿੰਘ ਧਾਲੀਵਾਲ, ਜੱਸਾ ਸਿੰਘ ਮਾਣਕੀ/ ਗੁਰਪ੍ਰੀਤ ਸਿੰਘ ਔਲਖ, ਰਮੇਸ਼ ਸਿੰਘ ਦੇਵੀਵਾਲਾ, ਸਿੰਕਦਰ ਸਿੰਘ ਬਰਾੜ/ਜਗਦੀਸ਼ ਬਾਂਬਾ)- ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਭਾਈ ਧਿਆਨ ਸਿੰਘ ਮੰਡ ਵੱਲੋਂ ਗੁਰੂ ਪੰਥ ਦੀ ਆਨ ਸਾਨ ਤੇ ਬਾਨ ਲਈ ਬਰਗਾੜੀ ਦੀ ਦਾਣਾਮੰਡੀ ਵਿੱਚ ਲਾਏ ਇਨਸਾਫ ਮੋਰਚੇ ਦੇ 35ਵੇਂ ਦਿਨ ਹਰਿਅਣਾ ਸਿੱਖ ਗੁਰਦੁਆਰਾ ਪਰੰਬਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਜਗਦੀਸ ਸਿੰਘ ਝੀਂਡਾ ਇੱਕ ਵੱਡਾ ਜਥਾ ਲੈ ਕੇ ਮੋਰਚੇ ਵਿੱਚ ਸ਼ਾਮਲ ਹੋਏ। ਜਥੇਦਾਰ ਝੀਂਡਾ ਨੇ ਸਿੱਖ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਮੈ ਧੰਨਵਾਦੀ ਹਾਂ ਸਰਬੱਤ ਖਾਲਸਾ ਵੱਲੋਂ ਥਾਪੇ ਗਏ ਜਥੇਦਾਰ ਭਾਈ ਧਿਆਨ ਸਿੰਘ ਮੰਡ ਦਾ, ਜਿੰਨਾਂ ਨੇ ਅਪਣੇ ਗੁਰੂ ਦੀ ਆਨ ਸਾਨ ਦੀ ਰਾਖੀ ਲਈ ਇਨਸਾਫ ਮੋਰਚਾ ਲਾ ਕੇ ਕੌਮ ਨੂੰ ਜਗਾਉਣ ਦਾ ਉਪਰਾਲਾ ਕੀਤਾ ਹੈ। ਉਹਨਾਂ ਕਿਹਾ ਕਿ ਅਖੌਤੀ ਪੰਥਕ ਸਰਕਾਰ ਦੇ ਸਮੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਦੌਰ ਸ਼ੁਰੂ ਹੋਇਆ, ਤੇ ਉਸੇ ਅਖੌਤੀ ਪੰਥਕ ਸਰਕਾਰ ਦੇ ਮੁਖੀ ਪ੍ਰਕਾਸ਼ ਸਿੰਘ ਬਾਦਲ ਅਤੇ ਉਹਨਾਂ ਦੇ ਪੁੱਤਰ ਉੱਪ ਮੁੱਖ ਮੰਤਰੀ ਪੰਜਾਬ ਨੇ ਬੇਅਦਬੀ ਦੇ ਰੋਸ ਵਿੱਚ ਸੰਘਰਸ਼ ਕਰਦੀਆਂ ਉਹਨਾਂ ਸਾਂਤਮਈ ਸਿੱਖ ਸੰਗਤਾਂ ਤੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਸੈਕੜੇ ਬੇਦੋਸਿਆਂ ਨੂੰ ਜਖਮੀ ਕੀਤਾ ਅਤੇ ਦੋ ਸਿੱਖ ਨੌਜਵਾਨਾਂ ਨੂੰ ਸ਼ਹੀਦ ਕੀਤਾ ,ਪ੍ਰੰਤੂ ਬਾਂਅਦ ਵਿੱਚ ਉਹ ਲੋਕ ਸ੍ਰੀ ਦਰਵਾਰ ਸਾਹਿਬ ਜਾਕੇ ਗੁਰੂ ਗਰੰਥ ਸਾਹਿਬ ਜੀ ਦੇ ਅਖੰਡਪਾਠ ਕਰਵਾਉਦੇ ਹਨ, ਉਹਨਾਂ ਬਾਦਲ ਪਰਿਵਾਰ ਨੂੰ ਸਵਾਲ ਕਰਦਿਆਂ ਕਿਹਾ ਕਿ ਜਿਸ ਗੁਰੂ ਦੀ ਤੁਸੀ ਖੁਦ ਬੇਅਦਬੀ ਦੇ ਮੁੱਖ ਦੋਸ਼ੀ ਹੋ, ਹੁਣ ਉਹਨਾਂ ਨੂੰ ਮੱਥੇ ਟੇਕਣ ਜਾ ਅਖੰਡਪਾਠ ਕਰਵਾਉਣ ਦਾ ਕੀ ਮਤਲਬ ਰਹਿ ਜਾਂਦਾ ਹੈ ?
ਉਹਨਾਂ ਕਿਹਾ ਕਿ ਹਰਿਆਣਾ, ਰਾਜਿਸਥਾਨ, ਯੂ ਪੀ ਆਦਿ ਸੂਬਿਆਂ ਤੋਂ ਇਲਾਵਾ ਦੇਸ਼ ਵਿਦੇਸ਼ ਦੇ 99 ਫੀਸਦੀ ਸਿੱਖ ਬਰਗਾੜੀ ਮੋਰਚੇ ਦੀ ਹਮਾਇਤ ਕਰਦੇ ਹਨ ਪਰ ਅਫਸੋਸ ਕਿ ਪੰਜਾਬ ਦੇ ਸਿੱਖ ਅਜੇ ਵੀ ਉਹਨਾਂ ਅਕਾਲੀਆਂ ਦੇ ਪਿੱਛੇ ਲੱਗ ਕੇ ਮੋਰਚੇ ਤੋਂ ਦੂਰੀ ਬਣਾਈ ਬੈਠੇ ਹਨ ਜਿਹੜੇ ਆਰ ਐਸ ਐਸ ਕੋਲ ਵਿਕੇ ਹੋਏ ਹਨ ਅਤੇ ਕੌਮ ਦਾ ਘਾਣ ਕਰਵਾਉਣ ਲਈ ਸਭ ਤੋ ਵੱਡੇ ਜੁੰਮੇਵਾਰ ਹਨ। ਆਈਆਂ ਸੰਗਤਾਂ ਦਾ ਧੰਨਵਾਦ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਭਾਈ ਅਮਰੀਕ ਸਿੰਘ ਅਜਨਾਲਾ ਨੇ ਕੀਤਾ। ਸਟੇਜ ਦੀ ਜੁੰਮੇਵਾਰੀ ਜਗਦੀਪ ਸਿੰਘ ਜੀਰਾ ਅਤੇ ਗੁਰਸੇਵਕ ਸਿੰਘ ਜਵਾਹਰਕੇ ਨੇ ਨਿਭਾਈ।
ਇਸ ਮੋਰਚੇ ਵਿੱਚ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਜਗਦੀਸ ਸਿੰਘ ਝੀਂਡਾ,ਜੁਨਾਈਟਡ ਅਕਾਲੀ ਦਲ ਦੇ ਭਾਈ ਗੁਰਦੀਪ ਸਿੰਘ ਬਠਿੰਡਾ, ਸਰੋਮਣੀ ਅਕਾਲੀ ਦਲ (ਅ) ਦੇ ਸਕੱਤਰ ਜਨਰਲ ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਸੁਤੰਤਰ ਅਕਾਲੀ ਦਲ ਦੇ ਪ੍ਰਧਾਨ ਭਾਈ ਪਰਮਜੀਤ ਸਿੰਘ ਸਹੌਲੀ, ਸਵਰਨ ਸਿੰਘ ਰਤੀਆ, ਜਗਦੇਵ ਸਿੰਘ ਮੱਟ ਦਾਦੂ, ਗੁਰਚਰਨ ਸਿੰਘ ਸਿਰਸਾ, ਮਾਲਕ ਸਿੰਘ ਸਿਰਸਾ, ਬੋਰੀਆ ਸਿੰਘ ਟੋਹਾਣਾ, ਬਾਬਾ ਫੌਜਾ ਸਿੰਘ ਸੁਭਾਨੇ ਵਾਲੇ, ਅਕਾਲੀ ਦਲ 1920 ਦੇ ਬੂਟਾ ਸਿੰਘ ਰਣਸ਼ੀਂਹਕੇ, ਸਤਿਕਾਰ ਕਮੇਟੀ ਦੇ ਮੁੱਖ ਸੇਵਾਦਾਰ ਭਾਈ ਸੁਖਜੀਤ ਸਿੰਘ ਖੋਸੇ, ਆਮ ਆਦਮੀ ਪਾਰਟੀ ਦੇ ਜੈਤੋ ਤੋਂ ਵਿਧਾਇਕ ਭਾਈ ਬਲਦੇਵ ਸਿੰਘ ਗਹਿਰੀ, ਬਾਬਾ ਅਰਜੁਨ ਸਿੰਘ ਹਰਿਆਣੇ ਵਾਲੇ, ਸਤਿਕਾਰ ਕਮੇਟੀ ਪੰਜਾਬ ਦੇ ਹਰਜਿੰਦਰ ਸਿੰਘ ਬਾਜੇਕੇ, ਜਸਵਿੰਦਰ ਸਿੰਘ ਸਾਹੋਕੇ, ਜਸਵੀਰ ਸਿੰਘ ਬਿੱਲਾ ਸੰਘੇੜਾ,ਬਾਬਾ ਸਿੰਦਰ ਸਿੰਘ ਸਭਰਾਵਾਂ ਵਾਲੇ, ਬਾਬਾ ਬਲਕਾਰ ਸਿੰਘ ਭਾਗੋਕੇ, ਬਾਬਾ ਹਰਜੀਤ ਸਿੰਘ ਨਾਰੰਗਵਾਦ ਵਾਲੇ, ਗਿਆਨੀ ਗੁਰਚੇਤ ਸਿੰਘ ਨੌਰੰਗਾਵਾਦ, ਭਾਈ ਅਮਨਦੀਪ ਸਿੰਘ ਬਾਜਾਖਾਨਾ, ਸਿੰਘ ਸਾਹਿਬ ਦੇ ਭਰਾਤਾ ਭਾਈ ਗਿਆਨ ਸਿੰਘ ਮੰਡ, ਬਾਬਾ ਗੁਰਦੇਵ ਸਿੰਘ ਮੋਗੇ ਵਾਲੇ, ਭਾਈ ਪਰਮਜੀਤ ਸਿੰਘ ਅਕਾਲੀ, ਭਾਈ ਪਰਮਜੀਤ ਸਿੰਘ ਯੂਕੇ, ਕੁਲਵਿੰਦਰ ਸਿੰਘ ਸੱਤੀਵਾਲਾ, ਬਾਬਾ ਪ੍ਰਤਾਪ ਸਿੰਘ, ਜਥੇਦਾਰ ਹਰਨੇਕ ਸਿੰਘ ਸਰਪੰਚ ਚੱਬ੍ਹੇਵਾਲ, ਜਗਦੀਪ ਸਿੰਘ ਰੰਧਾਵਾ, ਨਸੀਬ ਸਿੰਘ ਮਹਿਮਾ,ਢਾਡੀ ਬਲਵਿੰਦਰ ਸਿੰਘ ਭਗਤਾ ਭਾਈਕਾ, ਜਗਤਾਰ ਸਿੰਘ ਨੱਲ੍ਹ(ਜਲੰਧਰ) ਗਿਆਨੀ ਮਲਕੀਤ ਸਿੰਘ ਪਪਰਾਲੀ, ਰਾਗੀ ਬਾਬਾ ਬੂਟਾ ਸਿੰਘ ਦੀਪਕ, ਰਾਗੀ ਅਮਨਦੀਪ ਸਿੰਘ ਬਾਜਾਖਾਨਾ, ਰਾਜਾ ਰਾਜ ਸਿੰਘ ਅਰਬਾਂ ਖਰਬਾਂ ਨਿਹੰਗ ਸਿੰਘ ਜਥੇਵੰਦੀਆਂ,, ਬਾਬਾ ਅਰਜਨ ਮੁਨੀ ਜੀ ਲੁਧਿਆਣਾ, ਪਾਣੀ ਬਚਾਓ ਬੋਲੀ ਬਚਾਓ ਮੰਚ ਦੇ ਪ੍ਰਧਾਨ ਲੱਖਾ ਸਿਧਾਣਾ, ਜਗਦੀਪ ਸਿੰਘ ਚੀਮਾ, ਮੋਹਕਮ ਸਿੰਘ ਜੀਰਾ ਚੱਬਾ ਆਦਿ ਹਾਜ਼ਰ ਸਨ।