ਜਿੱਤ ਵੱਲ ਵਧ ਰਿਹਾ ਹੈ ਬਰਗਾੜੀ ਮੋਰਚਾ, ਨੌਜਵਾਨ ਦੇ ਕੇਸਰੀ ਕਾਫ਼ਲੇ ਕਰਨ ਲੱਗੇ ਸਰਕਾਰਾਂ ਦੀ ਨੀਂਦ ਹਰਾਮ

1947 ਵੇਲੇ ਦੀ ਸਿੱਖ ਲੀਡਰਸ਼ਿੱਪ ਵਾਲੀ ਗਲਤੀ ਜਥੇਦਾਰ ਮੰਡ ਨਹੀ ਦੁਹਰਾਉਣਗ: ਰਣਸ਼ੀਂਹਕੇ

ਬਰਗਾੜੀ 7 ਜੁਲਾਈ (ਬਘੇਲ ਸਿੰਘ ਧਾਲੀਵਾਲ, ਜੱਸਾ ਸਿੰਘ ਮਾਣਕੀ/ ਗੁਰਪ੍ਰੀਤ ਸਿੰਘ ਔਲਖ, ਰਮੇਸ਼ ਸਿੰਘ ਦੇਵੀਵਾਲਾ, ਸਿੰਕਦਰ ਸਿੰਘ ਬਰਾੜ/ਜਗਦੀਸ਼ ਬਾਂਬਾ) ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਦੀ ਅਗਵਾਈ ਵਿੱਚ ਲੱਗੇ ਇਨਸਾਫ ਮੋਰਚੇ ਦੇ 37ਵੇਂ ਦਿਨ ਉਹਨਾਂ ਦੇ ਨਾਲ ਤਖਤ ਸ੍ਰੀ ਕੇਸਗੜ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਭਾਈ ਅਮਰੀਕ ਸਿੰਘ ਅਜਨਾਲਾ, ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਭਾਈ ਬਲਜੀਤ ਸਿੰਘ ਦਾਦੂਵਾਲ ਵੀ ਲਗਾਤਾਰ ਸੇਵਾਵਾਂ ਨਿਭਾ ਰਹੇ ਹਨ। ਕੱਲ੍ਹ ਦੇ ਮੋਰਚੇ ਵਿੱਚ ਸਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਸ੍ਰ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਵਿੱਚ ਮੋਗੇ ਤੋਂ ਬਹੁਤ ਵੱਡਾ ਕਾਫਲਾ ਮੋਰਚੇ ਵਿੱਚ ਪਹੁੰਚਿਆ, ਅਤੇ ਮੋਗੇ ਤੋਂ ਹੀ ਅਕਾਲੀ ਦਲ 1920  ਦੇ ਸ੍ਰ ਬੂਟਾ ਸਿੰਘ ਰਣਸ਼ੀਂਹਕੇ ਦੀ ਅਗਵਾਈ ਵਿੱਚ ਇੱਕ ਹੋਰ ਬਹੁਤ ਵੱਡਾ ਨੌਜਾਵਾਨਾਂ ਦਾ ਕਾਫਲਾ ਮੋਰਚੇ ਵਿੱਚ ਪਹੁੰਚਿਆ, ਜਿਸ ਦੀ ਕਮਾਂਨ ਬੂਟਾ ਸਿੰਘ ਦੇ ਸਪੁੱਤਰ ਸਰਪੰਚ ਪ੍ਰੀਤਇੰਦਰ ਸਿੰਘ ਰਣਸ਼ੀਂਹਕੇ ਨੇ ਸੰਭਾਲੀ। ਇਹਨਾਂ ਤੋਂ ਇਲਾਵਾ ਆਪ ਮੁਹਾਰੇ ਮੋਰਚੇ ਵਿੱਚ ਪੁੱਜ ਰਹੀਆਂ ਸੰਗਤਾਂ ਕਰਕੇ ਭਾਂਵੇਂ ਹਰ ਰੋਜ ਹੀ ਮੋਰਚੇ ਵਿੱਚ ਇਕੱਠ ਆਏ ਦਿਨ ਵਧਦਾ ਜਾ ਰਿਹਾ ਹੈ ਪ੍ਰੰਤੂ ਕੱਲ੍ਹ ਮੋਰਚੇ ਵਿੱਚ ਹੋਇਆ ਹਜਾਰਾਂ ਦੀ ਗਿਣਤੀ ਵਿੱਚ ਸਿੱਖ ਸੰਗਤਾਂ ਦਾ ਵੱਡਾ ਇਕੱਠ ਸਰਕਾਰ ਦੀ ਨੀਂਦ ਹਰਾਮ ਕਰਨ ਵਾਲਾ ਕਿਹਾ ਜਾ ਸਕਦਾ ਹੈ।

ਇਸ ਮੌਕੇ ਬੋਲਦਿਆਂ ਸਰਪੰਚ ਪ੍ਰੀਤਇੰਦਰ ਸਿੰਘ ਰਣਸ਼ੀਂਹਕੇ ਨੇ ਕਿਹਾ ਜਿੱਥੇ ਜਥੇਦਾਰ ਮੰਡ ਕੌਂਮ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰ ਰਿਹਾ ਹੈ ਓਥੇ 1947 ਤੋ ਲੈ ਕੇ ਅੱਜਤੱਕ  ਸਿੱਖ ਕੌਂਮ ਨਾਲ ਹੁੰਦੇ ਧੋਖੇ ਤੋਂ ਵੀ ਭਲੀਪਾਂਤ ਜਾਣੂ ਹਨ, ਜਿਹੜੀ ਗਲਤੀ 1947 ਵੇਲੇ ਦੀ ਸਿੱਖ ਲੀਡਰਸ਼ਿੱਪ ਤੋਂ ਹੋਈ ਹੈ ਉਹ ਧਿਆਨ ਸਿੰਘ ਮੰਡ ਨਹੀ ਦੁਹਰਾਉਣਗੇ। ਉਹਨਾਂ ਸ੍ਰ ਸਿਮਰਨਜੀਤ ਸਿੰਘ ਮਾਨ ਸਬੰਧੀ ਕਿਹਾ ਕਿ ਸ੍ਰ ਮਾਨ ਸਿੱਖ ਕੌਂਮ ਦੇ ਨੈਲਸਨ ਮੰਡੇਲਾ ਹਨ, ਜਿਹੜੇ ਲੰਮੇ ਸਮੇ ਤੋਂ ਖਾਲਿਸਤਾਨ ਦੀ ਲੜਾਈ ਵੀ ਲੜ ਰਹੇ ਹਨ ਤੇ ਕੌਂਮ ਦਾ ਕੋਈ ਨੁਕਸਾਨ ਵੀ ਨਹੀ ਹੋਣ ਦਿੱਤਾ।

ਨਹੀ ਮੋਰਚੇ ਵਿੱਚ ਅਕਾਲੀ ਦਲ ਜੁਨਾਈਟਡ ਦੇ ਭਾਈ ਗੁਰਦੀਪ ਸਿੰਘ ਬਠਿੰਡਾ, ਅਕਾਲੀ ਦਲ ਸੁਤੰਤਰ ਦੇ ਪ੍ਰਧਾਨ ਪਰਮਜੀਤ ਸਿੰਘ ਸਹੌਲੀ, ਗੁਰਸੇਵਕ ਸਿੰਘ ਜਵਾਹਰਕੇ, ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਗੁਰਜੰਟ ਸਿੰਘ ਕੱਟੂ, ਜਗਦੀਪ ਸਿੰਘ ਭੁੱਲਰ ਜੀਰਾ, ਬਲਕਰਨ ਸਿੰਘ ਮੰਡ, ਬਾਬਾ ਚਮਕੌਰ ਸਿੰਘ ਭਾਈਰੂਪਾ, ਬਾਬਾ ਸੱਜਣ ਸਿੰਘ ਗੁਰੂ ਕੀ ਬੇਰ ਮੱਤੇਵਾਲ, ਬਾਬਾ ਗੁਰਦੀਪ ਸਿੰਘ ਖੁਜਾਲਾ, ਬਾਬਾ ਗੁਰਪਿੰਦਰ ਸਿੰਘ ਸਤਲਾਣੀ ਸਾਹਿਬ,ਮਾਸਟਰ ਕਰਨੈਲ ਸਿੰਘ ਨਾਰੀਕੇ, ਜਸਵੰਤ ਸਿੰਘ ਚੀਮਾ, ਬਾਪੂ ਤਰਲੋਕ ਸਿੰਘ ਡੱਲਾ, ਹਰਦੇਵ ਸਿੰਘ ਪੱਪੂ ਕਲਿਆਣ, ਬਲਵੀਰ ਸਿੰਘ ਮਹੋਲੀ, ਮਨਜੀਤ ਸਿੰਘ ਮੱਲ੍ਹਾ, ਰਣਜੀਤ ਸਿੰਘ ਸੰਘੇੜਾ, ਅਮਰੀਕ ਸਿੰਘ ਬੱਲ੍ਹੋਵਾਲ, ਹਰਪਾਲ ਸਿੰਘ ਕੁੱਸਾ, ਰਜਿੰਦਰ ਸਿੰਘ ਫੌਜੀ ਫਗਵਾੜਾ, ਹਰਮੇਲ ਸਿੰਘ ਮਟਵਾਣੀ,ਸਤਿਕਾਰ ਕਮੇਟੀ ਪੰਜਾਬ ਦੇ ਸੁਖਜੀਤ ਸਿੰਘ ਖੋਸੇ, ਹਰਜਿੰਦਰ ਸਿੰਘ ਬਾਜੇਕੇ,ਹਰਜਿੰਦਰ ਸਿੰਘ ਰੋਡੇ, ਸੁਰਿੰਦਰ ਸਿੰਘ ਰੋਡੇ, ਗੁਰਪ੍ਰੀਤ ਸਿੰਘ ਬਬਲੂ, ਗੁਰਚਰਨ ਸਿੰਘ ਚੂਹੜਚੱਕ,ਰਵਿੰਦਰ ਸਿੰਘ ਕਾਲੇਕੇ,ਹਰਿੰਦਰ ਸਿੰਘ ਗਿੱਲ ਮੋਗਾ, ਜਗਸੀਰ ਸਿੰਘ ਤਖਾਣਵੱਧ, ਜੀਤ ਸਿੰਘ ਕੋਰੇਵਾਲ,ਜਥੇਦਾਰ ਸਵਰਨ ਸਿੰਘ ਬੱਧਣੀ ਕਲਾਂ, ਬਹਾਦੁਰ ਸਿੰਘ ਹਿੰਮਤਪੁਰਾ, ਸ੍ਰੀ ਕ੍ਰਿਸਨ ਕੁਮਾਰ ਨਿਹਾਲ ਸਿੰਘਵਾਲਾ, ਕਰੋੜ ਸਿੰਘ ਤਲਵੰਡੀ, ਮਹਿੰਦਰ ਸਿੰਘ ਕਪੂਰੇ,ਗੁਰਸੇਵਕ ਸਿੰਘ ਭਲੂਰ, ਜਸਵਿੰਦਰ ਸਿੰਘ ਸਮਾਲਸਰ,ਬਾਬਾ ਵੀਰ ਸਿੰਘ ਭੰਗਾਲੀ, ਬਾਬਾ ਮਨਮੋਹਨ ਸਿੰਘ ਭੰਗਾਲੀ ਸੰਪਰਦਾ ਹਰਖੋਵਾਲ, ਬਾਬਾ ਹਰਪਰੀਤ ਸਿੰਘ ਕਾਦਰਾਬਾਦ,ਬਾਬਾ ਬੋਹੜ ਸਿੰਘ ਮੱਲਾਂਵਾਲਾ, ਬਾਬਾ ਗੁਲਾਬ ਸਿੰਘ ਠੱਠੀਖਾਰਾ, ਬਾਬਾ ਜਗਸੀਰ ਸਿੰਘ ਮਸਤੂਆਣਾ ਸਾਹਿਬ, ਸਤਨਾਮ ਸਿੰਘ ਭੱਠਲ ਭਾਈਕੇ ਤਰਨਤਾਰਨ, ਲਾਭ ਸਿੰਘ ਠੀਕਰੀਵਾਲਾ, ਚਮਕੌਰ ਸਿੰਘ ਚੱਕ ਭਾਈਕਾ,ਬਲਜਿੰਦਰ ਸਿੰਘ ਸੰਗਾਲੀ, ਗਰੇਵਾਲ ਫਰਵਾਲ਼ੀ, ਬਾਬਾ ਪ੍ਰੀਤਮ ਸਿੰਘ ਖਾਲਸਾ ਰਾਜਪੁਰੇ ਵਾਲੇ, ਨਿਸਾਨ ਸਿੰਘ ਮਹਿਮਾ, ਸੁਖਵੀਰ ਸਿੰਘ ਲੋਪੋਕੇ,ਬਲਰਾਜ ਸਿੰਘ ਬਾਦਲ, ਦਲਜੀਤ ਸਿੰਘ ਘੋਲੀਆ, ਬੀਬੀ ਜਸਵੀਰ ਕੌਰ ਗਗੜਾ, ਬਲੌਰ ਸਿੰਘ ਰੌਂਤਾ, ਹਰਜਿੰਦਰ ਸਿੰਘ ਲੁਧਿਆਣਾ, ਕੁਲਵੰਤ ਸਿੰਘ ਸਲੇਮ ਟਾਬਰੀ, ਮੁਹੰਮਦ ਫਰੂਕ ਮਲੇਰਕੋਟਲਾ, ਰਜਾਕ ਮੁਹੰਮਦ ਮਲੇਰਕੋਟਲਾ, ਬਿੱਕਰ ਸਿੰਘ ਧਨੋਂ, ਜੱਸੀ ਮਾਣਕੀ, ਕੁਲਵੰਤ ਸਿੰਘ ਸਹਾਰੀਵਾਲਾ, ਨਿਰਮਲ ਸਿੰਘ ਸਰਪੰਚ ਕੋਨਾਲ, ਬੂਟਾ ਸਿੰਘ ਚੰਦੋ ਕਲਾਂ ਹਰਿਆਣਾ,ਜਸਵੀਰ ਸਿੰਘ ਪ੍ਰਧਾਨ ਗੁਰਦੁਆਰਾ ਇੰਦਰ ਕਲੋਨੀ ਹਨੁਮਾਨਗੜ੍ਹ, ਗ੍ਰੰਥੀ ਗੁਰਪਰੀਤ ਸਿੰਘ ਰਾਜਸਥਾਨ, ਮਨਜੀਤ ਸਿੰਘ ਪੱਪੂ ਬੰਬੀਹਾ ਭਾਈ, ਪਾਖਰ ਸਿੰਘ ਰਾਮਗੜੀਆ, ਰਜਿੰਦਰ ਸਿੰਘ ਪ੍ਰਧਾਨ ਮੁਲਾਜਮ ਦਲ, ਬਾਬਾ ਬੋਹੜ ਸਿੰਘ ਤੂਤਾਂ, ਤਜਿੰਦਰ ਸਿੰਘ ਦਿਓਲ, ਗੁਰਚਰਨ ਸਿੰਘ ਭੁੱਲਰ, ਸਾਧੂ ਸਿੰਘ ਪੇਧਨੀ, ਪਰਗਟ ਸਿੰਘ ਹਠੂਰ, ਬਲਜੀਤ ਸਿੰਘ ਹਠੂਰ, ਡਾ ਬਲਵੀਰ ਸਿੰਘ ਸਰਾਵਾਂ, ਉਦਾਸੀ ਸੰਪਰਦਾ ਦੇ ਬਾਬਾ ਮੋਹਨ ਦਾਸ ਬਰਗਾੜੀ, ਮੋਹਕਮ ਸਿੰਘ ਚੱਬ੍ਹਾ, ਬਾਬਾ ਜਰਨੈਲ ਸਿੰਘ ਕਪੂਰੇ,ਜਥੇਦਾਰ ਸਵਰਨ ਸਿੰਘ ਬੱਧਣੀ, ਹਰਿੰਦਰ ਸਿੰਘ ਗੱਲ ਮੋਗਾ, ਜੋਗਿੰਦਰ ਸਿੰਘ ਮੋਗਾ, ਪਰਗਟ ਸਿੰਘ ਮਖੂ ਪ੍ਰਧਾਨ ਕਿਸਾਨ ਵਿੰਗ,ਬਾਬਾ ਜਰਨੈਲ ਸਿੰਘ ਓਸਮਾਨ ਵਾਲੇ,ਬਲਵੰਤ ਸਿੰਘ ਬੁਧ ਸਿੰਘਵਾਲਾ, ਬਾਬਾ ਬੂਟਾ ਸਿੰਘ ਜੋਧਪੁਰੀ,ਨਵਤੇਜ ਸਿੰਘ ਹਨੀ ਸਹੌਲੀ,ਜਗਤਾਰ ਸਿੰਘ ਸੰਧੂ ਬਾਮਸੇਫ ਮੁਕਤੀ ਮੋਰਚਾ, ਬਹੁਜਨ ਮੁਕਤੀ ਮੋਰਚੇ ਦੇ ਅਮਰਜੀਤ ਮੋਹੀ, ਚਰਨਜੀਤ ਸਿੰਘ ਦੌਧਰ, ਧਰਮਿੰਧਰ ਸਿੰਘ, ਹਰਵਿੰਦਰ ਸਿੰਘ,ਕਮਲਜੀਤ ਸਿੰਘ ਲਹਿਰੀ, ਬਾਬਾ ਬਲਵੀਰ ਸਿੰਘ ਪਿੰਗਲਵਾੜਾ ਆਸ਼ਰਮ ਸ਼ਨੌਰ,ਜਥੇਦਾਰ ਜੁਗਿੰਦਰ ਸਿੰਘ ਸਰਪੰਚ,ਰਣਜੀਤ ਸਿੰਘ ਵਾਂਦਰ,ਮੋਹਨ ਸਿੰਘ ਕਰਤਾਰਪੁਰ, ਬਾਬਾ ਜਗਸੀਰ ਸਿੰਘ ਸਮਾਣਾ,ਇੰਦਰਜੀਤ ਸਿੰਘ ਠੀਕਰੀਵਾਲਾ ਆਦਿ ਤੋਂ ਇਲਾਵਾ ਹਜਾਰਾਂ ਦੀ ਗਿਣਤੀ ਵਿੱਚ ਨੌਜਵਾਨ, ਬੀਬੀਆਂ, ਬੱਚੇ, ਬਜੁਰਗ, ਮਾਈ, ਭਾਈ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਹਾਜਿਰ ਸਨ।ਲੰਗਰ ਦੀ ਸੇਵਾ  ਦਵਿੰਦਰ ਸਿੰਘ ਬੈਲਜੀਅਮ ਲੁਧਿਆਣਾ, ਲਖਵੰਤ ਸਿੰਘ ਪ੍ਰਧਾਨ ਸਾਫੂਵਾਲਾ,, ਬਾਬਾ ਸੈਣ ਭਗਤ ਬਰਗਾੜੀ, ਚੰਦ ਬਾਜਾ ਦੀ ਸੰਗਤ ਤੋਂ ਇਲਾਵਾ ਬਰਗਾੜੀ ਦੇ ਨੇੜਲੇ ਪਿੰਡਾਂ ਦੀ ਸੰਗਤ ਵੱਲੋਂ ਵੀ ਕੀਤੀ ਜਾ ਰਹੀ ਹੈ ਅਤੇ ਚੰਦ ਸਿੰਘ ਬੈਰੋਕੇ ਹਰ ਰੋਜ ਦੁੱਧ ਦੀ ਸੇਵਾ,ਕੌਰ ਸਿੰਘ ਲੱਛੀ ਦੀ ਸੇਵਾ ਨਿਭਾ ਰਹੇ ਹਨ। ਭਾਈ ਲੱਖਾ ਸਿੰਘ ਰੋਡੇ ਦਾ ਰਾਗੀ ਜਥਾ, ਭਾਈ ਸਿੰਦਰਪਾਲ ਸਿੰਘ ਰਾਜੇਆਣਾ, ਮੀਰੀਪੀਰੀ ਢਾਡੀ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਸੋਹਲ, ਬਗੀਚਾ ਸਿੰਘ ਅਤੇ। ਚਮਕ੍ਰੌ ਸਿੰਘ ਭਾਈਰੂਪੇ ਦਾ ਢਾਡੀਜਥਾ,ਸਾਧੂ ਸਿੰਘ ਧੱਮੂ ਦਾ ਢਾਡੀ ਜਥਾ, ਬਲਵਿੰਦਰ ਸਿੰਘ ਭਗਤਾ,ਗੁਰਸਾਹਿਬ ਸਿੰਘ ਕਵੀਸਰੀ ਜਥਾ, ਹਰਭਜਨ ਸਿੰਘ ਭੱਟੀ ਆਦਿ ਸਮੇਤ ਬਹੁਤ ਸਾਰੇ ਰਾਗੀ ਢਾਡੀ, ਕਵੀਸ਼ਰ, ਗੁਣੀ ਗਿਆਨੀ ਪਹੁੰਚੇ ਹੋਏ ਸਨ ਜਿੰਨਾਂ ਨੇ ਗੁਰੂ ਜਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ।

Unusual
bargari
Sikhs

International