ਹੁਣ ਕਿਸੇ ਹੋਰ ਦੀ ਸ਼ਹਾਦਤ ਨਹੀ, ਜੇ ਲੋੜ ਪਈ ਤਾਂ ਸ਼ਹਾਦਤ ਮੈ ਦੇਵਾਂਗਾ : ਜਥੇਦਾਰ ਮੰਡ

ਇਨਸਾਫ਼ ਮੋਰਚਾ ਬਰਗਾੜੀ,ਸੈਂਕੜਾ ਪਾਰ ਕਰ ਗਈ ਸ਼ਹਾਦਤ ਦੇਣ ਦੀ ਇੱਛਾ ਪ੍ਰਗਟ ਕਰਨ ਵਾਲਿਆਂ ਦੀ ਗਿਣਤੀ

ਬਰਗਾੜੀ 8 ਅਗਸਤ (ਬਘੇਲ ਸਿੰਘ ਧਾਲੀਵਾਲ,ਜੱਸਾ ਸਿੰਘ ਮਾਣਕੀ): ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਦੀ ਅਗਵਾਈ ਹੇਠ ਪਿਛਲੇ 69ਵੇਂ ਦਿਨਾਂ ਤੋਂ ਬਰਗਾੜੀ ਵਿੱਚ ਚੱਲ ਰਹੇ ਇਨਸਾਫ ਮੋਰਚੇ ਵਿੱਚ ਉਹਨਾਂ ਦੇ ਨਾਲ ਤਖਤ ਸ੍ਰੀ ਕੇਸਗੜ ਸਾਹਿਬ ਦੇ ਜਥੇਦਾਰ ਭਾਈ ਅਮਰੀਕ ਸਿੰਘ ਅਜਨਾਲਾ ਅਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਵੀ ਸੇਵਾਵਾਂ ਨਿਭਾ ਰਹੇ ਹਨ। ਮੋਰਚੇ ਦੀ ਸਟੇਜ ਤੋਂ ਸੰਬੋਧਨ ਕਰਦਿਆਂ ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਕਿਹਾ ਕਿ ਜਿੱਥੇ ਸਾਡਾ ਗੁਰੂ ਹੀ ਸੁਰਖਿਅਤ ਨਾ ਹੋਵੇ ਓਥੇ ਸਾਡਾ ਵੀ ਕੀ ਜਿਉਣਾ ਹੈ, ਤਿੰਨ ਸਾਲਾਂ ਤੋਂ ਸਾਡੇ ਗੁਰੂ ਦੀ ਬੇਅਦਬੀ ਦਾ ਇਨਸਾਫ ਨਹੀ ਮਿਲਿਆ, ਉਹਨਾਂ ਕਿਹਾ ਕਿ ਦੋ ਸਿੱਖ ਨੌਜਵਾਨਾਂ ਦੇ ਕਾਤਲਾਂ ਨੂੰ ਗਿਰਫਤਾਰ ਕਰਨ ਤੋਂ ਕੈਪਟਨ  ਸਰਕਾਰ ਵੀ ਟਾਲਾ ਵੱਟਣ ਲੱਗੀ ਹੋਈ ਹੈ, ਕਿਉਂਕਿ ਜਦੋਂ ਬਹਿਬਲ ਅਤੇ ਕੋਟਕਪੂਰਾ ਗੋਲੀਕਾਂਡ ਦੇ ਦੋਸ਼ੀਆਂ ਦੀ ਗੱਲ ਆਉਂਦੀ ਹੈ,ਤਾਂ ਸਿੱਧੀ ਉਂਗਲ ਪੰਜਾਬ ਦੇ ਤਤਕਾਲੀ ਡੀ ਜੀ ਪੀ ਅਤੇ ਬਾਦਲ ਕਿਆਂ ਵੱਲ ਉਠਦੀ ਹੈ, ਜਿੰਨਾਂ ਤੇ ਕਾਰਵਾਈ ਕਰਨ ਦੀ ਹਿੰਮਤ ਕੈਪਟਨ ਵਿੱਚ ਨਹੀ ਰਹੀ।ਉਹਨਾਂ ਐਸ ਜੀ ਪੀ ਸੀ ਮੈਬਰਾਂ ਦੀ ਮੋਰਚੇ ਤੋਂ ਦੂਰੀ ਤੇ ਟਿੱਪਣੀ ਕਰਦਿਆਂ ਕਿਹਾ ਕਿ ਜਿਹੜੇ ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਚੁਣੇ ਹੀ ਸਿੱਖੀ ਦੇ ਪਰਚਾਰ ਅਤੇ ਪਾਸਾਰ ਹਿਤ ਜਾਂਦੇ ਹਨ, ਉਹਨਾਂ ਵੱਲੋਂ ਗੁਰੂ ਦੀ ਬੇਅਦਬੀ ਦੇ ਇਨਸਾਫ ਲੈਣ ਲਈ ਲਾਏ ਮੋਰਚੇ ਤੋਂ ਦੂਰੀ ਬਨਾਉਣਾ ਉਹਨਾਂ ਦੀ ਬਾਦਲ ਪਰਿਵਾਰ ਕੋਲ ਗਹਿਣੇ ਪਈ ਜ਼ਮੀਰ ਅਤੇ ਗੁਲਾਮ ਮਾਨਸਿਕਤਾ ਨੂੰ ਦਰਸਾਉਂਦਾ ਹੈ,ਉਹ ਨਿੱਕੀਆਂ ਨਿੱਕੀਆਂ ਖੁਦਗਰਜੀਆਂ ਖਾਤਰ ਗੁਰੂ ਨਾਲੋਂ ਬਾਦਲ ਪਰਿਵਾਰ ਨੂੰ ਵੱਡਾ ਸਮਝਣ ਦਾ ਬਜ਼ਰ ਗੁਨਾਹ ਕਰ ਰਹੇ ਹਨ ,ਜਿਸਦਾ ਉਹਨਾਂ ਨੂੰ ਆਉਣ ਵਾਲੇ ਸਮੇ ਵਿੱਚ ਹਿਸਾਬ ਦੇਣਾ ਪਵੇਗਾ।

ਜਿਕਰਯੋਗ ਹੈ ਕਿ ਇਨਸਾਫ ਲੈਣ ਲਈ ਸਿੱਖ ਕੌਂਮ ਵਿੱਚ ਐਨਾ ਉਤਸ਼ਾਹ ਵਧ ਚੱਲਿਆ ਹੈ ਕਿ ਇਕੱਲੇ ਪਿੰਡ ਠੱਠੀਭਾਈ ਤੋ ਸਾਰੇ ਪਿੰਡ ਦੇ ਬੀਬੀਆਂ ਅਤੇ ਭਾਈਆਂ  ਨੇ 10 ਟਰਾਲੀਆਂ  ਭਰ ਕੇ ਮੋਰਚੇ ਵਿੱਚ ਸ਼ਮੂਲੀਅਤ ਕੀਤੀ।ਇਨਸਾਫ ਲੈਣ ਲਈ ਸ਼ਹਾਦਤਾਂ ਦੇਣ ਦਾ ਪ੍ਰਣ ਪੱਤਰ ਦੇਣ ਵਾਲੇ 107 ਸਿੰਘ ਸਿੰਘਣੀਆਂ ਅਤੇ ਨੌਜਵਾਨ ਬੱਚੀਆਂ ਸਬੰਧੀ ਜਥੇਦਾਰ ਧਿਆਨ ਸਿੰਘ ਮੰਡ ਨੇ ਕਿਹਾ ਕਿ ਇਹਨਾਂ ਕੌਮੀ ਪਰਵਾਨਿਆਂ ਦੀ ਸੱਚੀ ਸੁੱਚੀ ਭਾਵਨਾ ਅੱਗੇ ਮੇਰਾ ਸਿਰ ਝੁਕਦਾ ਹੈ, ਪਰ ਮੈ ਫਿਰ ਦੁਹਰਾਉਂਦਾ ਹਾਂ ਕਿ ਮੇਰੇ ਪਹਿਲਾਂ ਵੀ ਸਿੱਖ ਸੰਘਰਸ਼ ਦੌਰਾਨ ਤਿੰਨ ਭਰਾ ਸ਼ਹਾਦਤਾਂ ਪਾ ਚੁੱਕੇ ਹਨ ਜੇਕਰ ਹੁਣ ਮੇਰਾ ਸਰੀਰ ਕੌਂਮ ਦੇ ਲੇਖੇ ਲੱਗਦਾ ਹੈ ਤਾਂ ਮੈਨੂੰ ਖੁਸ਼ੀ ਹੋਵੇਗੀ ,ਪਰ ਹੁਣ ਮੈ ਕਿਸੇ ਹੋਰ ਦੀ ਸ਼ਹਾਦਤ ਨਹੀ ਹੋਣ ਦੇਵਾਂਗਾ, ਜੇ ਲੋੜ ਪਈ ਤਾਂ ਸ਼ਹਾਦਤ ਮੈ ਦੇਵਾਂਗਾ। ਢਾਡੀ ਦਰਬਾਰ ਵਿੱਚ ਪੰਜਾਬ ਦੇ ਪ੍ਰਸਿੱਧ ਢਾਡੀ ਜਥੇ ਸਾਧੂ ਸਿੰਘ ਧੰਮੂ,ਕਵੀਸ਼ਰ ਰੌਸ਼ਨ ਸਿੰਘ ਰੌਸ਼ਨ,ਦਰਸਨ ਸਿੰਘ ਦਲੇਰ, ਕਿਰਨਜੀਤ ਸਿੰਘ,ਕਵੀਸ਼ਰ ਸੁਖਚੈਨ ਸਿੰਘ ਮੱਲਕੇ,ਸਿੱਧਵਾਂ ਕਾਲਜ ਵਾਲੀਆਂ ਬੀਬੀਆਂ ਆਦਿ ਦੇ ਢਾਡੀ ਜਥਿਆਂ ਨੇ ਵੀ ਬੀਰ ਰਸ ਵਾਰਾਂ,ਕਵਿਤਾਵਾਂ ਰਾਹੀ ਹਾਜਰੀ ਲਗਵਾਈ।ਸਟੇਜ ਦੀ ਜੁੰਮੇਵਾਰੀ ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਜਗਦੀਪ ਸਿੰਘ ਭੁੱਲਰ ਅਤੇ ਜਸਵਿੰਦਰ ਸਿੰਘ ਸਾਹੋਕੇ ਨੇ ਨਿਭਾਈ।ਆਈਆਂ ਸੰਗਤਾਂ ਦਾ ਧੰਨਵਾਦ ਰੋਜ਼ਾਨਾ ਦੀ ਤਰਾਂ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਕੀਤਾ।।

ਇਸ ਮੌਕੇ ਯੁਨਾਈਟਡ ਅਕਾਲੀ ਦਲ ਦੇ ਭਾਈ ਗੁਰਦੀਪ ਸਿੰਘ ਬਠਿੰਡਾ,ਯਾਦਵਿੰਦਰ ਸਿੰਘ ਬਰਾੜ ਸਪੁੱਤਰ ਸ੍ਰ ਗੁਰਦੀਪ ਸਿੰਘ ਬਠਿੰਡਾ,ਅਕਾਲੀ ਦਲ 1920 ਦੇ ਬੂਟਾ ਸਿੰਘ ਰਣਸ਼ੀਂਹਕੇ, ਅਕਾਲੀ ਦਲ ਸੁਤੰਤਰ ਦੇ ਪਰਮਜੀਤ ਸਿੰਘ ਸਹੌਲੀ,ਦਲ ਖਾਲਸਾ ਦੇ ਭਾਈ ਜਸਵੀਰ ਸਿੰਘ ਖੰਡੂਰ,ਬਾਬਾ ਫੌਜਾ ਸਿੰਘ ਸੁਭਾਨੇ ਵਾਲੇ,,ਰਾਜਾ ਰਾਜ ਸਿੰਘ ਅਰਬਾਂ ਖਰਬਾਂ ਮਾਲਵਾ ਤਰਨਾ ਦਲ,,ਭਾਈ ਗਿਆਨ ਸਿੰਘ ਮੰਡ,ਬਾਬਾ ਅਜੀਤ ਸਿੰਘ ਕਰਤਾਰਪੁਰ ਵਾਲੇ ਤਰਨਤਾਰਨ,ਬਾਬਾ ਮੋਹਨ ਦਾਸ ਬਰਗਾੜੀ, ਜਸਵੰਤ ਸਿੰਘ ਚੀਮਾ,ਬਾਬਾ ਬੱਗਾ ਸਿੰਘ ਮੂਣਕ,ਬਾਬਾ ਹਰਚਰਨ ਸਿੰਘ ਰਮਦਾਸ ਵਾਲੇ,ਬਾਬਾ ਲਾਲ ਸਿੰਘ ਭੀਖੀ,ਨਿਰਭੈ ਸਿੰਘ ਗੁੜਥਲੀ,ਸੰਤ ਬਾਬਾ ਛੋਟਾ ਸਿੰਘ,ਸੰਤ ਕਾਕਾ ਸਿੰਘ,ਸੰਤ ਈਛਰ ਸਿੰਘ ਹੈਦਰਾਵਾਦੀ,ਮਹੰਤ ਬਜਰੰਗੀ ਦਾਸ, ਸੰਤ ਚੁੰਘਿਆਂ ਵਾਲੇ, ਸੰਤ ਚਰਨ ਘਾਟ ਅਖਾੜਾ,, ਮਹੰਤ ਲਛਮਣ ਦਾਸ ਰਾਉਕੇ, ਮਹੰਤ ਸੁੰਦਰ ਦਾਸ,ਮਹੰਤ ਕੁਲਦੀਪ ਸਿੰਘ,ਮਹੰਤ ਸਤਨਾਮ ਸਿੰਘ ਰਾਜੇਆਣਾ,ਪਿੰਡ ਠੱਠੀ ਭਾਈ ਤੋਂ ਸੰਤ ਮੋਹਨ ਦਾਸ, ਰੇਸਮ ਸਿੰਘ ਖਾਲਸਾ,ਗ੍ਰੰਥੀ ਅਮਰਜੀਤ ਸਿੰਘ,ਸੁਖਮੰਦਰ ਸਿੰਘ,ਗੁਰਤੇਜ ਸਿੰਘ,ਨਛੱਤਰ ਸਿੰਘ, ਕੌਰ ਸਿੰਘ,ਸਵਿੰਦਰ ਸਿੰਘ,ਜਥੇਦਾਰ ਹਰਦੀਪ ਸਿੰਘ ਢੰਡੀਆਂ ਗਿੱਲ,ਜਗਮੀਤ ਸਿੰਘ,ਮਨਵੀਰ ਸਿੰਘ ਮੰਡ,ਬਲਕਰਨ ਸਿੰਘ ਮੰਡ,ਮਨਜਿੰਦਰ ਸਿੰਘ ਮੰਡ,,ਬਾਬਾ ਕੁਲਵੰਤ ਸਿੰਘ ਗੰਗਸਰ ਜੈਤੋ,ਜਤਿੰਦਰ ਸਿੰਘ ਈਸੜੂ,ਕਸਮੀਰ ਸਿੰਘ ਨਥਾਣਾ,ਜਥਦਾਰ ਕੁਲਵੰਤ ਸਿੰਘ ਮਾਛੀਕੇ, ਰਣਜੀਤ ਸਿੰਘ ਹੁਸੈਨਪੁਰ ਲਾਲੋਵਾਲ ਹੁਸਿਆਰਪੁਰ,ਗੁਰਪ੍ਰੀਤ ਸਿੰਘ ਹੁਸੈਨਪੁਰ ਲਾਲੋਵਾਲ,ਬੱਲਮ ਸਿੰਘ ਖੋਖਰ,ਨਿਸਾਨ ਸਿੰਘ ਮਹਿਮਾ,ਗੁਰਪ੍ਰੀਤ ਸਿੰਘ ਠੱਠੀ ਭਾਈ,ਡਾ ਬਲਵੀਰ ਸਿੰਘ ਸਰਾਵਾਂ,ਸਰਬਜੀਤ ਸਿੰਘ ਗੱਤਕਾ ਅਖਾੜਾ,ਸ਼ਹੀਦ ਭਾਈ ਜੋਗਾ ਸਿੰਘ ਚੱਬਾ ਦੇ ਭਰਾਤਾ ਭਾਈ ਮੋਹਕਮ ਸਿੰਘ ਚੱਬਾ,ਗੁਰਮੀਤ ਸਿੰਘ ਹਕੂਮਤਵਾਲਾਮਨਪ੍ਰੀਤ ਸਿੰਘ ਭੀਖੀਵਿੰਡ,ਸੁਖਵੀਰ ਸਿੰਘ ਛਾਜਲੀ,ਸੁਖਦੇਵ ਸਿੰਘ ਪੰਜਗਰਾਈ ,ਜਤਿੰਦਰ ਸਿੰਘ ਸੈਦਾ ਰਵੇਲਾ,ਗੁਰਮੇਜ ਸਿੰਘ ਸੰਧੂ,ਇੰਦਰਜੀਤ ਸਿੰਘ ਮੁਣਛੀ,ਬਿੱਕਰ ਸਿੰਘ ਦੋਹਲਾ,ਬਲਵਿੰਦਰ ਸਿੰਘ ਛੰਨਾਂ,ਸਿੰਗਾਰਾ ਸਿੰਘ ਬਡਲਾ,ਧਰਮ ਸਿੰਘ ਕਲੌੜ, ਸਹਿਤਕਾਰ ਬਲਵਿੰਦਰ ਸਿੰਘ ਚਾਨੀ ਬਰਗਾੜੀ ਅਮਰ ਸਿੰਘ ਅਮਰ ਬਰਗਾੜੀ,,ਸੁਖਪਾਲ ਬਰਗਾੜੀ,,ਗੁਰਭਿੰਦਰ ਸਿੰਘ ਬਰਗਾੜੀ,ਰਾਜਾ ਸਿੰਘ ਬਰਗਾੜੀ,ਸੁਖਦੇਵ ਸਿੰਘ ਡੱਲੇਵਾਲਾ,ਰਣਜੀਤ ਸਿੰਘ ਵਾਂਦਰ ਸਮੇਤ ਬਹੁਤ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਮੋਰਚੇ ਵਿੱਚ ਸ਼ਮੂਲੀਅਤ ਕੀਤੀ।

ਲੰਗਰ ਦੀ ਸੇਵਾ ਕਰਨੈਲ ਸਿੰਘ ਖਾਲਸਾ ਕਨੇਡਾ, ਦਵਿੰਦਰ ਸਿੰਘ ਬੈਲਜੀਅਮ ਲੁਧਿਆਣਾ,ਪਰਗਟ ਸਿੰਘ ਰਬੈਰੋ ਕਾਂਡ ਜਰਮਨ,ਗੁਰਦਿਆਲ ਸਿੰਘ ਢਕਾਂਨਸੂ ਬੈਲਜੀਅਮ, ਦਲਵੀਰ ਸਿੰਘ ਭਾਊ, ਹਮਬਰਗ ਜਰਮਨੀ,ਜਗਮੋਹਨ ਸਿੰਘ ਮੰਡ ਬੈਲਜੀਅਮ, ਪਰਤਾਪ ਸਿੰਘ ਜਰਮਨੀ, ਬਖਤਾਵਰ ਸਿੰਘ ਬੈਲਜੀਅਮ,ਪਲਵਿੰਦਰ ਸਿੰਘ ਓਲਟ ਸਪੇਨ,ਸ੍ਰੋਮਣੀ ਅਕਾਲੀ ਦਲ (ਅ) ਦੇ ਜਗਰੂਪ ਸਿੰਘ ਮਾਨ,ਬੈਲਜੀਅਮ,ਗੁਰਪਾਲ ਸਿੰਘ ਸਪੇਨ,ਰਣਜੀਤ ਸਿੰਘ ਜਰਮਨੀ,ਮਨਜੀਤ ਸਿੰਘ ਹੇਰਾਂ ਇੰਗਲੈਂਡ ਆਦਿ ਤੋਂ ਇਲਾਵਾ ਹੋਰ ਵੀ ਵਿਦੇਸੀਂ ਸਿੱਖ ਸੰਗਤ,ਬਾਬਾ ਅਜੀਤ ਸਿੰਘ ਤਰਨਤਾਰਨ, ਰਮਦਾਸ,ਗੁਰਦੁਆਰਾ ਸੰਤ ਖਾਲਸਾ ਰੋਡੇ,ਸੁਖਮਨੀ ਸੇਵਾ ਸੁਸਾਇਟੀ ਮੱਲਕੇ, ਲੰਗੇਆਣਾ,ਜੀਦਾ, ਲੰਬਵਾਲੀ,ਠੱਠੀਭਾਈ, ਗੁਰੂਸਰ ਮਹਿਰਾਜ,ਪੱਕੀ ਕਲਾਂ, ਮਾਣੂਕੇ, ਮਾਨਸਾ,ਜੈਤੋ, ਬਰਗਾੜੀ,ਭਗਤਾ ਭਾਈਕਾ, ਗੋਦਾਰਾ, ਬਹਿਬਲ, ਗੁਰਦੁਆਰਾ ਕੌਲਸਰ ਬਰਗਾੜੀ,ਰਣ ਸਿੰਘ ਵਾਲਾ, ਢੈਪਈ,ਪੰਜਗਰਾਈਂ, ਝੱਖੜਵਾਲਾ ਦੀਆਂ ਸੰਗਤਾਂ ਵੱਲੋਂ ਕੀਤੀ ਗਈ।ਰਾਗੀ ਜਥਾ ਬਾਬਾ ਬੂਟਾ ਸਿੰਘ ਦੀਪਕ ਜੋਧਪੁਰੀ, ਸਾਹਿਬ ਸਿੰਘ ਪੰਜਗਰਾਈਂ ਅਤੇ ਜਤਿੰਦਰਪਾਲ ਸਿੰਘ ਫਿਰੋਜਪੁਰ ਨੇ ਕੀਰਤਨ ਰਾਹੀ ਗੁਰੂ ਜਸ ਸੁਣਾਕੇ ਸੰਗਤਾਂ ਨੂੰ ਨਿਹਾਲ ਕੀਤਾ।

Unusual
bargari
Bhai Dhian Singh Mand
Protest
Sikhs

International