ਇਨਸਾਫ਼ ਮੋਰਚਾ ਹੱਕ ਸੱਚ ਦੀ ਰਾਖ਼ੀ ਲਈ ਲਾਇਆ ਗਿਆ ਹੈ, ਝੂਠੀਆਂ ਤੋਹਮਤਾਂ ਇਸਦਾ ਕੁੱਝ ਨਹੀਂ ਵਿਗਾੜ ਸਕਦੀਆਂ: ਜਥੇਦਾਰ

ਵੱਡੇ-ਛੋਟੇ ਰਣਸ਼ੀਹੀਕੇ ਦੀਆਂ ਸਮੁੱਚੀਆਂ ਸੰਗਤਾਂ ਪਾਰਟੀਬਾਜ਼ੀ ਤੋਂ ਉੱਪਰ ਉੱਠਕੇ ਪੁੱਜੀਆਂ ਬਰਗਾੜੀ

ਬਰਗਾੜੀ 9 ਅਗਸਤ (ਬਘੇਲ ਸਿੰਘ ਧਾਲੀਵਾਲ, ਜੱਸਾ ਸਿੰਘ ਮਾਣਕੀ/ ਗੁਰਪ੍ਰੀਤ ਸਿੰਘ ਔਲਖ/ ਰਮੇਸ਼ ਸਿੰਘ ਦੇਵੀਵਾਲਾ, ਸਿੰਕਦਰ ਸਿੰਘ ਬਰਾੜ/ ਜਗਦੀਸ਼ ਬਾਂਬਾ/ਸਤਨਾਮ ਬਰਗਾੜੀ/ ਮਨਪ੍ਰੀਤ ਸਿੰਘ)- ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਦੀ ਅਗਵਾਈ ਹੇਠ ਪਿਛਲੇ 70ਵੇਂ ਦਿਨਾਂ ਤੋਂ ਬਰਗਾੜੀ ਵਿੱਚ ਚੱਲ ਰਹੇ ਇਨਸਾਫ ਮੋਰਚੇ ਵਿੱਚ ਉਹਨਾਂ ਦੇ ਨਾਲ ਤਖਤ ਸ੍ਰੀ ਕੇਸਗੜ ਸਾਹਿਬ ਦੇ ਜਥੇਦਾਰ ਭਾਈ ਅਮਰੀਕ ਸਿੰਘ ਅਜਨਾਲਾ ਅਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਵੀ ਸੇਵਾਵਾਂ ਨਿਭਾ ਰਹੇ ਹਨ। ਮੋਹਾਲੀ ਤੋਂ ਛਪਦੇ ਪੰਜਾਬੀ ਦੇ ਇੱਕ ਅਖਬਾਰ ਵਿੱਚ ਮੋਰਚੇ ਨੂੰ ਬਦਨਾਮ ਕਰਨ ਵਾਲੀ ਖਬਰ ਦੇ ਪ੍ਰਤੀਕਰਮ ਵਿੱਚ ਬੋਲਦਿਆਂ ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਕਿਹਾ ਕਿ ਜਿਹੜਾ ਇਹ ਅਖਬਾਰ ਦਾ ਮਾਲਕ ਹੈ ਉਹਨੇ ਦੇਸ਼ ਵਿਦੇਸ਼ ਵਿੱਚ ਵਸ਼ਦੀ ਭੋਲੀ ਭਾਲੀ ਸਿੱਖ ਸੰਗਤ ਤੋਂ ਗੁਰੂ ਨਾਨਕ ਸਾਹਿਬ ਦਾ ਨਾਮ ਬਰਤਕੇ ਜੋ ਪੈਸਾ ਇਕੱਠਾ ਕੀਤਾ, ਉਹਦੇ ਨਾਲ ਉਹਨਾਂ ਨੇ ਅਪਣੀ ਮਾਲਕੀ ਵਾਲੀ 25ਏਕੜ ਮਹਿੰਗੇ ਭਾਅ ਦੀ ਜਮੀਨ ਖਰੀਦ ਕੇ ਵੱਡੀਆਂ ਵੱਡੀਆਂ ਇਮਾਰਤਾਂ ਉਸਾਰ ਲਈਆਂ ਹਨ ਜਿੱਥੇ ਉਹਨਾਂ ਨੇ ਗੁਰੂ ਨਾਨਕ ਸਾਹਿਬ ਦੇ ਨਾਮ ਤੇ ਸੌਪਿੰਗ ਮਾਲਾਂ ਦੇ ਮੁਕਾਬਲੇ ਵਾਲੇ ਵੱਡੇ ਬਜ਼ਾਰ ਬਣਾਕੇ ਅਪਣੀ ਕਮਾਈ ਵਿੱਚ ਵੱਡਾ ਵਾਧਾ ਕਰ ਲਿਆ ਹੈ।

ਉਹਨਾਂ ਕਿਹਾ ਕਿ ਸਿੱਖ ਕੌਂਮ ਨੇ ਪੈਸਾ ਇਸ ਕਰਕੇ ਦਿੱਤਾ ਕਿ ਇਹ ਅਖਬਾਰ ਸਿੱਖ ਕੌਂਮ ਦੀ ਨੁਮਾਇੰਦਗੀ ਕਰੇਗਾ,ਪਰ ਇਸ ਦੇ ਉਲਟ ਕਿਰਤੀ ਸਿੱਖਾਂ ਦੇ ਪੈਸੇ ਨਾਲ ਸਥਾਪਤਾ ਹੋਇਆ ਇਹ ਅਖਬਾਰ ਏਜੰਸੀਆਂ,ਸਰਕਾਰਾਂ ਅਤੇ ਆਰ ਐਸ ਐਸ ਦੀ ਨੁਮਾਇੰਦਗੀ ਕਰਕੇ ਕੌਂਮ ਦਾ ਵੱਡਾ ਨੁਕਸਾਨ ਕਰ ਰਿਹਾ ਹੈ। ਉਹਨਾਂ ਕਿਹਾ ਕਿ ਉਸ ਰਾਸ਼ਟਰਵਾਦੀ ਅਖਬਾਰ ਨੇ ਮੋਰਚੇ ਖਿਲਾਫ ਖਬਰ ਪ੍ਰਕਾਸ਼ਿਤ ਕਰਕੇ ਉਹਨਾਂ ਭੋਲੇ ਸਿੱਖਾਂ ਦਾ ਭੁਲੇਖਾ ਵੀ ਦੂਰ ਕਰ ਦਿੱਤਾ,ਜਿਹੜੇ ਅਜੇ ਵੀ ਉਹਨੂੰ ਪੰਥਕ ਅਖਬਾਰ ਸਮਝ ਰਹੇ ਹਨ। ਉਹਨਾਂ ਕਿਹਾ ਕਿ ਭਾਂਵੇ ਪ੍ਰੈਸ ਨੂੰ ਲੋਕਤੰਤਰ ਦਾ ਚੌਥਾ ਥੰਮ ਸਮਝਿਆ ਜਾਂਦਾ ਹੈ ਪਰ ਹੁਣ ਇਹ ਥੰਮ ਐਨਾ ਕਮਜੋਰ ਹੋ ਚੁੱਕਾ ਹੈ ਕਿ ਕੁੱਝ ਕੁ ਅਖਬਾਰਾਂ ਅਤੇ ਚੈਨਲਾਂ ਨੂੰ ਛੱਡਕੇ ਬਾਕੀ ਸਭ ਸਰਕਾਰੀ ਬੋਲੀ ਬੋਲਕੇ ਪੈਸਾ ਇਕੱਠਾ ਕਰਨ ਵਿੱਚ ਰੁੱਝ ਚੁੱਕੇ ਹਨ। ਉਕਤ ਅਖਬਾਰ ਦੇ ਪੱਤਰਕਾਰ ਨੇ ਮਾਲਕ ਦੇ ਇਸਾਰਿਆਂ ਤੇ ਮੋਰਚੇ ਖਿਲਾਫ ਝੂਠੀ ਤੇ ਬੇਬੁਨਿਆਦ ਖਬਰ ਲਾਕੇ ਸੱਚੀ ਸੁੱਚੀ ਪੱਤਰਕਾਰਤਾ ਨੂੰ ਕਲੰਿਕਤ ਕੀਤਾ ਹੈ।ਉਹਨਾਂ ਕਿਹਾ ਸਰਕਾਰ ਇਨਸਾਫ ਦੇਣ ਦੀ ਵਜਾਏ ਕੁੱਝ ਕੁ ਵਿਕਾਊ ਮੀਡੀਏ ਰਾਹੀ ਮੋਰਚੇ ਨੂੰ ਬਦਨਾਮ ਕਰਨ ਦੀਆਂ ਸਾਜਿਸ਼ਾਂ ਘੜ ਰਹੀ ਹੈ, ਪਰ ਹੁਣ ਲੋਕ ਸੁਚੇਤ ਹੋ ਚੁੱਕੇ ਹਨ ਅਤੇ ਅਪਣੇ ਗੁਰੂ ਦੀ ਬੇਅਦਬੀ ਦਾ ਇਨਸਾਫ ਲੈਕੇ ਹੀ ਰਹਿਣਗੇ।

ਢਾਡੀ ਦਰਬਾਰ ਵਿੱਚ ਪੰਜਾਬ ਦੇ ਪ੍ਰਸਿੱਧ ਢਾਡੀ ਜਥੇ ਸਾਧੂ ਸਿੰਘ ਧੰਮੂ,ਕਵੀਸ਼ਰ ਰੌਸ਼ਨ ਸਿੰਘ ਰੌਸ਼ਨ,ਦਰਸਨ ਸਿੰਘ ਦਲੇਰ, ਕਿਰਨਜੀਤ ਸਿੰਘ,ਕਵੀਸ਼ਰ ਸੁਖਚੈਨ ਸਿੰਘ ਮੱਲਕੇ,ਢਾਡੀ ਅਮਰਜੀਤ ਸਿੰਘ ਦਾ ਸਿੱਧਵਾਂ ਕਾਲਜ ਵਾਲੀਆਂ ਬੀਬੀਆਂ ਆਦਿ ਦੇ ਢਾਡੀ ਜਥਿਆਂ ਨੇ ਵੀ ਬੀਰ ਰਸ ਵਾਰਾਂ,ਕਵਿਤਾਵਾਂ ਰਾਹੀ ਹਾਜਰੀ ਲਗਵਾਈ।ਸਟੇਜ ਦੀ ਜੁੰਮੇਵਾਰੀ ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਜਗਦੀਪ ਸਿੰਘ ਭੁੱਲਰ ਅਤੇ ਜਸਵਿੰਦਰ ਸਿੰਘ ਸਾਹੋਕੇ ਨੇ ਨਿਭਾਈ।ਆਈਆਂ ਸੰਗਤਾਂ ਦਾ ਧੰਨਵਾਦ ਰੋਜ਼ਾਨਾ ਦੀ ਤਰਾਂ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਕੀਤਾ।। ਇਸ ਮੌਕੇ ਯੁਨਾਈਟਡ ਅਕਾਲੀ ਦਲ ਦੇ ਭਾਈ ਗੁਰਦੀਪ ਸਿੰਘ ਬਠਿੰਡਾ,ਯਾਦਵਿੰਦਰ ਸਿੰਘ ਬਰਾੜ ਸਪੁੱਤਰ ਸ੍ਰ ਗੁਰਦੀਪ ਸਿੰਘ ਬਠਿੰਡਾ,ਅਕਾਲੀ ਦਲ 1920 ਦੇ ਬੂਟਾ ਸਿੰਘ ਰਣਸ਼ੀਂਹਕੇ, ਅਕਾਲੀ ਦਲ ਸੁਤੰਤਰ ਦੇ ਪਰਮਜੀਤ ਸਿੰਘ ਸਹੌਲੀ,ਦਲ ਖਾਲਸਾ ਦੇ ਭਾਈ ਜਸਵੀਰ ਸਿੰਘ ਖੰਡੂਰ,ਬਾਬਾ ਫੌਜਾ ਸਿੰਘ ਸੁਭਾਨੇ ਵਾਲੇ,,ਰਾਜਾ ਰਾਜ ਸਿੰਘ ਅਰਬਾਂ ਖਰਬਾਂ ਮਾਲਵਾ ਤਰਨਾ ਦਲ,,ਭਾਈ ਗਿਆਨ ਸਿੰਘ ਮੰਡ,ਬਾਬਾ ਅਜੀਤ ਸਿੰਘ ਕਰਤਾਰਪੁਰ ਵਾਲੇ ਤਰਨਤਾਰਨ,ਬਾਬਾ ਮੋਹਨ ਦਾਸ ਬਰਗਾੜੀ,,ਸਤਿਕਾਰ ਕਮੇਟੀ ਦੇ ਮੁਖੀ ਭਾਈ ਸੁਖਜੀਤ ਸਿੰਘ ਖੋਸੇ,ਜਥਦਾਰ ਕੁਲਵੰਤ ਸਿੰਘ ਮਾਛੀਕੇ,  ਸਰਪੰਚ ਪ੍ਰੀਤਇੰਦਰਪਾਲ ਸਿੰਘ ਮਿੰਟੂ ਰਣਸ਼ੀਂਹਕੇ,ਜਥੇਦਾਰ ਲਾਲ ਸਿੰਘ, ਪ੍ਰਧਾਨ ਸੁਰਜੀਤ ਸਿੰਘ,ਚਮਕੌਰ ਸਿੰਘ, ਪੰਚ ਸੁਰਜੀਤ ਸਿੰਘ, ਮਾਸਟਰ ਵੱਸਣ ਸਿੰਘ,ਪੰਚ ਸਤਵੰਤ ਸਿੰਘ, ਪੰਚ ਨਿਰਮਲ ਸਿੰਘ, ਪੰਚ ਪਰਮਜੀਤ ਸਿੰਘ,ਪੰਚ ਨਛੱਤਰ ਸਿੰਘ, ਪੰਚ ਸੁਖਮੰਦਰ ਸਿੰਘ,ਜਥੇਦਾਰ ਪੂਰਨ ਸਿੰਘ,ਜਥੇਦਾਰ ਹਰਨੇਕ ਸਿੰਘ,ਜਗਸੀਰ ਸਿੰਘ ਸੀਰਾ,ਪਿੰਦਰ ਗਿੱਲ, ਜਥੇਦਾਰ ਬਲਦੇਵ ਸਿੰਘ,ਭਾਈ ਦਰਸਣ ਸਿੰਘ ਸਿੱਧੂ, ਮੁਹਿੰਦਰ ਸਿੰਘ,ਬਾਬਾ ਹਰਦੀਪ ਸਿੰਘ ਦਲ ਖਾਲਸਾ,ਗੁਰਚਰਨ ਸਿੰਘ ਕੋਟਲੀ,ਰਹਰਜਿੰਦਰ ਸਿੰਘ ਰੋਡੇ, ਰਾਜਾ ਸਿੰਘ ਰੋਡੇ, ਗੁਰਚਰਨ ਸਿੰਘ ਚੀਦਾ,ਜਥੇਦਾਰ ਕੁੰਢਾ ਸਿੰਘ,ਹਰਜਿੰਦਰ ਸਿੰਘ ਬਾਜੇਕੇ,ਦਰਸਣ ਸਿੰਘ,ਰੇਸਮ ਸਿੰਘ ਭਾਈਰੂਪਾ,ਬਾਬਾ ਆਸਾ ਸਿੰਘ ਭਨਿਆਰਾ,ਬਲਜਿੰਦਰ ਸਿੰਘ ਮਾਨਾਂਵਾਲੀ, ਬੂਟਾ ਸਿੰਘ ਰੋੜੀਕਪੂਰਾ,ਗੁਰਦੀਪ ਸਿੰਘ ਦੇਵੀਗੜ੍ਹ,ਰਣਜੀਤ ਸਿੰਘ ਹੁਸੈਨਪੁਰ ਲਾਲੋਵਾਲ ਹੁਸਿਆਰਪੁਰ,ਗੁਰਪ੍ਰੀਤ ਸਿੰਘ ਹੁਸੈਨਪੁਰ ਲਾਲੋਵਾਲ,ਬੱਲਮ ਸਿੰਘ ਖੋਖਰ,ਨਿਸਾਨ ਸਿੰਘ ਮਹਿਮਾ,ਗੁਰਪ੍ਰੀਤ ਸਿੰਘ ਠੱਠੀ ਭਾਈ,ਡਾ ਬਲਵੀਰ ਸਿੰਘ ਸਰਾਵਾਂ,ਸਰਬਜੀਤ ਸਿੰਘ ਗੱਤਕਾ ਅਖਾੜਾ,ਸ਼ਹੀਦ ਭਾਈ ਜੋਗਾ ਸਿੰਘ ਚੱਬਾ ਦੇ ਭਰਾਤਾ ਭਾਈ ਮੋਹਕਮ ਸਿੰਘ ਚੱਬਾ,ਇਕੱਤਰ ਸਿੰਘ ਲਧਾਈਕੇ,ਜਸਵਿੰਦਰ ਸਿੰਘ ਲਧਾਈਕੇ,ਗੁਰਮੀਤ ਸਿੰਘ ਹਕੂਮਤਵਾਲਾ ਮਨਪ੍ਰੀਤ ਸਿੰਘ ਭੀਖੀਵਿੰਡ,ਸੁਖਵੀਰ ਸਿੰਘ ਛਾਜਲੀ,ਸੁਖਦੇਵ ਸਿੰਘ ਪੰਜਗਰਾਈ ,ਜਤਿੰਦਰ ਸਿੰਘ ਸੈਦਾ ਰਵੇਲਾ,ਗੁਰਮੇਜ ਸਿੰਘ ਸੰਧੂ,ਇੰਦਰਜੀਤ ਸਿੰਘ ਮੁਣਛੀ,ਬਿੱਕਰ ਸਿੰਘ ਦੋਹਲਾ,ਬਲਵਿੰਦਰ ਸਿੰਘ ਛੰਨਾਂ,ਸਿੰਗਾਰਾ ਸਿੰਘ ਬਡਲਾ,ਧਰਮ ਸਿੰਘ ਕਲੌੜ, ਸਹਿਤਕਾਰ ਬਲਵਿੰਦਰ ਸਿੰਘ ਚਾਨੀ ਬਰਗਾੜੀ ਅਮਰ ਸਿੰਘ ਅਮਰ ਬਰਗਾੜੀ,,ਸੁਖਪਾਲ ਬਰਗਾੜੀ,,ਗੁਰਭਿੰਦਰ ਸਿੰਘ ਬਰਗਾੜੀ,ਰਾਜਾ ਸਿੰਘ ਬਰਗਾੜੀ,ਸੁਖਦੇਵ ਸਿੰਘ ਡੱਲੇਵਾਲਾ,ਰਣਜੀਤ ਸਿੰਘ ਵਾਂਦਰ ਸਮੇਤ ਬਹੁਤ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਮੋਰਚੇ ਵਿੱਚ ਸ਼ਮੂਲੀਅਤ ਕੀਤੀ। ਲੰਗਰ ਦੀ ਸੇਵਾ ਕਰਨੈਲ ਸਿੰਘ ਖਾਲਸਾ ਕਨੇਡਾ, ਦਵਿੰਦਰ ਸਿੰਘ ਬੈਲਜੀਅਮ ਲੁਧਿਆਣਾ,ਪਰਗਟ ਸਿੰਘ ਰਬੈਰੋ ਕਾਂਡ ਜਰਮਨ,ਗੁਰਦਿਆਲ ਸਿੰਘ ਢਕਾਂਨਸੂ ਬੈਲਜੀਅਮ, ਦਲਵੀਰ ਸਿੰਘ ਭਾਊ, ਹਮਬਰਗ ਜਰਮਨੀ,ਜਗਮੋਹਨ ਸਿੰਘ ਮੰਡ ਬੈਲਜੀਅਮ, ਪਰਤਾਪ ਸਿੰਘ ਜਰਮਨੀ, ਬਖਤਾਵਰ ਸਿੰਘ ਬੈਲਜੀਅਮ,ਪਲਵਿੰਦਰ ਸਿੰਘ ਓਲਟ ਸਪੇਨ,ਸ੍ਰੋਮਣੀ ਅਕਾਲੀ ਦਲ (ਅ) ਦੇ ਜਗਰੂਪ ਸਿੰਘ ਮਾਨ,ਬੈਲਜੀਅਮ,ਗੁਰਪਾਲ ਸਿੰਘ ਸਪੇਨ,ਰਣਜੀਤ ਸਿੰਘ ਜਰਮਨੀ,ਮਨਜੀਤ ਸਿੰਘ ਹੇਰਾਂ ਇੰਗਲੈਂਡ ਆਦਿ ਤੋਂ ਇਲਾਵਾ ਹੋਰ ਵੀ ਵਿਦੇਸੀਂ ਸਿੱਖ ਸੰਗਤ,ਬਾਬਾ ਅਜੀਤ ਸਿੰਘ ਤਰਨਤਾਰਨ, ਰਮਦਾਸ,ਗੁਰਦੁਆਰਾ ਸੰਤ ਖਾਲਸਾ ਰੋਡੇ,ਸੁਖਮਨੀ ਸੇਵਾ ਸੁਸਾਇਟੀ ਮੱਲਕੇ,ਲੰਗੇਆਣਾ,ਵੜਿੰਗ,ਜੀਦਾ,ਲੰਬਵਾਲੀ,ਠੱਠੀਭਾਈ, ਗੁਰੂਸਰ ਮਹਿਰਾਜ,ਪੱਕੀ ਕਲਾਂ,ਮਾਣੂਕੇ,ਮਾਨਸਾ,ਜੈਤੋ, ਬਰਗਾੜੀ,ਭਗਤਾ ਭਾਈਕਾ,ਗੋਦਾਰਾ,ਬਹਿਬਲ,ਗੁਰਦੁਆਰਾ ਕੌਲਸਰ ਬਰਗਾੜੀ,ਰਣ ਸਿੰਘ ਵਾਲਾ, ਢੈਪਈ,ਪੰਜਗਰਾਈਂ, ਮਨਾਵਾਂ ਕਪੂਰਥਲਾ,ਡੋਡਵਾਂਦਰ,ਸੁਲਹਾਨੀ,ਹੋਂਦ ਚਿੱਲੜ੍ਹ ਹਰਿਆਣਾ,ਚੀਦਾ,ਜੀਰਾ,ਝੱਖੜਵਾਲਾ ਦੀਆਂ ਸੰਗਤਾਂ ਵੱਲੋਂ ਕੀਤੀ ਗਈ।ਰਾਗੀ ਜਥਾ ਬਾਬਾ ਬੂਟਾ ਸਿੰਘ ਦੀਪਕ ਜੋਧਪੁਰੀ ਅਤੇ ਰਾਗੀ ਗੁਰਬਚਨ ਸਿੰਘ ਵਿਰਦੀ ਫਤਿਹਗੜ੍ਹ ਸਾਹਿਬ ਨੇ ਕੀਰਤਨ ਰਾਹੀ ਗੁਰੂ ਜਸ ਸੁਣਾਕੇ ਸੰਗਤਾਂ ਨੂੰ ਨਿਹਾਲ ਕੀਤਾ। 

Unusual
bargari
Sikhs
Protest

International