ਜੀ ਨਿਊਜ਼ ਨੇ ਦਿੱਤਾ ਮਜੀਠੀਆ ਨੂੰ ਸੌ ਕਰੋੜ ਹਰਜਾਨੇ ਦਾ ਕਾਨੂੰਨੀ ਨੋਟਿਸ

ਬਰਨਾਲਾ, 9 ਅਗਸਤ (ਜਗਸੀਰ ਸਿੰਘ ਸੰਧੂ) : ਟੀ.ਵੀ ਚੈਨਲ ਜ਼ੀ ਨਿਊਜ਼ ਪੰਜਾਬ-ਹਰਿਆਣਾ-ਹਿਮਚਲ ਦੇ ਸੰਪਾਦਕ ਦਿਨੇਸ਼ ਸ਼ਰਮਾ 'ਤੇ ਅਕਾਲੀ ਦਲ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਵੱਲੋਂ ਲਗਾਏ ਵੀਹ ਕਰੋੜ ਰੁਪਏ ਲੈਣ ਦੇ ਇਲਜ਼ਾਮਾਂ 'ਤੇ ਜੀ.ਨਿਊਜ ਨੋਟਿਸ ਲੈਂਦਿਆਂ ਇਸ ਮਾਣਹਾਨੀ ਬਦਲੇ ਮਜੀਠੀਆ ਨੂੰ ਸੌ ਕਰੋੜ ਦੇ ਹਰਜਾਨੇ ਦਾ ਨੋਟਿਸ ਭੇਜਿਆ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਵੱਲੋਂ ਇੱਕ ਪ੍ਰੈਸ ਕਾਨਫਰੰਸ ਦੌਰਾਨ ਦੋਸ਼ ਲਗਾਏ ਗਏ ਸਨ ਕਿ ਜੀ. ਨਿਊਜ ਪੰਜਾਬ-ਹਰਿਆਣਾ-ਹਿਮਚਲ ਦੇ ਸੰਪਾਦਕ ਦਿਨੇਸ਼ ਸ਼ਰਮਾ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਉਹਨਾਂ ਕੋਲੋਂ ਵੀਹ ਕਰੋੜ ਰੁਪਏ ਮੰਗੇ ਸਨ।

ਬਿਕਰਮ ਸਿੰਘ ਮਜੀਠੀਆ ਮੁਤਾਬਿਕ ਦਿਨੇਸ਼ ਸ਼ਰਮਾ ਨੇ ਕਿਹਾ ਸੀ ਕਿ ਜੇਕਰ ਵਿਧਾਨ ਸਭਾ ਚੋਣਾਂ ਦੌਰਾਨ ਅਕਾਲੀ ਦਲ ਦੇ ਹੱਕ ਵਿੱਚ ਖਬਰਾਂ ਲਗਵਾਉਣੀਆਂ ਹਨ ਤਾਂ 20 ਕਰੋੜ ਰੁਪਏ ਦੇਣ ਪੈਣਗੇ, ਪਰ ਬਿਕਰਮ ਸਿੰਘ ਮਜੀਠੀਆ ਦੇ ਇਹਨਾਂ ਇਲਜ਼ਾਮਾਂ ਨੂੰ ਦਿਨੇਸ਼ ਸ਼ਰਮਾਂ ਵੱਲੋਂ ਸਿਰੇ ਤੋਂ ਨਕਾਰਿਆ ਗਿਆ ਸੀ। ਹੁਣ ਦਿਨੇਸ਼ ਸ਼ਰਮਾ ਵੱਲੋਂ ਮਜੀਠੀਆ ਨੂੰ ਇਸ ਮਾਨਹਾਨੀ ਬਦਲੇ ਸੌ ਕਰੋੜ ਰੁਪਏ ਹਰਜਾਨੇ ਦਾ ਕਾਨੂੰਨੀ ਨੋਟਿਸ ਭੇਜਿਆ ਗਿਆ ਹੈ।

Unusual
Media
Bikram Singh Majithia
Court Case

International