ਅਵਾਜ਼-ਇ-ਕੌਮ ਵੱਖ-ਵੱਖ ਸਿੱਖ ਜੱਥੇਬੰਦੀਆਂ ਦੇ ਨੁਮਾਇੰਦਿਆਂ ਅਤੇ ਪੰਥਕ ਵਿਦਵਾਨਾਂ ਦਾ ਸੰਮੇਲਨ ਕਾਮਯਾਬ ਹੋ ਨਿਬੜਿਆ

ਮੂਲ ਨਾਨਕਸ਼ਾਹੀ ਕਲੰਡਰ 2015-16 ਵੀ ਜਾਰੀ ਕੀਤਾ ਗਿਆ

ਲੁਧਿਆਣਾ, 21 ਫਰਵਰੀ (ਰਾਜ ਜੋਸ਼ੀ) ਪੰਥਕ ਪ੍ਰਵਾਨਿਤ ਸਿੱਖ ਰਹਿਤ ਮਰਿਯਾਦਾ ਨੂੰ ਸਮਰਪਿਤ ਕੌਮ ਦੀਆਂ ਵੱਖ-ਵੱਖ ਜੱਥੇਬੰਦੀਆਂ ਦੇ ਨੁਮਾਇੰਦਿਆਂ ਅਤੇ ਪੰਥਕ ਵਿਦਵਾਨਾਂ ਦਾ ਇੱਕ ਸੰਮੇਲਨ ਅਵਾਜ਼-ਇ-ਕੌਮ ਬਾਬਾ ਗੁਰਮੁੱਖ ਸਿੰਘ ਹਾਲ ਰਾਮਗੜੀਆ ਕਾਲਜ ਲੁਧਿਆਣਾ ਵਿਖੇ ਪੰਥਕ ਤਾਲਮੇਲ ਸੰਗਠਨ ਕੀਤਾ ਗਿਆ। ਇਸ ਸੰਮੇਲਨ ਦੀ ਸ਼ੁੁਰੂਆਤ ਸਾਹਿਬ ਗਿਆਨੀ ਕੇਵਲ ਸਿੰਘ ਵੱਲੋਂ ਪੰਥ ਫੈਸਲਿਆਂ ਨੂੰ ਪੰਥਕ ਜੁਗਤਿ ਵਿੱਚ ਕਰਵਾ ਸਕਣ ਲਈ ਪੰਥਕ ਤਾਲਮੇਲ ਸੰਗਠਨ ਨੂੰ ਸਮਰਥਾ ਦੀ ਬਖਸ਼ਿਸ਼ ਹਿਤ ਅਰਦਾਸ ਨਾਲ ਕੀਤੀ। ਅਰਦਾਸ ਉਪਰੰਤ ਸਿੰਘ ਸਾਹਿਬ ਗਿਆਨੀ ਕੇਵਲ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਥ ਦੀ ਚੜਦੀਕਲਾ ਲਈ ਸਾਰਿਆਂ ਨੂੰ ਪੂਰਨ ਸਮਰਪਣ ਭਾਵ ਨਾਲ ਮਿਲ ਕੇ ਯਤਨ ਕਰਨੇ ਚਾਹੀਦੇ ਹਨ। ਉਨਾਂ ਕਿਹਾ ਕਿ 2003 ਵਿੱਚ ਲਾਗੂ ਕੀਤਾ ਗਿਆ। ਮੂਲ ਨਾਨਕਸ਼ਾਹੀ ਕੈਲੰਡਰ ਸਿੱਖ ਕੌਮ ਦੀ ਨਿਆਰੀ ਅਤੇ ਵੱਖਰੀ ਹੋਂਦ ਦਾ ਪ੍ਰਤੀਕ ਹੈ। ਉਨਾਂ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਲਏ ਜਾ ਰਹੇ ਫੈਸਲਿਆਂ ਵਿੱਚੋਂ ਮਨਫੀ ਹੰੁਦੀ ਜਾ ਰਹੀ ਪੰਥਕ ਜੁਗਤਿ ਤੇ ਚਿੰਤਾ ਦਾ ਪ੍ਰਗਟਾਵਾ ਕੀਤਾ। ਉਨਾਂ ਸਰਬਤ ਖਾਲਸਾ ਦੀ ਪੁਨਰ ਸੁਰਜੀਤੀ ਅਤੇ ਧਾਰਾ 25-ਬੀ ਵਿੱਚੋਂ ਸਿੱਖ ਸ਼ਬਦ ਨੂੰ ਕਢਵਾਉਣ ਲਈ ਮਿਲ ਕੇ ਹੰਭਲਾ ਮਾਰਨ ਦਾ ਮਿਲ ਕੇ ਯਤਨ ਲਈ ਬੇਨਤੀ ਕੀਤੀ। ਇਸ ਮੌਕੇ ਸਾਹਿਬ ਗਿਆਨੀ ਬਲਵੰਤ ਸਿੰਘ ਜੀ ਨੰਦਗੜ ਸਾਬਕਾ ਜੱਥੇਦਾਰ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਨੇ ਕਿਹਾ ਕਿ ਅਜੋਕੇ ਸਮੇਂ ਵਿੱਚ ਨਾਨਕਸ਼ਾਹੀ ਕੈਲੰਡਰ ਜੋ ਕਿ ਸਿੱਖ ਕੌਮ ਦੀ ਵੱਖਰੀ ਹੌਂਦ ਦਾ ਪ੍ਰਤੀਕ ਹੈ ਹਰ ਇੱਕ ਸਿੱਖ ਨੂੰ ਉਸ ਦੇ ਪ੍ਰਤੀਬੱਧ ਹੋਣਾ ਚਾਹੀਦਾ ਹੈ। ਉਨਾਂ ਪੰਥਕ ਜੱਥੇਬੰਦੀਆਂ ਵੱਲੋਂ ਮਿਲੇ ਪਿਆਰ ਅਤੇ ਸਤਿਕਾਰ ਲਈ ਧੰਨਵਾਦ ਕੀਤਾ। ਇਸ ਮੌਕੇ ਕੌਮੀ ਦੀ ਪ੍ਰਮੁੱਖ ਸਖਸ਼ੀਅਤਾਂ ਵਿੱਚੋਂ ਡਾ: ਸਰਦਾਰਾ ਸਿੰਘ ਜੋਹਲ ਚਾਂਸਲਰ ਪੰਜਾਬੀ ਯੂਨੀਵਰਸਿਟੀ ਬਠਿੰਡਾ ਨੇ ਆਪਣੇ ਵਿਚਾਰਾਂ ਦੀ ਸਾਂਝ ਪਾਉਂਦਿਆਂ ਉਪਰੋਕਤ ਮੁੱਦਿਆਂ ਤੇ ਸੰਗਠਿਤ ਹੋਕੇ ਹੰਭਲਾ ਮਾਰਨ ਲਈ ਆਪਣੀ ਵੱਚਨਬੱਧਤਾ ਦੁਹਰਾਈ ਅਤੇ ਠੋਸ ਪ੍ਰੋਗਰਾਮ ਦੇਣ ਦਾ ਫੈਸਲਾ ਕੀਤਾ। ਡਾ: ਐਸ.ਪੀ ਸਿੰਘ ਸਾਬਕਾ ਵਾਈਸ ਚਾਂਸਲਰ ਸ਼੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਹਰ ਇੱਕ ਸਿੱਖ ਨੂੰ ਅਪੀਲ ਕੀਤੀ ਕਿ ਧਾਰਾ 25-ਬੀ ਵਿੱਚੋਂ ਸਿੱਖ ਸ਼ਬਦ ਕਢਵਾਉਣ ਲਈ ਹਰ ਸਿੱਖ ਨੂੰ ਸਾਹਮਣੇ ਆਉਣਾ ਪਵੇਗਾ। ਪੰਜਾਬੀ ਯੂਨੀਵਰਸਿਟੀ, ਬਠਿੰਡਾ, ਸ੍ਰ: ਹਰਵਿੰਦਰ ਸਿੰਘ ਫੂਲਕਾ ਸੀਨੀਅਰ ਵਕੀਲ ਸੁਪਰੀਮ ਕੋਰਟ, ਪਿ੍ਰੰਸੀਪਲ ਹਰਭਜਨ ਸਿੰਘ ਚੇਅਰਮੈਨ, ਸਿੱਖ ਮਿਸ਼ਨਰੀ ਕਾਲਜ, ਲੁਧਿਆਣਾ, ਸ੍ਰ:ਜਸਵਿੰਦਰ ਸਿੰਘ ਐਡਵੋਕੇਟ ਅਕਾਲ ਪੁਰਖ ਕੀ ਫੌਜ, ਜੀ.ਐਨ.ਡੀ.ਯੂ, ਸ੍ਰ: ਕਿਰਪਾਲ ਸਿੰਘ ਨਿੱਝਰ ਗਲੋਬਲ ਸਿੱਖ ਕੌਸਲ, ਅਮਰੀਕਾ, ਪਿ੍ਰੰ: ਗੁਰਬਚਨ ਸਿੰਘ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ, ਸ੍ਰ: ਹਰਸਿਮਰਨ ਸਿੰਘ, ਸ੍ਰ: ਸੁਰਿੰਦਰਜੀਤ ਸਿੰਘ ਪਾਲ, ਬੀਬੀ ਰਾਜਿੰਦਰ ਕੌਰ ਢੀਂਡਸਾ, ਸ੍ਰ: ਗੁਰਪ੍ਰੀਤ ਸਿੰਘ ਕੇਂਦਰੀ ਸ਼੍ਰੀ ਗੁਰੂ ਸਿੰਘ ਸਭਾ ਚੰਡੀਗੜ ਨੇ ਆਪਣੇ ਵਿਚਾਰ ਪੇਸ਼ ਕੀਤੇ।

ਸਮੂਹ ਬੁਲਾਰਿਆਂ ਵੱਲੋਂ ਸਿੰ ਘ ਸਾਹਿਬ ਗਿਆਨੀ ਕੇਵਲ ਸਿੰਘ ਜੀ ਵੱਲੋਂ ਪੇਸ਼ ਕੀਤੇ ਗਏ ਮੁਦਿਆਂ ਉੱਪਰ ਖੁਲ ਕੇ ਵਿਚਾਰਾਂ ਕੀਤੀਆਂ ਗਈਆਂ ਅਤੇ ਪਿਛਲੇ ਸਮੇਂ ਵਿੱਚ ਹੋਏ ਪੰਥਕ ਫੈਸਲਿਆਂ ਪ੍ਰਤੀ ਆਪਣੀ ਉਦਾਸੀ ਜ਼ਾਹਿਰ ਕੀਤੀ ਗਈ। ਅਲੱਗ-ਅਲੱਗ ਬੁਲਾਰਿਆਂ ਨੇ ਯੋਜਨਾ ਬੱਧ ਤਰੀਕੇ ਨਾਲ ਇੱਕ ਇੱਕ ਮੁੱਦੇ ਨੂੰ ਵਿਚਾਰਿਆ ਅਤੇ ਜੈਕਾਰਿਆਂ ਦੀ ਗੰੂਜ ਵਿੱਚ ਚਾਰ ਮਤੇ ਪਾਸ ਕੀਤੇ। ਪੰਥਕ ਤਾਲਮੇਲ ਸੰਗਠਨ ਵਿੱਚ ਸ਼ਾਮਿਲ ਸਮੂਹ ਜੱਥੇਬੰਦੀਆਂ ਵੱਲੋਂ ਮੂਲ ਨਾਨਾਕਸ਼ਾਹੀ ਕੈਲੰਡਰ ਉੱਪਰ ਅਧਾਰਿਤ 2015-16 ਦਾ ਕੈਲੰਡਰ ਜਾਰੀ ਕੀਤਾ ਗਿਆ ਅਤੇ ਸਮੂਹ ਸਿੱਖ ਪੰਥ ਨੂੰ ਇਸ ਮੁਤਾਬਿਕ ਹੀ ਗੁਰਪੁਰਬ ਅਤੇ ਹੋਰ ਪੰਥਕ ਦਿਹਾੜੇ ਮਨਾਉਣ ਲਈ ਬੇਨਤੀ ਕੀਤੀ। ਉਨਾਂ ਕਿਹਾ ਕਿ ਇਹ ਕੈਲੰਡਰ ਹੀ ਕੌਮੀ ਭਾਵਨਾਵਾਂ ਦੀ ਸਹੀ ਤਰਜੁਮਾਨੀ ਕਰਦਾ ਹੈ, ਜਦਕਿ ਬਿਕ੍ਰਮੀ ਕੈਲੰਡਰ ਨੂੰ ਪ੍ਰਚਾਰਨ ਵਾਲਾ ਸਮੂਹ ਇੱਕਠ ਪੰਥ ਪ੍ਰਵਾਨਿਤ ਰਹਿਤ ਮਰਿਯਾਦਾ ਦਾ ਵਿਰੋਧੀ ਰਿਹਾ ਹੈ। ਸ੍ਰ: ਹਰਜੀਤ ਸਿੰਘ ਐਡੀਟਰ,ਸਿੱਖ ਫੁਲਵਾੜੀ ਨੇ ਸਮੂਹ ਹਾਜ਼ਰੀਨ ਦੀ ਭਾਵਨਾ ਵਿਅਕਤ ਕਰਦਿਆਂ ਮੌਜੂਦਾ ਨਾਨਕਸ਼ਾਹੀ ਕੈਲੰਡਰ ਬਿ੍ਰਕਮੀ ਅਧਾਰਿਤ ਦੀ ਵਕਾਲਤ ਕਰਨ ਵਾਲਿਆਂ ਨੂੰ ਖੁਲੇ ਰੂਪ ਵਿੱਚ ਸੰਗਤ ਵਿੱਚ ਆਕੇ ਵਿਚਾਰ ਚਰਚਾ ਕਰਨ ਲਈ ਸੱਦਾ ਦਿੱਤਾ। ਉਨਾਂ ਦੱਸਿਆ ਕਿ ਸਮੇਂ ਦੇ ਹੁਕਮਰਾਨਾਂ ਦੇ ਇਸ਼ਾਰਿਆਂ ਉੱਪਰ ਜਾਰੀ ਹੋਏ ਨਵੇਂ ਕੈਲੰਡਰ ਦੇ ਉਪਾਸ਼ਕ ਸੰਗਤਾਂ ਦੀ ਦੁਬਿਧਾ ਖਤਮ ਕਰਨ ਅਤੇ ਖੁਲੇ ਰੂਪ ਵਿੱਚ ਚਰਚਾ ਦਾ ਨਿਉਤਾ ਕਬੂਲਣ, ਤਾਂ ਜੋ ਸੱਚ ਅਤੇ ਝੂਠ ਦਾ ਨਿਸਤਾਰਾ ਹੋ ਸਕੇ। ਇਸ ਮੌਕੇ ਬੁਲਾਰਿਆਂ ਤੋਂ ਇਲਾਵਾ ਡਿਸਟਿ੍ਰਕਟ ਪ੍ਰਬੰਧਕ ਕਮੇਟੀ ਜੰਮੂ, ਵਿਰਸਾ ਫਾੳੂਂਡੇਸ਼ਨ ਲੁਧਿਾਣਾਂ, ਕਲਗੀਧਰ ਮਿਸ਼ਨ ਚੈਰੀਟੇਬਲ ਟ੍ਰਸਟ ਸ਼ਹੀਦ ਭਗਤ ਸਿੰਘ ਨਗਰ, ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸਭਾ ਹੁਸ਼ਿਆਰਪੁਰ, ਇੰਸਟੀਟਿੳੂਟ ਆਫ ਸਿੱਖ ਸਟੱਡੀਜ਼ ਚੰਡੀਗੜ, ਸਿੱਖ ਬ੍ਰਦਰਹੁਡ, ਸ਼ੁਭ ਕਰਮਨ ਸੁਸਾਇਟੀ ਹੁਸ਼ਿਆਰਪੁਰ, ਭਾਈ ਘਨਈਆ ਸੇਵਾ ਦਲ ਨਾਲਾਗੜ, ਗੁਰਸਿੱਖ ਫੈਮਲੀ ਕਲੱਬ ਲੁਧਿਆਣਾ, ਕਲਗੀਧਰ ਸੇਵਕ ਜੱਥਾ ਸ਼ਹੀਦ ਭਗਤ ਸਿੰਘ ਨਗਰ, ਗੁਰਦੁਆਰਾ ਸਾਹਿਬਜ਼ਾਦਾ ਅਜੀਤ ਸਿੰਘ ਹੁਸ਼ਿਆਰਪੁਰ, ਇੰਟਰਨੈਸ਼ਨਲ ਸਿੱਖ ਕਨਫੈਡਰੇਸ਼ਨ ਚੰਡੀਗੜ, ਅਕਾਲੀ ਕੌਰ ਸਿੰਘ ਮੈਮੋਰੀਅਲ ਟ੍ਰਸਟ ਜੰਮੂ, ਗੁਰਮਤਿ ਪ੍ਰਚਾਰ ਟ੍ਰਸਟ, ਹਿਮਾਚਲ ਪ੍ਰਦੇਸ਼, ਸ਼ਬਦ ਗੁਰੂ ਵਿਚਾਰ ਮੰਚ ਸੁਸਾਇਟੀ ਫਤਿਹਗੜ ਸਾਹਿਬ, ਤਰਾਈ ਸਿੱਖ ਮਹਾਂ ਸਭਾ ਉਤਰਾਖੰਡ ਦੇ ਨੁਮਾਇੰਦੇ ਹਾਜ਼ਿਰ ਹੋਏ। 

International