ਸਿੱਧੂ ਦਾ ਸਿਰ ਵੱਢ ਕਿ ਲਿਆਓ, ਸਿੱਧੂ ਤੇ ਦੇਸ਼ ਧ੍ਰੋਹ ਦਾ ਮੁਕੱਦਮਾ ਦਰਜ਼

ਪਟਨਾ 20 ਅਗਸਤ (ਏਜੰਸੀਆਂ) ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੱਧੂ ਖਿਲਾਫ ਅੱਜ ਬਿਹਾਰ ਦੀ ਅਦਾਲਤ 'ਚ ਭਾਰਤੀ ਫੌਜ ਨੂੰ ਠੇਸ ਪਹੁੰਚਾਏ ਜਾਣ 'ਤੇ ਦੇਸ਼ਧ੍ਰੋਹ ਦਾ ਮੁਕੱਦਮਾ ਦਰਜ ਕੀਤਾ ਗਿਆ ਜਿਸ 'ਤੇ ਅਗਲੇ ਹਫਤੇ ਸੁਣਵਾਈ ਹੋਵੇਗੀ। ਦਰਅਸਲ ਨਵਜੋਤ ਸਿੱਧੂ ਨੇ ਆਪਣੀ ਪਾਕਿਸਤਾਨ ਫੇਰੀ ਦੌਰਾਨ ਪਾਕਿਸਤਾਨ ਆਰਮੀ ਚੀਫ ਨੂੰ ਗਲੇ ਲਾਇਆ ਸੀ। ਇਸ ਤੋਂ ਬਾਅਦ ਸਿੱਧੂ ਦਾ ਚੁਫੇਰਿਓਂ ਤਿੱਖਾ ਵਿਰੋਧ ਹੋ ਰਿਹਾ ਸੀ। ਮੁਜ਼ੱਫਰਨਗਰ ਦੀ ਅਦਾਲਤ 'ਚ ਵਕੀਲ ਸੁਧੀਰ ਓਝਾ ਵੱਲੋਂ ਇਹ ਕੇਸ ਦਰਜ ਕਰਵਾਇਆ ਗਿਆ। ਉਨ੍ਹਾਂ ਇੰਡੀਅਨ ਪੀਨਲ ਕੋਡ ਦੀਆਂ ਧਾਰਾਵਾਂ ਤਹਿਤ ਦੇਸ਼ਧ੍ਰੋਹ ਦਾ ਮੁਕੱਦਮਾ ਸਿੱਧੂ ਖਿਲਾਫ ਦਾਇਰ ਕਰਵਾਇਆ। ਉਨ੍ਹਾਂ ਸ਼ਿਕਾਇਤ 'ਚ ਲਿਖਿਆ ਕਿ ਸਿੱਧੂ ਦੀ ਹਰਕਤ ਨੇ ਦੇਸ਼ ਵਾਸੀਆਂ ਨੂੰ ਠੇਸ ਪਹੁੰਚਾਈ ਹੈ। ਦੱਸ ਦੇਈਏ ਕਿ ਨਵਜੋਤ ਸਿੱਧੂ ਨੇ ਪਾਕਿਸਤਾਨ ਦੇ ਨਵੇਂ ਬਣੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਗਮ 'ਚ ਪਾਕਿਸਤਾਨ ਆਰਮੀ ਚੀਫ ਨੂੰ ਗਲੇ ਮਿਲੇ ਸਨ।

ਸਾਬਕਾ ਕ੍ਰਿਕਟਰ ਅਤੇ ਕਾਂਗਰਸ ਨੇਤਾ ਨਵਜੋਤ ਸਿੰਘ ਸਿੱਧੂ ਨੇ ਪਾਕਿਸਤਾਨ 'ਚ ਇਮਰਾਨ ਖਾਨ ਦੇ ਸਹੁੰ ਚੁੱਕ ਪ੍ਰੋਗਰਾਮ 'ਚ ਸ਼ਾਮਲ ਹੋ ਕੇ ਮੁਸੀਬਤ ਮੁੱਲ ਲੈ ਲਈ ਹੈ। ਜਿਸ ਦੇ ਚੱਲਦੇ ਦੇਸ਼ ਭਰ 'ਚ ਉਨ੍ਹਾਂ ਦੀ ਆਲੋਚਨਾ ਹੋ ਰਹੀ ਹੈ। ਇਸ ਕ੍ਰਮ 'ਚ ਆਗਰਾ ਦੇ ਬਜਰੰਗ ਦਲ ਜ਼ਿਲਾ ਪ੍ਰਧਾਨ ਸੰਜੈ ਜਾਟ ਨੇ ਸਿੱਧੂ ਅਤੇ ਉਨ੍ਹਾਂ ਨਾਲ ਗਲੇ ਮਿਲਣ ਵਾਲੇ ਪਾਕਿਸਤਾਨੀ ਕਰਨਲ ਦਾ ਸਿਰ ਕੱਟ ਕੇ ਲਿਆਉਣ ਵਾਲੇ 5 ਲੱਖ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਆਪਣਾ ਇਕ ਵੀਡੀਓ ਵਾਇਰਲ ਕਰਕੇ ਉਸ 'ਚ ਸਿੱਧੂ ਅਤੇ ਕਰਨਲ ਦਾ ਸਿਰ ਲਿਆਉਣ 'ਤੇ 5 ਲੱਖ ਦਾ ਇਨਾਮ ਰੱਖਿਆ ਹੈ। ਇੰਨਾ ਹੀ ਨਹੀਂ ਉਨ੍ਹਾਂ ਨੇ ਵਾਇਰਲ ਵੀਡੀਓ 'ਚ ਸਿੱਧੂ ਲਈ ਗਲਤ ਸ਼ਬਦਾਂ ਦੀ ਵੀ ਵਰਤੋਂ ਕੀਤੀ। ਇਸ ਤੋਂ ਪਹਿਲਾਂ ਨਾਰਾਜ਼ ਹਿੰਦੂਵਾਦੀ ਸੰਗਠਨ ਦੇ ਨੇਤਾਵਾਂ ਵੱਲੋਂ ਇਸ ਕੰਮ ਦੀ ਨਿੰਦਾ ਕੀਤੀ ਗਈ। ਇਸ ਮਾਮਲੇ ਨੂੰ ਲੈ ਕੇ ਦੇਸ਼ ਦੇ ਕੌਣੇ-ਕੌਣੇ 'ਚ ਹਿੰਦੂਵਾਦੀ ਸੰਗਠਨ ਦੇ ਵਰਕਰ ਸਿੱਧੂ ਦਾ ਪੁਤਲਾ ਸਾੜਨ 'ਤੇ ਵਿਰੋਧ ਦਰਜ ਕਰਵਾ ਰਹੇ ਹਨ।

Unusual
Sikhs
Navjot Singh Sidhu
pakistan
Police Case

International