ਇੱਕ ਘੰਟਾ ਵੱਧ ਵੋਟਾਂ ਪਾਓ

ਚੰਡੀਗੜ 21 ਫਰਵਰੀ (ਮੇਜਰ ਸਿੰਘ) ਸਟੇਟ ਚੋਣ ਕਮਿਸ਼ਨ ਨੇ ਨਗਰ ਨਿਗਮਾਂ ਤੇ ਨਗਰ ਕੌਂਸਲ/ਪੰਚਾਇਤਾਂ ਚੋਣਾਂ ਲਈ ਜਾਰੀ ਕੀਤੀਆਂ ਵੱਖ-ਵੱਖ ਨੋਟੀਫਿਕੇਸ਼ਨਾਂ ਦੇ ਸਮੇਂ ਵਿੱਚ ਅੰਸ਼ਿਕ ਸੋਧ ਕਰਦਿਆਂ ਵੋਟਾਂ ਪੈਣ ਦਾ ਸਮਾਂ ਇੱਕ ਘੰਟਾ ਵਧਾ ਦਿੱਤਾ ਹੈ। ਹੁਣ ਵੋਟਾਂ ਪੈਣ ਦਾ ਸਮਾਂ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਹੋਵੇਗਾ। ਸਟੇਟ ਚੋਣ ਕਮਿਸ਼ਨ ਦੇ ਬੁਲਾਰੇ ਨੇ ਦੱਸਿਆ ਭਲਕੇ 22 ਫਰਵਰੀ ਨੂੰ 6 ਨਗਰ ਨਿਗਮਾਂ ਤੇ 2 ਨਗਰ ਨਿਗਮਾਂ ਦੇ ਕੁੱਲ 3 ਵਾਰਡਾਂ ਦੀ ਉਪ ਚੋਣ ਤੇ 25 ਫਰਵਰੀ ਨੂੰ 122 ਨਗਰ ਕੌਂਸਲਾਂ ਤੇ ਪੰਚਾਇਤਾਂ ਤੇ ਨਗਰ ਪੰਚਾਇਤ ਬਰੀਵਾਲਾ ਦੇ 1 ਵਾਰਡ ਦੀ ਉਪ ਚੋਣ ਲਈ ਵੋਟਿੰਗ ਦਾ ਸਮਾਂ ਇੱਕ ਘੰਟਾ ਵਧਾ ਕੇ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਕਰ ਦਿੱਤਾ ਹੈ। ਪਹਿਲਾਂ ਵੋਟਾਂ ਪੈਣ ਦਾ ਸਮਾਂ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਸੀ। ਬੁਲਾਰੇ ਨੇ ਦੱਸਿਆ ਕਿ ਸਮਾਂ ਵਧਾਉਣ ਸਬੰਧੀ ਕਈ ਰਾਜਸੀ ਪਾਰਟੀਆਂ ਦੇ ਆਗੂਆਂ ਤੇ ਆਜ਼ਾਦ ਉਮੀਦਵਾਰਾਂ ਵੱਲੋਂ ਵੀ ਮੰਗ ਕੀਤੀ ਗਈ ਸੀ। ਬੁਲਾਰੇ ਨੇ ਕਿਹਾ ਕਿ ਕਮਿਸ਼ਨ ਦੇ ਇਸ ਫੈਸਲੇ ਦਾ ਮਨੋਰਥ ਵੱਧ ਤੋਂ ਵੱਧ ਵੋਟਾਂ ਪਵਾਉਣਾ ਹੈ ਤਾਂ ਜੋ ਵੱਧ ਤੋਂ ਵੱਧ ਲੋਕ ਆਪਣੇ ਜਮੂਹਰੀ ਹੱਕ ਦਾ ਇਸਤੇਮਾਲ ਕਰ ਸਕਣ। ਉਨਾਂ ਕਿਹਾ ਕਿ ਜਿਹੜਾ ਵੀ ਵੋਟਰ ਸ਼ਾਮ 5 ਵਜੇ ਤੱਕ ਲਾਈਨ ਵਿੱਚ ਖੜਾ ਹੋ ਕੇ ਉਹ ਹਰ ਹੀਲੇ ਵੋਟ ਪਾ ਸਕੇਗਾ ਚਾਹੇ ਕਿੰਨਾ ਵੀ ਸਮਾਂ ਹੋ ਜਾਵੇ।

International