ਗੁਰਮੁਖ ਸਿੰਘ ਨੇ ਬੇਅਦਬੀ ਮਾਮਲੇ ਚ ਬਾਦਲ ਕਿਆਂ ਨਾਲ ਸੌਦੇਬਾਜ਼ੀ ਕਰਕੇ ਅਪਣੀਆਂ ਕੁਲਾਂ ਨੂੰ ਕਲੰਕਤ ਕੀਤਾ ਹੈ : ਜਥੇਦਾਰ ਮੰਡ

ਬਰਗਾੜੀ 21 ਅਗਸਤ (ਬਘੇਲ ਸਿੰਘ ਧਾਲੀਵਾਲ,ਜੱਸਾ ਸਿੰਘ ਮਾਣਕੀ)-ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਦੀ ਅਗਵਾਈ ਹੇਠ ਬਰਗਾੜੀ ਵਿੱਚ ਚੱਲ ਰਹੇ ਇਨਸਾਫ ਮੋਰਚੇ ਵਿੱਚ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਭਾਈ ਅਮਰੀਕ ਸਿੰਘ ਅਜਨਾਲਾ ਅਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਵੀ ਨਾਲ ਸੇਵਾਵਾਂ ਨਿਭਾ ਰਹੇ ਹਨ। ਲਰਚੇ ਦੀ ਸਟੇਜ ਤੋਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਪੰਥਕ ਬੁਲਾਰਿਆਂ ਨੇ ਮੋਰਚੇ ਦੀ ਚੜਦੀ ਕਲਾ ਅਤੇ ਜਲਦੀ ਸਫਲਤਾ ਮਿਲਣ ਦੀ ਆਸ ਪ੍ਰਗਟਾਉਂਦਿਆਂ ਕਿਹਾ ਕਿ ਪਹਿਲਾਂ ਬਾਦਲ ਸਰਕਾਰ ਨੇ ਬੇਅਦਬੀਆਂ ਕਰਵਾਈ ਤੇ ਕੌਂਮ ਨੂੰ ਕਿਸੇ ਵੀ ਧੱਕੇਸ਼ਾਹੀ ਦਾ ਇਨਸਾਫ ਨਹੀ ਦਿੱਤਾ, ਜਿਸਦਾ ਨਤੀਜਾ ਇਹ ਮਿਲਿਆ ਕਿ ਬਾਦਲ ਪਰਿਵਾਰ ਪੰਥ ਚੋ ਖਤਮ ਹੋ ਗਿਆ,ਜੇਕਰ ਕੈਪਟਨ ਇਨਸਾਫ ਦੇ ਦਿੰਦਾ ਹੈ ਤਾਂ ਸਿੱਖ ਮਨਾਂ ਚ ਇਹਦੇ ਲਈ ਕੋਈ ਜਗਾਂਹ ਬਣ ਸਕਦੀ ਹੈ, ਪ੍ਰੰਤੂ ਜੇਕਰ ਇਹ ਵੀ ਬਾਦਲ ਦੇ ਰਾਹ ਤੇ ਚੱਲ ਕੇ ਕੌਂਮ ਨੂੰ ਇਨਸਾਫ ਦੇਣ ਤੋਂ ਟਾਲਾ ਵੱਟ ਗਿਆ ਤਾਂ ਇਹ ਵੀ ਸਿੱਖ ਮਨਾਂ ਤੋਂ ਹਮੇਸਾਂ ਹਮੇਸਾਂ ਲਈ ਉੱਤਰ ਜਾਵੇਗਾ।

ਉਹਨਾਂ ਕਿਹਾ ਕਿ ਜਦੋਂ ਬਰਗਾੜੀ ਮੋਰਚੇ ਦਾ ਇਤਿਹਾਸ ਲਿਖਿਆ ਜਾਵੇਗਾ, ਉਸ ਮੌਕੇ ਜਿਹੋ ਜਿਹੀ ਜਿਸ ਦੀ ਕਾਰਗੁਜਾਰੀ ਹੋਵੇਗੀ, ਉਹੋ ਜਿਹੇ ਪੰਨਿਆਂ ਤੇ ਲਿਖੀ ਜਾਵੇਗੀ।ਗੁਰਮੁਖ ਸਿੰਘ ਦੇ ਭਰਾ ਹਿੰਮਤ ਸਿੰਘ ਦੇ ਜਸਟਿਸ ਰਣਜੀਤ ਸਿੰਘ ਕੋਲ ਦਰਜ ਕਰਾਏ ਅਪਣੇ ਬਿਆਨਾਂ ਤੋ ਪਲਟਣ ਤੇ ਪ੍ਰਤੀਕਰਮ ਕਰਦਿਆਂ ਪਹਿਰੇਦਾਰ ਨਾਲ ਵਿਸ਼ੇਸ਼ ਤੌਰ ਤੇ ਕੀਤੀ ਗੱਲਵਾਤ ਦੌਰਾਨ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਕਿਹਾ ਕਿ ਗਿਆਨੀ ਗੁਰਮੁਖ ਸਿੰਘ ਦੀ ਸ੍ਰੀ ਅਕਾਲ ਤਖਤ ਸਾਹਿਬ ਦਾ ਹੈਡ ਗ੍ਰੰਥੀ ਲੱਗਣ ਬਦਲੇ ਬਾਦਲਾਂ ਨੂੰ ਬਚਾਉਣ ਲਈ ਅਪਣੇ ਭਰਾ ਨੂੰ ਜਸਟਿਸ ਰਣਜੀਤ ਸਿੰਘ ਕਮਿਸਨ ਕੋਲ ਦਰਜ ਕਰਵਾਏ ਅਪਣੇ ਬਿਆਨਾਂ ਤੋ ਮੁਕਰਾ ਦੇਣ ਦੀ ਕਾਰਵਾਈ ਬੇਹੱਦ ਹੀ ਸ਼ਰਮਨਾਕ,ਨਿੰਦਣਯੋਗ ਅਤੇ ਅਕ੍ਰਿਤਘਣਤਾ ਵਾਲੀ ਹੈ। ਉਹਨਾਂ ਕਿਹਾ ਕਿ ਉਹਨਾਂ ਨੇ ਦੁਨਿਆਵੀ ਸੁਆਰਥ ਖਾਤਰ ਅਪਣੇ ਗੁਰੂ ਤੋ ਮੁੱਖ ਮੋੜ ਕੇ ਅਪਣਾ ਅਤੇ ਅਪਣੇ ਪਰਿਵਾਰ ਦਾ ਇਤਿਹਾਸ ਹੀ ਕਲੰਕਤ ਨਹੀ ਕੀਤਾ ਬਲਕਿ ਗੁਰੂ ਨਾਲ ਦੁਸ਼ਮਣੀ ਵਿੱਢਣ ਦਾ ਬਜ਼ਰ ਗੁਨਾਹ ਕਰਕੇ ਅਪਣੀਆਂ ਕੁਲਾਂ ਨੂੰ ਕਲੰਕਤ ਕੀਤਾ ਹੈ।ਉਹਨਾਂ ਕਿਹਾ ਕਿ ਗੁਰੂ ਦੇ ਖਿਲਾਫ ਭੁਗਤਣ ਵਾਲੀ ਗੁਸਤਾਖੀ ਦੀ ਅਜਿਹੀ ਸਜਾ ਮਿਲੇਗੀ ਜਿੱਥੋਂ ਬਾਦਲ ਜਾਂ ਕੋਈ ਹੋਰ ਬਚਾ ਨਹੀ ਸਕੇਗਾ, ਸਗੋ ਗੁਰੂ ਦੀ ਕਚਹਿਰੀ ਵਿੱਚ ਤਾਂ ਇੱਕ ਨਾ ਇੱਕ ਦਿਨ ਸਾਰੇ ਪਾਪਾਂ ਦਾ ਹਿਸਾਬ ਦੇਣਾ ਹੀ ਪਵੇਗਾ।ਉਹਨਾਂ ਕਿਹਾ ਕਿ ਦਮਦਮੀ ਟਕਸਾਲ ਦੇ ਚੌਦਵੇਂ ਮੁਖੀ ਅਤੇ ਵੀਹਵੀਂ ਸਦੀ ਦੇ ਮਹਾਨ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਬਚਨ ਹਨ ਕਿ ਸਰੀਰ ਦਾ ਮਰ ਜਾਣਾ ਮੌਤ ਨਹੀ ਹੁੰਦੀ ਬਲਕਿ ਜ਼ਮੀਰ ਦਾ ਮਰ ਜਾਣਾ ਅਸਲ ਮੌਤ ਹੈ, ਸੋ ਗੁਰਮੁਖ ਸਿੰਘ ਦੀ ਜਮੀਰ ਮਰ ਚੁੱਕੀ ਹੈ,ਉਹਨੇ ਅਪਣੀ ਆਤਮਾ ਦਾ ਕਤਲ ਕਰ ਦਿੱਤਾ ਹੈ,ਹੁਣ ਉਹ ਜਿਉਂਦਾ ਵੀ ਮੋਇਆਂ ਸਮਾਨ ਰਹੇਗਾ।

ਢਾਡੀ ਦਰਬਾਰ ਵਿੱਚ ਪੰਜਾਬ ਦੇ ਪ੍ਰਸਿੱਧ ਢਾਡੀ ਜਥੇ ਸਾਧੂ ਸਿੰਘ ਧੰਮੂ,ਮਾਨਸਾ ਵਾਲੀਆਂ ਬੀਬੀਆਂ ਦਾ ਢਾਡੀ ਜਥਾ,ਕਵੀਸ਼ਰ ਰੌਸ਼ਨ ਸਿੰਘ ਰੌਸ਼ਨ,ਦਰਸਨ ਸਿੰਘ ਦਲੇਰ,ਢਾਡੀ ਕਸ਼ਮੀਰ ਸਿੰਘ ਕਾਤਿਲ ਅਤੇ ਤਲਵੰਡੀ ਫੱਤੂ ਨਵੇਂ ਸਹਿਰ ਵਾਲੀਆਂ ਬੀਬੀਆਂ,ਦਰਸ਼ਨ ਸਿੰਘ ਸੀਵੀਆ,ਕਵੀਸ਼ਰ ਸੁਖਚੈਨ ਸਿੰਘ ਮੱਲਕੇ,ਖੁਸ਼ਪ੍ਰੀਤ ਕੌਰ ਤੇ ਜਸਲੀਨ ਕੌਰ, ਅਰਸਪ੍ਰੀਤ ਕੌਰ,ਨਵਕਿਰਨਪ੍ਰੀਤ ਕੌਰ,ਢਾਡੀ ਰਾਜਵਿੰਦਰ ਕੌਰ ਤਰਨਾ ਦਲ,ਢਾਡੀ ਅਮਰਜੀਤ ਸਿੰਘ ਦਾ ਸਿੱਧਵਾਂ ਕਾਲਜ ਵਾਲੀਆਂ ਬੀਬੀਆਂ ਆਦਿ ਦੇ ਢਾਡੀ ਜਥਿਆਂ ਨੇ ਵੀ ਬੀਰ ਰਸ ਵਾਰਾਂ,ਕਵਿਤਾਵਾਂ ਰਾਹੀ ਹਾਜਰੀ ਲਗਵਾਈ।ਸਟੇਜ ਦੀ ਜੁੰਮੇਵਾਰੀ ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਜਗਦੀਪ ਸਿੰਘ ਭੁੱਲਰ ਅਤੇ ਰਣਜੀਤ ਸਿੰਘ ਵਾਂਦਰ ਨੇ ਨਿਭਾਈ।ਇਸ ਮੌਕੇ ਯੁਨਾਈਟਡ ਅਕਾਲੀ ਦਲ ਦੇ ਭਾਈ ਗੁਰਦੀਪ ਸਿੰਘ ਬਠਿੰਡਾ,ਅਕਾਲੀ ਦਲ 1920 ਦੇ ਬੂਟਾ ਸਿੰਘ ਰਣਸ਼ੀਂਹਕੇ, ਅਕਾਲੀ ਦਲ ਸੁਤੰਤਰ ਦੇ ਪਰਮਜੀਤ ਸਿੰਘ ਸਹੌਲੀ,ਦਲ ਖਾਲਸਾ ਦੇ ਭਾਈ ਜਸਵੀਰ ਸਿੰਘ ਖੰਡੂਰ,ਬਾਬਾ ਫੌਜਾ ਸਿੰਘ ਸੁਭਾਨੇ ਵਾਲੇ,ਰਾਜਾ ਰਾਜ ਸਿੰਘ ਅਰਬਾਂ ਖਰਬਾਂ ਮਾਲਵਾ ਤਰਨਾ ਦਲ,ਭਾਈ ਗਿਆਨ ਸਿੰਘ ਮੰਡ,ਬਾਬਾ ਅਜੀਤ ਸਿੰਘ ਕਰਤਾਰਪੁਰ ਵਾਲੇ ਤਰਨਤਾਰਨ,ਬਾਬਾ ਮੋਹਨ ਦਾਸ ਬਰਗਾੜੀ,,ਸੁਖਦਰਸਨ ਸਿੰਘ ਮਰਾੜ੍ਹ ਮੈਂਬਰ ਐਸ ਜੀ ਪੀ ਸੀ ਅਤੇ ਸਾਬਕਾ ਵਿਧਾਇਕ,ਸੁਰਜੀਤ ਸਿੰਘ ਰਾਈਆਂ ਵਾਲਾ,ਬਲਕਰਨ ਸਿੰਘ ਮੰਡ, ਮਨਜਿੰਦਰ ਸਿੰਘ ਮੰਡ, ਸੁਖਚੈਨ ਸਿੰਘ ਮੰਡ,ਮਨਵੀਰ ਸਿੰਘ ਮੰਡ,ਇਕਬਾਲ ਸਿੰਘ ਬਰੀਵਾਲਾ, ਭੋਲਾ ਸਿੰਘ ਗੰਗਹੋਰ, ਦਰਸਨ ਸਿੰਘ, ਜਥੇਦਾਰ ਬਲਦੇਵ ਸਿੰਘ, ਗੁਰਜੀਤ ਸਿੰਘ ਮਹਿਲ ਕਲਾਂ, ਅਵਤਾਰ ਸਿੰਘ ਮਹਿਲ ਕਲਾਂ, ਬਲਜਿੰਦਰ ਸਿੰਘ ਮਾਨ, ਨਵਜੋਤ ਸਿੰਘ, ਸੁਖਦੇਵ ਸਿੰਘ, ਗੁਰਚਰਨ ਸਿੰਘ ਬੰਬੀਹਾ ਭਾਈ, ਗੁਰਮੀਤ ਸਿੰਘ ਦਬੜੀਖਾਨਾ, ਹੈਡ ਗ੍ਰੰਥੀ ਸੁਖਦੇਵ ਸਿੰਘ, ਗੁਰਲਾਭ ਸਿੰਘ, ਬੀਬੀ ਦਰਸ਼ਨ ਕੌਰ, ਮੁਖਤਿਆਰ ਸਿੰਘ ਭੱਠਲ, ਗੁਰਧਿਆਨ ਸਿੰਘ, ਬਲਰਾਜ ਸਿੰਘ ਖਾਲਸਾ, ਜਥੇਦਾਰ ਸੁਰਜੀਤ ਸਿੰਘ ਬਹਿਬਲ, ਜਗਮੀਤ ਸਿੰਘ ਠਾਰੇ, ਅਵਤਾਰ ਸਿੰਘ ਚਮਕ ਵਾਦਰ, ਅਮਰੀਕ ਸਿੰਘ ਈਸੜਾ, ਹਰਦਿੱਤ ਸਿੰਘ, ਇਕਬਾਲ ਸਿੰਘ ਲੰਗੇਆਣਾ, ਮੋਹਤਮ ਸਿੰਘ ਕਲਿਆਣ ਸੁੱਖਾ, ਕੁਲਵੰਤ ਸਿੰਘ ਲੰਗੇਆਣਾ, ਅਵਤਾਰ ਸਿੰਘ ਲੰਗੇਆਣਾ, ਗੁਰਸੇਵਕ ਸਿੰਘ ਝੱਖੜਵਾਲਾ, ਸੁਖਦੇਵ ਸਿੰਘ ਮੱਲਕੇ, ਦਿਲਬਾਗ ਸਿੰਘ ਚਮਕੌਰ ਸਾਹਿਬ, ਬਾਬਾ ਸੁੰਦਰ ਸਿੰਘ, ਬੀਬੀ ਅਮਰਜੀਤ ਕੌਰ, ਜਸਵੀਰ ਸਿੰਘ ਖਾਲਸਾ, ਅਮਰੀਕ ਸਿੰਘ ਰੱਤਾਖੇੜਾ, ਕਾਕਾ ਸਿੰਘ ਸਰਾਵਾਂ, ਛੱਜੂ ਸਿੰਘ ਸੇਹਕੇ, ਸੁਖਦੇਵ ਸਿੰਘ ਅਮਰਗੜ੍ਹ, ਗੁਰਚਰਨ ਸਿੰਘ, ਪਤਨੀ ਮਨਜੀਤ ਕੌਰ, ਲੰਗੇਆਣਾ, ਲਖਵੀਰ ਸਿੰਘ ਲੰਗੇਆਣਾ, ਅਜੀਤ ਸਿੰਘ ਪਤਨੀ ਸੁਖਵਿੰਦਰ ਕੌਰ ਬਰਗਾੜੀ, ਭਾਈ ਜਸਵੀਰ ਸਿੰਘ, ਬੀਬੀ ਹਰਜੀਤ ਕੌਰ ਯੂ ਐਸ ਏ, ਹਰਮੇਲ ਸਿੰਘ,ਕੁਲਵੰਤ ਸਿੰਘ ਮਾਛੀਕੇ,ਰਣਜੀਤ ਸਿੰਘ ਹੁਸੈਨਪੁਰ ਲਾਲੋਵਾਲ ਹੁਸਿਆਰਪੁਰ,ਗੁਰਪ੍ਰੀਤ ਸਿੰਘ ਹੁਸੈਨਪੁਰ ਲਾਲੋਵਾਲ,ਭਾਈ ਹਰਵਿੰਦਰ ਸਿੰਘ ਘਨੌਲੀ ਅਨੰਦਪੁਰ ਸਾਹਿਬ,ਬੱਲਮ ਸਿੰਘ ਖੋਖਰ,ਨਿਸਾਨ ਸਿੰਘ ਮਹਿਮਾ,ਗੁਰਪ੍ਰੀਤ ਸਿੰਘ ਠੱਠੀ ਭਾਈ,ਡਾ ਬਲਵੀਰ ਸਿੰਘ ਸਰਾਵਾਂ,ਸਰਬਜੀਤ ਸਿੰਘ ਗੱਤਕਾ ਅਖਾੜਾ,ਸ਼ਹੀਦ ਭਾਈ ਜੋਗਾ ਸਿੰਘ ਚੱਬਾ ਦੇ ਭਰਾਤਾ ਭਾਈ ਮੋਹਕਮ ਸਿੰਘ ਚੱਬਾ, ਇਕੱਤਰ ਸਿੰਘ ਲਧਾਈਕੇ, ਜਸਵਿੰਦਰ ਸਿੰਘ ਲਧਾਈਕੇ, ਗੁਰਮੀਤ ਸਿੰਘ ਹਕੂਮਤਵਾਲਾ, ਮਨਪ੍ਰੀਤ ਸਿੰਘ ਗੌਰ ਸਿੰਘਵਾਲਾ ਭੀਖੀਵਿੰਡ, ਸੁਖਵੀਰ ਸਿੰਘ ਛਾਜਲੀ, ਸੁਖਦੇਵ ਸਿੰਘ ਪੰਜਗਰਾਈ ,, ਗੁਰਮੇਜ ਸਿੰਘ ਸੰਧੂ, ਇੰਦਰਜੀਤ ਸਿੰਘ ਮੁਣਛੀ,ਬਿੱਕਰ ਸਿੰਘ ਦੋਹਲਾ,ਬਲਵਿੰਦਰ ਸਿੰਘ ਛੰਨਾਂ, ਸਿੰਗਾਰਾ ਸਿੰਘ ਬਡਲਾ,ਧਰਮ ਸਿੰਘ ਕਲੌੜ, ਸਹਿਤਕਾਰ ਬਲਵਿੰਦਰ ਸਿੰਘ ਚਾਨੀ ਬਰਗਾੜੀ ਅਮਰ ਸਿੰਘ ਅਮਰ ਬਰਗਾੜੀ,,ਸੁਖਪਾਲ ਬਰਗਾੜੀ,,ਗੁਰਭਿੰਦਰ ਸਿੰਘ ਬਰਗਾੜੀ,ਰਾਜਾ ਸਿੰਘ ਬਰਗਾੜੀ,ਸੁਖਦੇਵ ਸਿੰਘ ਡੱਲੇਵਾਲਾ ਸਮੇਤ ਬਹੁਤ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਮੋਰਚੇ ਵਿੱਚ ਸ਼ਮੂਲੀਅਤ ਕੀਤੀ।

ਲੰਗਰ ਦੀ ਸੇਵਾ ਕਰਨੈਲ ਸਿੰਘ ਖਾਲਸਾ ਕਨੇਡਾ,,ਜਥੇਦਾਰ ਭਾਈ ਰੇਸਮ ਸਿੰਘ ਬੱਬਰ ਸਮੇਤ ਜਰਮਨ,ਸਪੇਨ, ਬੈਲਜੀਅਮ, ਇੰਗਲੈਂਡ ਦੀ  ਸੰਗਤ,ਦਵਿੰਦਰ ਸਿੰਘ ਬੈਲਜੀਅਮ,ਮਾਸਟਰ ਭਾਨ ਸਿੰਘ, ਰਣਜੀਤ ਸਿੰਘ ਧਰਮੀ ਫੌਜੀ,ਬਾਬਾ ਅਜੀਤ ਸਿੰਘ ਰਮਦਾਸ ਤਰਨਤਾਰਨ,,ਗੁਰਦੁਆਰਾ ਸੰਤ ਖਾਲਸਾ ਰੋਡੇ,ਫਰਵਾਹੀ, ਸ਼ਾਹਪੁਰ ਕਲਾਂ,ਨੱਥੂਵਾਲਾ,ਬੱਜੋਆਣਾ,ਖਾਰਾ,ਚੂਚਕ ਵਿੰਡ,ਸੇਖਾ ਕਲਾਂ,ਰਾਮੇਆਣਾ,ਰਾਜਪੁਰਾ,ਚੱਨੋਵਾਲਾ,ਮੱਲਣ,ਫੂਲੇਵਾਲਾ,ਅਜਿਤਵਾਲ,ਕੋਟੜਾ ਕੌੜਾ,ਚਵਿੰਡਾ,ਚੱਕ ਸਾਹੂਵਾਲਾ, ਡੋਡ, ਨੌਰ,ਕਰੀਰਵਾਲੀ,ਬੁਰਜ ਨਕਲੀਆਂ, ਗੁਲਾਬ ਸਿੰਘਵਾਲਾ,ਦੀਪਗੜ,ਕੋਠੇਵਾਲਾ ਖੁਰਦ, ਕੋਠੇਵਾਲਾ ਕਲਾਂ,ਸੁਖਮਨੀ ਸੇਵਾ ਸੁਸਾਇਟੀ ਮੱਲਕੇ,ਲੰਗੇਆਣਾ,ਵੜਿੰਗ,ਜੀਦਾ,ਲੰਬਵਾਲੀ,ਠੱਠੀਭਾਈ, ਗੁਰੂਸਰ ਮਹਿਰਾਜ,ਪੱਕੀ ਕਲਾਂ, ਮਾਣੂਕੇ, ਮਾਨਸਾ, ਜੈਤੋ, ਬਰਗਾੜੀ, ਭਗਤਾ ਭਾਈਕਾ,ਗੋਦਾਰਾ, ਬਹਿਬਲ, ਗੁਰਦੁਆਰਾ ਕੌਲਸਰ ਬਰਗਾੜੀ,ਰਣ ਸਿੰਘ ਵਾਲਾ, ਢੈਪਈ, ਪੰਜਗਰਾਈਂ, ਮਨਾਵਾਂ ਕਪੂਰਥਲਾ, ਡੋਡਵਾਂਦਰ, ਸੁਲਹਾਨੀ, ਹੋਂਦ ਚਿੱਲੜ੍ਹ ਹਰਿਆਣਾ, ਚੀਦਾ,ਜੀਰਾ,ਜੈਨਪੁਰ, ਬਹਿਮਣ ਦਿਵਾਨਾ,ਈਸੜਾ,ਬਨਭੌਰਾ, ਰੋੜੀ ਕਪੂਰਾ, ਕਾਲੇਕੇ,ਝੱਖੜਵਾਲਾ ਦੀਆਂ ਸੰਗਤਾਂ ਵੱਲੋਂ ਕੀਤੀ ਗਈ।ਰਾਗੀ ਜਥਾ ਬਾਬਾ ਬੂਟਾ ਸਿੰਘ ਦੀਪਕ ਜੋਧਪੁਰੀ, ਬੀਬੀ ਪ੍ਰਕਾਸ਼ ਕੌਰ ਰਾਮਪੁਰੇ ਵਾਲੇ, ਰਣੀਏਕੇ ਵਾਲਾ ਰਾਗੀ ਜਥਾ ਅਤੇ  ਰਾਗੀ ਜਤਿੰਦਰਪਾਲ ਸਿੰਘ ਸੈਦਾ ਰਵੇਲਾ, ਰਾਗੀ ਗੁਰਵਿੰਦਰਪਾਲ ਸਿੰਘ ਸੈਦਾ ਰਵੇਲਾ ਦੇ ਜਥੇ ਨੇ ਕੀਰਤਨ ਰਾਹੀ ਗੁਰੂ ਜਸ ਸੁਣਾਕੇ ਸੰਗਤਾਂ ਨੂੰ ਨਿਹਾਲ ਕੀਤਾ। ।

Unusual
bargari
Bhai Dhian Singh Mand

International