ਪੰਚਕੂਲਾ ਅਦਾਲਤ ਨੇ ਸਾਧੂਆਂ ਦੇ ਕੇਸ ’ਚ ਸੌਦਾ ਸਾਧ ਨੂੰ ਜ਼ਮਾਨਤ ਦੇਣ ਤੋਂ ਦਿੱਤਾ ਕੋਰਾ ਜਵਾਬ

ਪੰਚਕੂਲਾ, 23 ਅਗਸਤ (ਅਵਤਾਰ ਸਿੰਘ ਚੀਮਾ/ਲੱਖਾ ਸਿੰਘ) : ਬਲਾਤਕਾਰੀ ਸੌਦਾ ਸਾਧ ਗੁਰਮੀਤ ਰਾਮ ਰਹੀਮ ਵੱਲੋਂ ਆਪਣੇ ਹੀ ਡੇਰੇ ਦੇ ਸਾਧੂਆਂ ਨੂੰ ਅਪਾਹਜ ਕਰਨ ਵਾਲੇ ਕੇਸ ‘ਚ ਸੀ ਆਈ ਦੀ ਪੰਚਕੂਲਾ ਅਦਾਲਤ ਨੇ ਅੱਜ ਸੌਦਾ ਸਾਧ ਨੂੰ ਝਟਕਾ ਦਿੰਦੇ ਹੋਏ  ਉਸ ਵੱਲੋਂ ਜ਼ਮਾਨਤ ਲਈ ਲਗਾਈ ਅਰਜ਼ੀ ਨੂੰ ਖ਼ਾਰਜ ਕਰ ਦਿੱਤਾ ਹੈ ਅਤੇ ਡਾ. ਪੰਕਜ ਗਰਗ ਵੱਲੋਂ ਵਿਦੇਸ਼ ਜਾਣ ਲਈ ਲਗਾਈ ਅਰਜ਼ੀ ਨੂੰ ਮਨਜ਼ੂਰ ਕਰਦਿਆ ਕੁੱਝ ਦਿਨ ਲਈ ਵਿਦੇਸ਼ ਜਾਣ ਦੀ ਇਜ਼ਾਜਤ ਦੇ ਦਿੱਤੀ ਹੈ !

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੌਦਾ ਸਾਧ ਖਿਲਾਫ਼ ਕਾਨੂੰਨੀ ਲੜਾਈ ਲੜਨ ਵਾਲੇ ਭਾਈ ਗੁਰਦਾਸ ਸਿੰਘ ਤੂਰ ਨੇ ਦੱਸਿਆ ਕਿ ਸੌਦਾ ਸਾਧ ਵੱਲੋਂ ਆਪਣੇ ਹੀ ਡੇਰੇ ਦੇ ਸਾਧੂਆਂ ਨੂੰ ਅਪਾਹਜ ਕਰ ਦਿੱਤਾ ਗਿਆ ਸੀ , 400 ਸਾਧੂਆਂ ਨੂੰ ਅਪਾਹਜ ਬਣਾਉਣ ਸੰਬੰਧੀ ਹੰਸ ਰਾਜ ਚੌਹਾਨ ਵੱਲੋਂ 2015 ਵਿੱਚ ਹਾਈਕੋਰਟ ਚੰਡੀਗੜ ਸਾਧ ਖਿਲਾਫ਼ ਕੇਸ ਦਾਇਰ ਕੀਤਾ ਗਿਆ ਸੀ ,ਸੀ ਬੀ ਆਈ ਨੇ ਆਪਣੀ ਜਾਂਚ ਮਕੁੰਮਲ ਕਰਨ ਉਪਰੰਤ 1ਫ਼ਰਵਰੀ ਨੂੰ ਪੰਚਕੂਲਾ ਅਦਾਲਤ ‘ਚ ਚਲਾਨ ਪੇਸ਼ ਕਰ ਦਿੱਤਾ ਸੀ ਤੇ ਪਿਛਲੀ ਪੇਸ਼ੀ ਦੌਰਾਨ ਸੌਦਾ ਸਾਧ ਵੱਲੋਂ ਜ਼ਮਾਨਤ ਲਈ ਲਗਾਈ ਅਰਜ਼ੀ ਤੇ ਡਾ. ਪੰਕਜ ਗਰਗ ਵੱਲੋਂ ਵਿਦੇਸ਼ ਜਾਣ ਦੀ ਇਜ਼ਾਜਤ ਲਈ ਲਗਾਈ ਅਰਜ਼ੀ ਤੇ ਬਹਿਸ ਹੋਈ ਸੀ ਤੇ ਉਸ ਦਾ ਅੱਜ ਸੀ ਬੀ ਆਈ ਜੱਜ ਕਪਿਲ ਰਾਠੀ ਦੀ ਅਦਾਲਤ ‘ਚ ਫ਼ੈਸਲਾ ਸੀ !

ਅੱਜ ਸੌਦਾ ਸਾਧ ਦੇ ਵਕੀਲਾਂ ਨੇ ਦਲੀਲਾਂ ਦਿੰਦੇ ਹੋਏ ਕਿਹਾ ਕਿ ਇਸ ਕੇਸ ‘ਚ ਕੋਈ ਸਖ਼ਤ ਧਰਾਵਾ ਨਹੀਂ ਹਨ ਤੇ ਅਜਿਹੇ ਕੇਸ਼ਾਂ ‘ਚ ਛੇ ਮਹੀਨੇ ਬਾਅਦ ਜ਼ਮਾਨਤ ਹੋ ਜਾਂਦੀ ਹੈ ਤੇ ਅਹਿਜਾ ਸਾਨੂੰ ਕਾਨੂੰਨ ਵੀ ਹੱਕ ਦਿੰਦਾ ਹੈ ! ਇਸ ਲਈ ਡੇਰਾ ਮੁਖੀ ਦੀ ਅਰਜ਼ੀ ਨੂ ਮਨਜ਼ੂਰ ਕਰਦੇ ਹੋਏ ਉਸ ਨੂੰ ਜ਼ਮਾਨਤ ਦਿੱਤੀ ਜਾਵੇ ! ਦੂਜੇ ਪਾਸੇ ਸੀ ਬੀ ਆਈ ਦੇ ਵਕੀਲਾਂ ਨੇ ਸੌਦਾ ਸਾਧ ਤੋਂ ਪੀੜਤ ਹੰਸ ਰਾਜ ਚੌਹਾਨ ਨੂੰ ਪੇਸ਼ ਕਰਕੇ ਕਿਹਾ ਕਿ ਜੇਕਰ ਕਾਨੂੰਨ ਸਾਨੂੰ ਹੱਕ ਦਿੰਦਾ ਹੈ ਤਾਂ ਇਸ ਦੇ ਹੱਕ ਕਿੱਥੇ ਗਏ ! ਆਪਣੇ ਹੱਕਾਂ ਦੀ ਲੜਾਈ ਲੜਦੇ ਇਸ ਨੂੰ ਕਿੰਨਾ ਚਿਰ ਹੋ ਗਿਆ ਹੈ !ਜੇਕਰ ਐਡੇ ਬੱਜਰ ਗੁਨਾਹ ਨੂੰ ਛੋਟਾ ਜਿਹਾ ਹੀ ਮੰਨਦੇ ਹਨ ਤਾਂ ਡੇਰਾ ਮੁਖੀ ਨੇ ਹੋਰ ਵੱਡੇ ਗੁਨਾਹ ਕਿੰਨੇ ਕੀਤੇ ਹੋਣਗੇ ! 400 ਲੋਕਾਂ ਨੂੰ ਸਰੀਰਕ ਤੌਰ ਤੇ ਅਪਾਹਜ਼ ਬਣਾਉਣਾ ਕੋਈ ਛੋਟਾ ਗੁਨਾਹ ਨਹੀ ਹੈ ! ਇਸ ਲਈ ਡੇਰਾ ਮੁਖੀ ਦੀ ਜ਼ਮਾਨਤ ਦੀ ਅਰਜ਼ੀ ਖ਼ਾਰਜ਼ ਕੀਤੀ ਜਾਵੇ !

ਸੀ ਬੀ ਆਈ ਦੇ ਵਕੀਲਾਂ ਦੀ ਦਲੀਲਾਂ ਸੁਣ ਕੇ ਅਦਾਲਤ ‘ਚ ਛਨਾਟਾ ਛਾ ਗਿਆ ਤੇ ਸੌਦਾ ਸਾਧ ਦੇ ਵਕੀਲ ਵੀ ਚੁੱਪ ਹੋ ਗਏ ! ਜੱਜ ਸਾਹਿਬ ਨੇ ਦੋਨਾਂ ਪੱਖਾਂ ਦੀਆਂ ਦਲੀਲਾਂ ਸੁਨਣ ਤੋਂ ਬਾਅਦ  ਕਿਹਾ ਕਿ ਜਿਸ ਵਿਅਕਤੀ ਨੂੰ ਮੌਤ ਜਾ ਉਮਰ ਭਰ ਦੀ ਸਜਾ ਹੋਣੀ ਹੋਵੇ ਉਸ ਨੂੰ ਅਦਾਲਤ ਕਿਸੇ ਵੀ ਹਾਲਤ ‘ਚ ਜ਼ਮਾਨਤ ਨਹੀਂ ਦੇ ਸਕਦੀ  ਤੇ ਸੌਦਾ ਸਾਧ ਵੱਲੋਂ ਜ਼ਮਾਨਤ ਲਈ ਲਗਾਈ ਅਰਜ਼ੀ ਨੂੰ ਖ਼ਾਰਜ਼ ਕਰ ਦਿੱਤਾ ਤੇ ਡਾ. ਡਾ. ਪੰਕਜ ਗਰਗ ਵੱਲੋਂ  ਕਿਸੇ ਕਾਨਫ਼ਰੰਸ ਤੇ ਵਿਦੇਸ਼ ਜਾਣ ਲਈ ਮੰਗੀ ਇਜ਼ਾਜਤ ਵਾਲੀ ਅਰਜ਼ੀ ਨੂੰ ਜੱਜ ਸਾਹਿਬ ਨੇ ਮਨਜ਼ੂਰ ਕਰਦਿਆ ਸਿਰਫ਼ ਕੁੱਝ ਦਿਨ ਦੀ ਇਜ਼ਾਜਤ ਦੇ ਦਿੱਤੀ ਹੈ !   

Unusual
gurmeet ram rahim
CBI
Court Case
Sirsa

International