ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਦਿਆਂ ਭਾਈ ਹਵਾਰਾ ਨੂੰ ਮੁੜ ਬੇੜੀਆਂ ਵਿਚ ਜਕੜ ਕੇ ਕੀਤਾ ਅਦਾਲਤ ’ਚ ਪੇਸ਼

21 ਫਰਵਰੀ (ਮਨਪ੍ਰੀਤ ਸਿੰਘ ਖਾਲਸਾ) : ਦਿੱਲੀ ਦੀ ਇਕ ਅਦਾਲਤ ਵਿਚ ਪੁਲਿਸ ਫੋਰਸ ਦੀ ਸਖਤ ਸੁਰਖਿਆ ਹੇਠ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਮੀਤ ਜੱਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਨੂੰ ਐਫ ਆਈ ਆਰ ਨੰ. 229/05 ਅਲੀਪੁਰ ਥਾਣਾ ਧਾਰਾ 120 ਬੀ, 121 ਅਤੇ 307 ਅਧੀਨ ਸਮੇਂ ਤੋਂ ਤਕਰੀਬਨ ਇਕ ਘੰਟੇ ਦੀ ਦੇਰੀ ਨਾਲ ਅਜ ਫਿਰ ਬੇੜੀਆਂ ਵਿਚ ਜਕੜ ਕੇ ਜੱਜ ਰੀਤਿਸ਼ ਸਿੰਘ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਦਿੱਲੀ ਦੇ ਕੇਸ ਵਿਚ ਇਸ ਵਕਤ ਗਵਾਹੀਆਂ ਚਲ ਰਹੀਆਂ ਹਨ ਤੇ ਅਜ ਅਦਾਲਤ ਵਿਚ ਇਕ ਸਰਕਾਰੀ ਗਵਾਹ ਦੇ ਹਾਜਿਰ ਹੋਣ ਤੋਂ ਬਾਵਜੂਦ ਵੀ ਮਾਮਲੇ ਵਿਚ ਕਿਸੇ ਕਿਸਮ ਦੀ ਕਾਰਵਾਈ ਨਹੀ ਹੋ ਸਕੀ ਜਿਸ ਕਰਕੇ ਮਾਮਲੇ ਦੀ ਅਗਲੀ ਸੁਣਵਾਈ 23 ਫਰਵਰੀ ਨੂੰ ਹੋਵੇਗੀ। ਪੇਸ਼ੀ ਭੁਗਤਣ ਉਪਰੰਤ ਭਾਈ ਹਵਾਰਾ ਨੇ ਪ੍ਰੈਸ ਨਾਲ ਕੀਤੀ ਗਲਬਾਤ ਰਾਹੀ ਕੌਮ ਨੂੰ ਸੁਨੇਹਾ ਦੇਦੇਂ ਹੋਏ ਕਿਹਾ ਕਿ ਬਾਪੂ ਸੂਰਤ ਸਿੰਘ ਜੋ ਕਿ ਪਿਛਲੇ 37 ਦਿਨਾਂ ਤੋਂ ਭੂਖ ਹੜਤਾਲ ਤੇ ਬੈਠੇ ਹਨ, ਸਾਡਾ ਸਾਰਿਆਂ ਦਾ ਫਰਜ ਬਣਦਾ ਹੈ ਉਨਾਂ ਦਾ ਸਾਥ ਦੇਣਾਂ। ਉਨਾਂ ਕਿਹਾ ਕਿ ਬਾਪੂ ਜੀ ਨੇ ਚਲ ਰਹੇ ਮੌਜੁਦਾ ਸੰਘਰਸ਼ ਦੌਰਾਨ ਜੇਲ ਵੀ ਕੱਟੀ ਹੈ ਤੇ ਉਹ ਜੋ ਨਿਸ਼ਚਾ ਕਰ ਲੈਦੇਂ ਹਨ ਉਸ ਤੋਂ ਪਿੱਛੇ ਨਹੀ ਹਟਦੇ। ਭਾਈ ਹਵਾਰਾ ਨੇ ਕਿਹਾ ਕਿ ਸਾਡਾ ਫਰਜ਼ ਹੈ ਸੰਘਰਸ਼ ਕਰਨਾ। ਜਿਸ ਤਰਾਂ ਇਕ ਕੀੜੀ ਦਿਵਾਰ ਤੇ ਚੜਦੇ ਹੋਏ ਬਾਰ ਬਾਰ ਥੱਲੇ ਗਿਰ ਜਾਦੀਂ ਹੈ ਪਰ ਉਹ ਹਿੰਮਤ ਨਹੀ ਹਾਰਦੀ ਉਸੇ ਤਰਾਂ ਸਾਡਾ ਸਾਰਿਆਂ ਦਾ ਵੀ ਫਰਜ ਬਣਦਾ ਹੈ ਕਿ ਅਸੀ ਵੀ ਬਿਨਾਂ ਥੱਕੇ ਹੋਏ ਚਲ ਰਹੇ ਮੌਜੁਦਾ ਸੰਘਰਸ਼ ਵਿਚ ਹਿੰਮਤ ਨਾਲ ਚਲਦੇ ਰਹਿਏ। ਅਜ ਕੋਰਟ ਵਿਚ ਭਾਈ ਹਵਾਰਾ ਨੂੰ ਮਿਲਣ ਵਾਸਤੇ ਉਨਾਂ ਦੀ ਭਾਈ ਮਨਪ੍ਰੀਤ ਸਿੰਘ ਖਾਲਸਾ, ਭਾਈ ਮਹਿੰਦਰਪਾਲ ਸਿੰਘ, ਭਾਈ ਬਲਬੀਰ ਸਿੰਘ ਹਿਸਾਰ, ਭਾਈ ਮੱਖਨ ਸਿੰਘ, ਇਕਬਾਲ ਸਿੰਘ, ਹਰਮਿੰਦਰ ਸਿੰਘ ਸਮੇਤ ਦੇਸ਼ ਅਤੇ ਵਿਦੇਸ਼ ਤੋਂ ਬਹੁਤ ਸਾਰੇ ਸਿੰਘ ਅਤੇ ਪ੍ਰੇਮੀ ਸੱਜਣ ਹਾਜਿਰ ਸਨ। ਭਾਈ ਹਵਾਰਾ ਦੇ ਮਾਮਲੇ ਦੀ ਅਗਲੀ ਸੁਣਵਾਈ ਹੁਣ 21 ਅਤੇ 23 ਫਰਵਰੀ ਨੂੰ ਹੋਵੇਗੀ।

International