ਕੇਰਲਾ ਵਾਸੀਆਂ ਦੀਆਂ ਸਮੱਸਿਆਵਾਂ ਜਾਨਣ ਪਹੰੁਚੀ ਪਹਿਰੇਦਾਰ ਦੀ ਟੀਮ

ਕੇਰਲਾ ਵਾਸੀ ਮੰਨਦੇ ਨੇ ਸਿੱਖ ਕੌਮ ਨੂੰ ਰੱਬ ਦਾ ਦੂਜਾ ਰੂਪ : ਭਾਈ ਗੁਰਬਖਸ਼ ਸਿੰਘ

ਕੇਰਲਾ/ਬੱਲੂਆਣਾ 3 ਸਤੰਬਰ (ਸੁਰਿੰਦਰਪਾਲ ਸਿੰਘ/ ਮੇਜਰ ਸਿੰਘ) : ਪਿਛਲੇ ਸਮੇਂ ਆਏ ਭਿਆਨਕ ਹੜਾਂ ਕਰਕੇ ਕੇਰਲਾ ਦਾ ਜਨਜੀਵਨ ਬੁਰੀ ਤਰਾਂ ਪ੍ਰਭਾਵਿਤ ਹੋਇਆ ਹੈ ਜਿੱਥੇ ਲੋਕਾਂ ਦਾ ਮਾਲੀ ਨੁਕਸਾਨ ਹੋਇਆ ਹੈ ਉਥੇ ਹੀ ਵੱਡੀ ਗਿਣਤੀ ਵਿੱਚ ਲੋਕਾਂ ਦੀ ਮੌਤ ਹੋ ਗਈ ਹੈ। ਕੁਦਰਤੀ ਆਈ ਇਸ ਆਫਤ ਕਰਕੇ ਸਿੱਖਾਂ ਦੀ ਮਹਾਨ ਜਥੇਬੰਦੀ ਖਾਲਸਾ ਏਡ ਤੇ ਯੂਨਾਈਟਿਡ ਸਿੱਖ ਆਪਣੇ ਪੱਧਰ ਤੇ ਵੱਡੇ ਉਪਰਾਲੇ ਪੀੜਤ ਕੇਰਲਾ ਵਾਸੀਆਂ ਦੀ ਮੱਦਦ ਲਈ ਕਰ ਰਹੀਆਂ ਹਨ ਤੇ ਕੇਰਲਾ ਵਾਸੀਆਂ ਦੀਆਂ ਸਮੱਸਿਆਵਾਂ ਨੂੰ ਨੇੜਿਓਂ ਜਾਨਣ ਲਈ ਪੰਥਕ ਅਖਬਾਰ ਪਹਿਰੇਦਾਰ ਦੀ ਟੀਮ ਕੇਰਲਾ ਪਹੰੁਚ ਚੁੱਕੀ ਹੈ। ਕੇਰਲਾ ਪਹੰੁਚੇ ਚੰਡੀਗੜ ਤੋਂ ਪੱਤਰਕਾਰ ਮੇਜਰ ਸਿੰਘ ਨੇ ਜਾਣਕਾਰੀ ਦਿੱਤੀ ਕਿ ਉਹ 8 ਸਤੰਬਰ ਤੱਕ ਇੱਥੇ ਰਹਿਣਗੇ ਤੇ ਜਿਹੜੀਆਂ ਵੀ ਸਮੱਸਿਆਵਾਂ ਕੇਰਲਾ ਵਾਸੀਆਂ ਨੂੰ ਆ ਰਹੀਆਂ ਹਨ ਉਹ ਸਮੂਹ ਸੰਗਤਾਂ ਅਤੇ ਦੇਸ਼ ਵਿਦੇਸ਼ ਵਿੱਚ ਬੈਠੇ ਲੋਕਾਂ ਨੂੰ ਜਾਣੂ ਕਰਵਾਇਆ ਜਾਵੇਗਾ।

ਪਹਿਰੇਦਾਰ ਦੇ ਪੱਤਰਕਾਰ ਵੱਲੋਂ ਉਥੇ ਆ ਰਹੀਆਂ ਮੁਸ਼ਕਲਾਂ ਨੂੰ ਸੋਸ਼ਲ ਸਾਈਟਾਂ ਤੇ ਦਿਖਾਇਆ ਜਾ ਰਿਹਾ ਹੈ। ਕੇਰਲਾ ਵਾਸੀਆਂ ਲਈ ਦੋ ਕੈਂਪ ਲਗਾਕੇ ਸੇਵਾ ਕਰਨ ਵਾਲੀ ਯੂਨਾਈਟਿਡ ਸਿੱਖ ਜਥੇਬੰਦੀ ਦੇ ਸੇਵਾਦਾਰ ਭਾਈ ਗੁਰਬਖਸ਼ ਸਿੰਘ ਨੇ ਦੱਸਿਆ ਕਿ ਜਥੇਬੰਦੀ ਵੱਲੋਂ ਉਹਨਾਂ ਨੂੰ ਰੋਜ਼ਾਨਾ ਵਰਤੋਂ ਵਾਲੀਆਂ ਚੀਜਾਂ, ਦਵਾਈਆਂ, ਕੰਬਲ ਆਦਿ ਵੰਡੇ ਜਾ ਰਹੇ ਹਨ ਜਿਸ ਤੋਂ ਕੇਰਲਾ ਵਾਸੀ ਤੇ ਉਥੋਂ ਦੀ ਸਰਕਾਰ ਪੂਰੀ ਖੁਸ਼ ਹੈ ਤੇ ਉਹ ਸਿੱਖ ਕੌਮ ਨੂੰ ਰੱਬ ਦਾ ਰੂਪ ਮੰਨ ਰਹੇ ਹਨ। ਉਹਨਾਂ ਕਿਹਾ ਕਿ ਉਹ ਕੇਰਲਾ ਵਾਸੀਆਂ ਦਾ ਸਿੱਖ ਕੌਮ ਪ੍ਰਤੀ ਪ੍ਰੇਮ ਦੇਖਕੇ ਉਹਨਾਂ ਦੀ ਰੂਹ ਖੁਸ਼ ਹੋ ਗਈ ਹੈ। ਉਹਨਾਂ ਦੱਸਿਆ ਕਿ ਉਹਨਾਂ ਦੇ ਨਾਲ ਤਰਵਿੰਦਰ ਸਿੰਘ, ਹਰਜੀਵਨ ਸਿੰਘ, ਗੁਰਪਿੰਦਰ ਸਿੰਘ ਵੀ ਸੇਵਾਵਾਂ ਨਿਭਾ ਰਹੇ ਹਨ।

Unusual
Kerala
Flood
Sikhs
Pehredar

International