ਜਥੇਦਾਰ ਭੌਰ ਵਾਲਾ ਮਾਮਲਾ ਦੋਨੋ ਧਿਰਾਂ ਮਿਲ ਬੈਠ ਕੇ ਹੱਲ ਕਰਨ : ਜਥੇਦਾਰ ਮੰਡ

ਬਰਗਾੜੀ 10 ਸਤੰਬਰ (ਬਘੇਲ ਸਿੰਘ ਧਾਲੀਵਾਲ, ਜੱਸਾ ਸਿੰਘ ਮਾਣਕੀ/ ਗੁਰਪ੍ਰੀਤ ਸਿੰਘ ਔਲਖ/ ਰਮੇਸ਼ ਸਿੰਘ ਦੇਵੀਵਾਲਾ/ਸਿੰਕਦਰ ਸਿੰਘ ਬਰਾੜ/ ਜਗਦੀਸ਼ ਬਾਂਬਾ/ਸਤਨਾਮ ਬਰਗਾੜੀ/ ਮਨਪ੍ਰੀਤ ਸਿੰਘ)-ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਦੀ ਅਗਵਾਈ ਹੇਠ ਬਰਗਾੜੀ ਵਿੱਚ ਚੱਲ ਰਹੇ ਇਨਸਾਫ ਮੋਰਚੇ ਦੇ 102ਵੇਂ ਦਿਨ ਭਾਈ ਗ੍ਰੁਮੀਤ ਸਿੰਘ ਹਕੂਮਤ ਸਿੰਘ ਵਾਲਾ,ਨੇ ਚੌਪਈ ਸਾਹਿਬ ਦੇ ਪਾਠ ਕਰਕੇ ਮੋਰਚੇ ਦੀ ਸੁਰੂਆਤ ਕੀਤੀ ।ਸੰਗਤਾਂ ਨੂੰ ਸੰਬੋਧਨ ਕਰਦਿਆਂ ਵੱਖ ਵੱਖ ਬੁਲਾਰਿਆਂ ਨੇ ਸਰਕਾਰ ਦੀ ਇਨਸਾਫ ਦੇਣ ਵਿੱਚ ਕੀਤੀ ਜਾ ਰਹੀ ਦੇਰੀ ਲਈ ਕਰੜੇ ਸਬਦਾਂ ਵਿੱਚ ਨਿਖੇਧੀ ਕੀਤੀ।ਉਹਨਾਂ ਬੀਤੇ ਦਿਨੀ ਦਲਿਤ ਸੰਸਥਾਵਾਂ ਦੀ ਸਿਕਾਇਤ ਤੇ ਪੰਥਕ ਫਰੰਟ ਦੇ ਮੁਖੀ ਜਥੇਦਾਰ ਸੁਖਦੇਵ ਸਿੰਘ ਭੌਰ ਦੀ ਕੀਤੀ ਗਿਰਫਤਾਰੀ ਲਈ ਜਿੱਥੇ ਸਰਕਾਰ ਦੀ ਵੀ ਨਿੰਦਾ ਕੀਤੀ, ਓਥੇ ਸਕਾਇਤ ਕਰਨ ਵਾਲੀ ਦਲਿਤ ਸੰਸਥਾ ਨੂੰ ਵੀ ਸਿੱਖ ਪੰਥ ਅਤੇ ਦਲਿਤ ਭਾਈਚਾਰੇ ਵਿੱਚ ਪਾੜਾ ਪਾਉਣ ਲਈ ਏਜੰਸੀਆਂ ਦੀ ਸਾਜਿਸ਼ ਤੋ ਸੁਚੇਤ ਰਹਿਣ ਦੀ ਅਪੀਲ ਕੀਤੀ।ਵੇਰਕਾ  ਦੇ ਸਾਬਕਾ ਜਨਰਲ ਮੈਨੇਜਰ ਬਲਵਿੰਦਰ ਸਿੰਘ ਪਟਿਆਲਾ ਨੇ ਸ੍ਰ ਪ੍ਰਕਾਸ਼ ਸਿੰਘ ਬਾਦਲ ਵੱਲੋਂ ਪਹਿਲੀ ਵਾਰ 1967 ਚ ਮੁੱਖ ਮੰਤਰੀ ਤੋ ਲੈ ਕੇ ਹੁਣ ਤੱਕ ਕੀਤੀਆਂ ਵਧੀਕੀਆਂ ਦੀ ਗਾਥਾ ਦਾ ਵਰਨਣ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਝੂਠੇ ਪੁਲਿਸ ਮੁਕਾਬਲਿਆਂ ਦੀ ਪਿਰਤ ਵੀ ਨਕਸਲਾਈਟ ਮੂਵਮੈਟ ਨੂੰ ਕੁਚਲਣ ਲਈ ਸ੍ਰ ਪ੍ਰਕਾਸ਼ ਸਿੰਘ ਬਾਦਲ ਨੇ ਪਾਈ ਹੈ।

ਉਹਨਾਂ ਕਿਹਾ ਕਿ ਖਾਲਸਾ ਪੰਥ ਨੇ ਸ੍ਰ ਬਾਦਲ ਨੂੰ ਸਮਝਣ ਵਿੱਚ ਬਹੁਤ ਦੇਰ ਕਰ ਦਿੱਤੀ।ਜਥੇਦਾਰ ਧਿਆਨ ਸਿੰਘ ਮੰਡ ਨੇ ਜਥੇਦਾਰ ਭੌਰ ਦੀ ਗਿਰਫਤਾਰੀ ਸਬੰਧੀ ਪਹਿਰੇਦਾਰ ਨਾਲ ਵਿਸ਼ੇਸ ਗੱਲਬਾਤ ਕਰਦਿਆਂ ਕਿਹਾ ਕਿ ਦਲਿਤ ਸਮਾਜ ਸਿੱਖ ਕੌਮ ਦਾ ਅਤੁੱਟ ਅੰਗ ਹੈ, ਇਸ ਲਈ ਸਿੱਖ ਅਤੇ ਦਲਿਤ ਸਮਾਜ  ਨੂੰ ਵੱਖ ਵੱਖ ਕਰਕੇ ਨਹੀ ਦੇਖਿਆ ਜਾ ਸਕਦਾ। ਉਹਨਾਂ ਕਿਹਾ ਸਿੱਖ ਦੁਸ਼ਮਣ ਤਾਕਤਾਂ ਇਹ ਚੰਗੀ ਤਰਾਂ ਜਾਣਦੀਆਂ ਸਮਝਦੀਆਂ ਹਨ ਕਿ ਸਿੱਖ ਅਤੇ ਦਲਿਤ ਭਾਈਚਾਰੇ ਦੇ ਹਿਤ ਸਾਂਝੇ ਹਨ,ਨਿਸਾਨੇ ਵੀ ਸਾਂਝੇ ਹਨ, ਇਸ ਲਈ ਇਹਨਾਂ ਦੀ ਆਪਸੀ ਏਕਤਾ ਉਹਨਾਂ ਤਾਕਤਾਂ ਦੀ ਮੰਨੂਵਾਦੀ ਸੋਚ ਵਾਲੇ ਤਖਤ ਲਈ ਖਤਰਾ ਪੈਦਾ ਕਰ ਸਕਦੀ ਹੈ।ਉਹਨਾਂ ਸਕਾਇਤ ਕਰਨ ਵਾਲੀ ਸੰਸਥਾ ਨੂੰ ਅਪੀਲ ਕਰਦਿਆਂ ਕਿਹਾ ਕਿ ਜਥੇਦਾਰ ਭੌਰ ਨੇ ਜਾਣੇ ਅਣਜਾਣੇ ਵਿੱਚ ਬੋਲੇ ਗਏ ਅਪਸਬਦਾਂ ਬਦਲੇ ਸਮੁੱਚੇ ਦਲਿਤ ਭਾਈਚਾਰੇ ਤੋਂ ਮੁਆਫੀ ਵੀ ਮੰਗ ਲਈ ਹੈ, ਇਸ ਲਈ ਸਿੱਖ ਪੰਥ ਅਤੇ ਦਲਿਤ ਸਮਾਜ ਦੇ ਵਡੇਰੇ ਹਿਤਾਂ ਨੂੰ ਧਿਆਨ ਚ ਰੱਖਦਿਆਂ ਅਤੇ ਏਜੰਸੀਆਂ ਦੀ ਸਿੱਖ ਅਤੇ ਦਲਿਤ ਭਾਈਚਾਰੇ ਨੂੰ ਆਪਸ ਵਿੱਚ ਲੜਾਉਣ ਦੀ ਖਤਰਨਾਕ ਸਾਜਿਸ਼ ਨੂੰ ਨਾਕਾਮਯਾਬ ਕਰਨ ਲਈ ਕੇਸ ਵਾਪਸ ਲੈ ਲੈਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਅਜਿਹਾ ਕੋਈ ਮਸਲਾ ਨਹੀ ਜਿਸ ਨੂੰ ਮਿਲ ਬੈਠ ਕੇ ਨਜਿੱਠਿਆ ਨਹੀ ਜਾ ਸਕਦਾ, ਇਸ ਲਈ ਹੁਣ ਜਦੋਂ ਸਿੱਖ ਪੰਥ ਨਾਲ ਭਾਰਤ ਦੇ ਵੱਖ ਵੱਖ ਸੂਬਿਆਂ ਵਿੱਚ ਵਸਦੇ ਦਲਿਤ ਸਮਾਜ ਨੇ ਏਕਤਾ ਦਾ ਹੱਥ ਵਧਾਇਆ ਹੈ ਤੇ ਇਕੱਠਿਆਂ ਮੰਨੂਵਾਦੀ ਸਿਸਟਮ ਨਾਲ ਲੜਨ ਦਾ ਪ੍ਰਣ ਕੀਤਾ ਹੈ ਤਾਂ ਇਸ ਨੂੰ ਕਮਜੋਰ ਨਹੀ ਪੈਣ ਦੇਣਾ ਚਾਹੀਦਾ।ਜਥੇਦਾਰ ਮੰਡ ਨੇ ਆਸ ਪਰਗਟਾਈ ਹੈ ਕਿ ਦਲਿਤ ਭਾਈਚਾਰੇ ਦੇ ਵਿਦਵਾਨ ਆਗੂ  ਸਾਂਝੇ ਦੁਸ਼ਮਣ ਦੀਆਂ ਸਾਜਿਸ਼ਾਂ ਨੂੰ ਸਮਝਦੇ ਹੋਏ ਫਰਾਖਦਿਲੀ ਨਾਲ ਸ੍ਰ ਸੁਖਦੇਵ ਸਿੰਘ ਭੌਰ ਦੀ ਗਲਤੀ ਨੂੰ ਮੁਆਫ ਕਰਕੇ ਆਪਸੀ ਪਿਆਰ ਦਾ ਸਬੂਤ ਦੇਣਗੇ।

ਮੋਰਚੇ ਵਿੱਚ ਪੰਥ ਅਕਾਲੀ ਬੁੱਢਾ ਦਲ ਦੇ ਗਿਆਨੀ ਸ਼ਮਸੇਰ ਸਿੰਘ ਰਾਜਿਸਥਾਨ ਦੀ ਜੇਲ੍ਹ ਵਿੱਚ ਬੰਦ ਸਿੱਘ ਭਾਈ ਹਰਨੇਕ ਸਿੰਘ ਭੱਪ ਦੇ ਮਾਤਾ ਜੀ ਬੀਬੀ ਸੁਰਿੰਦਰ ਕੌਰ,ਯੁਨਾਈਟਡ ਅਕਾਲੀ ਦਲ ਦੇ ਭਾਈ ਗੁਰਦੀਪ ਸਿੰਘ ਬਠਿੰਡਾ,ਅਕਾਲੀ ਦਲ 1920 ਦੇ ਜਨਰਲ ਸਕੱਤਰ ਸ੍ਰ ਬੂਟਾ ਸਿੰਘ ਰਣਸ਼ੀਂਹਕੇ,ਅਕਾਲੀ ਦਲ ਸੁਤੰਤਰ ਦੇ ਪ੍ਰਧਾਨ ਪ੍ਰਮਜੀਤ ਸਿੰਘ ਸਹੌਲੀ,ਸਰੋਮਣੀ ਅਕਾਲੀ ਦਲ (ਅ) ਦੇ ਜਨਰਲ ਸਕੱਤਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ,ਰਣਜੀਤ ਸਿੰਘ ਵਾਂਦਰ,ਰਾਜਾ ਰਾਜ ਸਿੰਘ ਅਰਬਾਂ ਖਰਬਾਂ ਮਾਲਵਾ ਤਰਨਾ ਦਲ,ਭਾਈ ਗਿਆਨ ਸਿੰਘ ਮੰਡ,ਬਾਬਾ ਮੋਹਨ ਦਾਸ ਬਰਗਾੜੀ,ਬਲਕਰਨ ਸਿੰਘ ਮੰਡ, ਮਨਜਿੰਦਰ ਸਿੰਘ ਮੰਡ, ਸੁਖਚੈਨ ਸਿੰਘ ਮੰਡ,ਮਨਵੀਰ ਸਿੰਘ ਮੰਡ,ਜਗਦੀਪ ਸਿੰਘ ਕੱਲਰ ਭੈਣੀ,ਬਾਬਾ ਪ੍ਰੇਮ ਸਿੰਘ ਜੀ 96 ਕਰੋੜੀ ਬੁੱਢਾ ਦਲ ਪੰਜਵਾਂ ਤਖਤ ਦੇ  ਮੀਤ ਜਥੇਦਾਰ ਬਾਬਾ ਮਾਨ ਸਿੰਘ,ਬਾਬਾ ਦਿਆਲ ਸਿੰਘ ਮੁਖਤਿਆਰੇ ਆਮ, ਗਿਆਨੀ ਸਮਸ਼ੇਰ ਸਿੰਘ, ਜਰਨੈਲ ਸਿੰਘ ਜਿਲਾ ਜਥੇਦਾਰ ਦਰਸਨ ਸਿੰਘ ਨਿਆਮੀਵਾਲਾ,ਬਾਬਾ ਅਤਰ ਸਿੰਘ ਸੇਖਾ ਕਲਾਂ,ਫਤਿਹ ਸਿੰਘ ਕੋਟਕਪੂਰਾ,ਰਾਜਾ ਸਿੰਘ ਬਹਿਬਲ ਕਲਾਂ,ਮਲਕੀਤ ਸਿੰਘ ਭਾਈਰੂਪਾ, ਸੁੱਖਾ ਸਿੰਘ ਨਗਾਰਚੀ,ਗੁਰਸੇਵਕ ਸਿੰਘ ਜਵਾਹਰਕੇ, ਰਜਿੰਦਰ ਸਿੰਘ ਜਵਾਹਰਕੇ,ਅਜੀਤ ਸਿੰਘ, ਸੁਖਵਿੰਦਰ ਕੌਰ,ਜਸਵਿੰਦਰ ਸਿੰਘ ਸਾਹੋਕੇ,ਕੁਲਵੰਤ ਸਿੰਘ ਮਾਛੀਕੇ,,ਦਿਲਵਾਗ ਸਿੰਘ ਵਾਹਘਾ ਚਮਕੌਰ ਸਾਹਿਬ,ਰਣਜੀਤ ਸਿੰਘ ਹੁਸੈਨਪੁਰ ਲਾਲੋਵਾਲ,ਗੁਰਪ੍ਰੀਤ ਸਿੰਘ ਹੁਸੈਨਪੁਰ ਲਾਲੋਵਾਲ,,ਬੱਲਮ ਸਿੰਘ ਖੋਖਰ,ਨਿਸਾਨ ਸਿੰਘ ਮਹਿਮਾ,ਗੁਰਪ੍ਰੀਤ ਸਿੰਘ ਠੱਠੀਭਾਈ,ਡਾ ਬਲਵੀਰ ਸਿੰਘ ਸਰਾਵਾਂ,ਸਰਬਜੀਤ ਸਿੰਘ ਗੱਤਕਾ ਅਖਾੜਾ,ਭਾਈ ਮੋਹਕਮ ਸਿੰਘ ਚੱਬਾ,ਗੁਰਮੀਤ ਸਿੰਘ ਹਕੂਮਤਵਾਲਾ,ਯੂਥ ਆਗੂ ਮਨਪ੍ਰੀਤ ਸਿੰਘ ਗੌਰ ਸਿੰਘਵਾਲਾ,ਸੁਖਵੀਰ ਸਿੰਘ ਛਾਜਲੀ ਸ਼ੋਸ਼ਲ ਮੀਡੀਆ ਇੰਨਚਾਰਜ ਸਰੋਮਣੀ ਅਕਾਲੀ ਦਲ (ਅ),ਇਕੱਤਰ ਸਿੰਘ ਲਧਾਈਕੇ, ਜਸਵਿੰਦਰ ਸਿੰਘ ਲਧਾਈਕੇ,ਗੁਰਤੇਜ ਸਿੰਘ ਠੱਠੀਭਾਈ, ਰੇਸਮ ਸਿੰਘ ਠੱਠੀਭਾਈ,ਸੁਖਦੇਵ ਸਿੰਘ ਪੰਜਗਰਾਈ,ਇੰਦਰਜੀਤ ਸਿੰਘ ਮੁਣਛੀ,ਬਿੱਕਰ ਸਿੰਘ ਦੋਹਲਾ,ਬਲਵਿੰਦਰ ਸਿੰਘ ਛੰਨਾਂ,ਸਿੰਗਾਰਾ ਸਿੰਘ ਬਡਲਾ,ਧਰਮ ਸਿੰਘ ਕਲੌੜ, ਸਹਿਤਕਾਰ ਬਲਵਿੰਦਰ ਸਿੰਘ ਚਾਨੀ ਬਰਗਾੜੀ ਅਮਰ ਸਿੰਘ ਅਮਰ ਬਰਗਾੜੀ,,ਸੁਖਪਾਲ ਬਰਗਾੜੀ,,ਗੁਰਭਿੰਦਰ ਸਿੰਘ ਬਰਗਾੜੀ,ਰਾਜਾ ਸਿੰਘ ਬਰਗਾੜੀ,ਸੁਖਦੇਵ ਸਿੰਘ ਡੱਲੇਵਾਲਾ ਸਮੇਤ ਬਹੁਤ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਮੋਰਚੇ ਵਿੱਚ ਸ਼ਮੂਲੀਅਤ ਕੀਤੀ। ਲੰਗਰ ਦੀ ਸੇਵਾ ਕਰਨੈਲ ਸਿੰਘ ਖਾਲਸਾ ਕਨੇਡਾ,ਬਾਬਾ ਅਜੀਤ ਸਿੰਘ ਰਮਦਾਸ ਤਰਨਤਾਰਨ,ਅਵਤਾਰ ਸਿੰਘ ਵਾਂਦਰ ਰੋਜਾਨਾ ਦੁੱਧ ਦੀ ਸੇਵਾ,,ਗੁਰਦੁਆਰਾ ਸੰਤ ਖਾਲਸਾ ਰੋਡੇ,ਸੁਖਮਨੀ ਸੇਵਾ ਸੁਸਾਇਟੀ ਮੱਲਕੇ,ਲੰਗੇਆਣਾ,ਵੜਿੰਗ,ਜੀਦਾ,ਲੰਬਵਾਲੀ,ਠੱਠੀਭਾਈ,ਪੱਕੀ ਕਲਾਂ,ਜੈਤੋ, ਦਾਦੂ ਪੱਤੀ ਮੱਲਣ,ਬਰਗਾੜੀ,ਗੋਦਾਰਾ,ਬਹਿਬਲ,ਰਣ ਸਿੰਘ ਵਾਲਾ,ਹਮੀਰਗੜ,ਵੱਡਾ ਘਰ, ਛੋਟਾ ਘਰ,ਸੇਖਾ ਖੁਰਦ, ਬੁਰਜ ਹਰੀ,ਹਮੀਰਗੜ, ਮਾਣੂਕੇ, ਢੈਪਈ,ਪੰਜਗਰਾਈਂ, ਕਾਲੇਕੇ,ਝੱਖੜਵਾਲਾ ਦੀਆਂ ਸੰਗਤਾਂ ਵੱਲੋਂ ਕੀਤੀ ਗਈ।

ਬਾਬਾ ਬੂਟਾ ਸਿੰਘ ਦੀਪਕ ਜੋਧਪੁਰੀ,ਅਤੇ  ਰਾਗੀ ਜਤਿੰਦਰਪਾਲ ਸਿੰਘ ਸੈਦਾ ਰਵੇਲਾ, ਰਾਗੀ ਗੁਰਵਿੰਦਰਪਾਲ ਸਿੰਘ ਸੈਦਾ ਰਵੇਲਾ ਦੇ ਜਥੇ ਨੇ ਵੀ ਕੀਰਤਨ ਰਾਹੀ ਗੁਰੂ ਜਸ ਸੁਣਾਕੇ ਸੰਗਤਾਂ ਨੂੰ ਨਿਹਾਲ ਕੀਤਾ। ।ਢਾਡੀ ਦਰਬਾਰ ਵਿੱਚ ਪੰਜਾਬ ਦੇ ਪ੍ਰਸਿੱਧ ਢਾਡੀ ਜਥੇ ਸਾਧੂ ਸਿੰਘ ਧੰਮੂ,ਢਾਡੀ ਵੀਰਪਾਲ ਕੌਰ ਸਿੱਧਵਾਂ ਕਾਲਜ ਵਾਲੀਆਂ ਬੀਬੀਆਂ ਦਾ ਢਾਡੀ ਜਥਾ,ਢਾਡੀ ਰਣਜੀਤ ਸਿੰਘ ਮੌੜ,ਰੌਸ਼ਨ ਸਿੰਘ ਰੌਸ਼ਨ,ਗਿਆਨੀ ਸਤਨਾਮ ਸਿੰਘ ਸੰਘਾ ਤਰਨਤਾਰਨ,ਦਰਸਨ ਸਿੰਘ ਦਲੇਰ ਤੋਂ ਇਲਾਵਾ ਬਹੁਤ ਸਾਰੇ ਢਾਡੀ ਜਥਿਆਂ ਨੇ ਬੀਰ ਰਸ ਵਾਰਾਂ,ਕਵਿਤਾਵਾਂ ਅਤੇ ਕਵੀਸ਼ਰੀ ਸੁਣਾ ਕੇ ਹਾਜਰੀ ਲਗਵਾਈ।

Unusual
bargari
Bhai Dhian Singh Mand
Protest
Sikhs

International