ਕੈਪਟਨ ਨੇ ਬਣਾਇਆ ਸੁਖਬੀਰ ਨੂੰ ''ਹੀਰੋ''

ਸੁਖਬੀਰ ਬਾਦਲ ਸਮੇਤ ਅਣਪਛਾਤੇ ਅਕਾਲੀ ਵਰਕਰਾਂ 'ਤੇ ਲੰਬੀ ਪੁਲਿਸ ਨੇ ਕੀਤਾ ਪਰਚਾ ਦਰਜ

ਬਠਿੰਡਾ 20 ਸਤੰਬਰ (ਅਨਿਲ ਵਰਮਾ) : ਮੰਡੀ ਕਿੱਲਿਆਂਵਾਲੀ ਵਿੱਚ ਚੋਣ ਬੂਥ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ ਅਕਾਲੀ ਵਰਕਰਾਂ ਵੱਲੌਂ ਕਾਂਗਰਸੀ ਉਮੀਦਵਾਰ ਰਵਿੰਦਰਪਾਲ ਸਿੰਘ ਰੰਮੀ ਦੇ ਨਜਦੀਕੀ ਰਿਸ਼ਤੇਦਾਰ ਰਜਿੰਦਰ ਸਿੰਘ ਨਾਲ ਕੀਤੀ ਗਈ ਕੁੱਟਮਾਰ ਤੇ ਆਖਰਕਾਰ ਲੰਬੀ ਪੁਲਿਸ ਨੇ ਸੁਖਬੀਰ ਬਾਦਲ ਸਮੇਤ ਹੋਰਨਾਂ ਅਣਪਛਾਤੇ ਵਿਅਕਤੀਆਂ ਖਿਲਾਫ ਜਤਿੰਦਰ ਸਿੰਘ ਵਾਸੀ ਚੱਕ ਮਿੱਡੂ ਸਿੰਘ ਵਾਲਾ ਦੀ ਸ਼ਿਕਾਇਤ ਤੇ ਧਾਰਾ 323/341/506/148/149 ਅਤੇ 427 ਤਹਿਤ ਪਰਚਾ ਦਰਜ ਕਰ ਲਿਆ ਹੈ। ਜਿਕਰਯੋਗ ਹੈ ਕਿ ਸੁਖਬੀਰ ਬਾਦਲ ਦੀ ਹਾਜਰੀ ਵਿੱਚ ਉਕਤ ਕਾਂਗਰਸੀ ਆਗੂ ਨਾਂਲ ਹੋਈ ਕੁੱਟਮਾਰ ਦੀ ਵੀਡੀਓ ਵੀ ਵਾਇਰਲ ਹੋਈ ਸੀ। ਇਸ ਮਾਮਲੇ ਤੇ ਸੁਖਬੀਰ ਬਾਦਲ ਵੱਲੌਂ ਟਾਲਾ ਵੱਟਦਿਆਂ ਇਹੀ ਕਿਹਾ ਕਿ ਕਾਂਗਰਸੀ ਆਗੂਆਂ ਵੱਲੌਂ ਬੂਥਾਂ ਤੇ ਸ਼ਰੇਆਮ ਕਬਜੇ ਕੀਤੇ ਜਾ ਰਹੇ ਸਨ ਅਤੇ ਅਕਾਲੀ ਆਗੂਆਂ ਨਾਲ ਸ਼ਰੇਆਮ ਕੁੱਟਮਾਰ ਕੀਤੀ ਜਾ ਰਹੀ ਸੀ ਤਾਂ ਸੂਚਨਾ ਮਿਲਦੇ ਹੀ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਮੇਤ ਉਹ ਮੌਕੇ ਤੇ ਪਹੁੰਚੇ ਅਤੇ ਡੀਜੀਪੀ ਅਤੇ ਆਈਜੀ ਨੂੰ ਕਾਰਵਾਈ ਕਰਨ ਲਈ ਕਿਹਾ ਪਰ ਕੋਈ ਸੁਣਵਾਈ ਨਹੀਂ ਹੋਈ, ਅਚਾਨਕ ਬੂਥਾਂ 'ਤੇ ਦੋਨਾਂ ਧਿਰਾਂ ਵਿੱਚ ਟਕਰਾਅ ਹੋ ਗਿਆ।

ਦੱਸਣਯੋਗ ਹੈ ਕਿ ਬਲਾਕ ਸੰਮਤੀ ਅਤੇ ਜਿਲ੍ਹਾ ਪ੍ਰੀਸ਼ਦ ਚੋਣਾਂ ਵਿੱਚ ਸਵੇਰੇ ਤੜਕੇ ਹੀ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਅਕਾਲੀ ਵਰਕਰਾਂ ਦੇ ਹੌਂਸਲੇ ਬੁਲੰਦ ਕਰਦੇ ਹੋਏ ਇਹ ਆਦੇਸ਼ ਦਿੱਤੇ ਸਨ ਕਿ ਕੋਈ ਵੀ ਧੱਕੇਸ਼ਾਹੀ ਕਰੇ ਤਾਂ ਉਸਦਾ ਜਵਾਬ ਧੜੱਲੇ ਨਾਲ ਦੇਣਾ ਹੈ ਤਾਂ ਇਹੀ ਆਦੇਸ਼ ਸੁਣਦਿਆਂ ਸੁਖਬੀਰ ਬਾਦਲ ਵੱਲੋਂ ਖੁਦ ਮੋਰਚੇ ਸੰਭਾਲੇ ਅਤੇ ਵਿਧਾਨ ਸਭਾ ਹਲਕਾ ਲੰਬੀ ਦੇ ਵੱਖ ਵੱਖ ਪਿੰਡਾਂ ਦੇ ਬੂਥਾਂ ਤੇ ਕਾਂਗਰਸੀ ਆਗੂਆਂ ਵੱਲੋਂ ਕੀਤੀ ਜਾਂਦੀ ਹਰ ਗੁੰਡਾਗਰਦੀ ਦਾ ਜਵਾਬ ਦਿੱਤਾ। ਹੁਣ ਦੇਖਣਾ ਹੋਵੇਗਾ ਕਿ ਪੁਲਿਸ ਵੱਲੋਂ ਦਰਜ ਇਸ ਮੁਕੱਦਮੇ ਤਹਿਤ ਸੁਖਬੀਰ ਬਾਦਲ ਦੀ ਗ੍ਰਿਫਤਾਰੀ ਹੁੰਦੀ ਹੈ ਜਾਂ ਨਹੀਂ? ਸਿਆਸੀ ਮਾਹਰਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੌਂ ਬਾਦਲ ਪਰਿਵਾਰ ਨਾਲ ਯਾਰੀ ਨਿਭਾਉਂਦੇ ਹੋਏ ਇਸ ਘਟਨਾ ਤੇ ਬਿਨਾਂ ਵਜ੍ਹਾ ਸੁਖਬੀਰ ਬਾਦਲ ਤੇ ਪਰਚਾ ਦਰਜ ਕਰਕੇ ''ਹੀਰੋ'' ਬਣਾਇਆ ਹੈ ਜਦੋਂ ਕਿ ਬੇਅਦਬੀ ਘਟਨਾਵਾਂ ਕਰਕੇ ਪਹਿਲਾਂ ਹੀ ਬਾਦਲ ਪਰਿਵਾਰ ਪੰਜਾਬ ਵਾਸੀਆਂ ਵਿੱਚ ਖਤਮ ਹੋ ਚੁੱਕਿਆ ਸੀ ਪਰ ਹੁਣ ਇਸ ਪਰਚੇ ਨਾਲ ਸੁਖਬੀਰ ਬਾਦਲ ਨੂੰ ਲੋਕਾਂ ਦੀ ਸਿੱਧੀ ਹਮਾਇਤ ਮਿਲੇਗੀ।

Unusual
Sukhbir Badal
Capt Amarinder Singh

International