ਕੀ ਰਾਹੁਲ ਪਾਰਟੀ ਦੇ ਰਾਸ਼ਟਰੀ ਢਾਂਚੇ 'ਚ ਫੇਰਬਦਲ ਤੋਂ ਬਾਅਦ ਜ਼ਿਲਾ ਪ੍ਰਧਾਨਾਂ ਦੇ ਨਾਵਾਂ ਦੀ ਮਨਜ਼ੂਰੀ ਦੇਣਗੇ!

ਜਲੰਧਰ, 20 ਸਤੰਬਰ (ਏਜੰਸੀਆਂ) ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ ਕੀ ਪਾਰਟੀ ਦੇ ਰਾਸ਼ਟਰੀ ਢਾਂਚੇ 'ਚ ਫੇਬਦਲ ਤੋਂ ਬਾਅਦ ਪੰਜਾਬ ਕਾਂਗਰਸ ਦੇ ਜ਼ਿਲਾ ਪ੍ਰਧਾਨਾਂ ਦੇ ਨਾਵਾਂ ਨੂੰ  ਮਨਜ਼ੂਰੀ ਦੇਣਗੇ। ਇਸ ਮੁੱਦੇ ਨੂੰ ਲੈ ਕੇ ਪਾਰਟੀ ਦੇ ਅੰਦਰ ਚਰਚਾ ਛਿੜੀ ਹੋਈ ਹੈ। ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖ਼ੜ ਨੇ ਸੂਬੇ 'ਚ ਕਾਂਗਰਸ ਦੇ ਨਵੇਂ ਜ਼ਿਲਾ ਪ੍ਰਧਾਨ ਬਣਾਉਣ ਦੀ ਫਾਈਲ ਪਿਛਲੇ 2-3 ਮਹੀਨਿਆਂ ਤੋਂ ਕਾਂਗਰਸ ਲੀਡਰਸ਼ਿਪ ਨੂੰ ਭੇਜੀ ਹੋਈ ਹੈ। ਇਸ ਫਾਈਲ ਨੂੰ ਅਜੇ ਕੇਂਦਰੀ ਲੀਡਰਸ਼ਿਪ ਦੀ ਮਨਜ਼ੂਰੀ ਮਿਲਣੀ ਬਾਕੀ ਹੈ। ਕਾਂਗਰਸੀ  ਹਲਕੇ ਨੇ ਦੱਸਿਆ ਕਿ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਵਲੋਂ ਨਵੇਂ ਜ਼ਿਲਾ ਪ੍ਰਧਾਨਾਂ ਦੀ ਸੌਂਪੀ ਗਈ ਪ੍ਰਸਤਾਵਿਤ ਸੂਚੀ ਨੂੰ ਲੈ ਕੇ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨਾਲ ਗੱਲਬਾਤ ਕੀਤੀ ਜਾਵੇਗੀ।

ਪਾਰਟੀ ਦੇ ਅੰਦਰ ਇਕ ਚਰਚਾ ਇਹ ਵੀ ਹੈ ਕਿ ਪੰਚਾਇਤੀ  ਚੋਣਾਂ ਸੰਪੰਨ ਹੋਣ ਤੋਂ ਬਾਅਦ ਸ਼ਾਇਦ ਜ਼ਿਲਾ ਪ੍ਰਧਾਨਾਂ ਦੀ ਸੂਚੀ ਨੂੰ ਮਨਜ਼ੂਰੀ ਪ੍ਰਦਾਨ ਕਰ ਦਿੱਤੀ ਜਾਵੇ ਪਰ ਅਜੇ ਤਕ ਕੋਈ ਵੀ ਸਪੱਸ਼ਟ ਸੰਕੇਤ ਕੇਂਦਰੀ ਲੀਡਰਸ਼ਿਪ ਤੋਂ ਪੰਜਾਬ ਕਾਂਗਰਸ ਇਕਾਈ ਨੂੰ ਨਹੀਂ ਮਿਲੇ ਹਨ। ਨਵੇਂ ਜ਼ਿਲਾ ਪ੍ਰਧਾਨਾਂ ਦੀ ਸੂਚੀ ਨੂੰ ਪੰਜਾਬ ਦੇ  ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਵਿਚਾਰ ਕਰਨ ਤੋਂ ਬਾਅਦ ਹੀ ਤਿਆਰ ਕੀਤਾ ਗਿਆ ਸੀ ਅਤੇ ਉਸ ਨੂੰ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਕੋਲ  ਭੇਜਿਆ ਗਿਆ ਸੀ।

ਕਾਂਗਰਸੀਆਂ ਦਾ ਮੰਨਣਾ ਹੈ ਕਿ ਹੁਣ ਕਿਉਂਕਿ ਲੋਕਸਭਾ ਚੋਣਾਂ ਲਈ ਪਾਰਟੀ ਸੰਗਠਨ ਨੂੰ ਤਿਆਰ ਵੀ ਕਰਨਾ ਹੈ। ਇਸ ਲਈ ਜ਼ਿਲਾ ਪ੍ਰਧਾਨਾਂ ਦੀ ਸੂਚੀ ਨੂੰ ਤੁਰੰਤ ਮਨਜ਼ੂਰੀ ਦਿੱਤੀ ਜਾਣੀ ਚਾਹੀਦੀ ਹੈ ਕਿਉਂਕਿ ਜ਼ਿਲਾ ਪ੍ਰਧਾਨ ਐਲਾਨ ਹੋਣ ਤੋਂ ਬਾਅਦ ਸੂਬਾ ਕਾਂਗਰਸ ਦਾ ਨਵਾਂ ਸੰਗਠਨਾਤਮਕ ਢਾਂਚਾ ਬਣਾਇਆ ਜਾਵੇਗਾ। ਸੂਬਾ ਪੱਧਰ 'ਤੇ ਅਜੇ ਫਿਲਹਾਲ ਪੁਰਾਣੇ ਅਧਿਕਾਰੀ ਹੀ ਕੰਮ ਕਰ ਰਹੇ ਹਨ ਅਜੇ  ਫਿਲਹਾਲ ਸੂਬਾ ਸੰਗਠਨ 'ਚ ਪੁਰਾਣੇ ਅਹੁਦੇਦਾਰ ਹੀ ਆਪਣੇ ਅਹੁਦਿਆਂ 'ਤੇ ਕੰਮ ਕਰ ਰਹੇ ਹਨ। ਇਨ੍ਹਾਂ 'ਚ ਕਈ ਵਿਧਾਇਕ ਵੀ ਸ਼ਾਮਲ ਹਨ। ਵਿਧਾਇਕਾਂ ਕੋਲ ਆਪਣੇ ਹਲਕੇ ਦੀ ਵੀ ਜ਼ਿੰਮੇਵਾਰੀ ਆ ਚੁੱਕੀ ਹੈ। ਇਸ ਲਈ ਕਾਂਗਰਸ ਦੇ ਅੰਦਰ ਇਹ ਮੰਗ ਉੱਠ ਰਹੀ ਹੈ ਕਿ ਸੂਬੇ ਦਾ ਨਵਾਂ  ਸੰਗਠਨਾਤਮਕ ਢਾਂਚਾ ਵੀ ਤੁਰੰਤ ਬਣਾਇਆ ਜਾਵੇ ਤਾਂ ਕਿ ਨਵੇਂ ਨੇਤਾਵਾਂ ਨੂੰ ਨਵੀਆਂ  ਜ਼ਿੰਮੇਵਾਰੀਆਂ ਸੌਂਪੀਆਂ ਜਾਣ। 

Politics
Punjab Congress

International