ਬਰਗਾੜੀ ਮੋਰਚੇ ਦਾ ਮੰਤਵ ਪੰਥ ਦੀਆਂ ਮੰਗਾਂ ਦੀ ਪੂਰਤੀ ਅਤੇ ਪੰਥ 'ਚ ਏਕਾ ਹੈ: ਜਥੇਦਾਰ ਮੰਡ

ਬਰਗਾੜੀ 21 ਸਤੰਬਰ (ਬਘੇਲ ਸਿੰਘ ਧਾਲੀਵਾਲ, ਜੱਸਾ ਸਿੰਘ ਮਾਣਕੀ/ ਗੁਰਪ੍ਰੀਤ ਸਿੰਘ ਔਲਖ/ ਰਮੇਸ਼ ਸਿੰਘ ਦੇਵੀਵਾਲਾ/ਸਿੰਕਦਰ ਸਿੰਘ ਬਰਾੜ/ ਜਗਦੀਸ਼ ਬਾਂਬਾ/ਸਤਨਾਮ ਬਰਗਾੜੀ/ ਮਨਪ੍ਰੀਤ ਸਿੰਘ)-ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਦੀ ਅਗਵਾਈ ਹੇਠ ਬਰਗਾੜੀ ਦੀ ਦਾਣਾ ਮੰਡੀ ਵਿੱਚ ਚੱਲ ਰਹੇ  ਇਨਸਾਫ ਮੋਰਚੇ ਦੇ 113ਵੇਂ ਦਿਨ ਆਈਆਂ ਸਿੱਖ ਸੰਗਤਾਂ ਦਾ ਧੰਨਵਾਦ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਕੀਤਾ।ਸੱਚਖੰਡ ਸ੍ਰ ਹਰਿਮੰਦਰ ਸਾਹਿਬ ਸ੍ਰੀ ਅਮ੍ਰਿਤਸਰ ਤੋ ਆਏ ਹਜੂਰੀ ਰਾਗੀ ਭਾਈ ਬਲਵਿੰਦਰ ਸਿੰਘ ਲੋਪੋ,ਭਾਈ  ਉਂਕਾਰ ਸਿੰਘ ਅਤੇ ਭਾਈ ਜਗਜੀਤ ਸਿੰਘ ਨੂਰ ਦੇ ਜਥਿਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਚੋ “ਹੋਇ ਇਕੱਤਰ ਮਿਲੋ ਮੇਰੇ ਭਾਈ  ਦੁਬਿਧਾ ਦੂਰ ਕਰੋ ਲਿਵ ਲਾਈ” ਇਹਨਾਂ ਪੰਗਤੀਆਂ ਦਾ ਕੀਰਤਨ ਵਿਖਿਆਨ ਕੀਤਾ ਤੇ ਇਸ ਸਬਦ ਦੀ ਵਿਚਾਰ ਕਰਦਿਆਂ ਕਿਹਾ ਕਿ ਗੁਰੂ ਨੇ ਅਵਾਜਾ ਦਿੱਤਾ ਹੈ ਕਿ ਆਓ ਪਿਆਰਿਓ ਦੁਬਿਧਾ ਦੂਰ ਕਰਕੇ ਇਕੱਤਰ ਹੋਵੋ,, ਓਨੀ ਦੇਰ ਕੋਈ ਵੀ ਪਰਾਪਤੀ ਨਹੀ, ਉਹਨਾਂ ਕਿਹਾ ਆਓ ਸਾਰੇ ਦੁਬਿਧਾ ਦਵੈਸ਼ ਦੂਰ ਕਰਕੇ ਗੁਰੂ ਦੇ ਪੁੱਤਰ ਬਣਕੇ ਸਾਰੇ ਗਿਲੇ ਸ਼ਿਕਵੇ ਦੂਰ ਕਰਕੇ ਪੰਥ ਦੀ ਚੜਦੀ ਕਲਾ ਲਈ ਅਪਣੇ ਧਰਮ  ਦੇ ਮਸਲਿਆਂ ਨੂੰ ਵਿਚਾਰਨ ਦਾ ਯਤਨ ਕਰੀਏ।ਉਹਨਾਂ ਕਿਹਾ ਕਿ ਆਓ ਗੁਰੂ ਅੱਗੇ ਅਰਦਾਸ ਕਰੀਏ ਕਿ ਗੁਰੂ ਸਾਹਿਬ ਸਾਡੀ ਅਗਵਾਈ ਕਰਨ ਤੇ ਪੰਥ ਇਕੱਠਾ ਹੋ ਜਾਵੇ, ਜਦੋ ਅਸੀ ਗੁਰੂ ਦੇ ਐਨਾ ਨੇੜੇ ਹੋ ਜਾਵਾਂਗੇ ਫਿਰ ਕਿਸੇ ਦੁਸ਼ਮਣ ਦੀ ਜੁਰਅਤ ਨਹੀ ਪਵੇਗੀ ਕਿ ਕੋਈ ਬੇਅਦਬੀ ਕਰਨ ਲਈ ਨੇੜੇ ਵੀ ਫਟਕ ਸਕੇ।ਉਹਨਾਂ ਕਿਹਾ ਕਿ  ਆਓ ਖਾਲਸਾ ਜੀ ਗੁਰੂ ਦੇ ਬਖਸ਼ੇ ਉਪਦੇਸ ਤੇ ਪਹਿਰਾ ਦੇ ਕੇ ਇੱਕ ਮਿਕ ਹੋ ਜਾਈਏ, ਤੇ ਜਦੋ ਅਸੀ ਗੁਰੂ ਵੱਲ ਮੁੱਖ ਕਰਕੇ ਗੁਰੂ ਦੇ ਚਰਨਾਂ ਵਿੱਚ ਬੈਠਾਂਗੇ, ਗੁਰੂ ਦੀ ਮੱਤਿ ਮੰਨਾਂਗੇ, ਫਿਰ ਦੁਨੀਆਂ ਦਾ ਐਸਾ ਕੋਈ ਕਾਰਜ ਨਹੀ ਕਿ ਜਿਹੜਾ ਫਤਹਿ ਨਾ ਹੋ ਸਕੇ, ਇਸ ਵਾਸਤੇ ਜੇਕਰ ਫਤਿਹ ਚਾਹੁੰਦੇ ਹਾਂ ਤਾਂ ਇਕੱਠੇ ਹੋਣਾ ਪਵੇਗਾ।

ਉਹਨਾਂ ਕਿਹਾ ਕਿ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਭ ਦੇ ਗੁਰੂ ਹਨ, ਆਪਾ ਉਸ ਗੁਰੂ ਦੇ ਸਿੱਖ ਹਾਂ,ਇਸ ਲਈ ਗੁਰੂ ਸਿੱਖ ਬਣਕੇ ਆਪਣੇ ਧਰਮ ਲਈ ਵਿਚਾਰਾਂ ਕਰੀਏ।ਉਹਨਾਂ ਕਿਹਾ ਕਿ ਜਿੱਥੇ ਜਿੱਥੇ ਗੁਰਦੁਆਰੇ ਹਨ ਉਥੇ ਅਸੀ ਅਪਣੀ ਜੁੰਮੇਵਾਰੀ ਸਮਝ ਕੇ ਸੁਰਖਿਆ ਦਾ ਪਰਬੰਧ ਕਰੀਏ। ਥੋੜਾ ਥੋੜਾ ਦਸਵੰਧ ਕੱਢ ਕੇ ਘੱਟੋ ਘੱੱਟ ਇੱਕ ਸਰਖਿਆ ਗਾਰਦ ਰੱਖੀਏ, ਜੇ ਇਹ ਵੀ ਨਹੀ ਤਾਂ ਪਹਿਰੇ ਲਾਈਏ ਤੇ ਆਪ ਖੁਦ ਤੋ ਇਹ ਸੁਰੂ ਕਰੀਏ, ਤਾਂ ਕਿ ਗੁਰੂ ਦੀ ਸੇਵਾ ਸੰਭਾਲ ਨੂੰ ਯਕੀਨੀ ਬਣਾਇਆ ਜਾ ਸਕੇ।ਉਹਨਾਂ ਕਿਹਾ ਕਿ ਸੱਪ ਨਿਕਲੇ ਤੋਂ ਲਕੀਰ ਕੁੱਟਣ ਦਾ ਕੋਈ ਫਾਇਦਾ। ਹੀ, ਸੋ ਲੋੜ ਹੈ ਕਿ ਅਸੀ ਅਪਣੇ ਫਰਜਾਂ ਨੂੰ ਸਮਝਦੇ ਹੋਏ ਪਹਿਲਾਂ ਹੀ ਪੁਖਤ ਪਰਬੰਧ ਰੱਖੀਏ।ਢਾਡੀ ਦਰਬਾਰ ਵਿੱਚ ਪੰਥ ਪ੍ਰਸਿੱਧ ਢਾਡੀ ਜਥੇ ਸਾਧੂ ਸਿੰਘ ਧੰਮੂ,ਢਾਡੀ ਕਾਬਲ ਸਿੰਘ ,ਰੌਸ਼ਨ ਸਿੰਘ ਰੌਸ਼ਨ,ਬੀਬੀ ਸਿਸਮਰਜੀਤ ਕੌਰ ,ਢਾਡੀ ਗੁਰਮੁਖ ਸਿੰਘ,,ਦਰਸਨ ਸਿੰਘ ਦਲੇਰ ਤੋਂ ਇਲਾਵਾ ਬਹੁਤ ਸਾਰੇ ਢਾਡੀ ਜਥਿਆਂ ਨੇ ਬੀਰ ਰਸ ਵਾਰਾਂ,ਕਵਿਤਾਵਾਂ ਅਤੇ ਕਵੀਸ਼ਰੀ ਸੁਣਾ ਕੇ ਹਾਜਰੀ ਲਗਵਾਈ।ਬਾਬਾ ਬੂਟਾ ਸਿੰਘ ਦੀਪਕ ਜੋਧਪੁਰੀ,ਅਤੇ  ਰਾਗੀ ਜਤਿੰਦਰਪਾਲ ਸਿੰਘ ਸੈਦਾ ਰਵੇਲਾ, ਰਾਗੀ ਗੁਰਵਿੰਦਰਪਾਲ ਸਿੰਘ ਸੈਦਾ ਰਵੇਲਾ ਦੇ ਜਥੇ ਨੇ ਵੀ ਕੀਰਤਨ ਰਾਹੀ ਗੁਰੂ ਜਸ ਸੁਣਾਕੇ ਸੰਗਤਾਂ ਨੂੰ ਨਿਹਾਲ ਕੀਤਾ।

ਮੋਰਚੇ ਵਿੱਚ ਅਕਾਲੀ ਦਲ 1920 ਦੇ ਜਨਰਲ ਸਕੱਤਰ ਸ੍ਰ ਬੂਟਾ ਸਿੰਘ ਰਣਸ਼ੀਂਹਕੇ,ਅਕਾਲੀ ਦਲ ਸੁਤੰਤਰ ਦੇ ਪ੍ਰਧਾਨ ਪ੍ਰਮਜੀਤ ਸਿੰਘ ਸਹੌਲੀ,,ਰਣਜੀਤ ਸਿੰਘ ਵਾਂਦਰ,ਰਾਜਾ ਰਾਜ ਸਿੰਘ ਅਰਬਾਂ ਖਰਬਾਂ ਮਾਲਵਾ ਤਰਨਾ ਦਲ,ਭਾਈ ਗਿਆਨ ਸਿੰਘ ਮੰਡ,ਬਾਬਾ ਮੋਹਨ ਦਾਸ ਬਰਗਾੜੀ,ਬਾਬਾ ਪਰਦੀਪ ਸਿੰਘ ਚਾਂਦਪੁਰਾ,ਬਲਕਰਨ ਸਿੰਘ ਮੰਡ, ਮਨਜਿੰਦਰ ਸਿੰਘ ਮੰਡ, ਸੁਖਚੈਨ ਸਿੰਘ ਮੰਡ,ਮਨਵੀਰ ਸਿੰਘ ਮੰਡ,ਜਗਦੀਪ ਸਿੰਘ ਕੱਲਰ ਭੈਣੀ,ਦਲ ਖਾਲਸਾ ਦੇ ਬਾਬਾ ਹਰਦੀਪ ਸਿੰਘ ਮਹਿਰਾਜ, ਸੁਰਿੰਦਰ ਸਿੰਘ ਨਥਾਣਾ,ਪਰਦੀਪ ਸਿੰਘ ਚਾਂਦਪੁਰਾ,ਗੁਰਸੇਵਕ ਸਿੰਘ ਭਾਣਾ,ਸਤਿਕਾਰ ਕਮੇਟੀ ਹਰਿਆਣਾ ਦੇ ਭਾਈ ਸੁਖਵਿੰਦਰ ਸਿੰਘ,ਦਿਦਾਰ ਸਿੰਘ ਮਹਿਮਾ ਪੰਡੋਰੀ,ਜਗਤਾਰ ਸਿੰਘ ਜਟਾਣਾ, ਸ਼ਹੀਦ ਭਾਈ ਗੁਰਜੰਟ ਸਿੰਘ ਬੁਧ ਸਿੰਘ ਵਾਲਾ ਦੇ ਭਰਾਤਾ ਭਾਈ ਜਗਰੂਪ ਸਿੰਘ ਬੁੱਧ ਸਿੰਘ ਵਾਲਾ, ਚਮਕੌਰ ਸਿੰਘ ਭਾਈਰੂਪਾ,ਕੁਲਦੀਪ ਸਿੰਘ ਹਿਮਤਪੁਰਾ,ਬਾਬਾ ਬਲਵੰਤ  ਸਿੰਘ, ਬਾਬਾ ਬਜਰੰਗੀ ਦਾਸ, ਚਰਨਜੀਤ ਸਿੰਘ ਪਰਧਾਨ ਰਾਮੇ,ਜਥੇਦਾਰ ਜੁਗਿੰਦਰ ਸਿੰਘ, ਬਿਕਰਮ ਸਿੰਘ ਗਰੰਥੀ,ਸੂਰਤ ਸਿੰਘ ਫੌਜੀ ਅਜੀਤ ਗਿੱਲ, ਬਾਬਾ ਨਰੀਦਰ ਸਿੰਘ,ਰਾਜਾ ਸਿੰਘ ਖੁਖਰਾਣਾ, ਦਰਸਨ ਸਿੰਘ ਚਕਰਕਰਮਜੀਤ ਸਿੰਘ ਰਾਊਕੇ ਕਲਾਂ, ਹਰਦੀਪ ਸਿੰਘ ਢੰਡੀ, ਰਾਜਾ ਸਿੰਘ ਸੰਤੂਵਾਲਾ, ਜਸਵੀਰ ਸਿੰਘ ਗਾਦੜੀਵਾਲਾ,ਜਸਵਿੰਦਰ ਸਿੰਘ ਸਾਹੋਕੇ,ਕੁਲਵੰਤ ਸਿੰਘ ਮਾਛੀਕੇ,,ਦਿਲਬਾਗ ਸਿੰਘ ਬਾਘਾ ਚਮਕੌਰ ਸਾਹਿਬ,ਰਣਜੀਤ ਸਿੰਘ ਹੁਸੈਨਪੁਰ ਲਾਲੋਵਾਲ,ਗੁਰਪ੍ਰੀਤ ਸਿੰਘ ਹੁਸੈਨਪੁਰ ਲਾਲੋਵਾਲ,,ਬੱਲਮ ਸਿੰਘ ਖੋਖਰ,ਗੁਰਪ੍ਰੀਤ ਸਿੰਘ ਠੱਠੀਭਾਈ,ਡਾ ਬਲਵੀਰ ਸਿੰਘ ਸਰਾਵਾਂ,ਸਰਬਜੀਤ ਸਿੰਘ ਗੱਤਕਾ ਅਖਾੜਾ,ਭਾਈ ਮੋਹਕਮ ਸਿੰਘ ਚੱਬਾ,ਗੁਰਮੀਤ ਸਿੰਘ ਹਕੂਮਤਵਾਲਾ,ਦਵਿੰਦਰ ਸਿੰਘ ਬੈਲਜੀਅਮ,ਯੂਥ ਆਗੂ ਮਨਪ੍ਰੀਤ ਸਿੰਘ ਗੌਰ ਸਿੰਘਵਾਲਾ,,ਇਕੱਤਰ ਸਿੰਘ ਲਧਾਈਕੇ, ਜਸਵਿੰਦਰ ਸਿੰਘ ਲਧਾਈਕੇ,ਗੁਰਤੇਜ ਸਿੰਘ ਠੱਠੀਭਾਈ, ਰੇਸਮ ਸਿੰਘ ਠੱਠੀਭਾਈ,ਸੁਖਦੇਵ ਸਿੰਘ ਪੰਜਗਰਾਈ,ਇੰਦਰਜੀਤ ਸਿੰਘ ਮੁਣਛੀ,ਬਿੱਕਰ ਸਿੰਘ ਦੋਹਲਾ,ਮੋਹਣ ਸਿੰਘ ਭੁੱਟੀਵਾਲਾ,ਜਥੇਦਾਰ ਕੁੰਢਾ ਸਿੰਘ ਬੁਰਜ ਹਰੀ,ਬਲਵਿੰਦਰ ਸਿੰਘ ਛੰਨਾਂ,ਸਿੰਗਾਰਾ ਸਿੰਘ ਬਡਲਾ,ਧਰਮ ਸਿੰਘ ਕਲੌੜ, ਸਹਿਤਕਾਰ ਬਲਵਿੰਦਰ ਸਿੰਘ ਚਾਨੀ ਬਰਗਾੜੀ ਅਮਰ ਸਿੰਘ ਅਮਰ ਬਰਗਾੜੀ,,ਸੁਖਪਾਲ ਬਰਗਾੜੀ,ਰਾਜਾ ਸਿੰਘ ਬਰਗਾੜੀ,ਸੁਖਦੇਵ ਸਿੰਘ ਡੱਲੇਵਾਲਾ,ਜਸਮੇਲ ਸਿੰਘ ਵਾਂਦਰ,ਸਮੇਤ ਬਹੁਤ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਮੋਰਚੇ ਵਿੱਚ ਸ਼ਮੂਲੀਅਤ ਕੀਤੀ।

ਲੰਗਰ ਦੀ ਸੇਵਾ ਕਰਨੈਲ ਸਿੰਘ ਖਾਲਸਾ ਕਨੇਡਾ,ਬਾਬਾ ਅਜੀਤ ਸਿੰਘ ਕਰਤਾਰਪੁਰ ਵਾਲੇ,ਅਵਤਾਰ ਸਿੰਘ ਵਾਂਦਰ ਰੋਜਾਨਾ ਦੁੱਧ ਦੀ ਸੇਵਾ,,ਪੱਕੀ ਕਲਾਂ,ਜੈਤੋ, ਦਾਦੂ ਪੱਤੀ ਮੱਲਣ,ਬਰਗਾੜੀ,ਗੋਦਾਰਾ,ਬਹਿਬਲ,ਰਣ ਸਿੰਘ ਵਾਲਾ,ਬੁਰਜ ਹਰੀ,ਹਮੀਰਗੜ, ਮਾਣੂਕੇ, ਢੈਪਈ,ਪੰਜਗਰਾਈਂ, ਕਾਲੇਕੇ,ਝੱਖੜਵਾਲਾ,ਗੁਰਦੁਆਰਾ ਸੰਤ ਖਾਲਸਾ ਰੋਡੇ,ਸੁਖਮਨੀ ਸੇਵਾ ਸੁਸਾਇਟੀ ਮੱਲਕੇ,ਲੰਗੇਆਣਾ,ਵੜਿੰਗ,ਜੀਦਾ,ਲੰਬਵਾਲੀ,ਠੱਠੀਭਾਈ ਦੀਆਂ ਸੰਗਤਾਂ ਵੱਲੋਂ ਕੀਤੀ ਗਈ।

Unusual
bargari
Akal Takht Sahib
Sikhs
Bhai Dhian Singh Mand

International