ਸੰਸਾਰ ਦੀ ਕੋਈ ਸ਼ਕਤੀ ਅਯੁੱਧਿਆ 'ਚ ਮਸਜਿਦ ਨਹੀਂ ਬਣਾ ਸਕਦੀ : ਸਾਕਸ਼ੀ ਮਹਾਰਾਜ

ਨਵੀਂ ਦਿੱਲੀ 27 ਸਤੰਬਰ (ਏਜੰਸੀਆਂ): ਮਸਜਿਦ 'ਚ ਨਮਾਜ਼ ਅਦਾ ਕਰਨਾ ਕੀ ਇਸਲਾਮ ਦਾ ਅੰਦਰੂਨੀ ਮਾਮਲਾ ਹੈ ਜਾਂ ਨਹੀਂ? ਸੁਪਰੀਮ ਕੋਰਟ ਇਸ 'ਤੇ ਫੈਸਲਾ ਕਰੇਗੀ। ਇਸ ਮੁੱਦੇ 'ਤੇ ਭਾਜਪਾ ਸਾਂਸਦ ਸਾਕਸ਼ੀ ਮਹਾਰਾਜ ਨੇ ਕਿਹਾ ਕਿ ਅਯੁੱਧਿਆ 'ਚ ਰਾਮ ਦਾ ਮੰਦਿਰ ਸੀ ਤੇ ਸ਼ਾਨਦਾਰ ਰਾਮ ਮੰਦਰ ਕਿਥੇ ਬਣੇਗਾ, ਇਸ ਗੱਲ 'ਚ ਕੋਈ ਸ਼ੱਕ ਨਹੀਂ ਹੈ। ਉਨ੍ਹਾਂ ਕਿਹਾ ਕਿ ਜਿਥੋਂ ਤਕ ਮਸਜਿਦ 'ਚ ਨਮਾਜ਼ ਪੜ੍ਹਨ ਦੀ ਗੱਲ ਹੈ, ਇਹ ਇਸਲਾਮ ਦਾ ਅੰਦਰੂਨੀ ਮਾਮਲਾ ਨਹੀਂ ਹੈ। ਉਹ ਤਾਂ ਰੇਲ ਗੱਡੀ 'ਚ, ਸੜਕ 'ਤੇ ਜਾਂ ਸਟੇਸ਼ਨ 'ਤੇ ਕਿਤੇ ਵੀ ਨਮਾਜ਼ ਪੜ੍ਹ ਲੈਂਦੇ ਹਨ।

ਉਨ੍ਹਾਂ ਕਿਹਾ ਕਿ ਸੰਸਾਰ ਦੀ ਕੋਈ ਵੀ ਸ਼ਕਤੀ ਅਯੁੱਧਿਆ 'ਚ ਮਸਜਿਦ ਨਹੀਂ ਬਣਾ ਸਕਦੀ। ਅਯੁੱਧਿਆ 'ਚ ਮੰਦਿਰ ਹੈ ਤੇ ਉਥੇ ਨਮਾਜ਼ ਨਹੀਂ ਪੜ੍ਹੀ ਜਾ ਸਕਦੀ। ਉਨ੍ਹਾਂ ਕਿਹਾ ਕਿ 1994 'ਚ ਫੈਸਲਾ ਆਇਆ ਸੀ, ਜਿਸ ਅਨੁਸਾਰ ਉਥੇ ਪੂਜਾ ਕਰਨ ਦਾ ਅਧਿਕਾਰ ਹਿੰਦੂਆਂ ਨੂੰ ਮਿਲਿਆ ਸੀ। ਸਾਕਸ਼ੀ ਮਹਾਰਾਜ ਨੇ ਕਿਹਾ ਕਿ ਦੇਸ਼ ਦੇ ਹਰ ਹਿੰਦੂ ਦਾ ਇਹੀ ਕਹਿਣਾ ਹੈ ਕਿ ਉਥੇ ਸ਼ਾਨਦਾਰ ਮੰਦਿਰ ਬਣਨਾ ਚਾਹੀਦਾ ਹੈ।

Ayodhya verdict
Supreme Court

Click to read E-Paper

Advertisement

International