ਮੋਰਚੇ ਦੀ ਜਿੱਤ ਦੇ ਦ੍ਰਿੜ ਭਰੋਸੇ ਨਾਲ ਘਰ ਤੋਂ ਤੁਰਿਆ ਹਾਂ, ਭਾਂਵੇਂ ਸ਼ਹਾਦਤ ਦੇਣੀ ਪਵੇ : ਜਥੇਦਾਰ ਮੰਡ

ਦ੍ਰਿੜਤਾ ਨਾਲ ਮਿਥੇ ਟੀਚਿਆਂ ਵਿੱਚ ਸਫ਼ਲਤਾ ਜ਼ਰੂਰ ਮਿਲਦੀ ਹੈ : ਭਾਈ ਸਰਬਜੀਤ ਸਿੰਘ ਕਥਾਵਾਚਕ

ਬਰਗਾੜੀ 5 ਅਕਤੂਬਰ (ਬਘੇਲ ਸਿੰਘ ਧਾਲੀਵਾਲ, ਜੱਸਾ ਸਿੰਘ ਮਾਣਕੀ/ ਗੁਰਪ੍ਰੀਤ ਸਿੰਘ ਔਲਖ/ ਰਮੇਸ਼ ਸਿੰਘ ਦੇਵੀਵਾਲਾ/ਸਿੰਕਦਰ ਸਿੰਘ ਬਰਾੜ/ ਜਗਦੀਸ਼ ਬਾਂਬਾ/ਸਤਨਾਮ ਬਰਗਾੜੀ/ ਮਨਪ੍ਰੀਤ ਸਿੰਘ)-ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਦੀ ਅਗਵਾਈ ਵਿੱਚ ਚੱਲ ਰਹੇ ਇਨਸਾਫ ਮੋਰਚੇ ਦੇ 127ਵੇਂ ਦਿਨ ਸ੍ਰੀ ਹਰਿਮੰਦਰ ਸਾਹਿਬ ਦੇ ਹਜੂਰੀ ਰਾਗੀ ਭਾਈ ਹਰਚਰਨ ਸਿੰਘ,ਭਾਈ ਬਲਦੇਵ ਸਿੰਘ ਬੁਲੰਦਪੁਰੀ, ਭਾਈ ਅਰਵਿੰਦਰ ਸਿੰਘ ਨੂਰ,ਭਾਈ ਸ਼ਿਵਚਰਨ ਸਿੰਘ ਲੁਧਿਆਣਾ,ਕਥਾਵਾਚਕ ਗਿਆਨੀ ਜਸਵਿੰਦਰ ਸਿੰਘ ਲੁਧਿਆਣਾ, ਗਿਆਨੀ ਸੁਖਦੇਵ ਸਿੰਘ ਲੁਧਿਆਣਾ, ਗਿਆਨੀ ਹਰਜੀਤ ਸਿੰਘ ਲੁਧਿਆਣਾ, ਗਿਆਨੀ ਬਲਵਿੰਦਰ ਸਿੰਘ ਲੁਧਿਆਣਾ,ਭਾਈ ਮਨਜੀਤ ਸਿੰਘ ਬੰਬੇ ਵਾਲੇ,ਭਾਈ ਮਨਜੀਤ ਸਿੰਘ ਪਠਾਣਕੋਟ ਅਤੇ ਰਾਗੀ ਭਾਈ ਜਤਿੰਦਰਪਾਲ ਸਿੰਘ ਸੈਦੇ ਕੇ ਰੁਹੇਲਾ,ਭਾਈ ਗੁਰਵਿੰਦਰਪਾਲ ਸਿੰਘ ਸੈਦੇ ਕੇ ਰੁਹੇਲਾ ਵਾਲੇ ਜਥੇ ਨੇ ਗੁਰੂ ਜਸ ਕੀਰਤਨ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ।ਪੰਥ ਪ੍ਰਸਿੱਧ ਕੀਰਤਨੀਏ ਭਾਈ ਜੁਗਿੰਦਰ ਸਿੰਘ ਰਿਆੜ ਨੇ ਵੀ ਅਪਣੇ ਰਸਭਿੰਨੇ ਕੀਰਤਨ ਨਾਲ ਸੰਗਤਾਂ ਨੂੰ ਮੰਤਰ ਮੁਘਦ ਕੀਤਾ।ਮੋਰਚੇ ਦੀ ਸਟੇਜ ਤੋ ਕਥਾ ਵਿਚਾਰਾਂ ਦੀ ਸਾਂਝ ਪਾਉਂਦਿਆਂ ਪ੍ਰਸਿੱਧ ਕਥਾਵਾਚਕ ਭਾਈ ਸਰਬਜੀਤ ਸਿੰਘ ਲੁਧਿਆਣੇ ਵਾਲਿਆਂ ਨੇ ਕਿਹਾ ਕਿ ਹਕੂਮਤਾਂ ਦੇ ਜਬਰ ਜੁਲਮ ਦੇ ਬਾਵਜੂਦ ਵੀ ਸਿੱਖ ਕੌਂਮ ਨੇ ਸਾਢੇ ਪੰਜ ਸੌ ਸਾਲ ਦੇ ਬਹੁਤ ਥੋੜੇ ਸਮੇ ਵਿੱਚ ਜਿੰਨੀ ਤਰੱਕੀ ਕੀਤੀ ਹੈ, ਉਸ ਨੂੰ ਸਾਰੀ ਦੁਨੀਆਂ ਮੰਨਦੀ ਹੈ।ਉਹਨਾਂ ਕਿਹਾ ਕਿ ਇਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ  ਜੀ ਦੀ ਕਿਰਪਾ ਸਦਕਾ ਹੀ ਸੰਭਵ ਹੋਇਆ ਹੈ।

ਉਹ ਦਿਨ ਦੂਰ ਨਹੀ ਜਦੋਂ ਸਾਰਾ ਸੰਸਾਰ ਗੁਰੂ ਗਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਸਵੀਕਾਰ ਕਰ ਲਵੇਗਾ।ਉਹਨਾਂ ਕਿਹਾ ਕਿ ਉਹ ਵੀ ਸਮਾ ਸੀ ਜਦੋਂ ਕਨੇਡਾ,ਅਮਰੀਕਾ ਵਰਗੇ ਮੁਲਕਾਂ ਵਿੱਚ ਜਾਣ ਲਈ ਸਿੱਖ ਨੌਜਵਾਨ 15,15 ਲੱਖ ਰੁਪਏ ਦੇਕੇ ਤੇ ਕੇਸ ਦਾਹੜੀਆਂ ਕਟਾਉਣੀਆਂ ਪੈਦੀਆਂ ਸਨ, ਪਰ ਹੁਣ ਗੁਰੂ ਨੇ ਅਜਿਹੀ ਕਿਰਪਾ ਕੀਤੀ ਹੈ ਕਿ ਕਨੇਡਾ ਵਰਗੇ ਮੁਲਕ ਦਾ ਰੱਖਿਆ ਮੰਤਰੀ ਅਮ੍ਰਿਤਧਾਰੀ ਗੁਰਸਿੱਖ ਬਣਿਆ ਹੋਇਆ ਹੈ, ਅਤੇ ਉਹ ਦਿਨ ਵੀ ਦੂਰ ਨਹੀ ਜਦੋ ਉਥੋਂ ਦਾ ਪ੍ਰਧਾਨ ਮੰਤਰੀ ਵੀ ਇੱਕ ਤਿਆਰ ਬਰ ਤਿਆਰ ਗੁਰਸਿੱਖ ਹੋਵੇਗਾ, ਇਹ ਸਿੱਖਾਂ ਦੀ ਦੁਨੀਆ ਤੇ ਸਿਰਦਾਰੀ ਹੀ ਤਾਂ ਕਾਇਮ ਹੋ ਰਹੀ ਹੈ। ਉਹਨਾਂ ਮੋਰਚੇ ਸਬੰਧੀ ਵਿਚਾਰਾਂ ਸਾਂਝੀਆਂ ਕਰਦਿਆਂ ਕਿਹਾ ਕਿ ਸਿੱਖ ਕੌਂਮ ਨੂੰ ਘਬਰਾਉਣ ਦੀ ਜਰੂਰਤ ਨਹੀ,ਇਹ ਗੁਰੂ ਦਾ ਮੋਰਚਾ ਹੈ, ਇੱਥੇ ਆਪਣੇ ਆਪ ਗੁਰੂ ਸਾਹਿਬ ਹੀ ਕੋਈ ਖੇਡ ਵਰਤਾਉਣਗੇ,ਤੇ ਖਾਲਸੇ ਦੀ ਚੜਦੀ ਕਲਾ ਹੋਵੇਗੀ।ਉਹਨਾਂ ਕਿਹਾ ਕਿ ਜਿੰਨਾਂ ਨੇ ਗੁਰੂ ਨਾਲ ਮੱਥਾ ਲਾਇਆਂ ਉਹ ਅੱਜ ਵੀ ਜੇਲ ਵਿੱਚ ਮੁਸ਼ੱਕਤਾਂ ਕਰ ਰਹੇ ਹਨ। ਭਾਈ ਸਾਹਿਬ ਨੇ ਕਿਹਾ ਕਿ ਜਦੋ ਮੈ ਆਕੇ ਜਥੇਦਾਰ ਮੰਡ ਨਾਲ ਗੱਲ ਕੀਤੀ ਤਾਂ ਇਹਨਾਂ ਨੇ ਮੈਨੂੰ ਦੱਸਿਆ ਕਿ ਮੈ ਤਾਂ ਘਰੋ ਜਿੱਤ ਕੇ ਹੀ ਤੁਰਿਆ ਹਾਂ,ਉਹਨਾਂ ਦਾ ਕਹਿਣ ਤੋ ਭਾਵ ਕਿ ਹੁਣ ਭਾਂਵੇਂ ਸ਼ਹਾਦਤ ਹੋ ਜਾਵੇ ਪਰ ਜਿੰਨੀ ਦੇਰ ਮੋਰਚਾ ਜਿੱਤਿਆ ਨਹੀ ਜਾਂਦਾ ਓਨੀ ਦੇਰ ਇੱਥੋ ਉੱਠ ਕੇ ਵਾਪਸ ਜਾਣ ਦਾ ਸਵਾਲ ਹੀ ਪੈਦਾ ਨਹੀ ਹੁੰਦਾ।ਉਹਨਾਂ ਜਥੇਦਾਰ ਮੰਡ ਦੀ ਦ੍ਰਿੜਤਾ ਦੀ ਸਰਾਹਨਾ ਕਰਦਿਆਂ ਕਿਹਾ ਕਿ ਜਦੋ ਟੀਚਾ ਦ੍ਰਿੜਤਾ ਨਾਲ ਮਿਥਿਆ ਹੋਵੇ ਤੇ ਉਹ ਵੀ ਗੁਰੂ ਨੂੰ ਹਾਜਰ ਨਾਜਰ ਸਮਝਕੇ, ਫਿਰ ਸਫਲਤਾ ਨੂੰ ਕੌਣ ਰੋਕ ਸਕਦਾ ਹੈ।

ਸੰਤ ਬਾਬਾ ਹਰੀ ਸਿੰਘ ਰੰਧਾਵੇ ਵਾਲਿਆਂ ਨੇ ਵੀ ਅਪਣੇ ਵਡਮੁੱਲੇ ਵਿਚਾਰ ਸੰਗਤਾਂ ਨਾਲ ਸਾਂਝੇ ਕੀਤੇ।ਸਟੇਜ ਦੀ ਜੁੰਮੇਵਾਰੀ ਰਣਜੀਤ ਸਿੰਘ ਵਾਂਦਰ, ਮਨਵੀਰ ਸਿੰਘ ਮੰਡ ਅਤੇ ਜਗਦੀਪ ਸਿੰਘ ਭੁੱਲਰ ਨੇ ਬਾਖੁਬੀ ਨਿਭਾਈ।ਢਾਡੀ ਦਰਬਾਰ ਵਿੱਚ ਪੰਥ ਪ੍ਰਸਿੱਧ ਢਾਡੀ ਜਥੇ ਭਾਈ ਸਾਧੂ ਸਿੰਘ ਧੰਮੂ,ਦਰਸਨ ਸਿੰਘ ਦਲੇਰ,ਰੌਸ਼ਨ ਸਿੰਘ ਰੌਸ਼ਨ,ਢਾਡੀ ਮੱਖਣ ਸਿੰਘ ਮੁਸਾਫਿਰ, ਕਵੀਸ਼ਰ ਹਜਾਰਾ ਸਿੰਘ ਸ਼ੌਂਕੀ ਤੋਂ ਇਲਾਵਾ ਬਹੁਤ ਸਾਰੇ ਢਾਡੀ ਜਥਿਆਂ ਨੇ ਬੀਰ ਰਸ ਵਾਰਾਂ,ਕਵਿਤਾਵਾਂ ਅਤੇ ਕਵੀਸ਼ਰੀ ਸੁਣਾ ਕੇ ਹਾਜਰੀ ਲਗਵਾਈ। ਮੋਰਚੇ ਵਿੱਚ ਅਕਾਲੀ ਦਲ ਯੁਨਾਈਟਡ ਦੇ ਜਨਰਲ ਸਕੱਤਰ ਗੁਰਦੀਪ ਸਿੰਘ ਬਠਿੰਡਾ,ਅਕਾਲੀ ਦਲ 1920 ਦੇ ਜਨਰਲ ਸਕੱਤਰ ਸ੍ਰ ਬੂਟਾ ਸਿੰਘ ਰਣਸ਼ੀਂਹਕੇ,ਰਾਜਾ ਰਾਜ ਸਿੰਘ ਅਰਬਾਂ ਖਰਬਾਂ ਮਾਲਵਾ ਤਰਨਾ ਦਲ,ਗੁਰਜੰਟ ਸਿੰਘ ਕੱਟੂ,ਭਾਈ ਗਿਆਨ ਸਿੰਘ ਮੰਡ,ਬਾਬਾ ਮੋਹਨ ਦਾਸ ਬਰਗਾੜੀ,ਬਲਕਰਨ ਸਿੰਘ ਮੰਡ,ਸੰਤ ਬਾਬਾ ਭਗਤ ਸਿੰਘ ਢੱਕੀ ਸਹਿਬ ਖਾਸੀ ਕਲਾਂ,ਸੰਤ ਬਾਬਾ ਅਨੂਪ ਸਿੰਘ ਕਾਰ ਸੇਵਾ ਯੂ ਪੀ ਵਾਲੇ, ਬਲਵੰਤ ਸਿੰਘ ਪੂਨੀਆਂ, ਜਗਤਾਰ ਸਿੰਘ ਦਬੜੀਖਾਨਾ,ਸਰਪੰਚ ਹਰਨੇਕ ਸਿੰਘ ਝਨੇਰ ਵਾਲੀ, ਬਾਬਾ ਸੁਖਦੇਵ ਸਿੰਘ ਸੇਰੋਂ,ਗੁਰਚਰਨ ਸਿੰਘ ਬਰਗਾੜੀ,ਮਹਿੰਦਰਪਾਲ ਸਿੰਘ ਦਾਨਗੜ,ਹਰਦੀਪ ਸਿੰਘ ਕੁਨਾਲ,ਸਰਪੰਚ ਬਲਦੇਵ ਸਿੰਘ ਅਮਰਕੋਟ,ਸਰਪੰਚ ਸੁਖਚੈਨ ਸਿੰਘ ਡੋਡ,ਸੁੱਖਚੈਨ ਸਿੰਘ ਸੇਖਾ ਖੁਰਦ,ਹਰਮੰਦਰ ਸਿੰਘ ਵਾਂਦਰ ਬੁੱਢਾ ਦਲ, ਸੁਰਜੀਤ ਸਿੰਘ ਸਿੱਧੂ ਬੰਵੀਹਾ,ਬਾਬਾ ਦਰਸਨ ਸਿੰਘ ਗੰਡੇਵਾਲਾ,ਕਰਮਜੀਤ ਸਿੰਘ ਰਾਊਕੇ ਕਲਾਂ,ਕੁਲਵੰਤ ਸਿੰਘ ਮਾਛੀਕੇ,,ਦਿਲਬਾਗ ਸਿੰਘ ਬਾਘਾ ਚਮਕੌਰ ਸਾਹਿਬ,ਰਣਜੀਤ ਸਿੰਘ ਹੁਸੈਨਪੁਰ ਲਾਲੋਵਾਲ,ਗੁਰਪ੍ਰੀਤ ਸਿੰਘ ਹੁਸੈਨਪੁਰ ਲਾਲੋਵਾਲ,,ਬੱਲਮ ਸਿੰਘ ਖੋਖਰ,ਗੁਰਪ੍ਰੀਤ ਸਿੰਘ ਠੱਠੀਭਾਈ,ਡਾ ਬਲਵੀਰ ਸਿੰਘ ਸਰਾਵਾਂ,ਸਰਬਜੀਤ ਸਿੰਘ ਗੱਤਕਾ ਅਖਾੜਾ,ਭਾਈ ਮੋਹਕਮ ਸਿੰਘ ਚੱਬਾ,ਗੁਰਮੀਤ ਸਿੰਘ ਹਕੂਮਤਵਾਲਾ,ਸੁਖਬੀਰ ਸਿੰਘ ਛਾਜਲੀ ਸ਼ੋਸ਼ਲ ਮੀਡੀਆ ਇੰਚਾਰਜ ਕਿਸਾਨ ਵਿੰਗ ਸਰੋਮਣੀ ਅਕਾਲੀ ਦਲ (ਅ),ਸਰੋਮਣੀ ਅਕਾਲੀ ਦਲ (ਅ) ਦੇ ਯੂਥ ਆਗੂ ਮਨਪ੍ਰੀਤ ਸਿੰਘ ਗੌਰ ਸਿੰਘਵਾਲਾ,ਗੁਰਤੇਜ ਸਿੰਘ ਠੱਠੀਭਾਈ, ਰੇਸਮ ਸਿੰਘ ਠੱਠੀਭਾਈ,ਸੁਖਦੇਵ ਸਿੰਘ ਪੰਜਗਰਾਈ,ਬਿੱਕਰ ਸਿੰਘ ਦੋਹਲਾ,ਮੋਹਣ ਸਿੰਘ ਭੁੱਟੀਵਾਲਾ,ਜਥੇਦਾਰ ਕੁੰਢਾ ਸਿੰਘ ਬੁਰਜ ਹਰੀ,ਬਲਵਿੰਦਰ ਸਿੰਘ ਛੰਨਾਂ,ਸਿੰਗਾਰਾ ਸਿੰਘ ਬਡਲਾ,ਧਰਮ ਸਿੰਘ ਕਲੌੜ, ਸਹਿਤਕਾਰ ਬਲਵਿੰਦਰ ਸਿੰਘ ਚਾਨੀ ਬਰਗਾੜੀ ਅਮਰ ਸਿੰਘ ਅਮਰ ਬਰਗਾੜੀ,ਬੀਬੀ ਦੇਵ ਕੌਰ ਅਕਲੀਆ ਬੇਅੰਤ ਸਿੰਘ ਅਕਲੀਆ, ਬੀਬੀ ਅਮਨ ਕੌਰ ਅਕਲੀਆ,ਸੁਖਪਾਲ ਬਰਗਾੜੀ,ਰਾਜਾ ਸਿੰਘ ਬਰਗਾੜੀ,ਸੁਖਦੇਵ ਸਿੰਘ ਡੱਲੇਵਾਲਾ,ਜਸਮੇਲ ਸਿੰਘ ਵਾਂਦਰ,ਸਮੇਤ ਬਹੁਤ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਮੋਰਚੇ ਵਿੱਚ ਸ਼ਮੂਲੀਅਤ ਕੀਤੀ।

ਲੰਗਰ ਦੀ ਸੇਵਾ ਕਰਨੈਲ ਸਿੰਘ ਖਾਲਸਾ ਕਨੇਡਾ, ਬਾਬਾ ਅਜੀਤ ਸਿੰਘ ਕਰਤਾਰਪੁਰ ਵਾਲੇ,ਅਵਤਾਰ ਸਿੰਘ ਵਾਂਦਰ ਰੋਜਾਨਾ ਦੁੱਧ ਦੀ ਸੇਵਾ,,ਪੱਕੀ ਕਲਾਂ, ਜੈਤੋ, ਦਾਦੂ ਪੱਤੀ ਮੱਲਣ, ਬਰਗਾੜੀ, ਗੋਦਾਰਾ, ਬਹਿਬਲ, ਰਣ ਸਿੰਘ ਵਾਲਾ, ਬੁਰਜ ਹਰੀ, ਹਮੀਰਗੜ, ਮਾਣੂਕੇ, ਢੈਪਈ, ਪੰਜਗਰਾਈਂ, ਕਾਲੇਕੇ, ਝੱਖੜਵਾਲਾ, ਗੁਰਦੁਆਰਾ ਸੰਤ ਖਾਲਸਾ ਰੋਡੇ,ਸੁਖਮਨੀ ਸੇਵਾ ਸੁਸਾਇਟੀ ਮੱਲਕੇ,ਲੰਗੇਆਣਾ,ਵੜਿੰਗ,ਜੀਦਾ,ਲੰਬਵਾਲੀ,ਠੱਠੀਭਾਈ ਦੀਆਂ ਸੰਗਤਾਂ ਵੱਲੋਂ ਕੀਤੀ ਗਈ।

Unusual
bargari
Bhai Dhian Singh Mand
Protest
Sikhs

International