ਪੰਥ ਆਪਣੇ ਇੱਕੋ ਇੱਕ ਪੰਥਕ ਅਖਬਾਰ ਰੋਜ਼ਾਨਾ ਪਹਿਰੇਦਾਰ ਨੂੰ ਤੱਤੀ ਵਾ ਵੀ ਨਹੀ ਲੱਗਣ ਦੇਵੇਗਾ : ਜਥੇਦਾਰ ਮੰਡ

ਅਸੀ ਸੱਚ ਲਿਖਣ ਵਾਲੇ ਅਖਬਾਰ ਅਤੇ ਚੈਨਲਾਂ ਦੇ ਨਾਲ ਚਟਾਨ ਵਾਂਗ ਖੜੇ ਹਾਂ : ਦਾਦੂਵਾਲ

ਬਰਗਾੜੀ 8 ਅਕਤੂਬਰ (ਬਘੇਲ ਸਿੰਘ ਧਾਲੀਵਾਲ, ਜੱਸਾ ਸਿੰਘ ਮਾਣਕੀ/ ਗੁਰਪ੍ਰੀਤ ਸਿੰਘ ਔਲਖ/ ਰਮੇਸ਼ ਸਿੰਘ ਦੇਵੀਵਾਲਾ/ਸਿੰਕਦਰ ਸਿੰਘ ਬਰਾੜ/ ਜਗਦੀਸ਼ ਬਾਂਬਾ/ਸਤਨਾਮ ਬਰਗਾੜੀ/ ਮਨਪ੍ਰੀਤ ਸਿੰਘ-ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਦੀ ਅਗਵਾਈ ਵਿੱਚ ਚੱਲ ਰਹੇ ਇਨਸਾਫ ਮੋਰਚੇ ਦੇ 130ਵੇਂ ਦਿਨ ਆਈਆਂ ਸੰਗਤਾਂ ਦੇ ਧੰਨਵਾਦ  ਕਰਦਿਆਂ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਅਕਾਲੀ ਦਲ ਬਾਦਲ ਦੀ ਪਟਿਆਲਾ ਰੈਲੀ ਮੌਕੇ ਸਾਬਕਾ ਅਕਾਲੀ ਮੰਤਰੀ ਸਿਕੰਦਰ ਸਿੰਘ ਮਲੂਕਾ ਵੱਲੋਂ ਪਹਿਰੇਦਾਰ ਸਮੇਤ ਕੁੱਝ ਹੋਰ ਅਖਬਾਰ ਅਤੇ ਚੈਨਲਾਂ ਪ੍ਰਤੀ ਵਰਤੀ ਗਈ ਮੰਦੀ ਸਬਦਾਵਲੀ ਅਤੇ ਧਮਕੀ ਦਾ ਨੋਟਿਸ ਲੈਂਦਿਆਂ ਕਿਹਾ ਕਿ ਸੱਚ ਤੇ ਪਹਿਰਾ ਦੇਣ ਵਾਲੇ ਅਖਬਾਰ ਭਾਂਵੇਂ ਉਹ ਪਹਿਰੇਦਾਰ ਅਖਬਾਰ ਹੈ ਅਤੇ ਭਾਂਵੇ ਜੀ ਮੀਡੀਆ ਚੈਨਲ ਹੋਵੇ, ਅਸੀ ਸੱਚ ਲਿਖਣ ਵਾਲੇ ਅਖਬਾਰ ਅਤੇ ਚੈਨਲਾਂ ਦੇ ਨਾਲ ਚਟਾਨ ਵਾਂਗ ਖੜੇ ਹਾਂ,ਉਹ ਡਟਕੇ ਸੱਚ ਲਿਖਦੀਆਂ ਰਹਿਣ।ਉਹਨਾਂ ਕਿਹਾ ਇਹ ਸੱਚ ਲਿਖਣ ਵਾਲੇ ਅਖਬਾਰ ਮਲੂਕੇ ਦੀਆਂ ਧਮਕੀਆਂ ਤੋ ਡਰਨ ਵਾਲੇ ਨਹੀ। ਉਹਨਾਂ ਇਨਸਾਫ ਮੋਰਚਾ ਹੱਕ ਸੱਚ ਇਨਸਾਫ ਦੀ ਗੱਲ ਕਰਦਾ ਹੈ,ਤੇ ਜਿਹੜੀਆਂ ਅਖਬਾਰਾਂ ਸੱਚ ਲਿਖਦੀਆਂ ਹਨ,ਅਸੀ ਉਹਨਾਂ ਦੇ ਨਾਲ ਖੜੇ ਹਾਂ।

ਉਹਨਾਂ ਕਿਹਾ ਕਿ ਅਸੀ ਕੇਦਰ ਸਰਕਾਰ ਨੂੰ ਕਹਿਣਾ ਚਾਹੁੰਦੇ ਹਾ ਕਿ ਕੇਂਦਰ ਦੀ ਸਰਕਾਰ ਨੂੰ ਵੀ ਸੋਚਣਾ ਪਵੇਗਾ, ਨਹੀ ਪੰਜਾਬ ਆਪਣੇ ਫੈਸਲੇ ਆਪ ਕਰਨ ਲਈ ਮਜਬੂਰ ਹੋਵੇਗਾ। ਉਹਨਾਂ ਬੇਅਦਬੀ ਦੇ ਸ਼ਹੀਦਾਂ ਦੀ ਯਾਦ ਵਿੱਚ ਹੋ ਰਹੇ ਸਮਾਗਮ ਬਾਰੇ ਬੋਲਦਿਆਂ ਕਿਹਾ 14 ਅਕਤੂਬਰ ਨੂੰ ਹਰ ਸਿੱਖ ਆਪਣੇ ਨਾਲ ਪੰਜ ਪੰਜ ਸਿੱਖ ਹੋਰ ਨਾਲ ਲ਼ੈਕੇ ਆਵੇ,ਤਾਂ ਕਿ ਮੋਦੀ ਸਰਕਾਰ ਨੂੰ ਮੋਰਚੇ ਦੀਆਂ ਮੰਗਾਂ ਸਬੰਧੀ ਸੋਚਣ ਲਈ ਮਜਬੂਰ ਹੋਣਾ ਪੈ ਜਾਵੇ।ਸਟੇਜ ਤੋ ਉਪਰੰਤ ਸਿਕੰਦਰ ਸਿੰਘ ਮਲੂਕੇ ਵੱਲੋਂ ਪਹਿਰੇਦਾਰ ਖਿਲਾਫ ਵਰਤੀ ਗਈ ਮੰਦੀ ਸਬਦਾਵਲੀ ਤੇ ਪ੍ਰਤੀਕਰਮ ਕਰਦਿਆਂ ਜਥੇਦਾਰ ਧਿਆਨ ਸਿੰਘ ਮੰਡ ਨੇ ਕਿਹਾ ਰੋਜ਼ਾਨਾ ਪਹਿਰੇਦਾਰ ਪੰਥ ਦੀ ਅਵਾਜ ਹੈ,ਇਸ ਦੀ ਅਵਾਜ ਨੂੰ ਦਵਾਉਣ ਦਾ ਭਰਮ ਪਾਲਣ ਵਾਲੇ ਭੁੱਲ ਜਾਣ ਕਿ ਪੰਥ ਦੀ ਅਵਾਜ ਨੂੰ ਹੁਣ ਕੋਈ ਦਬਾ ਸਕੇ  ਊੂਹਨਾਂ ਕਿਹਾ ਸਾਰਾ ਪੰਥ ਹੱਕ ਸੱਚ ਤੇ ਪਹਿਰਾ ਦੇਣ ਵਾਲੇ ਪੰਥ ਦੇ ਇੱਕੋ ਇੱਕ ਅਖਬਾਰ ਰੋਜ਼ਾਨਾ ਪਹਿਰੇਦਾਰ ਨੂੰ ਤੱਤੀ ਵਾ ਵੀ ਨਹੀ ਲੱਗਣ ਦੇਵੇਗਾ।ਉਹਨਾਂ ਅਕਾਲੀ ਲੀਡਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਪੰਥ ਦੀ ਅਵਾਜ ਖਿਲਾਫ ਬੋਲਣ ਵਾਲੇ ਅੱਗੇ ਤੋਂ ਸੰਭਲ ਜਾਣ,ਨਹੀ ਤਾਂ ਪੰਥ ਦੀ ਕਚਹਿਰੀ ਵਿੱਚ ਤੁਸੀ ਪਹਿਲਾਂ ਹੀ ਬਹੁਤ ਵੱਡੇ ਦੋਸ਼ੀ ਹੋ,ਹੋਰ ਨਵੇਂ ਗੁਨਾਹ ਕਰਕੇ ਪੰਥ ਦੇ ਗੁੱਸੇ ਦਾ ਸਿਕਾਰ ਨਾ ਬਣੋ।ਸਟੇਜ ਦੀ ਜੁੰਮੇਵਾਰੀ ਜਸਕਰਨ ਸਿੰਘ ਕਾਹਨ ਸਿੰਘ ਵਾਲਾ,ਰਣਜੀਤ ਸਿੰਘ ਵਾਂਦਰ, ਅਤੇ ਜਗਦੀਪ ਸਿੰਘ ਭੁੱਲਰ ਨੇ ਬਾਖੁਬੀ ਨਿਭਾਈ।ਸਟੇਜ ਦੀ ਸੁਰੂਆਤ ਭਾਈ ਜਤਿੰਦਰਪਾਲ ਸਿੰਘ ਸੈਦੇ ਕੇ ਰੁਹੇਲਾ, ਭਾਈ ਗੁਰਵਿੰਦਰਪਾਲ ਸਿੰਘ ਸੈਦੇ ਕੇ ਰੁਹੇਲਾ ਦੇ ਰਾਗੀ ਜਥੇ ਨੇ ਗੁਰੂ ਜਸ ਕੀਰਤਨ ਨਾਲ ਕੀਤੀ।।

ਢਾਡੀ ਦਰਬਾਰ ਵਿੱਚ ਪੰਥ ਪ੍ਰਸਿੱਧ ਢਾਡੀ ਜਥੇ ਭਾਈ ਸਾਧੂ ਸਿੰਘ ਧੰਮੂ,ਢਾਡੀ ਬੀਬੀ ਚਰਨਜੀਤ ਕੌਰ,ਬੀਬੀ ਰਾਮਪਰੀਤ ਕੌਰ ਪਰੀਤ ਮੱਲਕੇ,ਸੁਰੰਗੀ ਮਾਸਟਰ ਜਸਵਿੰਦਰ ਸਿੰਘ ਮਾਨਸਾ,ਦਰਸਨ ਸਿੰਘ ਦਲੇਰ,ਰੌਸ਼ਨ ਸਿੰਘ ਰੌਸ਼ਨ ਬੱਧਨੀ ਕਲਾਂ,ਢਾਡੀ ਮੱਖਣ ਸਿੰਘ ਮੁਸਾਫਿਰ, ਕਵੀਸ਼ਰ ਹਜਾਰਾ ਸਿੰਘ ਸ਼ੌਂਕੀ ਤੋਂ ਇਲਾਵਾ ਬਹੁਤ ਸਾਰੇ ਢਾਡੀ ਜਥਿਆਂ ਨੇ ਬੀਰ ਰਸ ਵਾਰਾਂ,ਕਵਿਤਾਵਾਂ ਅਤੇ ਕਵੀਸ਼ਰੀ ਸੁਣਾ ਕੇ ਹਾਜਰੀ ਲਗਵਾਈ। ਮੋਰਚੇ ਵਿੱਚ ਅਕਾਲੀ ਦਲ ਸੁਤੰਤਰ ਦੇ ਪ੍ਰਧਾਨ ਪਰਮਜੀਤ ਸਿੰਘ ਸਹੌਲੀ,ਅਕਾਲੀ ਦਲ ਯੁਨਾਈਟਡ ਦੇ ਜਨਰਲ ਸਕੱਤਰ ਗੁਰਦੀਪ ਸਿੰਘ ਬਠਿੰਡਾ,ਅਕਾਲੀ ਦਲ 1920 ਦੇ ਜਨਰਲ ਸਕੱਤਰ ਸ੍ਰ ਬੂਟਾ ਸਿੰਘ ਰਣਸ਼ੀਂਹਕੇ,ਰਾਜਾ ਰਾਜ ਸਿੰਘ ਅਰਬਾਂ ਖਰਬਾਂ ਮਾਲਵਾ ਤਰਨਾ ਦਲ,,ਭਾਈ ਗਿਆਨ ਸਿੰਘ ਮੰਡ,ਬਾਬਾ ਮੋਹਨ ਦਾਸ ਬਰਗਾੜੀ,ਬਲਕਰਨ ਸਿੰਘ ਮੰਡ,ਭਾਈ ਜਸਵੰਤ ਸਿੰਘ ਭਰਾਤਾ ਸ਼ਹੀਦ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ, ਭਾਈ ਜਗਤਾਰ ਸਿੰਘ, ਮਨਜੀਤ ਸਿੰਘ ਕੋਟਸ਼ਮੀਰ, ਅਮਰ ਸਿੰਘ ਪੰਚ ਗਹਿਰੀ, ਮਨਜੀਤ ਸਿੰਘ ਭਲੂਰ, ਗੁਰਨਾਮ ਸਿੰਘ, ਅਵਤਾਰ ਸਿੰਘ, ਅੰਮ੍ਰਿਤ ਸਿੰਘ ਸਰਾ ਟੀ ਟੀ ਸਾਊਂਡ, ਗੁਰਪ੍ਰੀਤ ਸਿੰਘ ਡੇਰਾ ਬਾਬਾ ਨਾਨਕ, ਗੁਰਪ੍ਰੀਤ ਸਿੰਘ ਬਹਿਬਲ, ਗੁਰਦੀਪ ਸਿੰਘ ਸੇਰੋ ਨਛੱਤਰ ਸਿੰਘ ਵਾਂਦਰ, ਬੂਟਾ ਸਿੰਘ ਸਿਬੀਆ, ਸੇਰ ਸਿੰਘ ਬੰਬੀਹਾ, ਜੀਤ ਸਿੰਘ ਝੱਖੜਵਾਲਾ ਗੁਰਦੇਵ ਸਿੰਘ, ਨਵਤੇਜ ਸਿੰਘ ਫੇਰੂਮਾਨ, ਅਮਰੀਕ ਸਿੰਘ ਤਰਨਤਾਰਨ, ਸਵਰਨਜੀਤ ਸਿੰਘ, ਬੇਟਾ ਨੌਨਿਹਾਲ ਸਿੰਘ ਪਟਿਆਲਾ, ਜਥੇਦਾਰ ਬਲਵਿੰਦਰ ਸਿੰਘ ਘਰਾਚੋਂ, ਗੁਰਮੀਤ ਸਿੰਘ ਦਬੜੀਖਾਨਾ, ਬੇਅੰਤ ਸਿੰਘ ਰਣ ਸਿੰਘ ਵਾਲਾ, ਸੁਰਿੰਦਰ ਸਿੰਘ ਸੇਵਾ ਸੁਸਾਇਟੀ,,ਕਰਮਜੀਤ ਸਿੰਘ ਰਾਊਕੇ ਕਲਾਂ,ਕੁਲਵੰਤ ਸਿੰਘ ਮਾਛੀਕੇ,,ਦਿਲਬਾਗ ਸਿੰਘ ਬਾਘਾ ਚਮਕੌਰ ਸਾਹਿਬ,ਰਣਜੀਤ ਸਿੰਘ ਹੁਸੈਨਪੁਰ ਲਾਲੋਵਾਲ,ਗੁਰਪ੍ਰੀਤ ਸਿੰਘ ਹੁਸੈਨਪੁਰ ਲਾਲੋਵਾਲ,,ਬੱਲਮ ਸਿੰਘ ਖੋਖਰ,ਗੁਰਪ੍ਰੀਤ ਸਿੰਘ ਠੱਠੀਭਾਈ,ਡਾ ਬਲਵੀਰ ਸਿੰਘ ਸਰਾਵਾਂ,ਸਰਬਜੀਤ ਸਿੰਘ ਗੱਤਕਾ ਅਖਾੜਾ,ਭਾਈ ਮੋਹਕਮ ਸਿੰਘ ਚੱਬਾ,ਗੁਰਮੀਤ ਸਿੰਘ ਹਕੂਮਤਵਾਲਾ,ਸੁਖਬੀਰ ਸਿੰਘ ਛਾਜਲੀ ਸ਼ੋਸ਼ਲ ਮੀਡੀਆ ਇੰਚਾਰਜ ਕਿਸਾਨ ਵਿੰਗ ਸਰੋਮਣੀ ਅਕਾਲੀ ਦਲ (ਅ),ਸਰੋਮਣੀ ਅਕਾਲੀ ਦਲ (ਅ) ਦੇ ਯੂਥ ਆਗੂ ਮਨਪ੍ਰੀਤ ਸਿੰਘ ਗੌਰ ਸਿੰਘਵਾਲਾ,ਗੁਰਤੇਜ ਸਿੰਘ ਠੱਠੀਭਾਈ, ਰੇਸਮ ਸਿੰਘ ਠੱਠੀਭਾਈ,ਸੁਖਦੇਵ ਸਿੰਘ ਪੰਜਗਰਾਈ,ਬਿੱਕਰ ਸਿੰਘ ਦੋਹਲਾ,ਮੋਹਣ ਸਿੰਘ ਭੁੱਟੀਵਾਲਾ,ਜਥੇਦਾਰ ਕੁੰਢਾ ਸਿੰਘ ਬੁਰਜ ਹਰੀ,ਬਲਵਿੰਦਰ ਸਿੰਘ ਛੰਨਾਂ,ਸਿੰਗਾਰਾ ਸਿੰਘ ਬਡਲਾ,ਧਰਮ ਸਿੰਘ ਕਲੌੜ, ਸਹਿਤਕਾਰ ਬਲਵਿੰਦਰ ਸਿੰਘ ਚਾਨੀ ਬਰਗਾੜੀ ਅਮਰ ਸਿੰਘ ਅਮਰ ਬਰਗਾੜੀ,ਬੀਬੀ ਦੇਵ ਕੌਰ ਅਕਲੀਆ ਬੇਅੰਤ ਸਿੰਘ ਅਕਲੀਆ, ਬੀਬੀ ਅਮਨ ਕੌਰ ਅਕਲੀਆ,ਸੁਖਪਾਲ ਬਰਗਾੜੀ,ਰਾਜਾ ਸਿੰਘ ਬਰਗਾੜੀ,ਸੁਖਦੇਵ ਸਿੰਘ ਡੱਲੇਵਾਲਾ,ਜਸਮੇਲ ਸਿੰਘ ਵਾਂਦਰ,ਸਮੇਤ ਬਹੁਤ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਮੋਰਚੇ ਵਿੱਚ ਸ਼ਮੂਲੀਅਤ ਕੀਤੀ।

ਲੰਗਰ ਦੀ ਸੇਵਾ ਕਰਨੈਲ ਸਿੰਘ ਖਾਲਸਾ ਕਨੇਡਾ,ਬਾਬਾ ਅਜੀਤ ਸਿੰਘ ਕਰਤਾਰਪੁਰ ਵਾਲੇ,ਅਵਤਾਰ ਸਿੰਘ ਵਾਂਦਰ ਰੋਜਾਨਾ ਦੁੱਧ ਦੀ ਸੇਵਾ,,ਪੱਕੀ ਕਲਾਂ,ਜੈਤੋ, ਦਾਦੂ ਪੱਤੀ ਮੱਲਣ,ਬਰਗਾੜੀ,ਗੋਦਾਰਾ,ਬਹਿਬਲ,ਰਣ ਸਿੰਘ ਵਾਲਾ,ਬੁਰਜ ਹਰੀ,ਹਮੀਰਗੜ, ਮਾਣੂਕੇ, ਢੈਪਈ,ਪੰਜਗਰਾਈਂ, ਕਾਲੇਕੇ,ਝੱਖੜਵਾਲਾ,ਗੁਰਦੁਆਰਾ ਸੰਤ ਖਾਲਸਾ ਰੋਡੇ,ਸੁਖਮਨੀ ਸੇਵਾ ਸੁਸਾਇਟੀ ਮੱਲਕੇ,ਲੰਗੇਆਣਾ,ਵੜਿੰਗ,ਜੀਦਾ,ਲੰਬਵਾਲੀ,ਠੱਠੀਭਾਈ ਦੀਆਂ ਸੰਗਤਾਂ ਵੱਲੋਂ ਕੀਤੀ ਗਈ।

Unusual
Pehredar
Bhai Dhian Singh Mand
bargari
Media
Sikhs

Click to read E-Paper

Advertisement

International