ਸੰਗਰੂਰ 'ਚ ਅਫ਼ੀਮ ਦੀ ਖੇਤੀ ਹੋਈ ਸ਼ੁਰੂ

ਸੰਗਰੂਰ 9 ਅਕਤੂਬਰ (ਹਰਬੰਸ ਮਾਰਡੇ) ਪੰਜਾਬ ਵਿੱਚ ਅਫੀਮ ਦੀ ਖੇਤੀ ਦਾ ਮੁੱਦਾ ਸ਼ੁਰੂ ਹੁੰਦਿਆਂ ਹੀ ਸੰਗਰੂਰ ਦੇ ਇੱਕ ਪਿੰਡ ਦੇ ਕਿਸਾਨਾਂ ਵੱਲੋਂ ਇਸਦੀ ਖੇਤੀ ਸ਼ੁਰੂ ਕਰ ਵੀ ਦਿੱਤੀ ਗਈ ਹੈ। ਸੰਗਰੂਰ ਦੇ ਪਿੰਡ ਭੱਠੀਵਾਲ ਦੇ ਕਿਸਾਨਾਂ ਨੇ ਅਫੀਮ ਦੀ ਖੇਤੀ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਮਾਮਲੇ 'ਤੇ ਤਰਕ ਦਿੰਦਿਆਂ ਕਿਸਾਨਾਂ ਨੂੰ ਕਿਹਾ ਕਿ ਇਸ ਖੇਤੀ ਦਾ ਸਿਹਤ ਨੂੰ ਕੋਈ ਨੁਕਸਾਨ ਨਹੀਂ ਹੈ ਅਤੇ ਇਹ ਕੈਮੀਕਲ/ਸਿੰਥੈਟਿਕ ਨਸ਼ਾ ਨਹੀਂ ਹੈ।

ਉਹਨਾਂ ਕਿਹਾ ਕਿ ਪੰਜਾਬ ਦੇ ਨੌਜਵਾਨ ਸਿੰਥੈਟਿਕ ਨਸ਼ਿਆਂ ਦੀ ਓਵਰਡੋਜ਼ ਕਾਰਨ ਮੌਤ ਦੇ ਮੂੰਹ 'ਚ ਜਾ ਰਹੇ ਹਨ ਪਰ ਅਫੀਮ ਇੱਕ ਅਜਿਹਾ ਨਸ਼ਾ ਹੈ ਜੋ ਬਤੌਰ ਦਵਾਈ ਵੀ ਵਰਤੀ ਜਾਂਦੀ ਰਹੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਨਾਂ ਤਾਂ ਇਹ ਨਸ਼ਾ ਸਿੰਥੈਟਿਕ ਨਸ਼ੇ ਵਾਂਗ ਸਿਹਤ ਨੂੰ ਨੁਕਸਾਨ ਪਹੁੰਚਾਉਂਦਾ ਹੈ ਤੇ ਨਾ ਓਵਰਡੋਜ਼ ਨਾਲ ਮੌਤ ਹੋਣ ਦਾ ਕੋਈ ਖਦਸ਼ਾ ਰਹਿੰਦਾ ਹੈ।  ਉਹਨਾਂ ਨੇ ਅਫੀਮ ਨੂੰ ਬਾਕੀ ਨਸ਼ਿਆਂ ਨਾਲੋਂ ਕਿਤੇ ਬਿਹਤਰ ਦੱਸਿਆ ਅਤੇ ਕਿਹਾ ਕਿ ਇਸਦੀ ਖੇਤੀ ਨਾਲ ਨੌਜਵਾਨਾਂ ਨੂੰ ਲੱਗ ਰਹੀ ਨਸ਼ੇ ਦੀ ਲਤ ਅਤੇ ਓਵਰਡੋਜ਼ ਕਾਰਨ ਹੋ ਰਹੀਆਂ ਮੌਤਾਂ ਨੂੰ ਠੱਲ ਪਵੇਗੀ।

Unusual
Afeem
farmer
sangrur

International