ਪੰਥ ਦੁਸ਼ਮਣ ਤਾਕਤਾਂ ਦੇ ਰਹਿੰਦੇ ਭੁਲੇਖੇ ਹੋਏ ਦੂਰ, ਬਰਗਾੜੀ 'ਚ ਇਕ ਵਾਰ ਫ਼ਿਰ ਹੋਇਆ ਲਾਮਿਸਾਲ ਇਕੱਠ

ਪਹਿਲਾਂ ਮੋਰਚਾ ਜਿਤਣਾ ਹੀ ਪਰੋਗਰਾਮ ਹੈ,ਬਾਕੀ ਪਰੋਗਰਾਮ ਬਾਅਦ ਚ ਉਲੀਕੇ ਜਾਣਗੇ - ਜਥੇਦਾਰ ਮੰਡ 

ਬਾਦਲਾਂ ਦਾ ਮੁਕੰਲ ਬਾਈਕਾਟ ਅਤੇ ਕਾਰੋਬਾਰਾਂ ਨਾਲ ਤੋੜਿਆ ਜਾਵੇ ਨਾਤਾ - ਹੇਰਾਂ

ਬਰਗਾੜੀ 14 ਅਕਤੂਬਰ (ਬਘੇਲ ਸਿੰਘ/ਜੱਸਾ ਮਾਣਕੀ): ਬਹਿਬਲ ਕਲਾਂ ਗੋਲੀ ਕਾਂਡ ਦੇ ਸ਼ਹੀਦ ਭਾਈ ਕ੍ਰਿਸ਼ਨ ਭਗਵਾਨ ਸਿੰਘ ਅਤੇ ਭਾਈ ਗੁਰਜੀਤ ਸਿੰਘ ਦੀ ਸ਼ਹੀਦੀ ਦੀ ਤੀਜੀ ਵਰ੍ਹੇਗੰਢ ਨੂੰ ਸਮਰਪਿਤ ਬਰਗਾੜੀ ਦੀ ਧਰਤੀ ਤੇ ਹੋਏ ਲਾਮਿਸਾਲ ਇਕੱਠ ਨੇ ਪੰਥ ਦੋਖੀ ਤਾਕਤਾਂ ਦੇ ਰਹਿੰਦੇ ਭੁਲੇਖੇ ਦੂਰ ਕਰ ਦਿੱਤੇ ਹਨ ਅਤੇ ਇਹ ਸੁਨੇਹਾ ਸਾਫ਼ ਤੇ ਸਪੱਸ਼ਟ ਰੂਪ ਵਿਚ ਦਿੱਤਾ ਹੈ ਕਿ ਸਮੁੱਚਾ ਪੰਥ ਬਰਗਾੜੀ ਮੋਰਚੇ ਦੀ ਹਮਾਇਤ ਡੱਟ ਕੇ ਖੜ੍ਹਾਂ ਹੈ। 7 ਅਕਤੂਬਰ ਵਾਂਗੂੰ ਅੱਜ ਵੀ ਬਰਗਾੜੀ ਨੂੰ ਆਉਂਦੀਆ ਸਾਰੀਆਂ ਸੜਕਾਂ ਤੇ ਮਨੁੱਖੀ ਸਿਰਾਂ ਦਾ ਹੱੜ ਸੀ। ਪ੍ਰਬੰਧਕਾਂ ਵਲੋਂ ਛੇ ਏਕੜ ਥਾਂ ਵਿਚ ਲਾਇਆ ਗਿਆ ਪੰਡਾਲ ਪੂਰੀ ਤਰ੍ਹਾਂ ਸੁੰਘੜ ਗਿਆ ਅਤੇ ਪੰਡਾਲ ਨਾਲੋਂ ਤਿੰਨ ਗੁਣਾ ਵੱਧ ਸੰਗਤਾਂ ਨੂੰ ਸੜਕਾਂ ਤੇ ਹੀ ਆਸਣ ਲਾ ਕੇ ਆਗੂਆਂ ਦੇ ਵਿਚਾਰ ਸੁਣਨੇ ਪਏ। ਮੱਥਾ ਟੇਕਣ ਲਈ ਵੀ ਸਿੱਖ ਸੰਗਤਾਂ ਨੂੰ ਘੰਟੇ ਤੋਂ ਵੱਧ ਸਮਾਂ ਉਡੀਕ ਕਰਨੀ ਪੈ ਰਹੀ ਸੀ। ਭਾਵੇਂ ਕਿ ਸਟੇਜ਼ ਤੇ ਧਾਰਮਿਕ ਤੇ ਸਿਆਸੀ ਪਾਰਟੀਆਂ ਦਾ ਮਿਲ ਗੋਭਾ ਦਿਖਾਈ ਦਿੱਤਾ ਪ੍ਰੰਤੂ ਬੇਅਦਬੀ ਕਾਂਡ ਪ੍ਰਤੀ ਦਰਦੀ ਚੀਸ ਲਗਭਗ ਇਕੋ ਜਿਹੀ ਸੀ। ਆਸ ਪਾਸ ਦੇ ਪਿੰਡਾਂ ਦੀਆਂ ਸਿੱਖ ਸੰਗਤਾਂ ਵਲੋਂ ਥਾਂ ਥਾਂ ਟਰਾਲੀਆਂ 'ਚ ਹੀ ਲਾਏ ਲੰਗਰ, ਸੰਗਤਾਂ ਦੀ ਸ਼ਰਧਾਂ ਦਾ ਅਨੂਠਾ ਪ੍ਰਗਟਾਵਾ ਸੀ। ਲੱਖਾਂ ਦੀ ਸੰਗਤ ਦੇ ਇਕੱਠ ਵਿਚ ਖੀਰ, ਕੜਾਹ ਤੇ ਦੁੱਧ ਦੇ ਆਵਜ਼ੇ ਆਉਣੇ। ਗੁਰੂ ਨਾਨਕ ਸਾਹਿਬ ਦੇ 20 ਰੁਪਏ ਨਾਲ ਚਲਾਏ ਲੰਗਰ ਨੂੰ ਆਪਣੇ ਆਪ ਧੰਨ ਧੰਨ ਅਖਵਾਉਂਦੇ ਸਨ।

ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਦੀ ਅਗਵਾਈ ਵਿੱਚ ਚੱਲ ਰਹੇ ਇਨਸਾਫ ਮੋਰਚੇ ਵਿੱਚ ਸ਼ਹੀਦਾਂ ਦੀ ਯਾਦ ਵਿੱਚ ਧੰਨ  ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡਪਾਠ ਪਰਾਅਰੰਭ ਕਰਵਾਏ ਗਏ ਸਨ,ਜਿੰਨਾਂ ਦੇ ਭੋਗ ਕੱਲ 14 ਅਕਤੂਬਰ ਨੂੰ ਪਾਏ ਗਏ।ਇਸ ਸ਼ਹੀਦੀ ਦਿਹਾੜੇ ਤੇ ਜੁੱੜੇ ਸੰਗਤਾਂ ਦੇ 7 ਅਕਤੂਬਰ ਤੋਂ ਵੱਡੇ ਇਕੱਠ ਨੇ ਕੁੱਝ ਰਾਜਨੀਤਕ ਲੋਕਾਂ ਦੇ ਇਸ ਭਰਮ ਨੂੰ ਤੋੜ ਦਿੱਤਾ, ਕਿ ਇਕੱਠ ਕਿਸੇ ਵਿਅਕਤੀ ਵਿਸੇਸ਼ ਦੇ ਸੱਦੇ ਤੇ ਨਹੀ ਸੀ ਹੋਇਆ,ਸਗੋ ਗੁਰੂ ਦੇ ਪਿਆਰ ਵਿੱਚ ਹੋਇਆ ਸੀ।ਕੱਲ੍ਹ ਦੇ ਇਕੱਠ ਨੇ ਜਿੱਥੇ ਮੋਰਚਾ ਪ੍ਰਬੰਧਕਾਂ ਦੇ ਅੰਦਾਜਿਆਂ ਨੂੰ ਫਿੱਕਾ ਪਾ ਦਿੱਤਾ,ਓਥੇ ਖੁਫੀਆਂ ਏਜੰਸੀਆਂ ਵੀ ਅਪਣੀਆਂ ਗਿਣਤੀਆਂ ਮਿਣਤੀਆਂ ਫੇਲ ਹੋ ਜਾਣ ਕਾਰਨ ਹੈਰਾਨ ਪਰੇਸਾਨ ਹੋ ਗਈਆਂ।ਕੱਲ ਸਵੇਰ ਦੇ ਪੁਲਿਸ ਪ੍ਰਬੰਧ ਵੀ ਸੱਤ ਅਕਤੂਬਰ ਦੇ ਮੁਕਾਬਲੇ ਢਿੱਲੇ ਹੀ ਦੇਖੇ ਗਏ,ਕਿਉਕਿ ਪੁਲਿਸ ਦਾ ਖੁਫਆਂ ਵਿੰਗ ਸਿੱਖ ਮਾਨਸਿਕਤਾ ਸਮਝਣ ਤੋ ਪਛੜ ਗਿਆ। ਇਸ ਮੌਕੇ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਲੱਖਾਂ ਦੀ ਗਿਣਤੀ ਵਿੱਚ ਜੁੜੀ ਸਿੱਖ ਸੰਗਤ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਹ ਮੋਰਚਾ ਗੁਰੂ ਦਾ ਹੈ ਤੇ ਦਿਲ ਤੋ ਲੱਗਾ ਹੈ,ਇਸ ਲਈ ਹਾਰ ਦਾ ਸਵਾਲ ਹੀ ਪੈਦਾ ਨਹੀ ਹੁੰਦਾ।।

ਉਹਨਾਂ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਸਿੱਖ ਕੌਂਮ ਦਾ ਇਹ ਲੱਖਾਂ ਦਾ ਇਕੱਠ ਕੋਈ ਮੇਲਾ ਦੇਖਣ ਲਈ ਨਹੀ ਬਲਕਿ ਗੁਰੂ ਦੀ ਬੇਅਦਬੀ ਦਾ ਇਨਸਾਫ ਲੈਣ ਲਈ, ਸਬਰ ਸਿਦਕ ਅਤੇ ਗੰਭੀਰਤਾ ਨਾਲ ਜੋਸ਼ ਅਤੇ ਹੋਸ ਨਾਲ ਹੋਇਆ ਹੈ, ਇਸ ਲਈ ਸਿੱਖ ਪੰਥ ਦੇ ਸਬਰ ਨੂੰ ਜਿਆਦਾ ਨਾ ਪਰਖੋ।ਉਹਨਾਂ ਕੈਪਟਨ ਤੇ ਵਰਦਿਆਂ ਕਿਹਾ ਕਿ ਕੈਪਟਨ ਸਾਨੂੰ ਕੁੱਝ ਨਹੀ ਦੇ ਸਕਦਾ ਕਿਉਕਿ ਉਹ ਬੁਜਦਿਲ ਬਣ ਚੁੱਕਾ ਹੈ। ਉਹਨਾਂ ਕੁੱਝ ਲੋਕਾਂ ਵੱਲੋਂ ਨਵੇਂ ਪਰੋਗਰਾਮ ਦੇਣ ਦੀ ਮੰਗ ਸਬੰਧੀ ਕਿਹਾ ਕਿ ਇਹ ਪਹਿਲਾਂ ਮੋਰਚੇ ਨੂੰ ਜਿੱਤਣਾ ਹੀ ਪਰੋਗਰਾਮ ਹੈ,ਬਾਕੀ ਸਾਰੇ ਪਰੋਗਰਾਮ ਮੋਰਚੇ ਦੀ ਸਫਲਤਾ ਤੋ ਬਾਅਦ ਹੀ ਊਲੀਕੇ ਜਾਣਗੇ।ਜਥੇਦਾਰ ਅਮਰੀਕ ਸਿੰਘ ਅਜਨਾਲਾ ਨੇ ਕਿਹਾ ਕਿ ਸਿੱਖ ਧਰਮ ਨੂੰ ਰਾਜਨੀਤੀ ਤੋ ਵੱਖ ਕਰਕੇ ਨਹੀ ਦੇਖਿਆ ਜਾ ਸਕਦਾ।ਸਾਡੇ  ਛੇਵੇਂ ਪਾਤਸ਼ਾਹ ਨੇ ਸਾਨੂੰ ਸ੍ਰੀ ਅਕਾਲ ਤਖਤ ਸਾਹਿਬ ਦਾ ਮੀਰੀ ਪੀਰੀ ਦਾ ਸਿਧਾਂਤ ਦਿੱਤਾ ਹੈ।ਉਹਨਾਂ ਪੁਰਾਤਨ ਸਿੰਘਾਂ ਦੀ ਉਦਾਹਰਣ ਦਿੰਦਿਆਂ ਕਿਹਾ ਕਿ ਪਹਿਲਾਂ ਬਾਬਾ ਦੀਪ ਸਿੰਘ ਨੇ ਖੰਡਾ ਖੜਕਾ ਕੇ ਬਾਬਾ ਬੰਦਾ ਸਿੰਘ ਬਹਾਦਰ ਦਾ ਖਾਲਸਾ ਰਾਜ ਕਾਇਮ ਕੀਤਾ।ਜੇਕਰ ਧਾਰਮਿਕ ਵਿਅਕਤੀ ਦਾ ਰਾਜਨੀਤੀ ਨਾਲ ਕੋਈ ਸਬੰਧ ਨਾ ਹੁੰਦਾ ਤਾਂ ਫਿਰ ਬਾਬਾ ਫੂਲਾ ਸਿੰਘ ਅਕਾਲੀ ਮਹਾਰਾਜਾ ਰਣਜੀਤ ਸਿੰਘ ਦੇ ਖਾਲਸਾ ਰਾਜ ਲਈ ਅਖੀਰ ਤੱਕ ਕਿਉਂ ਲੜਦਾ ਰਿਹਾ।ਵੀਰਦਵਿੰਦਰ ਸਿੰਘ ਨੇ ਕਿਹਾ ਕਿ ਸਾਡੇ ਇਨਸਾਫ ਦੀ ਗੱਲ ਜਸਟਿਸ ਰਣਜੀਤ ਸਿੰਘ ਦੀ ਜਾਂਚ ਦੇ ਦੁਆਲੇ ਘੁਮਦੀ ਹੈ,ਜੇਕਰ ਅਦਾਲਤਾਂ ਨੇ ਜਸਟਿਸ ਰਣਜੀਤ ਸਿੰਘ ਕਮਿਸਨ ਨੂੰ ਹੀ ਅਯੋਗ ਠਹਿਰਾ ਦਿੱਤਾ, ਫਿਰ ਖਾਲਸਾ ਪੰਥ ਕਿੱਧਰ ਜਾਵੇਗਾ।

ਪਹਿਰੇਦਾਰ ਦੇ ਮੁੱਖ ਸੰਪਾਦਕ ਸ੍ਰ ਜਸਪਾਲ ਸਿੰਘ ਹੇਰਾਂ ਨੇ ਕਿਹਾ ਕਿ ਪੰਥ ਨੂੰ ਬਾਦਲਾਂ ਦਾ ਮੁਕੰਮਲ ਬਾਈਕਾਟ ਕਰ ਦੇਣਾ ਚਾਹੀਦਾ ਹੈ,ਉਹਨਾਂ ਦੇ ਕਾਰੋਬਾਰਾਂ ਨਾਲੋਂ ਸਾਂਝ ਤੋੜ ਲੈਣੀ ਚਾਹੀਦੀ ਹੈ।ਉਹਨਾਂ ਕਿਹਾ ਕਿ ਮੋਰਚਾ ਸੰਚਾਲਕ ਸਰਕਾਰ ਨੂੰ ਪੰਦਰਾਂ ਦਿਨਾਂ ਦਾ ਅਲਟੀਮੇਟਮ ਦੇਣ,ਜੇਕਰ ਸਰਕਾਰ ਫਿਰ ਵੀ ਨਹੀ ਕਰਦੀ ਤਾਂ ਸਰਕਾਰ ਖਿਲਾਫ ਵੀ ਨਾ-ਮਿਲਵਰਤਣ ਲਹਿਰ ਸੁਰੂ ਕਰ ਦੇਣੀ ਚਾਹੀਦੀ ਹੈ।ਸ੍ਰ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਖਾਲਿਸਤਾਨ ਦੀ ਗੱਲ ਕਰਨੀ ਸਾਡਾ ਸਵਿਧਾਂਨਿਕ ਹੱਕ ਹੈ।ਉਹਨਾਂ ਸੰਗਤਾਂ ਨੂੰ ਭਾਈ ਬੇਅੰਤ ਸਿੰਘ,ਸਤਵੰਤ ਸਿੰਘ ਦੀ ਬਰਸੀ ਤੇ ਗੁਰਦੁਆਰਾ ਰਕਾਬਗੰਜ ਦਿੱਲੀ ਪੁੱਜਣ ਦੀ ਅਪੀਲ ਕਰਦਿਆਂ ਕਿਹਾ ਕਿ, ਉਹਨਾਂ ਸ਼ਹੀਦਾਂ ਦੀ ਯਾਦ ਤਾਜਾ ਕਰਨ ਲਈ ਜਰੂਰ ਪਹੁੰਚਣਾ ਚਾਹੀਦਾ ਹੈ ਜਿੰਨਾਂ ਨੇ ਸਾਡੀ ਡਿੱਗੀ ਪੱਗ ਸਿਰ ਤੇ ਰੱਖੀ ਹੈ।ਹਰਪਾਲ ਸਿੰਘ ਚੀਮਾ ਨੇ ਕਿਹਾ ਸਰਕਾਰਾਂ ਸਿੱਖਾਂ ਨੂੰ ਇਨਸਾਫ ਦੇਣ ਤੋ ਭੱਜਣ ਲਈ ਹਮੇਸਾਂ ਕਨੂੰਨ ਦੀ ਗੱਲ ਕਰਦੀਆਂ ਹਨ ਪਰੰਤੂ ਹੁਣ ਖਾਲਸਾ ਪੰਥ ਅਪਣਾ ਰਾਸਤਾ ਖੁਦ ਅਖਤਿਆਰ ਕਰੇਗਾ।ਸੁਖਪਾਲ ਸਿੰਘ ਖਾਹਿਰਾ ਨੇ ਕਿਹਾ ਕਿ ਕਈ ਵਾਰੀ ਕੌਮਾਂ ਦੇ ਇਤਿਹਾਸ ਵਿੱਚ ਤਬਦੀਲੀ ਲਿਆਉਣ ਲਈ ਅਜਿਹੀਆਂ ਸ਼ਹਾਦਤਾਂ ਹੁੰਦੀਆਂ ਹਨ।ਭਾਈ ਮੋਹਕਮ ਸਿੰਘ ਨੇ ਮੁੱਖ ਮੰਤਰੀ ਨੂੰ ਸਿੱਧਾ ਸੰਬੋਧਿਤ ਹੁੰਦਿਆਂ ਕਿਹਾ ਕਿ ਕੈਪਟਨ ਤੇਰੇ ਵੱਡੇ ਵਡੇਰਿਆਂ ਨੇ ਨੰਗੇ ਢਿੱਡ ਖੜਕਾਉਦਿਆਂ ਗੁਰੂ ਹਰਿ ਰਾਏ ਸਾਹਿਬ ਤੋ ਰੋਟੀ ਮੰਗੀ ਤੇ ਉਹਨਾਂ ਨੇ ਅਜਿਹੀਆਂ ਰਹਿ ਤਾਂ ਦੀ ਬਖਸ਼ਿਸ਼ ਕੀਤੀ ਕਿ ਤੇਰੇ ਖਨਦਾਨ ਰਜਵਾੜੇ ਬਣਾ ਦਿੱਤੇ।ਹੁਣ ਤੂੰ ਉਸ ਗੁਰੂ ਦੀਆਂ ਰਹਿਮਤਾਂ ਭੁੱਲਕੇ ਦੋਸ਼ੀਆਂ ਨਾਲ ਰਲ ਗਿਅ ਏਂ।ਉਹਨਾਂ ਸੁਮੇਧ ਸੈਣੀ ਨੂੰ ਕਿਹਾ ਤੂੰ ਵੀ ਭੱਜ ਜਿੰਨਾ ਭੱਜ ਸਕਦਾ ਹੈਂ,ਖਾਲਸਾ ਪੰਥ ਹੁਣ ਤੈਨੂੰ ਭੱਜਣ ਨਹੀ ਦੇਵੇਗਾ।

ਜਗਮੀਤ ਸਿੰਘ ਬਰਾੜ ਨੇ ਕਿਹਾ ਕਿ ਭਾਰਤ ਦੀ ਜੁੰਡੀਸਰੀ ਸਿੱਖ ਕੌਂਮ ਨੂੰ ਇਨਸਾਫ ਦੇਵੇ।ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਕਿ ਜਿੰਨੀ ਦੇਰ ਬੇਅਦਬੀ ਦੇ ਦੋਸ਼ੀਆਂ ਨੂੰ ਸਜਾਵਾਂ ਨਹੀ ਮਿਲਦੀਆਂ,ਓਨੀ ਦੇਰ ਸਿੱਖ ਕੌਮ ਟਿਕ ਕੇ ਨਹੀ ਬੈਠੇਗੀ।ਐਮ ਪੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ  ਮੈ ਸੰਸਦ ਵਿੱਚ ਬਰਗਾੜੀ ਦੇ ਇਨਸਾਫ ਦੀ ਗੱਲ ਓਨੀ ਦੇਰ ਉਠਾਉਂਦਾ ਰਹਾਂਗਾ ਜਿੰਨੀ ਦੇਰ ਇਨਸਾਫ ਨਹੀ ਮਿਲਦਾ।ਬੂਟਾ ਸਿੰਘ ਰਣਸ਼ੀਂਹਕੇ ਨੇ ਕਿਹਾ ਕਿ ਸਿੱਖਾਂ ਨੂੰ ਪ੍ਰਭੂਸੱਤਾ ਦਸਵੇਂ ਪਾਤਸ਼ਾਹ ਨੇ ਦਿੱਤੀ ਹੈ,ਅਤੇ ਪ੍ਰਭੂਸੱਤਾ ਦਾ ਮੁੱਖ ਸੋਮਾ ਸ੍ਰੀ ਗੁਰੂ ਗਰੰਥ ਸਾਹਿਬ ਹੈ।ਪਰਮਜੀਤ ਸਿੰਘ ਸਹੌਲੀ ਨੇ ਕਿਹਾ ਕਿ ਸੱਤ ਤਰੀਕ ਦਾ ਇਕੱਠ ਸਾਰੀਆਂ ਧਿਰਾਂ ਦਾ ਇਕੱਠ ਸੀ ਤੇ ਅੱਜ ਪੰਥ ਦਾ ਇਕੱਠ ਹੈ, ਇਹ ਖਾਲਸਾ ਪੰਥ ਲਈ ਮਾਣ ਵਾਲੀ ਗੱਲ ਹੈ।ਗੁਰਦੀਪ ਸਿੰਘ ਬਠਿੰਡਾ ਨੇ ਕਿਹਾ ਕਿ ਕੋਈ ਵੀ ਵਿਤਕਰਾ ਵੱਖ ਹੋਣ ਲਈ ਮਜਬੂਰ ਕਰਦਾ ਹੈ।ਜਸਕਰਨ ਸਿੰਘ ਕਾਹਨ ਸਿੰਘਵਾਲਾ ਨੇ ਕਿਹਾ ਹਰ ਇਨਸਾਫ ਲਈ ਕੁਰਬਾਨੀਆਂ ਕਰਨੀਆਂ ਪੈਦੀਆਂ ਹਨ। ਅਕਾਲੀ ਦਲ ਦੇ ਮੀਤ ਪਰਧਾਨ ਭਾਈ ਮਨਜੀਤ ਸਿੰਘ ਨੇ ਕਿਹਾ ਜੋ ਵੀ ਜਥੇਦਾਰ ਸਹਿਬਾਨ ਸਾਨੂੰ ਹੁਕਮ ਲਾਉਣਗੇ, ਅਸੀ ਬਤੌਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਉਹਨਾਂ ਦੀ ਹਰ ਗੱਲ ਤੇ ਫੁੱਲ ਚੜਾਵਾਂਗੇ।ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਹਿੰਦੂ ਨੇਤਾ ਸ੍ਰੀ ਅਸੋਕ ਚੁੱਘ,ਬਾਬਾ ਸਰੂਪ ਸਿੰਘ ਚੰਡੀਗੜ,ਐਸ ਜੀ ਪੀਸੀ ਮੈਂਬਰ ਗੁਰਪਰੀਤ ਸਿੰਘ ਰੰਧਾਵਾ,ਆਦਿ ਨੇ ਆਪਣੇ ਵਿਚਾਰ ਸੰਗਤਾਂ ਨਾਲ ਸਾਂਝੇ ਕੀਤੇ।

ਸਟੇਜ ਦੀ ਜੁੰਮੇਵਾਰੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਬੜੀ ਸੂਝ ਬੂਝ ਅਤੇ ਜੁੰਮੇਵਾਰੀ ਨਾਲ ਨਿਭਾਈ।ਸਟੇਜ ਦੀ ਸੁਰੂਆਤ ਭਾਈ ਜਤਿੰਦਰਪਾਲ ਸਿੰਘ ਸੈਦੇ ਕੇ ਰੁਹੇਲਾ, ਭਾਈ ਗੁਰਵਿੰਦਰਪਾਲ ਸਿੰਘ ਸੈਦੇ ਕੇ ਰੁਹੇਲਾ ਦੇ ਰਾਗੀ ਜਥੇ ਨੇ ਗੁਰੂ ਜਸ ਕੀਰਤਨ ਨਾਲ ਕੀਤੀ।ਢਾਡੀ ਦਰਬਾਰ ਵਿੱਚ ਢਾਡੀ ਸਾਧੂ ਸਿੰਘ ਧੰਮੂ, ਬੀਬੀ ਚਰਨਜੀਤ ਕੌਰ, ਬੀਬੀ ਰਾਮਪ੍ਰੀਤ ਕੌਰ ਮੱਲਕੇ ਸੁਰੰਗੀ ਮਾਸਟਰ ਜਸਵਿੰਦਰ ਸਿੰਘ ਮਾਨਸਾ,ਤਰਸੇਮ ਸਿੰਘ ਮੋਰਾਂਵਾਲੀ,ਗੁਰਪਰੀਤ ਸਿੰਘ ਲਾਂਡਰਾਂ,ਰਛਪਾਲ ਸਿੰਘ ਪਮਾਲ,,ਦਰਸਨ ਸਿੰਘ ਦਲੇਰ,ਰੌਸ਼ਨ ਸਿੰਘ ਰੌਸ਼ਨ ਬੱਧਨੀ ਕਲਾਂ ਤੋਂ ਇਲਾਵਾ ਬਹੁਤ ਸਾਰੇ ਢਾਡੀ ਜਥਿਆਂ ਨੇ ਬੀਰ ਰਸ ਵਾਰਾਂ,ਕਵਿਤਾਵਾਂ ਅਤੇ ਕਵੀਸ਼ਰੀ ਸੁਣਾ ਕੇ ਹਾਜਰੀ ਲਗਵਾਈ। ਮੋਰਚੇ ਵਿੱਚ ਰਾਜਾ ਰਾਜ ਸਿੰਘ ਅਰਬਾਂ ਖਰਬਾਂ ਮਾਲਵਾ ਤਰਨਾ ਦਲ,,ਸਾਬਕਾ ਜਥੇਦਾਰ ਗਿਆਨੀ ਕੇਬਲ ਸਿੰਘ, ਪੰਜ ਪਿਆਰਿਆਂ ਚੋ ਭਾਈ ਸਤਨਾਮ ਸਿੰਘ ਖੰਡਾ,ਸੁਖਦੇਵ ਸਿੰਘ ਭੌਰ,ਸੀਨੀਅਰ ਪੱਤਰਕਾਰ ਕਰਮਜੀਤ ਸਿੰਘ ਚੰਡੀਗੜ, ਸਿੱਖ ਬੁੱਧੀਜੀਵੀ ਰਾਜਵਿੰਦਰ ਸਿੰਘ ਰਾਹੀ,ਗੁਰਜੰਟ ਸਿੰਘ ਕੱਟੂ,ਕਮਲਜੀਤ ਸਿੰਘ ਬਰਾੜ ਖੋਟੇ,ਭਾਈ ਗਿਆਨ ਸਿੰਘ ਮੰਡ,,ਬਾਬਾ ਮੋਹਨ ਦਾਸ ਬਰਗਾੜੀ,ਬਾਬਾ ਅਜੀਤ ਸਿੰਘ ਕਰਤਾਰਪੁਰ,ਬਾਬਾ ਅਵਤਾਰ ਸਿੰਘ ਵਿਧੀਚੰਦੀਏ,ਬਾਬਾ ਨਛੱਤਰ ਸਿੰਘ ਕਲਰਭੈਣੀ,ਕੁਸ਼ਲਦੀਪ ਸਿੰਘ ਮਾਨ,ਪਰਗਟ ਸਿੰਘ ਭੋਡੀਪੁਰਾ,ਭਾਈ ਨਰੈਣ ਸਿੰਘ ਚੌੜਾ,ਰਣਜੀਤ ਸਿੰਘ ਸੰਘੇੜਾ,ਸਾਬਕਾ ਸਰਪੰਛ ਬਲਵੰਤ ਸਿੰਘ ਝਲੂਰ,ਸਾਬਕਾ ਪਰਧਾਨ ਟਰੱਕ ਜੂਨੀਅਨ ਬਲਦੇਵ ਸਿੰਘ ਰਾਜੀਆ,ਬਲਕਰਨ ਸਿੰਘ ਮੰਡ,,ਮਨਜਿੰਦਰ ਸਿੰਘ ਕਾਕਾ ਮੰਡ,ਬੀਬੀ ਪਰੀਤਮ ਕੌਰ ਖਾਲਸਾ,ਬਾਬਾ ਫੌਜਾ ਸਿੰਘ ਸੁਭਾਨੇ ਵਾਲੇ,ਵਿਧਾਇਕ ਸਿਮਰਜੀਤ ਸਿੰਘ ਬੈਂਸ, ਵਿਧਾਇਕ ਮੀਤ ਹੇਅਰ,ਵਿਧਾਇਕ ਪਿਰਮਲ ਸਿੰਘ ਖਾਲਸਾ, ਵਿਧਾਇਕ ਕੁਲਵੰਤ ਸਿੰਘ ਪੰਡੋਰੀ,ਦਵਿੰਦਰ ਸਿੰਘ ਬਦੇਸਾ,ਵਿਧਾਇਕ ਕੁਲਤਾਰ ਸਿੰਘ ਸੰਧਵਾਂ,ਵਿਧਾਇਕਾ ਬੀਬੀ ਬਲਜਿੰਦਰ ਕੌਰ,ਵਿਧਾਇਕ ਜਗਦੇਵ ਸਿੰਘ ਕਮਾਲੂ, ਵਿਧਾਇਕ ਜਗਤਾਰ ਸਿੰਘ ਜੱਗਾ,ਜਗਜੀਤ ਸਿੰਘ ਗਾਬਾ,ਪੱਤਰਕਾਰ ਗੁਰਪਰੀਤ ਸਿੰਘ ਮਹਿਦੂਦਾਂ,ਕੁਲਦੀਪ ਸਿੰਘ ਢੈਂਠਲ,ਸੰਤ ਬਾਬਾ ਭੁਪਿੰਦਰ ਸਿੰਘ ਜਰਗ,ਪਰੋਫੈਸਰ ਮਹਿੰਦਰਪਾਲ ਸਿੰਘ,ਮਾਸਟਰ ਕਰਨੈਲ ਸਿੰਘ ਨਾਰੀਕੇ,ਯਾਦਵਿੰਦਰ ਸਿੰਘ ਬਰਾੜ, ਬਲਵੰਤ ਸਿੰਘ ਗੋਪਾਲਾ,ਬਲਦੇਵ ਸਿੰਘ ਸਿਰਸਾ, ਬਾਬਾ ਹਰਦੀਪ ਸਿੰਘ ਮਹਿਰਾਜ,ਗੁਰਸੇਬ ਸਿੰਘ ਹਰਪਾਲਪੁਰ,ਸਰਬਜੀਤ ਸਿੰਘ ਸੋਹਲ,ਹਰਵਿੰਦਰ ਸਿੰਘ ਖਾਲਸਾ,ਜਸਵਿੰਦਰ ਸਿੰਘ ਸਾਹੋਕੇ,ਬਾਬਾ ਬੂਟਾ ਸਿੰਘ ਜੋਧਪੁਰੀ,ਬੀਬੀ ਪਰਮਜੀਤ ਕੌਰ ਖਾਲੜਾ, ਲੱਖਾ ਸਿਧਾਣਾ,ਅਬਦੁਲ ਮੀਆਂ ਬਿਹਾਰ ਤੋਂ,ਸਾਬਕਾ ਵਿਧਾਇਕ ਹਰਬੰਸ ਸਿੰਘ ਜਲਾਲ,ਗੁਰਸੇਵਕ ਸਿੰਘ ਜਵਾਹਰਕੇ,ਵੱਸਣ ਸਿੰਘ ਜੱਫਰਵਾਲ,ਪ੍ਰਿਤਪਾਲ ਸਿੰਘ ਬਰਗਾੜੀ,ਨਿਸਾਨ ਸਿੰਘ ਸੈਦਾ ਰਵੇਲਾ,ਗੁਰਸੇਵਕ ਸਿੰਘ ਭਾਣਾ,ਹਰਦੀਪ ਸਿੰਘ ਢੰਡੀ, ਗੁਰਚਰਨ ਸਿੰਘ ਲੰਗੇਆਣਾ,ਮਨਜੀਤ ਕੌਰ ਲੰਗੇਆਣਾ,ਜਸਪਾਲ ਸਿੰਘ ਸੰਤੂਵਾਲਾ,ਪਰਮਜੀਤ ਸਿੰਘ ਸੰਤੂਵਾਲਾ,ਅਸ਼ੋਕ ਚੁੱਘ,ਰਮਨਦੀਪ ਸਿੰਘ ਭੰਗਚਿੜੀ,ਕਰਮਜੀਤ ਸਿੰਘ ਰਾਊਕੇ ਕਲਾਂ,ਜਲਵਿੰਦਰ ਸਿੰਘ ਭਕਨਾ,ਦਿਲਬਾਗ ਸਿੰਘ ਬਾਘਾ ਚਮਕੌਰ ਸਾਹਿਬ,ਰਣਜੀਤ ਸਿੰਘ ਹੁਸੈਨਪੁਰ ਲਾਲੋਵਾਲ,ਗੁਰਪ੍ਰੀਤ ਸਿੰਘ ਹੁਸੈਨਪੁਰ ਲਾਲੋਵਾਲ,,ਬੱਲਮ ਸਿੰਘ ਖੋਖਰ,ਗੁਰਪ੍ਰੀਤ ਸਿੰਘ ਠੱਠੀਭਾਈ,ਡਾ ਬਲਵੀਰ ਸਿੰਘ ਸਰਾਵਾਂ,ਸਰਬਜੀਤ ਸਿੰਘ ਗੱਤਕਾ ਅਖਾੜਾ,ਭਾਈ ਮੋਹਕਮ ਸਿੰਘ ਚੱਬਾ,ਗੁਰਮੀਤ ਸਿੰਘ ਹਕੂਮਤਵਾਲਾ,ਸਰੋਮਣੀ ਅਕਾਲੀ ਦਲ (ਅ) ਦੇ ਯੂਥ ਆਗੂ ਮਨਪ੍ਰੀਤ ਸਿੰਘ ਗੌਰ ਸਿੰਘਵਾਲਾ,ਗੁਰਤੇਜ ਸਿੰਘ ਠੱਠੀਭਾਈ, ਰੇਸਮ ਸਿੰਘ ਠੱਠੀਭਾਈ,ਬਿੱਕਰ ਸਿੰਘ ਦੋਹਲਾ,ਮੋਹਣ ਸਿੰਘ ਭੁੱਟੀਵਾਲਾ, ਸਹਿਤਕਾਰ ਬਲਵਿੰਦਰ ਸਿੰਘ ਚਾਨੀ ਬਰਗਾੜੀ ਅਮਰ ਸਿੰਘ ਅਮਰ ਬਰਗਾੜੀ,ਬੀਬੀ ਦੇਵ ਕੌਰ ਅਕਲੀਆ ਬੇਅੰਤ ਸਿੰਘ ਅਕਲੀਆ, ਬੀਬੀ ਅਮਨ ਕੌਰ ਅਕਲੀਆ,ਸੁਖਪਾਲ ਬਰਗਾੜੀ,ਰਾਜਾ ਸਿੰਘ ਬਰਗਾੜੀ,ਸੁਖਦੇਵ ਸਿੰਘ ਡੱਲੇਵਾਲਾ,ਜਸਮੇਲ ਸਿੰਘ ਵਾਂਦਰ,ਸਮੇਤ ਬਹੁਤ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਮੋਰਚੇ ਵਿੱਚ ਸ਼ਮੂਲੀਅਤ ਕੀਤੀ।

ਲੰਗਰ ਦੀ ਸੇਵਾ ਕਰਨੈਲ ਸਿੰਘ ਖਾਲਸਾ ਕਨੇਡਾ,ਬਾਬਾ ਅਜੀਤ ਸਿੰਘ ਕਰਤਾਰਪੁਰ ਵਾਲੇ,ਅਵਤਾਰ ਸਿੰਘ ਵਾਂਦਰ ਰੋਜਾਨਾ ਦੁੱਧ ਦੀ ਸੇਵਾ,,ਪੱਕੀ ਕਲਾਂ,ਜੈਤੋ, ਦਾਦੂ ਪੱਤੀ ਮੱਲਣ,ਬਰਗਾੜੀ,ਗੋਦਾਰਾ,ਬਹਿਬਲ,ਰਣ ਸਿੰਘ ਵਾਲਾ,ਬੁਰਜ ਹਰੀ,ਹਮੀਰਗੜ, ਮਾਣੂਕੇ, ਢੈਪਈ,ਪੰਜਗਰਾਈਂ, ਕਾਲੇਕੇ,ਝੱਖੜਵਾਲਾ,ਗੁਰਦੁਆਰਾ ਸੰਤ ਖਾਲਸਾ ਰੋਡੇ,ਸੁਖਮਨੀ ਸੇਵਾ ਸੁਸਾਇਟੀ ਮੱਲਕੇ,ਲੰਗੇਆਣਾ,ਵੜਿੰਗ,ਜੀਦਾ,ਲੰਬਵਾਲੀ,ਠੱਠੀਭਾਈ ਦੀਆਂ ਸੰਗਤਾਂ ਵੱਲੋਂ ਕੀਤੀ ਗਈ। 

Unusual
bargari
Protest
Bhai Dhian Singh Mand
Jaspal Singh Heran
youtube, Buying a new car? Want help? Find some expert advice on how to select the best car for your requirements. , A wide range of car insurance providers and products are available in the market today. We help you know them a little better and also choose the most suitable product for your need. . Tyres are the only point of contact between the car and road, so even slightest deviation can directly affect performance, efficiency, comfort and even safety. Know your tyres better with the CarWale tyre guide. . Used car buying is a very complicated process, so who better than CarWale as your guide? Here are few steps and guidelines to help you get the best deal. . Comedy Dangal, Maruti Suzuki Swift Dzire, Automobile, Chevorlet, Hyundai Verna, i20 To cash-in on the festive season, Maruti Suzuki has introduced the Alto 800 Utsav Edition in the country. The new Utsav Edition model is based on the VXi (O) variant of the Alto 800. Changes are limited to cosmetic detailing, while mechanically it continues to be powered by the existing petrol engine. On the pricing aspect, the Utsav Edition is priced at Rs 3.94 lakhs, which is Rs 20,000 more than the regular VXi (O) which is priced at Rs 3.74 lakhs (ex-showroom, Delhi). To distinguish it from a regular version, the Alto 800 Utsav Edition gets body decals on the sides, ORVM cover garnish, door seal guard and reverse parking sensors. The vehicle also gets chrome strips below the tail lamps, bumpers and lower lip of the hood. The interior gets all-black upholstery with red strip. Maruti Suzuki dealers in the country are also offering additional discounts of up to Rs 25,000 along with additional exchange bonus to boost sales during the festive season. Mechanically, the Maruti Suzuki Alto 800 is powered by a 0.8-litre petrol engine that generates 48bhp of power at 6000rpm and 69Nm of torque at 3500rpm. The modest engine comes mated to a five-speed manual transmission. The entry-level vehicle is also available in a CNG option which generates 40bhp of power. The Alto 800 from Maruti Suzuki competes against the likes of the Renault Kwid and Hyundai Eon in India.