ਬਦ-ਇੰਤਜਾਮੀ ਅਤੇ ਸਮਾਗਮ ਦੀ ਮਾਣ ਮਰਿਆਦਾ ਦੀ ਉਲੰਘਣਾ ਦਰਮਿਆਨ

ਗਿਆਨੀ ਹਰਪ੍ਰੀਤ ਸਿੰਘ ਨੇ ਸੰਭਾਲੀ ਕਾਰਜਕਾਰੀ ਜਥੇਦਾਰ ਦੀ ਸੇਵਾ

ਅੰਮ੍ਰਿਤਸਰ 30 ਅਕਤੂਬਰ (ਨਰਿੰਦਰ ਪਾਲ ਸਿੰਘ) : ਸ਼੍ਰੋਮਣੀ ਕਮੇਟੀ ਪ੍ਰਬੰਧ ਹੇਠਲੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਮੇਟੀ ਪ੍ਰਬੰਧਕਾਂ ਦੀ ਬਦ-ਇੰਤਜਾਮੀ ਅਤੇ ਸਮਾਗਮ ਦੀ ਮਾਣ ਮਰਿਆਦਾ ਦੀ ਉਲੰਘਣਾ ਦਰਮਿਆਨ ਅੱਜ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਵਜੋਂ ਸੇਵਾ ਸੰਭਾਲ ਲਈ ਹੈ। ਗਿਆਨੀ ਹਰਪ੍ਰੀਤ ਸਿੰਘ  ਦੇ ਇਸ ਸੇਵਾ ਸੰਭਾਲ ਸਮਾਰੋਹ ਦੇ ਸਬੰਧ ਵਿੱਚ ਅਕਾਲ ਤਖਤ ਸਾਹਿਬ ਦੇ ਸਨਮੁਖ ਰੱਖੇ ਗਏ ਇੱਕ ਛੋਟੇ ਜਿਹੇ ਗੁਰਮਤਿ ਸਮਾਗਮ ਮੌਕੇ ਸ੍ਰੀ ਦਰਬਾਰ ਸਾਹਿਬ ਦੇ  ਹਜੂਰੀ ਰਾਗੀ ਜਥੇ ਨੇ ਗੁਰਬਾਣੀ ਦੇ ਰਸਭਿੰਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਉਪਰੰਤ ਅਰਦਾਸੀਆ ਭਾਈ ਰਾਜਬੀਰ ਸਿੰਘ ਨੇ ਅਰਦਾਸ ਕੀਤੀ।ਹੁਕਮਨਾਮਾ ਗਿਆਨੀ ਗੁਰਮੁਖ ਸਿੰਘ ਨੇ ਲਿਆ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ:ਰੂਪ ਸਿੰਘ ਨੇ ਕਮੇਟੀ ਦੀ ਕਾਰਜਕਾਰਣੀ ਦੁਆਰਾ ਗਿਆਨੀ ਹਰਪ੍ਰੀਤ ਸਿੰਘ ਨੂੰ ਅਕਾਲ ਤਖਤ ਸਾਹਿਬ ਦਾ ਕਾਰਜਕਾਰੀ ਜਥੇਦਾਰ ਲਗਾਏ ਜਾਣ ਸਬੰਧੀ ਪਾਸ ਕੀਤਾ ਮਤਾ ਪੜ੍ਹ ਕੇ ਸੁਣਾਇਆ ਜਿਸਨੂੰ ਹਾਜਰ ਸੰਗਤਾਂ ਨੇ ਪੰਜ ਜੈਕਾਰੇ ਗੂੰਜਾ ਕੇ ਪ੍ਰਵਾਨਗੀ ਦਿੱਤੀ। ਉਪਰੰਤ ਸਚਖੰਡ ਸ੍ਰੀ ਦਰਬਾਰ ਸਾਹਿਬ ਦੇ ਹੱੈਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੇ ਅਕਾਲ ਤਖਤ ਸਾਹਿਬ ਦੀ ਸੇਵਾ ਦਾ ਜਿਕਰ ਕਰਦਿਆਂ ਭਾਈ ਗੁਰਦਾਸ ਜੀ ਨੂੰ ਗੁਰੂ ਹਰਿਗੋਬਿੰਦ ਸਾਹਿਬ ਵਲੋਂ ਸੇਵਾ ਸੰਭਾਲ ਸੌਪਦਿਆਂ ਇਹ ਵੀ ਦੱਸਿਆ ਕਿ ਉਨ੍ਹਾਂ ਦੀ ਸੇਵਾ ਵਿੱਚ ਅਕਾਲ ਤਖਤ ਸਾਹਿਬ ਦੇ ਇਸ਼ਨਾਨ ਤੇ ਧੂਫ ਬੱਤੀ ਸ਼ਾਮਿਲ ਸੀ ।

ਇਸ ਉਪਰੰਤ ਸ਼੍ਰੋਮਣੀ ਕਮੇਟੀ ਪਰਧਾਨ ਗੋਬਿੰਦ ਸਿੰਘ ਲੋਂਗੋਵਾਲ ਨੇ ਇਸ ਸੇਵਾ ਸੰਭਾਲ ਸਮਾਗਮ ਵਿੱਚ ਗਿਆਨੀ ਹਰਪ੍ਰੀਤ ਸਿੰਘ ਦੀ ਨਿਯੁਕਤੀ ਨੂੰ ਮਾਨਤਾ ਦੇਣ ਪੁਜੀਆਂ ਸਮੁਚੀਆਂ ਸਿੱਖ ਜਥੇਬੰਦੀਆਂ ,ਨਿਹੰਗ ਸਿੰਘ ਸੰਪਰਦਾਵਾਂ ਅਤੇ ਬਾਕੀ ਧਾਰਮਿਕ ਸੰਸਥਾਵਾਂ ਦੇ ਮੁਖੀਆਂ ਦਾ ਧਨਵਾਦਿ ਕੀਤਾ।ਜਿਉਂ ਹੀ ਗਿਆਨੀ ਹਰਪ੍ਰੀਤ ਸਿੰਘ ਨੂੰ ਦਸਤਾਰਾਂ ਭੇਟ ਕਰਨ ਦਾ ਐਲ਼ਾਨ ਹੋਇਆ ਤਾਂ ਉਥੇ ਸਲੀਕਾ ਤੇ ਪ੍ਰਬੰਧ ਨਾਮ ਦੀ ਕੋਈ ਸ਼ੈਅ ਨਜਰ ਨਾ ਆਈ।ਐਨੀ ਕੁ ਹਫੜਾ ਦਫੜੀ ਵਾਲਾ ਮਾਹੌਲ ਬਣਿਆ ਕਿ ਮੀਡੀਆ ਨੂੰ ਫੋਟੋਆਂ ਤੇ ਵਿਜੂਅਲ ਲੈਣ ਲਈ ਵੀ ਸੰਘਰਸ਼ ਕਰਨਾ ਪਿਆ। ਪ੍ਰਬੰਧਕਾਂ ਵਲੋਂ ਵੱਡੀ ਗਿਣਤੀ ਸੰਸਥਾਵਾਂ ਤੇ ਉਨ੍ਹਾਂ ਦੇ ਨਾਮ ਬੋਲਣੋ ਹੀ ਰਹਿ ਗਏ ।ਐਸੇ ਮੌਕੇ ਸੰਗਤਾਂ ਤੇ ਪੱਤਰਕਾਰਾਂ ਨੁੰ ਸੰਬੋਧਨ ਹੋਣ ਲਈ ਗਿਆਨੀ ਹਰਪ੍ਰੀਤ ਸਿੰਘ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਲੋਂਗੋਵਾਲ ਵੀ ਉਸੇ ਛੋਟੀ ਜਿਹੀ ਸਟੇਜ ਤੇ ਖੜੇ ਵੇਖੇ ਗਏ ਜਿਥੇ ਕੁਝ ਸਮਾਂ ਪਹਿਲਾਂ ਹੀ ਰਾਗੀ ਜਥਾ ਗੁਰਬਾਣੀ ਦਾ ਕੀਰਤਨ ਕਰ ਰਿਹਾ ਸੀ

।ਜਿਕਰ ਤਾਂ ਇਹ ਵੀ ਕਰਨਾ ਬਣਦਾ ਹੈ ਕਿ ਅਰਦਾਸੀਆ ਸਿੰਘ ਨੇ ਅਰਦਾਸ ਕਰਦਿਆਂ ਕੜਾਹ ਪ੍ਰਸ਼ਾਦਿ ਦੀ ਦੇਗ ਦਾ ਵੀ ਜਿਕਰ ਕੀਤਾ ਸੀ ਲੇਕਿਨ ਜਿਉਂ ਹੀ ਦਸਤਾਰਾਂ ਦੇਣ ਦਾ ਦੌਰ ਖਤਮ ਹੋਇਆ ਤਾਂ ਗਿਆਨੀ ਹਰਪ੍ਰੀਤ ਸਿੰਘ ,ਸਚਖੰਡ ਵਿਖੇ ਮੱਥਾ ਟੇਕਣ ਚਲੇ ਗਏ ਤੇ ਸੰਗਤ ਨੇ ਵੀ ਚਾਲੇ ਪਾ ਦਿੱਤੇ ।ਨਾ ਕਿਸੇ ਨੇ ਦੇਗ ਵਰਤਾਈ ਤੇ ਨਾ ਕਿਸੇ ਨੇ ਲਈ।  ਗਿਆਨੀ ਹਰਪ੍ਰੀਤ ਸਿੰਘ ਨੂੰ ਦਸਤਾਰਾਂ ਦੇਣ ਵਾਲਿਆਂ  ਵਿਚ ਸ੍ਰੀ ਦਰਬਾਰ ਸਾਹਿਬ ਦੇ ਵਧੀਕ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ, ਗਿਆਨੀ ਗੁਰਮਿੰਦਰ ਸਿੰਘ, ਗਿਆਨੀ ਮਾਨ ਸਿੰਘ, ਗਿਆਨੀ ਮਲਕੀਤ ਸਿੰਘ, ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਹਰਪਾਲ ਸਿੰਘ, ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ, ਗਿਆਨੀ ਜੋਗਿੰਦਰ ਸਿੰਘ ਵੇਦਾਂਤੀ, ਗਿਆਨੀ ਪੂਰਨ ਸਿੰਘ, ਤੇ ਪ੍ਰੋਫ਼ੈਸਰ ਮਨਜੀਤ ਸਿੰਘ, ਗਿਆਨੀ ਰਣਜੀਤ ਸਿੰਘ ਦਿੱਲੀ, ਗੁਰਬਚਨ ਸਿੰਘ ਕਰਮੂੰਵਾਲਾ, ਹਰਪਾਲ ਸਿੰਘ ਜੱਲਾ, ਬੀਬੀ ਜਗੀਰ ਕੌਰ ਸਾਬਕਾ ਪ੍ਰਧਾਨ ਸ਼੍ਰੋਮਣੀ ਕਮੇਟੀ, ਗਿਆਨੀ ਗੁਰਬਖ਼ਸ਼ ਸਿੰਘ ਗੁਲਸ਼ਨ ਯੂ.ਕੇ., ਧਨਰਾਜ ਸਿੰਘ ਪ੍ਰਧਾਨ ਚੀਫ ਖਾਲਸਾ ਦੀਵਾਨ, ਸਿੱਖ ਧਰਮ ਇੰਟਰਨੈਸ਼ਨਲ ਅਮਰੀਕਾ ਵੱਲੋਂ ਭਾਈ ਕੁਲਬੀਰ ਸਿੰਘ ਯੋਗੀ, ਸਾਬਕਾ ਮੰਤਰੀ ਗੁਲਜ਼ਾਰ ਸਿੰਘ ਰਣੀਕੇ, ਅਵਤਾਰ ਸਿੰਘ ਹਿੱਤ ਪ੍ਰਧਾਨ ਪ੍ਰਬੰਧਕ ਕਮੇਟੀ ਪਟਨਾ ਸਾਹਿਬ, ਸ਼ਹੀਦ ਭਾਈ ਸਤਵੰਤ ਸਿੰਘ ਦੇ ਪਰਿਵਾਰ ਵੱਲੋਂ ਸ. ਸੁਖਵਿੰਦਰ ਸਿੰਘ ਅਗਵਾਨ, ਭਾਈ ਸ਼ਮਸ਼ੇਰ ਸਿੰਘ ਹੈੱਡ ਗ੍ਰੰਥੀ ਗੁਰਦੁਆਰਾ ਸਾਊਥਹਾਲ, ਬਾਬਾ ਕੁਲਵਿੰਦਰ ਸਿੰਘ ਚਮਕੌਰ, ਬਾਬਾ ਅਵਤਾਰ ਸਿੰਘ ਟਿੱਬਾ, ਹਰਭਜਨ ਸਿੰਘ ਤੇ ਜਗੀਰ ਸਿੰਘ ਪਾਉਂਟਾ ਸਾਹਿਬ, ਇਕਬਾਲ ਸਿੰਘ ਮੁੰਬਈ, ਬਾਬਾ ਗੁਰਨਾਮ ਸਿੰਘ ਡਰੌਲੀ ਵਾਲੇ, ਬਾਬਾ ਦਿਲਬਾਗ ਸਿੰਘ ਤੇ ਬਾਬਾ ਅਮਰੀਕ ਸਿੰਘ ਅਨੰਦਪੁਰ ਸਾਹਿਬ, ਬਾਬਾ ਘਾਲਾ ਸਿੰਘ ਮੁਖੀ ਨਾਨਕਸਰ ਕਲੇਰਾਂ, ਬਾਬਾ ਗੁਰਮੇਲ ਸਿੰਘ ਨਾਨਕਸਰ ਕਲੇਰਾਂ ਵਾਲਿਆਂ ਵੱਲੋਂ ਬਾਬਾ ਜੋਗਾ ਸਿੰਘ, ਬਾਬਾ ਅਰਜਨ ਸਿੰਘ ਆਲਮਪੁਰ, ਬਾਬਾ ਹਰਚਰਨ ਸਿੰਘ ਨਾਨਕਸਰ ਕੁਟੀਆਂ, ਭਾਈ ਸਰਦਾਰ ਸਿੰਘ, ਬਾਬਾ ਅਮੀਰ ਸਿੰਘ ਜਵੱਦੀ ਟਕਸਾਲ, ਬਾਬਾ ਗੁਰਜੀਤ ਸਿੰਘ ਛੋਟੀ ਜਵੱਦੀ, ਜਥੇਦਾਰ ਦਲਜੀਤ ਸਿੰਘ ਸੋਢੀ ਮਾਹਿਲਪੁਰੀ, ਬਾਬਾ ਅਜਵਿੰਦਰ ਸਿੰਘ ਹੈੱਡ ਗ੍ਰੰਥੀ ਰਾੜਾ ਸਾਹਿਬ, ਬਾਬਾ ਤਰਸੇਮ ਸਿੰਘ ਮਹਿਤਾ, ਭਾਈ ਕਿਸ਼ਨ ਸਿੰਘ ਸੰਤਨ ਕੀ ਕੁਟੀਆ, ਬਾਬਾ ਸਰਦਾਰਾ ਸਿੰਘ ਨਾਨਕਸਰ ਕਲੇਰਾ, ਬਾਬਾ ਗੁਲਜ਼ਾਰ ਸਿੰਘ ਫਤਹਿਗੜ੍ਹ ਸਾਹਿਬ, ਬਾਬਾ ਸੁਖਦੇਵ ਸਿੰਘ ਸਿਧਾਣਾ, ਬਾਬਾ ਅਵਤਾਰ ਸਿੰਘ ਮੋੜ, ਬਾਬਾ ਹਰਬੇਅੰਤ ਸਿੰਘ ਮਸਤੂਆਣਾ, ਭਾਈ ਮਹਿੰਦਰ ਸਿੰਘ ਅਖੰਡ ਕੀਰਤਨੀ ਜਥਾ, ਸ. ਸਵਿੰਦਰ ਸਿੰਘ ਸਭਰਵਾਲ, ਬਾਬਾ ਛੋਟਾ ਸਿੰਘ ਤੇ ਬਾਬਾ ਕਾਕਾ ਸਿੰਘ ਬੁੰਗਾ ਮਸਤੂਆਣਾ, ਬਾਬਾ ਸ਼ਿੰਦਾ ਸਿੰਘ ਭਿੱਖੀਵਿੰਡ, ਬਾਬਾ ਮਾਨ ਸਿੰਘ ਮੜੀਆਂਵਾਲੇ, ਬਾਬਾ ਹਾਕਮ ਸਿੰਘ ਜਨਰਲ ਸਕੱਤਰ, ਬਾਬਾ ਰਜਿੰਦਰ ਸਿੰਘ ਪਾਣੀਪਤ, ਬਾਬਾ ਸੁਰਜੀਤ ਸਿੰਘ ਕਾਰਸੇਵਾ ਵਾਲੇ, ਬਾਬਾ ਬੁੱਧ ਸਿੰਘ ਨਿੱਕੇਘੁੰਮਣਾਂ ਵਾਲੇ, ਬਾਬਾ ਮਹਿੰਦਰ ਸਿੰਘ ਜਨੇਰ ਵਾਲੇ, ਮਹੰਤ ਤਰਲੋਚਨ ਸਿੰਘ ਹੁਸ਼ਿਆਰਪੁਰ ਵਾਲੇ, ਬਾਬਾ ਦਿਲਜੀਤ ਸਿੰਘ ਸ਼ਿਕਾਂਗੋ ਵੱਲੋਂ ਸੰਗਤ, ਬਾਬਾ ਮੇਜਰ ਸਿੰਘ ਨਿਹੰਗ ਮੁਖੀ, ਬਾਬਾ ਮਨਜੀਤ ਸਿੰਘ ਬੇਦੀ ਡੇਰਾ ਬਾਬਾ ਨਾਨਕ, ਬਾਬਾ ਸੁਬੇਗ ਸਿੰਘ ਕਾਰਸੇਵਾ, ਬਾਬਾ ਸੁਖਦੇਵ ਸਿੰਘ ਹਜ਼ੂਰ ਸਾਹਿਬ ਵਾਲੇ, ਬਾਬਾ ਹਾਕਮ ਸਿੰਘ ਸਰਹਾਲੀ ਵਾਲੇ, ਬਾਬਾ ਲੱਖਾ ਸਿੰਘ ਕੋਠੇ ਵਾਲੇ, ਬਾਬਾ ਤੀਰਥ ਸਿੰਘ ਅਨੰਦਪੁਰ ਸਾਹਿਬ ਵਾਲੇ, ਬਾਬਾ ਮਨਮੋਹਨ ਸਿੰਘ ਭੰਗਾਲੀ ਵਾਲੇ, ਸ. ਸੁਰਿੰਦਰ ਸਿੰਘ ਮਿੱਠਾ ਟਿਵਾਣਾ, ਬਾਬਾ ਜਗਜੀਤ ਸਿੰਘ ਲੋਪੋ, ਬਾਬਾ ਸੇਵਾ ਸਿੰਘ ਭਿੰਡਰ ਕਲਾ, ਬਾਬਾ ਕੰਵਰਨੌਨਿਹਾਲ ਸਿੰਘ, ਮਹੰਤ ਹਾਕਮ ਸਿੰਘ ਗੰਡਾ ਸਿੰਘ ਵਾਲੇ, ਬਾਬਾ ਜੋਗਾ ਸਿੰਘ, ਮਹੰਤ ਸੁਖਚੈਨ ਸਿੰਘ ਅੰਮ੍ਰਿਤਸਰ ਵਾਲੇ, ਮਹੰਤ ਗੋਪਾਲ ਸਿੰਘ ਕੁਠਾਰੀ ਵਾਲੇ, ਬਾਬਾ ਜਗਜੀਤ ਸਿੰਘ ਕਲਗੀਧਰ ਟਰੱਸਟ ਬੜੂ ਸਾਹਿਬ, ਮਹੰਤ ਕਰਮਜੀਤ ਸਿੰਘ ਪ੍ਰਧਾਨ ਸੇਵਾ ਪੰਥੀ ਸੰਪਰਦਾਵਾਂ, ਮਹੰਤ ਤੇਜਾ ਸਿੰਘ ਐਮ.ਏ. ਡੇਰਾ ਗੁਰੂਸਰ ਖੁੱਡਾ, ਬਾਬਾ ਮੇਜਰ ਸਿੰਘ ਵਾਂ ਵਾਲੇ, ਭਾਈ ਸੁਖਚੈਨ ਸਿੰਘ ਵਡਾਲੀ ਮੁਖੀ ਅਖੰਡ ਕੀਰਤਨੀ ਜਥਾ, ਭਾਈ ਤਮਿੰਦਰ ਸਿੰਘ ਜਨਰਲ ਸਕੱਤਰ ਧਰਮ ਪ੍ਰਚਾਰ ਲਹਿਰ, ਬਾਬਾ ਗੁਰਮੇਜ ਸਿੰਘ ਖੁਜਾਲੇ ਵਾਲੇ, ਬਾਬਾ ਘੋਲਾ ਸਿੰਘ, ਬਾਬਾ ਤਰਲੋਕ ਸਿੰਘ ਖਿਆਲੇ ਵਾਲੇ, ਅਕਾਲ ਕਾਲਜ ਕੌਂਸਲ ਮਸਤੂਆਣਾ ਸਾਹਿਬ ਵੱਲੋਂ ਸਕੱਤਰ ਜਸਵੰਤ ਸਿੰਘ ਖਹਿਰਾ, ਡਾ. ਗੁਰਬੀਰ ਸਿੰਘ ਸੋਹੀ, ਸਿੱਖ ਮਿਸ਼ਨ ਕਾਸ਼ੀਪੁਰ ਇੰਚਾਰਜ ਹਰਜਿੰਦਰ ਸਿੰਘ, ਬਾਬਾ ਬਲਦੇਵ ਸਿੰਘ ਵਡਾਲੀ, ਗਿਆਨੀ ਜਸਵਿੰਦਰ ਸਿੰਘ 'ਦਰਦੀ', ਸ. ਅਨੂਪ ਸਿੰਘ ਵਿਰਦੀ ਪ੍ਰਧਾਨ, ਸ. ਸੁਰਿੰਦਰ ਸਿੰਘ ਰੁਮਾਲਿਆਂ ਵਾਲੇ ਜਨਰਲ ਸਕੱਤਰ, ਬੀਬੀ ਸਰਬਜੀਤ ਕੌਰ ਛਾਪੜੀ ਸਾਹਿਬ, ਬਾਬਾ ਆਗਿਆਪਾਲ ਸਿੰਘ, ਬਾਬਾ ਗੁਰਵਿੰਦਰ ਸਿੰਘ ਮੁਖੀ ਉਦਾਸੀਨ ਸੰਪਰਦਾ, ਬਾਬਾ ਸਤਨਾਮ ਸਿੰਘ ਦਮਦਮੀ ਮਸਤੂਆਣਾ ਸਾਹਿਬ, ਸ. ਗੁਰਦੀਪ ਸਿੰਘ ਸੁਖਮਨੀ ਸਾਹਿਬ ਸੇਵਾ ਸੁਸਾਇਟੀ, ਸ. ਹਰਭਜਨ ਸਿੰਘ ਬਰਾੜ, ਬਾਬਾ ਮਹਿੰਦਰ ਸਿੰਘ ਮੋਗਾ, ਬਾਬਾ ਸਮਸ਼ੇਰ ਸਿੰਘ ਜਗੇੜਾ, ਸ. ਕੰਵਲਜੀਤ ਸਿੰਘ ਕੰਵਲ ਕੈਨੇਡਾ ਸ਼ਾਮਿਲ ਸਨ।ਇਸ ਮੌਕੇ ਗੁਰਮੀਤ ਸਿੰਘ ਬੂਹ, ਗੁਰਤੇਜ ਸਿੰਘ ਢੱਡੇ, ਬੀਬੀ ਗੁਰਪ੍ਰੀਤ ਕੌਰ, ਬਾਬਾ ਗੁਰਮੀਤ ਸਿੰਘ ਤ੍ਰਿਲੋਕੇਵਾਲਾ, ਭਗਵੰਤ ਸਿੰਘ ਸਿਆਲਕਾ, ਸੱਜਣ ਸਿੰਘ ਬੱਜੂਮਾਨ, ਹਰਦੇਵ ਸਿੰਘ ਰੋਗਲਾ, ਗੁਰਚਰਨ ਸਿੰਘ ਗਰੇਵਾਲ, ਭਾਈ ਅਮਰਜੀਤ ਸਿੰਘ ਚਾਵਲਾ, ਸੁਰਜੀਤ ਸਿੰਘ ਭਿੱਟੇਵੱਡ, ਭਾਈ ਰਾਮ ਸਿੰਘ, ਭਾਈ ਅਜਾਇਬ ਸਿੰਘ ਅਭਿਆਸੀ, ਸ਼ਿੰਗਾਰਾ ਸਿੰਘ ਲੋਹੀਆ, ਬਾਬਾ ਨਿਰਮਲ ਸਿੰਘ ਨੌਸ਼ਹਿਰਾਢਾਲਾ, ਰਵਿੰਦਰ ਸਿੰਘ ਖ਼ਾਲਸਾ, ਅਵਤਾਰ ਸਿੰਘ ਰਿਆ, ਬਾਬਾ ਚਰਨਜੀਤ ਸਿੰਘ ਜੱਸੋਵਾਲ, ਗੁਰਨਾਮ ਸਿੰਘ ਜੱਸਲ, ਬਾਵਾ ਸਿੰਘ ਗੁਮਾਨਪੁਰਾ, ਗੁਰਿੰਦਰਪਾਲ ਸਿੰਘ ਗੋਰਾ, ਮਨਜੀਤ ਸਿੰਘ ਬੱਪੀਆਣਾ, ਰਾਮਪਾਲ ਸਿੰਘ ਬਹਿਣੀਵਾਲ, ਸਤਪਾਲ ਸਿੰਘ ਤਲਵੰਡੀ ਭਾਈ, ਪ੍ਰਿਤਪਾਲ ਸਿੰਘ, ਸੁਖਵਰਸ਼ ਸਿੰਘ ਪੰਨੂੰ, ਮੰਗਵਿੰਦਰ ਸਿੰਘ ਖਾਪੜਖੇੜੀ, ਬੀਬੀ ਅਜੈਬ ਕੌਰ ਭੋਤਨਾ, ਜਥੇਦਾਰ ਗੁਰਲਾਲ ਸਿੰਘ, ਜਗਸੀਰ ਸਿੰਘ ਮਾਂਗੇਆਣਾ, ਬੀਬੀ ਰਣਜੀਤ ਕੌਰ ਮਾਹਿਲਪੁਰ, ਸ. ਹਰਿੰਦਰ ਸਿੰਘ ਰਣੀਆ, ਸ਼੍ਰੋਮਣੀ ਕਮੇਟੀ ਸਕੱਤਰ  ਮਨਜੀਤ ਸਿੰਘ ਬਾਠ, ਅਵਤਾਰ ਸਿੰਘ ਸੈਂਪਲਾ, ਦਿਲਜੀਤ ਸਿੰਘ ਬੇਦੀ, ਬਲਵਿੰਦਰ ਸਿੰਘ ਜੌੜਾਸਿੰਘਾ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਜਸਵਿੰਦਰ ਸਿੰਘ ਦੀਨਪੁਰ ਨਿੱਜੀ ਸਕੱਤਰ ਸ. ਸੁਖਮਿੰਦਰ ਸਿੰਘ ਐਕਸੀਅਨ, ਵਧੀਕ ਸਕੱਤਰ ਸ. ਸੁਖਦੇਵ ਸਿੰਘ ਭੂਰਾਕੋਹਨਾ, ਸ. ਬਿਜੈ ਸਿੰਘ, ਸ. ਪ੍ਰਤਾਪ ਸਿੰਘ, ਸ. ਮਹਿੰਦਰ ਸਿੰਘ ਆਹਲੀ ਮੌਜੂਦ ਸਨ।

Unusual
Jathedar
Akal Takht Sahib
Amritsar
SGPC
youtube, Buying a new car? Want help? Find some expert advice on how to select the best car for your requirements. , A wide range of car insurance providers and products are available in the market today. We help you know them a little better and also choose the most suitable product for your need. . Tyres are the only point of contact between the car and road, so even slightest deviation can directly affect performance, efficiency, comfort and even safety. Know your tyres better with the CarWale tyre guide. . Used car buying is a very complicated process, so who better than CarWale as your guide? Here are few steps and guidelines to help you get the best deal. . Comedy Dangal, Maruti Suzuki Swift Dzire, Automobile, Chevorlet, Hyundai Verna, i20 To cash-in on the festive season, Maruti Suzuki has introduced the Alto 800 Utsav Edition in the country. The new Utsav Edition model is based on the VXi (O) variant of the Alto 800. Changes are limited to cosmetic detailing, while mechanically it continues to be powered by the existing petrol engine. On the pricing aspect, the Utsav Edition is priced at Rs 3.94 lakhs, which is Rs 20,000 more than the regular VXi (O) which is priced at Rs 3.74 lakhs (ex-showroom, Delhi). To distinguish it from a regular version, the Alto 800 Utsav Edition gets body decals on the sides, ORVM cover garnish, door seal guard and reverse parking sensors. The vehicle also gets chrome strips below the tail lamps, bumpers and lower lip of the hood. The interior gets all-black upholstery with red strip. Maruti Suzuki dealers in the country are also offering additional discounts of up to Rs 25,000 along with additional exchange bonus to boost sales during the festive season. Mechanically, the Maruti Suzuki Alto 800 is powered by a 0.8-litre petrol engine that generates 48bhp of power at 6000rpm and 69Nm of torque at 3500rpm. The modest engine comes mated to a five-speed manual transmission. The entry-level vehicle is also available in a CNG option which generates 40bhp of power. The Alto 800 from Maruti Suzuki competes against the likes of the Renault Kwid and Hyundai Eon in India.