ਮੋਦੀ ਨੇ ਇਟਲੀ ਦੇ ਪ੍ਰਧਾਨ ਮੰਤਰੀ ਨਾਲ ਕੀਤੀ ਮੁਲਾਕਾਤ

ਨਵੀਂ ਦਿੱਲੀ 30 ਅਕਤੂਬਰ (ਏਜੰਸੀਆਂ) ਇਟਲੀ ਦੇ ਪ੍ਰਧਾਨ ਮੰਤਰੀ ਜਿਊਸੇਪ ਕੋਂਤੇ ਇਕ ਦਿਨੀਂ ਭਾਰਤ ਦੌਰੇ 'ਤੇ ਮੰਗਲਵਾਰ ਨੂੰ ਨਵੀਂ ਦਿੱਲੀ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨ੨ਾਲ ਮੁਲਾਕਾਤ ਕੀਤੀ। ਦੱਸ ਦਈਏ ਕਿ ਉਹ ਭਾਰਤ-ਇਟਲੀ ਤਕਨੀਕੀ ਸਿਖਰ ਸੰਮੇਲਨ 'ਚ ਹਿੱਸਾ ਲੈਣ ਲਈ ਭਾਰਤ ਆਏ ਹਨ। ਉਨ੍ਹਾਂ ਨਾਲ ਇਕ ਉੱਚ ਪੱਧਰੀ ਵਫਦ ਵੀ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਇਕ ਦਿਨੀਂ ਦੌਰੇ ਦੌਰਾਨ ਉਹ ਪੀ.ਐੱਮ. ਮੋਦੀ ਨਾਲ ਵਪਾਰ, ਸਿੱਖਿਆ, ਏਅਰੋਸਪੇਸ, ਸਿਹਤ ਤੇ ਨਿਵੇਸ਼ ਵਰਗੇ ਕਈ ਮਹੱਤਵਪੂਰਨ ਖੇਤਰਾਂ 'ਚ ਸਹਿਯੋਗ ਨੂੰ ਬੜ੍ਹਾਵਾ ਦੇਣ 'ਤੇ ਚਰਚਾ ਕਰਨਗੇ। ਦੱਸ ਦਈਏ ਕਿ ਭਾਰਤ-ਇਟਲੀ ਤਕਨੀਕੀ ਸਿਖਰ ਸੰਮੇਲਨ ਦਾ ਇਹ 24ਵਾਂ ਸੰਮੇਲਨ ਹੈ। ਵਿਗਿਆਨ ਤੇ ਤਕਨੀਕੀ ਵਿਭਾਗ ਨੇ ਭਾਰਤੀ ਉਦਯੋਗ ਫੈਡਰੇਸ਼ਨ ਨਾਲ ਮਿਲ ਕੇ ਇਸ ਸਿਖਰ ਸੰਮੇਲਨ ਦਾ ਆਯੋਜਨ ਕੀਤਾ ਹੈ।

Unusual
India
Italy
pm narendra modi
Prime Minister

International