ਰਾਮ ਮੰਦਰ ਦੇ ਨਿਰਮਾਣ ਲਈ ਲੋੜ ਪਈ ਤਾਂ ਫਿਰ ਕਰਾਂਗੇ ਅੰਦੋਲਨ : ਆਰਐਸਐਸ

ਨਵੀਂ ਦਿੱਲੀ 2 ਨਵੰਬਰ (ਏਜੰਸੀਆਂ) : ਅਯੁੱਧਿਆ ਮਾਮਲੇ ਚ ਸੁਪਰੀਮ ਕੋਰਟ ਵੱਲੋਂ ਸੁਣਵਾਈ ਜਨਵਰੀ ਤੱਕ ਅੱਗੇ ਪਾਉਣ ਬਾਅਦ ਰਾਮ ਮੰਦਰ ਨੂੰ ਲੈ ਕੇ ਬਿਆਨਬਾਜੀ ਤੇਜ਼ ਹੋ ਗਈ ਹੈ। ਵੀਰਵਾਰ ਨੂੰ ਜਿੱਥੇ ਭਾਜਪਾ ਸੰਸਦ ਰਾਕੇਸ਼ ਸਿਨਹਾ ਨੇ ਇਸ ਤੇ ਪ੍ਰਾਈਵੇਟ ਮੈਂਬਰ ਬਿੱਲ ਲਿਆਉਣ ਦੀ ਗੱਲ ਕਹੀ ਤਾਂ ਉਥੇ ਅੱਜ ਆਰਐਸਐਸ ਨੇ ਇਸ ਮਾਮਲੇ ਤੇ ਅੰਦੋਲਨ ਕਰਨ ਦਾ ਇਸ਼ਾਰਾ ਕਰ ਦਿੱਤਾ। ਸੰਘ ਦੇ ਅਹੁਦੇਦਾਰ ਜੋਸ਼ੀ ਜੀ ਭਈਆ ਨੂੰ ਪ੍ਰੈਸ ਕਾਨਫਰੰਸ ਚ ਇਹ ਪੁੱਛਿਆ ਗਿਆ ਕਿ ਜਿਸ ਤਰ੍ਹਾਂ 1992 ਚ ਅੰਦੋਲਨ ਕੀਤਾ ਗਿਆ ਸੀ ਕੀ ਉਸ ਤਰ੍ਹਾਂ ਦਾ ਅੰਦੋਲਨ ਕੀਤਾ ਜਾਵੇਗਾ? 

ਇਸ ਸਵਾਲ ਦੇ ਜਵਾਬ ਚ ਉਨ੍ਹਾਂ ਕਿਹਾ ਕਿ ਰਾਮ ਮੰਦਰ ਨੂੰ ਲੈ ਕੇ ਪਿਛਲੇ 30 ਸਾਲ ਤੋਂ ਅੰਦੋਲਨ ਚੱਲ ਰਿਹਾ ਹੈ, ਜੇਕਰ ਜਰੂਰਤ ਪਈ ਤਾਂ ਅਸੀਂ ਫਿਰ ਅੰਦੋਲਨ ਕਰਾਂਗੇ। ਭਈਆ ਜੀ ਨੇ ਕਿਹਾ ਕਿ ਰਾਮ ਸਭ ਦੇ ਦਿਲ ਚ ਰਹਿੰਦਾ ਹੈ ਤੇ ਉਹ ਮੰਦਰਾਂ ਰਾਹੀਂ ਪ੍ਰਗਟ ਹੁੰਦੇ ਹੈ। ਉਨ੍ਹਾਂ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਰਾਮ ਮੰਦਰ ਬਣੇ। ਉਨ੍ਹਾਂ ਕਿਹਾ ਕਿ ਕੰਮ ਚ ਕੁਝ ਰੁਕਾਵਟਾਂ ਜ਼ਰੂਰ ਹਨ ਅਤੇ ਅਸੀਂ ਉਮੀਦ ਕਰ ਰਹੇ ਹਾਂ ਕਿ ਅਦਾਲਤ ਹਿੰਦੂ ਭਾਵਨਾਵਾਂ ਨੂੰ ਸਮਝਕੇ ਫੈਸਲਾ ਦੇਵੇਗੀ। ਉਨ੍ਹਾਂ ਕਿਹਾ ਕਿ ਸਮਾਜ ਚ ਸਭ ਦੀ ਇੱਛਾ ਇਹ ਹੈ ਕਿ ਰਾਮ ਮੰਦਰ ਬਣੇ। ਅਦਾਲਤ ਨੂੰ ਵੀ ਹਿੰਦੂ ਭਾਵਨਾਵਾਂ ਨੂੰ ਧਿਆਨ ਚ ਰੱਖਦੇ ਹੋਏ ਫੈਸਲਾ ਸੁਣਾਉਣਾ ਚਾਹੀਦਾ।

ਅਦਾਲਤ ਦੇ ਫੈਸਲੇ ਚ ਦੇਰੀ ਹੋ ਰਹੀ ਹੈ ਪ੍ਰੰਤੂ ਸਾਨੂੰ ਯਕੀਨ ਹੈ ਕਿ ਅਦਾਲਤ ਸਾਨੂੰ ਨਿਆਂ ਦੇਵੇਗੀ। ਭਈਆ ਜੀ ਜੋਸ਼ੀ ਦਾ ਇਹ ਬਿਆਨ ਭਾਜਪਾ ਅੰਮਿਤ ਸ਼ਾਹ ਅਤੇ ਆਰ ਐਸ ਐਸ ਪ੍ਰਮੁੱਖ ਮੋਹਨ ਭਾਗਵਤ ਦੀ ਮੁਲਾਕਾਤ ਦੇ ਬਾਅਦ ਆਇਆ ਹੈ। ਵੀਰਵਾਰ ਰਾਤ ਕਰੀਬ ਦੋ ਵਜੇ ਮੋਹਨ ਭਾਗਵਤ ਅਤੇ ਅੰਮਿਤ ਸ਼ਾਹ ਨੇ ਮੁਲਾਕਾਤ ਕੀਤੀ ਸੀ। ਮੰਨਿਆ ਜਾ ਰਿਹਾ ਹੈ ਕਿ ਇਸ ਮੁਲਾਕਾਤ ਚ ਰਾਮ ਮੰਦਰ ਨਿਰਮਾਣ ਤੋਂ ਲੈ ਕੇ ਲੋਕ ਸਭਾ ਚੋਣ ਤੱਕ ਦੇ ਮੁੱਦਿਆਂ ਤੇ ਚਰਚਾ ਕੀਤੀ ਗਈ।

Unusual
RSS
Ayodhya verdict
Supreme Court

International