ਫ਼ੌਜ ਮੁਖੀ ਪੰਜਾਬ ਦੇ ਸ਼ਾਂਤਮਈ ਮਹੌਲ ਨੂੰ ਤੀਲੀ ਲਾਉਣ ਦੀ ਬਜਾਏ ਚੀਨ ਦੀ ਸਰਹੱਦ ਵੱਲ ਧਿਆਨ ਦੇਵੇ: ਪੰਥਕ ਆਗੂ

ਬਰਗਾੜੀ 5 ਨਵੰਬਰ (ਬਘੇਲ ਸਿੰਘ ਧਾਲੀਵਾਲ,ਜੱਸਾ ਸਿੰਘ ਮਾਣਕੀ)-ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਦੀ ਅਗਵਾਈ ਵਿੱਚ ਚੱਲ ਰਹੇ ਇਨਸਾਫ ਮੋਰਚੇ ਵਿੱਚ ਧਰਮੀ ਫੌਜੀਆਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਕੇ ਸਮੱਰਥਨ ਦਿੱਤਾ।ਜਥੇਦਾਰ ਮੰਡ ਵੱੋ ਸਮੂਹ ਧਰਮੀਆ ਫੌਜੀਆਂਨੂੰ ਸਿਰੋਪਾ? ਦੇਕੇ ਸਨਮਾਨਤ ਕੀਤਾ ਿਆ।ਮੋਰਚਾ ਸੰਚਾਲਕ ਜਥੇਦਾਰ ਮੰਡ ਨੇ ਅੱਜ 6 ਨਵੰਬਰ ਨੂੰ ਸਵੇਰੇ 11 ਵਜੇ ਬਰਗਾੜੀ ਮੋਰਚੇ ਵਿੱਚ ਹੋ ਰਹੀ ਪੰਥਕ ਬੈਠਿਕ ਵਿੱਚ ਸਮੂਹ ਸਿੱਖ ਸੰਪਰਦਾਵਾਂ, ਟਕਸਾਲਾਂ, ਗੁਰਦੁਆਰਾ ਕਮੇਟੀਆਂ, ਧਾਰਮਿਕ ਸੰਸਥਾਵਾਂ ਰਾਗੀ, ਢਾਡੀ, ਪਰਚਾਰਕਾਂ ਅਤੇ ਸੰਤ ਮਹਾਂਪੁਰਸਾਂ ਨੂੰ ਸਮੇ ਸਿਰ ਪਹੁੰਚਣ ਦੀ ਅਪੀਲ ਕੀਤੀ ਹੈ।ਉਹਨਾਂ ਕਿਹਾ ਕਿ ਇਸ ਖੁੱਲੀ ਪੰਥਕ ਬੈਠਿਕ ਵਿੱਚ ਸਾਰੀਆਂ ਪੰਥਕ ਧਿਰਾਂ ਪਹੁੰਚਕੇ ਸ੍ਰੀ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਵ ਨੂੰ ਧੂਮ ਧਾਮ ਨਾਲ ਮਨਾਉਣ ਅਤੇ ਸਤਾਬਦੀ ਸਮਾਗਮਾਂ ਦੀ ਸੁਰੂਆਤ ਲਈ ਆਪਣੇ ਸੁਝਾਅ ਦੇਣ।ਸਟੇਜ ਜੁੰਮੇਵਾਰੀ ਨਿਭਾਉਂਦਿਆਂ ਸਰੋਮਣੀ ਅਕਾਲੀ ਦਲ (ਅ) ਦੇ ਜਨਰਲ ਸਕੱਤਰ ਅਤੇ ਕਿਸਾਨ ਵਿੰਗ ਦੇ ਪ੍ਰਧਾਨ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਕਿਹਾ ਕਿ ਫੌਜਾਂ ਦੇ ਜਰਨੈਲ ਵਿਪਨ ਕੁਮਾਰ ਰਾਵਤ ਨੇ ਆਰ ਐਸ ਐਸ ਮੁਖੀ ਮੋਹਨ ਭਾਗਵਤ ਅਤੇ ਪ੍ਰਧਾਨ ਮੰਤਰੀ ਨਿਰੇਂਦਰ ਮੋਦੀ ਦੇ ਇਸਾਰੇ ਤੇ ਜਿਹੜਾ ਬਿਆਨ ਸਿੱਖਾਂ ਦੇ ਜਖਮਾਂ ਤੇ ਲੂਣ ਛਿੜਕਣ ਵਾਲਾ ਦਿੱਤਾ ਹੈ,ਉਹਦੀ ਅਸੀਂ ਨਿੰਦਿਆ ਕਰਦੇ ਹਾਂ।

ਉਹਨਾਂ ਕਿਹਾ ਕਿ ਇਹ ਬਿਆਨ ਸਿਆਸਤ ਤੋਂ ਪਰੇਰਤ ਹੈ ਜਦੋਂ ਕਿ ਫੌਜੀ ਜਰਨੈਲ ਦਾ ਸਿਆਸਤ ਨਾਲ ਕੋਈ ਸਬੰਧ ਨਹੀ ਹੋਣਾ ਚਾਹੀਦਾ। ਉਹਨਾਂ ਦਾ ਕੰਮ ਦੇਸ਼ ਦੀ ਬਾਹਰੀ ਰੱਖਿਆ ਕਰਨਾ ਹੈ,ਨਾਂ ਕਿ ਅੰਦਰੂਨੀ ਮਾਮਲਿਆਂ ਚ ਦਖਲਅੰਦਾਜੀ ਕਰਕੇ ਦੇਸ਼ ਦੀ ਸਾਂਤੀ ਭੰਗ ਕਰਨਾ।ਉਹ ਚੀਨ, ਪਾਕਿਸਤਾਨ, ਸ੍ਰੀ ਲੰਕਾ ਜਾਂ ਬੰਗਲਾਦੇਸ਼ ਦੇ ਖਿਲਾਫ ਬਿਆਨ ਦੇ ਸਕਦੇ ਹਨ,ਕਿਉਕਿ ਫੌਜ ਮੁਖੀ ਹੋਣ ਦੇ ਨਾਤੇ ਉਹਨਾਂ ਨੂੰ ਦੇਸ਼ ਦੀਆਂ ਸਰਹੱਦਾਂ ਦਾ ਖਿਆਲ ਰੱਖਣਾ ਚਾਹੀਦਾ ਹੈ।ਉਹਨਾਂ ਕਿਹਾ ਕਿ ਸਿੱਖ ਤਾਂ ਅਜੇ 1984 ਦੇ ਫੌਜੀ ਹਮਲੇ ਨੂੰ ਹੀ ਨਹੀ ਭੁੱਲੇ,ਜਦੋਕਿ ਇਹ ਫੌਜੀ ਜਰਨੈਲ ਦੁਵਾਰਾ ਅਜਿਹੇ ਪੰਜਾਬ ਵਿਰੋਧੀ ਬਿਆਨ ਦੇਕੇ ਸਿੱਖਾਂ ਅੰਦਰ ਵੇਗਾਨਗੀ ਦੀ ਭਾਵਨਾ ਪੈਦਾ ਕਰ ਰਿਹਾ ਹੈ।ਉਹਨਾਂ ਿਕਹਾ ਕਿ ਜਿੰਨਾਂ ਸਿੱਖਾਂ ਨੇ 90 ਫੀਸਦੀ ਕੁਰਬਾਨੀਆਂ ਕਰਕੇ ਭਾਰਤ ਨੂੰ ਅਜਾਦ ਕਰਵਾਇਆ ਹੈ,ਅੱਜ ਫੌਜ ਮੁਖੀ ਵੱਲੋਂ ਉਹਨਾਂ ਦੇ ਖਿਲਾਫ ਅਜਿਹਾ ਮਾਰੂ ਬਿਆਨ ਦੇਣਾ ਬੇਹੱਦ ਸ਼ਰਮਨਾਕ ਹੈ, ਉਹਨਾਂ ਨੂੰ ਕੁੱਝ ਵੀ ਬੋਲਣ ਤੋ ਪਹਿਲਾਂ ਸਿੱਖਾਂ ਦਾ ਇਤਿਹਾਸ ਪੜ ਲੈਣਾ ਚਾਹੀਦਾ ਹੈ।ਉਹਨਾਂ ਕਿਹਾ ਕਿ ਬਰਗਾੜੀ ਦਾ ਇਨਸਾਫ ਮੋਰਚਾ ਆਪਣੇ ਗੁਰੂ ਦਾ ਇਨਸਾਫ ਲੈਣ ਲਾਇਆ ਗਿਆ ਹੈ,ਜਿਹੜਾ ਬਿਲਕੁਲ ਸਾਂਤਮਈ ਚੱਲ ਰਿਹਾ ਹੈ,ਪੰਜਾਬ ਕਿਧਰੇ ਵੀ ਕੋਈ ਤਣਾਅ ਵਾਲੀ ਸਥਿੱਤੀ ਨਹੀ,ਪਰ ਫੌਜ ਮੁਖੀ ਕੇਂਦਰ ਅਤੇ ਨਾਗਪੁਰ ਦੀ ਸ਼ਹਿ ਤੇ ਬੋਲਕੇ ਸਿੱਖਾਂ ਦੀਆਂ ਭਾਵਨਾਵਾਂ ਨਾਲ ਖੇਡਣ ਦੀ ਗਲਤੀ ਕਰ ਰਿਹਾ ਹੈ,ਜਿਸਨੂੰ ਪੰਜਾਬ ਦੇ ਲੋਕ ਬਰਦਾਸਤ ਨਹੀ ਕਰਨਗੇ।।ਆਈਆਂ ਸੰਗਤਾਂ ਦਾ ਧੰਨਵਾਦ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਕੀਤਾ।

ਸਟੇਜ ਦੀ ਸੁਰੂਆਤ ਰਾਗੀ ਭਾਈ ਜਤਿੰਦਰਪਾਲ ਸਿੰਘ ਸੈਦੇਕੇ ਰੋਹੇਲਾ,ਭਾਈ ਗੁਰਵਿੰਦਰਪਾਲ ਸਿੰਘ ਸੈਦੇਕੇ ਰੋਹੇਲਾ ਵਾਲੇ ਜਥੇ ਨੇ ਗੁਰੂ ਜਸ ਕੀਰਤਨ ਨਾਲ ਕੀਤੀ।ਸਟੇਜ ਦੀ ਜੁੰਮੇਵਾਰੀ ਰਣਜੀਤ ਸਿੰਘ ਵਾਂਦਰ ਨੇ ਨਿਭਾਈ।ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਬੀਤੇ ਕੱਲ੍ਹ ਭਾਰਤੀ ਫੌਜ ਦੇ ਮੁਖੀ ਵੱਲੋਂ ਪੰਜਾਬ ਦੇ ਹਾਲਾਤ ਵਿਗੜਨ ਦੇ ਖਦਸ਼ੇ ਸਬੰਧੀ ਦਿੱਤੇ ਬਿਆਨ ਤੇ ਆਪਣਾ ਤਿੱਖਾ ਪ੍ਰਤੀਕਰਮ ਪ੍ਰਗਟ ਕਰਦਿਆਂ ਕਿਹਾ ਕਿ ਅਮਨ ਅਮਾਨ ਨਾਲ ਵਸਦੇ ਪੰਜਾਬ ਨੂੰ ਮੁੜ ਹਨੇਰੇ ਰਾਹਾਂ ਵੱਲ ਧੱਕਣ ਦੀ ਡੂੰਘੀ ਸਾਜਿਸ਼ ਹੈ। ਉਨਾਂ ਕਿਹਾ ਕਿ ਭਾਰਤੀ ਫੌਜ ਦੇ ਮੁਖੀ ਦਾ ਇਹ ਬਿਆਨ ਉਸ ਮੌਕੇ ਆਇਆ ਹੈ ਜਦੋਂ ਖ਼ਾਲਸਾ ਪੰਥ,ਪੰਜਾਬ ਦੇ ਸਮੂਹ ਭਾਈਚਾਰਿਆਂ ਦੇ ਸਹਿਯੋਗ ਨਾਲ ਬਰਗਾੜੀ ਵਿੱਚ ਇਨਸਾਫ਼ ਲੈਣ ਲਈ ਮੋਰਚਾ ਲਾ ਕੇ ਬੈਠਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਅਜਿਹੀਆਂ ਸਾਜਿਸ਼ਾਂ ਤਹਿਤ ਹੀ ਭਾਰਤੀ ਫੌਜਾ ਵੱਲੋਂ ਪੰਜਾਬ ਤੇ ਹਮਲਾ ਕਰਕੇ ਜਿੱਥੇ ਹਜਾਰਾਂ ਬੇਦੋਸ਼ੇ ਸਿੱਖਾਂ ਦਾ ਖੂਨ ਵਹਾਇਆ ਗਿਆ ਸੀ ਉੱਥੇ ਪੰਜਾਬ ਦੀ ਆਰਥਿਕਤਾ ਨੂੰ ਵੀ ਬਹੁਤ ਵੱਡੀ ਸੱਟ ਵੱਜੀ ਸੀ ਜਿਸਨੂੰ ਆਉਣ ਵਾਲੇ ਪੰਜਾਹ ਸਾਲਾਂ ਤੱਕ ਵੀ ਪੰਜਾਬ ਦੀ ਮੁੜ ਸਥਾਪਤੀ ਦੀ ਕੋਈ ਆਸ ਨਹੀਂ ਹੈ। ਉਨ੍ਹਾਂ ਕਿਹਾ ਕਿ ਸਰਕਾਰ ਆਪਣੀ ਨਾਲਾਇਕੀ ਛਪਾਉਣ ਲਈ ਕੋਈ ਵੀ ਅਜਿਹੀ ਸਾਜਿਸ਼ ਰਚ ਸਕਦੀ ਹੈ ਜਿਸ ਨਾਲ ਪੰਜਾਬ ਮੁੜ ਬਲਦੇ ਭਾਬੜ ਵਿੱਚ ਝੋਕਿਆ ਜਾ ਸਕੇ। ਉਨਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਿੱਥੇ ਕੇਂਦਰ ਦੀਆਂ ਅਜਿਹੀਆਂ ਸਾਜਿਸ਼ਾਂ ਤੋਂ ਸੁਚੇਤ ਰਹਿਣ ਦੀ ਜਰੂਰਤ ਹੈ ਉੱਥੇ ਜਬਰ ਦਾ ਮੁਕਾਬਲਾ ਸ਼ਬਰ ਨਾਲ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ। ਅਖੀਰ ਵਿੱਚ ਉਨ੍ਹਾਂ ਰਾਜਨੀਤਕ ਅਤੇ ਇਨਸਾਫ਼ਪਸੰਦ ਜੱਥੇਬੰਦੀਆਂ ਨੂੰ ਭਾਰਤੀ ਫੌਜ ਦੇ ਮੁਖੀ ਦੀ ਪੰਜਾਬ ਪ੍ਰਤੀ ਮਾੜੀ ਸੋਚ ਵਾਲੇ ਬਿਆਨ ਦਾ ਨੋਟਿਸ ਲੈਣ ਦੀ ਅਪੀਲ ਵੀ ਕੀਤੀ ।

ਰੋਮਣੀ ਅਕਾਲੀ ਦਲ ਯੂਨਾਈਟਿਡ ਦੇ ਜਨਰਲ ਸਕੱਤਰ ਗੁਰਦੀਪ ਸਿੰਘ ਬਠਿੰਡਾ ਅਤੇ ਅਕਾਲੀ ਦਲ ਸੁਤੰਤਰ ਦੇ ਪ੍ਰਧਾਨ ਪਰਮਜੀਤ ਸਿੰਘ ਸਹੌਲੀ ਨੇ ਸਾਂਝੇ ਰੂਪ ਕਿਹਾ ਕਿ ਇਸ ਤਰ੍ਹਾਂ ਦੇ ਲੋਕਾਂ ਨੇ ਪਹਿਲਾਂ ਹੀ ਪੰਜਾਬ ਦਾ ਬਹੁਤ ਨੁਕਸਾਨ ਕਰਵਾਇਆ ਹੈ ਜਿਸਦਾ ਇਨਸਾਫ਼ ਅੱਜ ਤੱਕ ਨਹੀਂ ਮਿਲਿਆ। ਉਨਾਂ ਕਿਹਾ ਕਿ ਜਰਨਲ ਰਾਵਤ ਵਰਗੇ ਲੋਕਾਂ ਨੂੰ ਬਿਆਨ ਦੇਣ ਤੋਂ ਪਹਿਲਾਂ ਸੌ ਵਾਰ ਸੋਚਣਾ ਚਾਹੀਦਾ ਸੀ ਕਿ ਜਿੰਨ੍ਹਾਂ ਲੋਕਾਂ ਦੀ ਉਹ ਗੱਲ ਕਰ ਰਿਹਾ ਹੈ ਉਹਨਾਂ ਦੀਆਂ ਦੇਸ਼ ਨੂੰ ਆਜ਼ਾਦ ਕਰਵਾਉਣ ਲਈ 90ਪ੍ਰਤੀਸਤ ਕੁਰਬਾਨੀਆਂ ਹਨ। ਜਦੋਂ ਦੇਸ਼ ਤੇ ਭੀੜ ਬਣੀ ਹੈ ਤਾਂ ਸੱਭ ਤੋਂ ਪਹਿਲਾਂ ਪੰਜਾਬ ਦੇ ਬਹਾਦਰ ਲੋਕਾਂ ਨੇ ਜਾਨ ਦੀ ਪ੍ਰਵਾਹ ਨਾ ਕਰਦਿਆਂ ਕੁਰਬਾਨੀਆਂ ਕਰਕੇ ਇਸ ਦੇਸ਼ ਨੂੰ ਦੁਸ਼ਮਣ ਤੋ ਬਚਾਇਆ ਹੈ। ਉਨਾਂ ਕਿਹਾ ਕਿ ਇਸ ਮਾਰਸ਼ਲ ਕੌਮ ਨੂੰ ਨਾਲ ਲੈਕੇ ਚੱਲਣ ਵਿੱਚ ਹੀ ਦੇਸ਼ ਦਾ ਭਲਾ ਹੈ ,ਜੇਕਰ ਬਹੁਗਿਣਤੀ ਸਿੱਖਾਂ ਨੂੰ ਇਨਸਾਫ ਨਹੀਂ ਦੇ ਸਕਦੀ ਦਾ ਇਹੋ ਜਿਹੇ ਭੜਕਾਊ ਬਿਆਨ ਦੇ ਕੇ ਦੇਸ਼ ਦਾ ਮਾਹੌਲ ਖਰਾਬ ਨਾ ਕਰੇ।ਕਲਿਆਣ ਸਭਾ ਰਾਮਪੁਰਾ ਦੇ ਪ੍ਰਧਾਨ ਸੀਤਾ ਰਾਮ ਦੀਪਕ ਨੇ ਕਿਹਾ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਸੱਭ ਦੇ ਸਾਂਝੇ ਹਨ ਅਤੇ ਕੁੱਝ ਲੋਕਾਂ ਵੱਲੋਂ ਨਫ਼ਰਤ ਫੈਲਾਉਣ ਦੀ ਕੀਤੀ ਕੋਸ਼ਿਸ਼ ਸਿਰੇ ਨਹੀਂ ਚੜਨ ਦੇਵਾਂਗੇ। ਉਨਾਂ ਕਿਹਾ ਕਿ ਅਸੀਂ ਹਰ ਕੁਰਬਾਨੀ ਕਰਨ ਲਈ ਤਿਆਰ ਹਾਂ, ਅਤੇ ਜਥੇਦਾਰ ਮੰਡ ਸਾਹਿਬ ਜੋ ਹੁਕਮ ਕਰਨਗੇ ਅਸੀਂ ਉਸਤੇ ਫੁੱਲ ਚੜਾਵਾਗੇ।

ਢਾਡੀ ਦਰਬਾਰ ਵਿੱਚ  ਢਾਡੀ ਦਰਸਨ ਸਿੰਘ ਦਲੇਰ,ਗੁਲਾਬ ਸਿੰਘ ਗੁਰਮੁਖ ਤੋਂ ਇਲਾਵਾ ਬਹੁਤ ਸਾਰੇ ਰਾਗੀ,ਢਾਡੀ ਜਥਿਆਂ ਨੇ ਬੀਰ ਰਸ ਵਾਰਾਂ,ਕਵਿਤਾਵਾਂ ਕਥਾ ਕੀਰਤਨ ਅਤੇ ਕਵੀਸ਼ਰੀ ਸੁਣਾ ਕੇ ਹਾਜਰੀ ਲਗਵਾਈ। ਮੋਰਚੇ ਵਿੱਚ ਅਕਾਲੀ ਦਲ 1920  ਦੇ ਜਨਰਲ ਸਕੱਤਰ ਬੂਟਾ ਸਿੰਘ ਰਣਸ਼ੀਂਹਕੇ,ਦਲ ਖਾਲਸਾ ਦੇ ਬਾਬਾ ਹਰਦੀਪ ਸਿੰਘ ਮਹਿਰਾਜ,ਭਾਈ ਗਿਆਨ ਸਿੰਘ ਮੰਡ,ਬਾਬਾ ਮੋਹਨ ਦਾਸ ਬਰਗਾੜੀ,,ਬਲਕਰਨ ਸਿੰਘ ਮੰਡ,ਮਨਜਿੰਦਰ ਸਿੰਘ ਕਾਕਾ,ਗੁਰਵਿੰਦਰ ਸਿੰਘ ਬਠਿੰਡਾ, ਸੁਰਿੰਦਰ ਸਿੰਘ ਨਥਾਣਾ, ਬਲਦੇਵ ਸਿੰਘ ਧਰਮੀ ਫੌਜੀ, ਰੁਪਿੰਦਰ ਸਿੰਘ ਧਰਮੀ ਫੌਜੀ, ਹੈਡ ਗ੍ਰੰਥੀ ਨਾਜਰ ਸਿੰਘ, ਰਾਜ ਸਿੰਘ, ਡਾਕਟਰ ਮੱਖਣ ਸਿੰਘ, ਚਮਕੌਰ ਸਿੰਘ ਖਾਲਸਾ, ਮਿੱਠੂ ਸਿੰਘ, ਸੁਰਜੀਤ ਸਿੰਘ ਕੋਠਾ ਗੁਰੂ, ਗੁਰਚਰਨ ਸਿੰਘ ਭਗਤਾ ਭਾਈ ਕਾ, ਜਸਵੀਰ ਸਿੰਘ, ਗੁਰਚਰਨ ਸਿੰਘ ਕੋਟਲੀ, ਕੇਵਲ ਸਿੰਘ ਬੁਰਜ ਥਰੋਰ, ਜੈਲਦਾਰ ਲਾਭ ਸਿੰਘ ਨਥਾਣਾ, ਹਰਿੰਦਰ ਸਿੰਘ ਦਰਵੇਸ਼,ਜੀਤ ਸਿੰਘ ਝੱਖੜਵਾਲਾ,ਬੇਅੰਤ ਸਿੰਘ ਸੇਖਾ ਖੁਰਦ,ਤਲਵਿੰਦਰ ਸਿੰਘ ਸੇਖਾ ਖੁਰਦ,ਬੱਲਮ ਸਿੰਘ ਖੋਖਰ,ਗੁਰਪ੍ਰੀਤ ਸਿੰਘ ਠੱਠੀਭਾਈ,ਡਾ ਬਲਵੀਰ ਸਿੰਘ ਸਰਾਵਾਂ,ਭਾਈ ਮੋਹਕਮ ਸਿੰਘ ਚੱਬਾ,ਜਥੇਦਾਰ ਹਰਨਾਮ ਸਿੰਘ ਚੱਬਾ,ਜਸਪਾਲ ਸਿੰਘ ਸੰਤੂ ਵਾਲਾ,ਗੁਰਮੀਤ ਸਿੰਘ ਹਕੂਮਤਵਾਲਾ,ਬਾਬਾ ਰੁਲਦਾ ਸਿੰਘ ਵਾਹਿਗੁਰੂ ਮਹਿਲ ਕਲਾਂ,ਯੂਥ ਆਗੂ ਮਨਪ੍ਰੀਤ ਸਿੰਘ ਮਾੜੀ ਗੌਰ ਸਿੰਘਵਾਲਾ,ਸੁਖਵੀਰ ਸਿੰਘ ਛਾਜਲੀ ਸ਼ੋਸ਼ਲ ਮੀਡੀਆ ਇੰਨਚਾਰਜ ਕਿਸਾਨ ਵਿੰਗ ਸ੍ਰੋ ਅ ਦ (ਅ),ਗੁਰਤੇਜ ਸਿੰਘ ਠੱਠੀਭਾਈ, ਰੇਸਮ ਸਿੰਘ ਠੱਠੀਭਾਈ,ਸੁਖਦੇਵ ਸਿੰਘ ਡੱਲੇਵਾਲਾ,ਸਹਿਤਕਾਰ ਬਲਵਿੰਦਰ ਸਿੰਘ ਚਾਨੀ ਬਰਗਾੜੀ ਅਮਰ ਸਿੰਘ ਅਮਰ ਬਰਗਾੜੀ,ਸੁਖਪਾਲ ਬਰਗਾੜੀ,ਰਾਜਾ ਸਿੰਘ ਬਰਗਾੜੀ,ਸਮੇਤ ਬਹੁਤ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਮੋਰਚੇ ਵਿੱਚ ਸ਼ਮੂਲੀਅਤ ਕੀਤੀ।

ਲੰਗਰ ਦੀ ਸੇਵਾ ਕਰਨੈਲ ਸਿੰਘ ਖਾਲਸਾ ਕਨੇਡਾ,ਸਰਬਜੀਤ ਸਿੰਘ ਗੱਤਕਾ ਅਖਾੜਾ ਰੋਜ਼ਾਨਾ ਚਾਹ ਦੇ ਲੰਗਰ ਦੀ ਸੇਵਾ,ਗੁਰਦਿਆਲ ਸਿੰਘ ਢਕਾਂਨਸੂ,ਪਰਗਟ ਸਿੰਘ ਰਵੈਰੋ ਕਾਂਡ ਜਰਮਨ ਸਮੇਤ ਬੈਲਜੀਅਮ,ਸਪੇਨ ਅਤੇ ਇੰਗਲੈਂਡ ਦੀ ਸਮੂਹ ਸੰਗਤ,ਬਾਬਾ ਅਜੀਤ ਸਿੰਘ ਕਰਤਾਰਪੁਰ ਵਾਲੇ,ਅਵਤਾਰ ਸਿੰਘ ਵਾਂਦਰ ਰੋਜਾਨਾ ਦੁੱਧ ਦੀ ਸੇਵਾ,,ਪੱਕੀ ਕਲਾਂ,ਜੈਤੋ, ਦਾਦੂ ਪੱਤੀ ਮੱਲਣ,ਬਰਗਾੜੀ,ਗੋਦਾਰਾ,ਬਹਿਬਲ,ਰਣ ਸਿੰਘ ਵਾਲਾ,ਬੁਰਜ ਹਰੀ,ਹਮੀਰਗੜ, ਮਾਣੂਕੇ, ਢੈਪਈ,ਪੰਜਗਰਾਈਂ, ਕਾਲੇਕੇ,ਝੱਖੜਵਾਲਾ,ਗੁਰਦੁਆਰਾ ਸੰਤ ਖਾਲਸਾ ਰੋਡੇ,ਸੁਖਮਨੀ ਸੇਵਾ ਸੁਸਾਇਟੀ ਮੱਲਕੇ,ਲੰਗੇਆਣਾ,ਵੜਿੰਗ,ਜੀਦਾ,ਲੰਬਵਾਲੀ,ਠੱਠੀਭਾਈ ਦੀਆਂ ਸੰਗਤਾਂ ਵੱਲੋਂ ਕੀਤੀ ਗਈ।

Unusual
Akal Takht Sahib
bargari
Sikhs
Protest

International