ਜਦੋਂ ਤੱਕ ਕੌਮ ਨੂੰ ਇਨਸਾਫ਼ ਨਹੀਂ ਮਿਲਦਾ, ਓਨੀ ਦੇਰ ਸ਼ਾਂਤਮਈ ਮੋਰਚਾ ਜਾਰੀ ਰਹੇਗਾ : ਜਥੇਦਾਰ

ਉੱਘੇ ਸਿੱਖ ਵਕੀਲ ਨਵਕਿਰਨ ਸਿੰਘ ਚੰਡੀਗੜ ਨੇ ਵੀ ਸਾਥੀਆਂ ਸਮੇਤ ਭਰੀ ਹਾਜ਼ਰੀ  

ਬਰਗਾੜੀ 8 ਨਵੰਬਰ (ਬਘੇਲ ਸਿੰਘ ਧਾਲੀਵਾਲ,ਜੱਸਾ ਸਿੰਘ ਮਾਣਕੀ)-ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਦੀ ਅਗਵਾਈ ਵਿੱਚ ਚੱਲ ਰਹੇ ਇਨਸਾਫ ਮੋਰਚੇ ਦੇ 161ਵੇਂ ਦਿਨ ਅਕਾਲੀ ਦਲ 1920 ਦੇ ਜਨਰਲ ਸਕੱਤਰ ਜਥੇਦਾਰ ਬੂਟਾ ਸਿੰਘ ਰਣਸ਼ੀਂਹਕੇ ਦੀ ਅਗਵਾਈ ਵਿੱਚ ਜਿਲ੍ਹਾ ਮੋਗਾ ਦੇ ਪਿੰਡ ਰਣਸ਼ੀਹਂਕੇ ਅਤੇ ਆਸ ਪਾਸ ਦੇ ਪਿੰਡਾਂ ਤੋਂ ਆਏ ਬਹੁਤ ਵੱਡੇ ਕਾਫਲੇ ਨੇ ਬਰਗਾੜੀ ਪਹੁੰਚਕੇ ਆਪਣੀ ਭਰਵੀਂ ਹਾਜਰੀ ਦਰਜ ਕਰਵਾਈ।ਆਈਆਂ ਸੰਗਤਾਂ ਦਾ ਧੰਨਵਾਦ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਕਰਦਿਆਂ ਕਿਹਾ ਕਿ ਗੁਰੂ ਨਾਨਕ ਸਾਹਿਬ ਨੇ ਬਾਬਰ ਨੂੰ ਜਾਬਰ ਕਿਹਾ ਸੀ ਤੇ ਮੌਜੂਦਾ ਸਮੇ ਦੀਆਂ ਸਰਕਾਰਾਂ ਵੀ ਬਾਬਰ ਦਾ ਰੂਪ ਧਾਰਨ ਕਰ ਚੁੱਕੀਆਂ ਹਨ,ਉਹਨਾਂ ਨੂੰ ਜਗਾਉਣ ਲਈ ਇਨਸਾਫ ਮੋਰਚਾ ਲੱਗਾ ਹੋਇਆ ਹੈ,ਜਦੋਂ ਤੱਕ ਇਨਸਾਫ ਨਹੀ ਮਿਲਦਾ,ਓਨੀ ਦੇਰ ਸਾਂਤਮਈ ਮੋਰਚਾ ਜਾਰੀ ਰਹੇਗਾ।

ਉਹਨਾਂ ਕਿਹਾ ਕਿ ਇਨਸਾਫ ਮ੍ਰੋਚਾ ਵਹਿਮਾਂ,ਭਰਮਾਂ ਅਤੇ ਨਸ਼ਿਆਂ ਤੋ ਦੂਰ ਕਰਕੇ ਅਮ੍ਰਿਤ ਸੰਚਾਰ ਦੁਆਰਾ ਪਤਿਤਪੁਣੇ ਨੂੰ ਦੂਰ ਕਰਨ ਦੇ ਉਪਰਾਲੇ ਕਰ ਰਿਹਾ ਹੈ।ਉੱਘੇ ਸਿੱਖ ਵਕੀਲ ਸ, ਨਵਕਿਰਨ ਸਿੰਘ ਚੰਡੀਗੜ੍ਹ ਨੇ ਸਾਥੀ ਵਕੀਲਾ ਸਮੇਤ ਇਨਸਾਫ਼ ਮੋਰਚੇ ਵਿੱਚ ਹਾਜ਼ਰੀ ਭਰਦਿਆਂ ਕਿਹਾ ਕਿ ਭੀੜਾ ਲੰਮੇ ਸਮੇਂ ਤੋਂ ਜੁੜਦੀਆਂ ਹਨ ਪਰੰਤੂ ਇਹ ਭੀੜ ਵੱਖਰੀ ਹੈ ਜੋ ਕੌਮ ਦੀ ਵਿਗੜੀ ਸਵਾਰ ਸਕਦੀ ਹੈ। ਉਨਾਂ ਬਾਦਲ ਪ੍ਰੀਵਾਰ ਬਾਰੇ ਬੋਲਦਿਆਂ ਕਿਹਾ ਕਿ ਚੰਦ ਵੋਟਾਂ ਪਿੱਛੇ ਕਿਸ ਤਰ੍ਹਾਂ ਸੋਦਾ ਸਾਧ ਦੀ ਮੱਦਦ ਕੀਤੀ ਅਤੇ ਹੁਣ ਦੋਸੀਆਂ ਨੂੰ ਬਚਾਉਣ ਲਈ ਕਿਸ ਹੱਦ ਤੱਕ ਗਿਰ ਚੁੱਕੇ ਹਨ, ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਆਉਣ ਤੋਂ ਬਾਅਦ ਵੀ ਇਨਸਾਫ਼ ਨਹੀਂ ਮਿਲਿਆ ਕਿੰਨੀ ਮੰਦਭਾਗੀ ਗੱਲ ਹੈ,ਅਖੀਰ ਉਨਾਂ ਬਤੋਰ ਵਕੀਲ ਇਨਸਾਫ਼ ਮੋਰਚੇ ਲਈ ਹਰ ਤਰ੍ਹਾਂ ਦੀਆਂ ਸੇਵਾਵਾਂ ਦੀ ਖੁੱਲੀ ਪੇਸਕਸ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੂੰ ਕੀਤੀ ਕਿ ਸਾਡੀ ਜੋ ਵੀ ਡਿਉਟੀ ਲਗਾਉਗੇ ਅਸੀ ਤਨਦੇਹੀ ਨਾਲ ਨਿਭਾਵਾਗੇ।ਸਟੇਜ ਦੀ ਜੁੰਮੇਵਾਰੀ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਅਤੇ ਰਣਜੀਤ ਸਿੰਘ ਵਾਂਦਰ ਨੇ ਨਿਭਾਈ।

ਢਾਡੀ ਦਰਬਾਰ ਵਿੱਚ  ਢਾਡੀ ਸਾਧੂ ਸਿੰਘ ਧੰਮੂ,ਢਾਡੀ ਦਰਸਨ ਸਿੰਘ ਦਲੇਰ,ਕਵੀਸ਼ਰ ਰੌਸ਼ਨ ਸਿੰਘ ਰੋਸ਼ਨ,ਪਿਰਤਪਾਲ ਸਿੰਘ ਬਰਗਾੜੀ ਤੋਂ ਇਲਾਵਾ ਬਹੁਤ ਸਾਰੇ ਰਾਗੀ,ਢਾਡੀ ਜਥਿਆਂ ਨੇ ਬੀਰ ਰਸ ਵਾਰਾਂ,ਕਵਿਤਾਵਾਂ ਕਥਾ ਕੀਰਤਨ ਅਤੇ ਕਵੀਸ਼ਰੀ ਸੁਣਾ ਕੇ ਹਾਜਰੀ ਲਗਵਾਈ। ਮੋਰਚੇ ਵਿੱਚ ਯੂਨਾਈਟਡ ਅਕਾਲੀ ਦਲ ਦੇ ਜਨਰਲ ਸਕੱਤਰ ਗੁਰਦੀਪ ਸਿੰਘ ਬਠਿੰਡਾ,ਅਕਾਲੀ ਦਲ ਸੁਤੰਤਰ ਦੇ ਪ੍ਰਧਾਨ ਪਰਮਜੀਤ ਸਿੰਘ ਸਹੌਲੀ,ਭਾਈ ਗਿਆਨ ਸਿੰਘ ਮੰਡ,ਬਾਬਾ ਮੋਹਨ ਦਾਸ ਬਰਗਾੜੀ, ਜਗਦੀਪ ਸਿੰਘ ਭੁੱਲਰ, ਬਲਕਰਨ ਸਿੰਘ ਮੰਡ,ਮਨਜਿੰਦਰ ਸਿੰਘ ਕਾਕਾ,ਹਰਜਿੰਦਰ ਸਿੰਘ ਰੋਡੇ, ਲੱਖਾ ਸਿੰਘ, ਪੰਚ ਰੇਸ਼ਮ ਸਿੰਘ ਰਣਸੀਂਹ ਕੇ, ਪ੍ਰਿਤਪਾਲ ਸਿੰਘ ਘੋਲੀਆ, ਜਥੇਦਾਰ ਬੂਟਾ ਸਿੰਘ ਧੱਲੇਕੇ, ਕੇਵਲ ਸਿੰਘ ਲੋਪੋਂ, ਗੁਰਮੀਤ ਸਿੰਘ ਜੰਮੂ, ਨਿਰਮਲ ਸਿੰਘ ਸੁਰਜੀਤ ਪੁਰਾ, ਸਰਪੰਚ ਹਰਨੇਕ ਸਿੰਘ ਝਨੇਰਵਾਲੀ, ਨੰਬਰਦਾਰ ਲੀਲਾ ਸਿੰਘ, ਬਬਲੂ ਸਿੰਘ ਰੋਡੇ, ਈਸਰ ਸਿੰਘ ਲੰਭਵਾਲੀ, ਕਲਵੰਤ ਸਿੰਘ ਕਾਰ ਸੇਵਾ ਗੰਗਸਰ ਜੈਤੋ, ਬਲਵੀਰ ਸਿੰਘ, ਮੋਹਣ ਸਿੰਘ ਯੂ ਕੇ, ਜਥੇਦਾਰ ਬਲਜੀਤ ਸਿੰਘ ਕੈਰੋਂ,ਬੀਬੀ ਬਲਜੀਤ ਕੌਰ, ਸੁਖਚੈਨ ਸਿੰਘ ਅਤਲਾ, ਬੀਬੀ ਸੁਖਜੀਤ ਕੌਰ ਅਤਲਾ, ਰਣਜੀਤ ਸਿੰਘ ਯੂ ਕੇ, ਜਸਵੀਰ ਸਿੰਘ ਖਾਲਸਾ ਹਰਿਆਣਾ, ਕੁਲਵੰਤ ਸਿੰਘ ਪ੍ਰੇਮੀ,ਜੀਤ ਸਿੰਘ ਝੱਖੜਵਾਲਾ,ਬੇਅੰਤ ਸਿੰਘ ਸੇਖਾ ਖੁਰਦ,ਤਲਵਿੰਦਰ ਸਿੰਘ ਸੇਖਾ ਖੁਰਦ,ਬੱਲਮ ਸਿੰਘ ਖੋਖਰ,ਗੁਰਪ੍ਰੀਤ ਸਿੰਘ ਠੱਠੀਭਾਈ,ਡਾ ਬਲਵੀਰ ਸਿੰਘ ਸਰਾਵਾਂ,ਭਾਈ ਮੋਹਕਮ ਸਿੰਘ ਚੱਬਾ,ਜਥੇਦਾਰ ਹਰਨਾਮ ਸਿੰਘ ਚੱਬਾ,ਸੇਵਾ ਸਿੰਘ ਸੰਤੂ ਵਾਲਾ,ਗੁਰਮੀਤ ਸਿੰਘ ਹਕੂਮਤਵਾਲਾ,ਬਾਬਾ ਰੁਲਦਾ ਸਿੰਘ ਵਾਹਿਗੁਰੂ ਮਹਿਲ ਕਲਾਂ,ਯੂਥ ਆਗੂ ਮਨਪ੍ਰੀਤ ਸਿੰਘ ਮਾੜੀ ਗੌਰ ਸਿੰਘਵਾਲਾ,ਸੁਖਵੀਰ ਸਿੰਘ ਛਾਜਲੀ ਸ਼ੋਸ਼ਲ ਮੀਡੀਆ ਇੰਨਚਾਰਜ ਕਿਸਾਨ ਵਿੰਗ ਸ੍ਰੋ ਅ ਦ (ਅ),ਰਣਜੀਤ ਸਿੰਘ ਹਸਨਪੁਰ ਲਾਲੋਵਾਲ,ਗੁਰਤੇਜ ਸਿੰਘ ਠੱਠੀਭਾਈ, ਰੇਸਮ ਸਿੰਘ ਠੱਠੀਭਾਈ,ਸੁਖਦੇਵ ਸਿੰਘ ਡੱਲੇਵਾਲਾ,ਸਹਿਤਕਾਰ ਬਲਵਿੰਦਰ ਸਿੰਘ ਚਾਨੀ ਬਰਗਾੜੀ ਅਮਰ ਸਿੰਘ ਅਮਰ ਬਰਗਾੜੀ,ਸੁਖਪਾਲ ਬਰਗਾੜੀ,ਰਾਜਾ ਸਿੰਘ ਬਰਗਾੜੀ,ਸਮੇਤ ਬਹੁਤ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਮੋਰਚੇ ਵਿੱਚ ਸ਼ਮੂਲੀਅਤ ਕੀਤੀ।

ਲੰਗਰ ਦੀ ਸੇਵਾ ਕਰਨੈਲ ਸਿੰਘ ਖਾਲਸਾ ਕਨੇਡਾ,ਸਰਬਜੀਤ ਸਿੰਘ ਗੱਤਕਾ ਅਖਾੜਾ ਰੋਜ਼ਾਨਾ ਚਾਹ ਦੇ ਲੰਗਰ ਦੀ ਸੇਵਾ,ਗੁਰਦਿਆਲ ਸਿੰਘ ਢਕਾਂਨਸੂ,ਪਰਗਟ ਸਿੰਘ ਰਵੈਰੋ ਕਾਂਡ ਜਰਮਨ ਸਮੇਤ ਬੈਲਜੀਅਮ,ਸਪੇਨ ਅਤੇ ਇੰਗਲੈਂਡ ਦੀ ਸਮੂਹ ਸੰਗਤ,ਬਾਬਾ ਅਜੀਤ ਸਿੰਘ ਕਰਤਾਰਪੁਰ ਵਾਲੇ,ਅਵਤਾਰ ਸਿੰਘ ਵਾਂਦਰ ਰੋਜਾਨਾ ਦੁੱਧ ਦੀ ਸੇਵਾ,,ਪੱਕੀ ਕਲਾਂ, ਜੈਤੋ, ਦਾਦੂ ਪੱਤੀ ਮੱਲਣ,ਬਰਗਾੜੀ,ਗੋਦਾਰਾ,ਬਹਿਬਲ,ਰਣ ਸਿੰਘ ਵਾਲਾ, ਬੁਰਜ ਹਰੀ, ਹਮੀਰਗੜ, ਮਾਣੂਕੇ, ਢੈਪਈ,ਪੰਜਗਰਾਈਂ, ਕਾਲੇਕੇ, ਝੱਖੜਵਾਲਾ, ਗੁਰਦੁਆਰਾ ਸੰਤ ਖਾਲਸਾ ਰੋਡੇ, ਸੁਖਮਨੀ ਸੇਵਾ ਸੁਸਾਇਟੀ ਮੱਲਕੇ, ਲੰਗੇਆਣਾ, ਵੜਿੰਗ, ਜੀਦਾ, ਲੰਬਵਾਲੀ, ਠੱਠੀਭਾਈ ਦੀਆਂ ਸੰਗਤਾਂ ਵੱਲੋਂ ਕੀਤੀ ਗਈ।  

ਜਥੇਦਾਰ ਮੰਡ ਨੇ ਬਰਗਾੜੀ ਮੋਰਚੇ ਤੋਂ ਪੜ੍ਹਿਆ ਕੌਮ ਦੇ ਨਾਮ ਸੰਦੇਸ਼

ਬਾਰਗਾੜੀ 8 ਨਵੰਬਰ (ਬਘੇਲ ਸਿੰਘ ਧਾਲੀਵਾਲ,ਜੱਸਾ ਸਿੰਘ ਮਾਣਕੀ) ਦੀਵਾਲੀ ਅਤੇ ਬੰਦੀਛੋੜ ਦਿਵਸ ਮੌਕੇ ਸਰਬੱਤ ਖਾਲਸਾ ਵੱਲੋਂ ਥਾਪੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਵੱਲੋਂ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ,ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲਾ,ਜਥੇਦਾਰ ਬੂਟਾ ਸਿੰਘ ਰਣਸ਼ੀਂਹਕੇ, ਭਾਈ ਪਰਮਜੀਤ ਸਿੰਘ ਸਹੌਲੀ ਅਤੇ ਹੋਰ ਬਹੁਤ ਸਾਰੇ ਸਿੱਘਾਂ ਸਮੇਤ ਬਰਗਾੜੀ ਮੋਰਚੇ ਤੋਂ ਕੌਂਮ ਦੇ ਨਾਮ ਸੰਦੇਸ਼ ਪੜਿਆ ਗਿਆ। ਉਹਨਾਂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮੀਰੀ ਪੀਰੀ ਦੇ ਸਿਧਾਂਤ ਤੋਂ ਸੁਰੂ ਕਰਦਿਆਂ ਕਿਹਾ ਕਿ ਦੋ ਕਿਰਪਾਨਾਂ ਇਸ ਲਈ ਧਾਰਨ ਕੀਤੀਆਂ ਸਨ ਕਿ ਸੰਸਾਰਿਕ ਵਿਹਾਰ ਅਤੇ ਰੁਹਾਨੀਅਤ ਦੇ ਜਲੌਅ ਵਿੱਚ ਕੋਈ ਖੜੋਤ ਨਾ ਆ ਸਕੇ। ਜਥੇਦਾਰ ਮੰਡ ਨੇ ਪੁਰਾਤਨ ਸਿੱਖ ਇਤਿਹਾਸ ਅਤੇ ਮੁਸਲਿਮ ਧਰਮ ਦੀਆਂ ਉਦਾਹਰਣਾ ਦਿੰਦਿਆਂ ਕਿਹਾ ਕਿ ਅੱਜ ਸੈਤਾਨ ਬਾਦਲਕਿਆਂ ਦਾ ਰੂਪ ਧਾਰਨ ਕਰਕੇ ਪੰਥ ਵਿੱਚ ਪ੍ਰਵੇਸ਼ ਕਰ ਗਿਆ ਹੈ, ਸਿੱਖ ਕੌਂਮ ਨੇ ਉਸ ਨੂੰ ਸਿੱਖ ਸਮਝ ਕੇ ਤਾਜ ਤਖਤ ਸੌਂਪ ਦਿੱਤੇ ਪਰ ਉਹ ਤਾਂ ਗੁਰੂ ਗਰੰਥ ਅਤੇ ਪੰਥ ਲਈ ਕਫਨ ਤਿਆਰ ਕਰ ਰਿਹਾ ਹੈ।ਉਹਨਾਂ ਕਿਹਾ ਕਿ ਜੇਕਰ ਗ੍ਰੰਥ ਅਤੇ ਪੰਥ ਦੀ ਸ਼ਾਂਨ ਹਮੇਸ਼ਾਂ ਲਈ ਕਾਇਮ ਰੱਖਣੀ ਹੈ,ਤਾਂ ਇਸ ਸੈਤਾਂਨ ਨੂੰ ਪਛਾਣੋ ਅਤੇ ਭਵਿੱਖ ਵਿੱਚ ਸਾਵਧਾਨ ਹੋਵੋ,ਇਹਦੇ ਵਿੱਚ ਹੀ ਪੰਥ ਦਾ ਭਲਾ ਹੈ।ਉਹਨਾਂ ਦਿਵਾਲੀ ਦੇ ਜਸ਼ਨਾਂ ਸਬੰਧੀ ਕਿਹਾ ਕਿ ਅੱਜ ਲੋਕ ਘਰਾਂ ਵਿੱਚ ਬੈਠੇ ਦੀਵੇ ਬਾਲ਼ਕੇ,ਪਟਾਕੇ ਅਤੇ ਆਤਿਸ਼ਵਾਜੀਆਂ ਚਲਾ ਕੇ ਜਸ਼ਨ ਮਨਾ ਰਹੇ ਹਨ,ਪਰ ਮੇਰੀ ਬਰਗਾੜੀ ਵਿੱਚ ਬੈਠੇ ਦੀ ਰੂਹ ਕੁਰਲਾ ਰਹੀ ਹੈ,ਜਿੱਥੇ ਤਿੰਨ ਸਾਲ ਪਹਿਲਾਂ ਪੰਥ ਦੋਖੀਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਕਰਕੇ  ਬਰਗਾੜੀ ਦੀਆਂ ਗਲੀਆਂ ਵਿੱਚ ਅੰਗ ਲੀਰੋ ਲੀਰ ਕਰਕੇ ਖਿਲਾਰ ਦਿੱਤੇ ਸਨਅਤੇ ਇਨਸਾਫ ਮੰਗਦੇ ਸਿੱਖਾਂ ਨੂੰ ਬਹਿਬਲ ਕਲਾਂ,ਕੋਟਕਪੂਰਾ ਵਿਖੇ ਗੋਲੀਆਂ ਮਾਰ ਕੇ ਦੋ ਸਿੱਖਾਂ ਨੂੰ ਸ਼ਹੀਦ ਅਤੇ ਅਨੇਕਾਂ ਨੂੰ ਜਖਮੀ ਕਰ ਦਿੱਤਾ ਸੀ, ਇੰਜ ਕਰਕੇ ਪੰਥ ਦੋਖੀਆਂ ਨੇ ਕੌਮ ਦੀ ਅਣਖ ਗੈਰਤ ਨੂੰ ਲਲਕਾਰਿਆ ਸੀ,ਇਸ ਸਾਰੇ ਵਰਤਾਰੇ ਦੇ ਦੋਸੀ ਅੱਜ ਸੰਸਾਰ ਦੇ ਸਾਹਮਣੇ ਹਨ,ਪਰ ਪੰਜਾਬ ਅਤੇ ਕੇਂਦਰ ਸਰਕਾਰ ਦੋਸੀਆਂ ਨੂੰ ਸਜ਼ਾ ਦੇਣ ਦੀ ਬਜਾਏ ਬਚਾਉਣ ਵਿੱਚ ਲੱਗੀ ਹੈ।

ਉਹਨਾਂ ਅੱਗੇ ਕਿਹਾ ਕਿ ਮੈ ਗੁਰੂ ਘਰ ਦਾ ਸੇਵਾਦਾਰ ਹੋਣ ਦੇ ਨਾਤੇ ਆਪ ਦੇ ਧਿਆਨ ਵਿੱਚ ਲਿਆਉਣਾ ਚਾਹੁੰਦਾ ਹਾਂ ਕਿ ਘਿਨਾਉਣੇ ਘਟਨਾਕ੍ਰਮ ਨੂੰ ਲੈ ਕੇ ਬਰਗਾੜੀ ਇਨਸਾਫ ਮੋਰਚਾ ਇੱਕ ਜੂਨ 2018 ਤੋ ਸੁਰੂ ਕੀਤਾ ਗਿਆ ਸੀ ਜੋ ਆਪ ਸਭ ਦੇ ਸਹਿਛੋਗ ਨਾਲ ਪੁਰਅਮਨ ਸਾਂਤਮਈ ਤਰੀਕੇ ਨਾਲ 160ਵੇਂ ਦਿਨ ਵਿੱਚ ਪਰਵੇਸ਼ ਕਰ ਗਿਆ ਹੈ।ਭਾਂਵੇ ਸਰਕਾਰਾਂ ਇਨਸਾਫ ਦੇਣ ਤੋ ਇਨਕਾਰੀ ਹਨ,ਪਰ ਅਸੀ ਸਿੱਖੀ ਸਿਦਕ ਨਾਲ ਆਪਣੇ ਸਿਰੜ ਤੇ ਕਾਇਮ ਹਾਂ।ਉਹਨਾਂ ਕਿਹਾ ਕਿ ਮੈ ਸਿੱਖ ਕੌਂਮ ਨੂੰ ਭਰੋਸਾ ਦੇਣਾ ਚਾਹੁੰਦਾ ਹਾਂ ਕਿ ਅਸੀ ਸਿੱਖੀ ਸਿਦਕ ਨਾਲ ਜਾਬਤੇ ਵਿੱਚ ਰਹਿੰਦੇ ਹੋਏ ਪੂਰੀ ਦ੍ਰਿੜਤਾ ਨਾਲ ਸੰਘਰਸ਼ ਕਰਾਂਗੇ ਤੇ ਹਰ ਹਾਲਤ ਵਿੱਚ ਇਨਸਾਫ ਲੈਕੇ ਰਹਾਂਗੇ।ਮੈਨੂੰ ਪੂਰਨ ਭਰੋਸਾ ਹੈ ਕਿ ਤੁਹਾਡੀ ਸੁਰਤੀ ਵੀ ਮੇਰੇ ਵਾਂਗ ਹੀ ਕੁਰਲਾ ?ਹੀ ਹੋਵੇਗੀ ਅਤੇ ਬਰਗਾੜੀ ਵਿੱਚ ਜਖਮੀ ਕੀਤੇ ਸਬਦ ਗੁਰੂ ਦੇ ਅੰਗਾਂ ਦੀ ਪੀੜਾ ਦਾ ਸੰਤਾਪ ਭੋਗ ਰਹੀ ਹੋਵੇਗੀ।ਉਹਨਾਂ ਕਿਹਾ ਕਿ ਸਮਾਜਿਕ ਕੁਰੀਤੀਆਂ ਦਾਜ ਦਹੇਜ,ਜਾਤ ਪਾਤ,ਊਚ ਨੀਚਤਾ,ਸਾਦੀ ਗਮੀਆਂ ਦੇ ਵਾਧੂ ਖਰਚੇ,ਪਤਿਤਪੁਣਾ,ਨਸ਼ਿਆਂ ਦਾ ਸੇਵਨ ਛੱਡਕੇ ਖੰਡੇ ਬਾਟੇ ਦਾ ਅਮ੍ਰਿਤ ਛਕ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਕੇ ਅਤੇ ਬੱਚਿਆਂ ਨੂੰ ਉੱਚ ਵਿੱਦਿਆ ਦੇਕੇ, ਆਪਸੀ ਗਿਲੇ ਸ਼ਿਕਵੇ ਵਖਰੇਵੇਂ ਛੱਡਕੇ ਪੰਥਕ ਏਕਤਾ ਦੇ ਰੂਪ ਵਿੱਚ ਗੁਰੂ ਅੱਗੇ ਅਰਦਾਸ ਕਰੀਏ ਕਿ ਸਿੱਖ ਕੌਂਮ ਵੱਲੋਂ ਗੁਰੂ ਆਸ਼ੇ ਅਨੁਸਾਰ ਲਾ? ਗਏ ਬਰਗਾੜੀ ਇਨਸਾਫ ਮੋਰਚੇ ਨੂੰ ਫਤਿਹ ਨਸੀਬ ਹੋਵੇ।ਪੰਥ ਦੋਖੀਆਂ ਅਤੇ ਬੇਦੋਸੇ ਸਿੰਘਾਂ ਦੇ ਕਾਤਲਾਂ ਨੂੰ ਦੰਡ ਮਿਲੇ,ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖ ਬੰਦੀਆਂ ਨੂੰ ਤੁਰੰਤ ਰਿਹਾਈ ਮਿਲੇ,ਗੁਰੂ ਖਾਲਸੇ ਦੀ ਜੈ ਜੈ ਕਾਰ ਹੋਵੇ,ਕਲਾ ਵਾਹਿਗੁਰੂ ਦੀ ਵਰਤੇ ਅਤੇ ਸਰਬੱਤ ਦਾ ਭਲਾ ਹੋਵੇ।ਮੋਰਚੇ ਵਿੱਚ ਹਾਜਰ ਸਿੱਖ ਸੰਗਤਾਂ ਵੱਲੋਂ ਜੈਕਾਰਿਆਂ ਦੀ ਗੂੰਜ ਨਾਲ ਸੰਦੇਸ਼ ਨੂੰ ਪ੍ਰਵਾਨ ਕੀਤਾ ਗਿਆ।

Unusual
bargari
Protest
Sikhs
Bhai Dhian Singh Mand
youtube, Buying a new car? Want help? Find some expert advice on how to select the best car for your requirements. , A wide range of car insurance providers and products are available in the market today. We help you know them a little better and also choose the most suitable product for your need. . Tyres are the only point of contact between the car and road, so even slightest deviation can directly affect performance, efficiency, comfort and even safety. Know your tyres better with the CarWale tyre guide. . Used car buying is a very complicated process, so who better than CarWale as your guide? Here are few steps and guidelines to help you get the best deal. . Comedy Dangal, Maruti Suzuki Swift Dzire, Automobile, Chevorlet, Hyundai Verna, i20 To cash-in on the festive season, Maruti Suzuki has introduced the Alto 800 Utsav Edition in the country. The new Utsav Edition model is based on the VXi (O) variant of the Alto 800. Changes are limited to cosmetic detailing, while mechanically it continues to be powered by the existing petrol engine. On the pricing aspect, the Utsav Edition is priced at Rs 3.94 lakhs, which is Rs 20,000 more than the regular VXi (O) which is priced at Rs 3.74 lakhs (ex-showroom, Delhi). To distinguish it from a regular version, the Alto 800 Utsav Edition gets body decals on the sides, ORVM cover garnish, door seal guard and reverse parking sensors. The vehicle also gets chrome strips below the tail lamps, bumpers and lower lip of the hood. The interior gets all-black upholstery with red strip. Maruti Suzuki dealers in the country are also offering additional discounts of up to Rs 25,000 along with additional exchange bonus to boost sales during the festive season. Mechanically, the Maruti Suzuki Alto 800 is powered by a 0.8-litre petrol engine that generates 48bhp of power at 6000rpm and 69Nm of torque at 3500rpm. The modest engine comes mated to a five-speed manual transmission. The entry-level vehicle is also available in a CNG option which generates 40bhp of power. The Alto 800 from Maruti Suzuki competes against the likes of the Renault Kwid and Hyundai Eon in India.