ਕਰਤੇ ਦਾ ਉਪਾਸ਼ਕ, ਕਿਰਤ ਤੋਂ ਦੂਰ ਕਿਉਂ?

'ਕਿਰਤ' ਸਿਧਾਂਤ ਦਾ ਮੂਲ ਆਧਾਰ ਰੱਬ ਦਾ ਕਰਤਾਰੀ ਗੁਣ ਹੈ। ਉਹ ਸਰਬ-ਸਮਰੱਥ ਸਾਰੇ ਬ੍ਰਹਿਮੰਡੀ ਪਸਾਰੇ ਦਾ ਕਰਤਾ ਹੋਣ ਕਰਕੇ, ਇਕ ਵੱਡਾ ਕਿਰਤੀ ਭਾਵ ਮਹਾਂ-ਕਿਰਤੀ ਹੈ ਜਿਸ ਦੀ ਕਾਰਜ-ਪ੍ਰਣਾਲੀ ਵਿੱਚ ਨਾ ਦਿਨ ਦੇਖਿਆ ਜਾਂਦਾ ਹੈ, ਨਾ ਰਾਤ, ਨਾ ਕੋਈ ਛੁੱਟੀ ਹੈ, ਨਾ ਕੋਈ ਐਤਵਾਰ। ਬ੍ਰਹਿਮੰਡ ਵਿੱਚ ਤਿੰਨ ਕੰਮ ਇੱਕੋ ਸਮੇਂ ਹੋ ਰਹੇ ਹਨ। ਚੀਜ਼ਾਂ ਪੈਦਾ ਹੋ ਰਹੀਆਂ ਹਨ, ਵਿਕਾਸ ਕਰ ਰਹੀਆਂ ਹਨ ਅਤੇ ਖ਼ਤਮ ਹੋ ਰਹੀਆਂ ਹਨ। ਇਹ ਵਰਤਾਰਾ ਅਨੰਤ ਸਮੇਂ ਤੋਂ ਲਗਾਤਾਰ ਵਰਤ ਰਿਹਾ ਹੈ। ਬ੍ਰਹਿਮੰਡੀ ਰਚਨਾ ਦੇ ਮੁੱਢ ਤੋਂ ਲੈ ਕੇ ਹੁਣ ਤੱਕ ਰੱਬ ਕਦੇ ਇਕ ਪਲ ਵੀ ਵਿਹਲਾ ਨਹੀਂ ਹੋਇਆ ਅਤੇ ਨਾ ਹੀ ਕਦੇ ਇਸ ਲੰਮੀ ਕਾਰਜਸ਼ੀਲਤਾ ਤੋਂ ਉਕਤਾਇਆ ਹੈ। ਇਸੇ ਕਿਰਤੀ ਸੁਭਾਅ ਨੂੰ ਜਾਣ ਕੇ ਗੁਰੂ ਨਾਨਕ ਸਾਹਿਬ ਨੇ ਉਸ ਨੂੰ ਕਰਤਾ/ਕਰਤਾਰ ਆਖਿਆ ਹੈ। ਮਨੁੱਖ, ਉਸ ਕਰਤਾਰ ਦਾ ਅੰਸ਼ ਹੋਣ ਕਾਰਣ, ਇਸ ਗੁਣ ਤੋਂ ਸੱਖਣਾ ਨਹੀਂ ਹੋ ਸਕਦਾ ਪਰ ਹਉਮੈ-ਗ੍ਰਸਤ ਹੋਣ ਕਾਰਨ ਮਨੁੱਖ ਆਪਣੇ ਆਪ ਨੂੰ ਮੂਲ ਸਰੋਤ ਤੋਂ ਵੱਖਰਾ ਸਮਝਦਾ ਹੋਇਆ, ਅਜਿਹੇ ਰੱਬੀ ਗੁਣਾਂ ਤੋਂ ਸੱਖਣਾ ਰਹਿ ਜਾਂਦਾ ਹੈ। ਜਦ ਮਨੁੱਖ ਆਪਣੇ ਮੂਲ ਸਰੂਪ ਦੀ ਪਛਾਣ ਕਰ ਲੈਂਦਾ ਹੈ ਤਾਂ ਸਾਰੇ ਰੱਬੀ ਗੁਣ ਸਹਜ-ਸੁਭਾਅ ਹੀ ਉਸ ਦੇ ਅੰਦਰੋਂ ਹੀ ਪ੍ਰਗਟ ਹੋ ਜਾਂਦੇ ਹਨ, ਕਿਰਤ ਵਾਲਾ ਕਰਤਾਰੀ ਗੁਣ ਵੀ। ਰੱਬ ਨਾਲ ਮਿਲੇ ਪੁਰਖ ਤਾਂ 'ਰੱਬ ਵਰਗੇ' ਹੀ ਹੁੰਦੇ ਹਨ। ਜੇ ਰੱਬ ਦਿਆਲੂ, ਕਿਰਪਾਲੂ ਨਿਰਭਉ ਤੇ ਨਿਰਵੈਰ ਹੈ ਤਾਂ ਉਸ ਦੀ ਭਗਤੀ ਕਰਨ ਵਾਲਾ ਵੀ ਅਜਿਹਾ ਹੀ ਹੋਵੇਗਾ, ਉਹ ਜ਼ਾਲਮ, ਬੇਰਹਿਮ, ਵੈਰ-ਭਾਵਨਾ ਵਾਲਾ, ਝਗੜਾਲੂ, ਈਰਖਾਲੂ, ਬਦਲੇਖੋਰ ਨਹੀਂ ਹੋ ਸਕਦਾ। ਉਹ ਕਿਸੇ ਨੂੰ ਵੀ ਨਫ਼ਰਤ ਨਹੀਂ ਕਰਦਾ, ਇੱਥੋਂ ਤੱਕ ਕਿ ਜਿਹੜੇ ਰੱਬ ਦੀ ਹੋਂਦ ਤੋਂ ਮੁਨਕਰ ਹੁੰਦੇ ਹਨ, ਉਨ੍ਹਾਂ ਨੂੰ ਵੀ ਨਹੀਂ। ਉਹ ਮਿੱਠ ਬੋਲੜਾ ਅਤੇ ਰੂਹਾਨੀ ਪ੍ਰੇਮ ਵਿੱਚ ਰੰਗਿਆ ਹੋਇਆ ਹੈ।

ਉਹ ਹੱਕ, ਸੱਚ ਤੇ ਨਿਆਂ ਲਈ ਮਰ-ਮਿਟਣ ਵਾਲਾ ਜੁਝਾਰੂ ਹੁੰਦਾ ਹੈ। ਉਹ ਵਿਹਲੜ, ਕੰਮਚੋਰ ਅਤੇ ਨਿਕੰਮਾ ਨਹੀਂ ਹੁੰਦਾ, ਕਿਉਂਕਿ ਜਿਸ ਰੱਬ ਦੀ ਉਹ ਭਗਤੀ ਕਰਦਾ ਹੈ, ਉਹ ਖੁਦ ਨਿਰੰਤਰ ਕਾਰ ਵਿੱਚ ਲੀਨ ਰਹਿਣ ਵਾਲਾ, ਅਸੀਮ ਸਮਰੱਥਾ ਵਾਲਾ ਮਹਾਂ-ਕਿਰਤੀ ਹੈ। ਕਹਿਣ ਤੋਂ ਭਾਵ, ਰੱਬ (ਕਰਤਾਰ) ਦਾ ਸਿਮਰਨ ਕਰਨ ਵਾਲਾ ਅਥਵਾ ਭਗਤੀ ਕਰਨ ਵਾਲਾ ਮਨੁੱਖ ਦੂਜਿਆਂ ਦੀ ਮਿਹਨਤ 'ਤੇ ਨਹੀਂ ਪਲਦਾ। ਅਜਿਹਾ ਕਰਨ ਨੂੰ ਉਹ ਪਰਾਇਆ ਹੱਕ ਖਾਣ ਦੇ ਤੁਲ ਸਮਝਦਾ ਹੈ। ਆਪਣੇ ਆਲੇ-ਦੁਆਲੇ ਸਮਾਜ ਵਿੱਚ ਨਜ਼ਰ ਮਾਰ ਕੇ ਦੇਖੀਏ ਕਿ ਬਰਸਾਤੀ ਖੁੰਭਾਂ ਵਾਂਗ ਪੈਦਾ ਹੋਏ ਵੱਖ-ਵੱਖ ਮੱਤ-ਮਤਾਂਤਰਾਂ ਦੇ ਅਖੌਤੀ ਸਾਧਾਂ-ਸੰਤਾਂ, ਪੁਜਾਰੀਆਂ, ਜੋਤਸ਼ੀਆਂ, 'ਸਿਆਣਿਆ', ਧਰਮ-ਪ੍ਰਚਰਕਾਂ, ਧਰਮ 'ਤੇ ਟੇਕ ਰੱਖਣ ਵਾਲੇ ਰਾਜਨੀਤੀਵਾਨਾਂ ਵਿੱਚੋਂ ਕਿੰਨੇ ਕੁ ਲੋਕ ਸਹੀ ਰੂਪ 'ਚ ਸੁੱਚੀ ਕਿਰਤ ਕਰਨ ਵਾਲੇ ਹਨ? ਕਿੰਨੇ ਕੁ ਕਿਰਤ ਕਰਕੇ ਢਿੱਡ ਭਰਨ ਵਾਲਿਆਂ 'ਤੇ ਨਿਰਭਰ ਹਨ ਜਾਂ ਉਨ੍ਹਾਂ ਤੋਂ ਖੋਹ ਕੇ ਖਾਣ (ਪਰਾਇਆ ਹੱਕ ਮਾਰਨ) ਵਾਲੇ ਹਨ? ਇਸ ਤਰ੍ਹਾਂ ਇਹ ਨਿਰਣਾ ਵੀ ਸੁਭਾਵਿਕ ਹੀ ਹੋ ਜਾਵੇਗਾ ਕਿ ਰੱਬ ਨੂੰ ਸੱਚੇ-ਸੁੱਚੇ ਮਨ ਨਾਲ ਮੰਨਣ ਵਾਲੇ ਲੋਕ ਕਿੰਨੇ ਕੁ ਹਨ? ਇੱਥੇ ਇਹ ਸਪੱਸ਼ਟ ਕਰ ਦੇਣਾ ਜ਼ਰੂਰੀ ਹੈ ਕਿ ਨਿੱਜੀ ਰੋਜ਼ੀ-ਰੋਟੀ ਦੇ ਮਸਲੇ, ਪਰਿਵਾਰਕ ਪਰਵਿਰਸ਼ ਤੋਂ ਲੈ ਕੇ 'ਸਰਬੱਤ ਦੇ ਭਲੇ' ਤੱਕ ਕਿਸੇ ਤਰ੍ਹਾਂ ਦਾ ਕੋਈ ਵੀ ਸਰੀਰਕ, ਮਾਨਸਿਕ ਕਾਰਜ ਸੁੱਚੀ ਕਿਰਤ ਅਖਵਾਏਗਾ, ਜੇ ਉਹ ਸੱਚੇ-ਸੁੱਚੇ ਉਦੇਸ਼, ਸੱਚੇ-ਸੁੱਚੇ ਸਾਧਨਾਂ ਅਤੇ ਸੱਚੀ-ਸੁੱਚੀ ਭਾਵਨਾ ਨਾਲ ਕੀਤਾ ਜਾਵੇ। ਇਹ ਵਿਚਾਰ ਕਿਰਤ ਦਾ ਇਵਜ਼ਾਨਾ ਲੈਣ ਦੀ ਮਨਾਹੀ ਨਹੀਂ ਕਰਦਾ। ਕਿਸਾਨ ਦਾ ਖੇਤੀ ਕਰਨਾ, ਮਜ਼ਦੂਰ ਦਾ ਮਜ਼ਦੂਰੀ ਕਰਨਾ, ਮੁਲਾਜ਼ਮ ਦਾ ਮੁਲਾਜ਼ਮਤ ਕਰਨਾ, ਰਾਜਨੀਤੀਵਾਨ ਦਾ ਰਾਜਨੀਤਕ ਸਰਗਰਮੀਆਂ ਕਰਨਾ ਸਭ ਸੁੱਚੀ ਕਿਰਤ ਹਨ, ਜੇ ਉਸ ਦੇ ਪਿੱਛੇ ਗ਼ਲਤ ਉਦੇਸ਼, ਗ਼ਲਤ ਭਾਵਨਾ ਨਾ ਹੋਵੇ ਅਤੇ ਗ਼ਲਤ ਸਾਧਨ ਨਾ ਵਰਤੇ ਜਾਣ। ਚੋਰੀ, ਠੱਗੀ, ਬੇਈਮਾਨੀ, ਧੋਖੇਬਾਜ਼ੀ, ਰਿਸ਼ਵਤਖੋਰੀ, ਸਮਗਲਿੰਗ, ਕਾਲਾ ਬਾਜ਼ਾਰੀ ਆਦਿ ਸਾਧਨਾਂ ਦੁਆਰਾ ਕੀਤੀ ਕਮਾਈ ਨੂੰ ਕਿਸੇ ਹਾਲਤ ਵਿੱਚ ਵੀ ਸੁੱਚੀ ਕਿਰਤ ਨਹੀਂ ਮੰਨਿਆ ਜਾ ਸਕਦਾ। ਸਾਡੇ ਸਮਾਜ ਵਿੱਚ ਵੱਖ ਵੱਖ ਮੱਤਾਂ ਦੇ ਲੱਖਾਂ ਧਰਮ-ਪ੍ਰਚਾਰਕ ਹੋਣ ਦੇ ਬਾਵਜੂਦ ਝੂਠ, ਬੇਈਮਾਨੀ, ਠੱਗੀ, ਰਿਸ਼ਵਤਖੋਰੀ, ਭ੍ਰਿਸ਼ਟਾਚਾਰ ਆਦਿ ਅਨੇਕਾਂ ਬੁਰਾਈਆਂ ਦਾ ਬੋਲਬਾਲਾ ਹੈ।

ਜੇ ਇਹ ਲੱਖਾਂ ਧਰਮ-ਪ੍ਰਚਾਰਕ ਰੱਬੀ ਗੁਣਾਂ ਦਾ ਪ੍ਰਚਾਰ ਕਰਦੇ ਹੁੰਦੇ ਤਾਂ ਇਹ ਦਾਅਵੇ ਨਾਲ ਕਿਹਾ ਜਾ ਸਕਦਾ ਹੈ ਕਿ ਬੁਰਾਈਆਂ ਅਤੇ ਕੁਰੀਤੀਆਂ ਦਾ ਏਨਾ ਤਾਣਾ-ਬਾਣਾ ਕਿਤੇ ਵੀ ਨਜ਼ਰ ਨਾ ਆਉਂਦਾ! ਪਰ ਦੁੱਖ ਦੀ ਗੱਲ ਇਹ ਹੈ ਕਿ ਰੱਬੀ ਗੁਣਾਂ ਤੋਂ ਸੱਖਣੇ ਪ੍ਰਚਾਰ ਨੇ ਇਨ੍ਹਾਂ ਬੁਰਾਈਆਂ ਵਿੱਚ ਸਗੋਂ ਹੋਰ ਵਾਧਾ ਕੀਤਾ ਹੈ। ਅੱਜ ਕੱਲ੍ਹ ਕੰਮ ਤੋਂ ਜੀਅ ਚੁਰਾਉਣ ਦਾ ਖ਼ਤਰਨਾਕ ਰੁਝਾਨ ਪੂਰੇ ਜੋਬਨ 'ਤੇ ਹੈ। ਇਕ ਪਾਸੇ ਨੌਜਵਾਨ ਵਰਗ ਬੇਰੁਜ਼ਗਾਰੀ ਕਾਰਨ ਨਿਰਾਸ਼ਤਾ ਦੀ ਦਲਦਲ ਵਿੱਚ ਨਿਘਰਦਾ ਜਾ ਰਿਹਾ ਹੈ ਜਦਕਿ ਦੂਜੇ ਪਾਸੇ ਰੁਜ਼ਗਾਰ-ਸ਼ੁਦਾ ਲੋਕ ਆਪਣੇ ਕੰਮ ਪ੍ਰਤੀ ਸੁਹਿਰਦ ਨਹੀਂ। ਇਸ ਨਿਰਾਸ਼ਾਜਨਕ ਹਾਲਤ ਲਈ ਸਭ ਤੋਂ ਵੱਡੇ ਜ਼ਿੰਮੇਵਾਰ ਰਾਜਸੀ ਲੋਕ ਹਨ, ਪਰ ਅਖੌਤੀ ਸਾਧ ਸੰਤ ਤੇ ਪੁਜਾਰੀ ਲੋਕ ਵੀ ਬਰਾਬਰ ਦੇ ਜ਼ਿੰਮੇਵਾਰ ਹਨ। ਵਿਚਾਰਨ ਵਾਲੀ ਗੱਲ ਹੈ ਕਿ ਸਾਡੇ ਅਖੌਤੀ ਸਾਧ-ਸੰਤ, ਪੁਜਾਰੀ ਅਤੇ ਰਾਜਨੀਤੀਵਾਨ ਕਿਹੜੀ ਕਿਰਤ ਕਰਦੇ ਹਨ? ਲੋਕਾਂ ਦੇ ਘਰਾਂ 'ਚੋਂ ਅੰਨ-ਧਨ ਦੀ ਜਬਰੀ ਉਗਰਾਹੀ ਰੱਬ ਦੇ ਭਗਤ ਤਾਂ ਕਦਾਚਿਤ ਨਹੀਂ ਕਰ ਸਕਦੇ। ਕੀ ਅਜਿਹਾ ਕਰਨਾ ਗੁਰਬਾਣੀ ਦੀ ਸਿੱਖਿਆ ਦੇ ਅਨੁਕੂਲ ਹੈ? ਗੁਰਬਾਣੀ ਵਿੱਚ ਤਾਂ ਸਗੋਂ ਥਾਂ-ਥਾਂ ਵਿਹਲੜ ਤੇ ਨਿਕੰਮੇ ਜੋਗੀਆਂ, ਸੰਨਿਆਸੀਆਂ, ਪੁਜਾਰੀਆਂ (ਬ੍ਰਾਹਮਣਾਂ, ਕਾਜ਼ੀਆਂ ਆਦਿ) ਦੀ ਸਖਤ ਨਿਖੇਧੀ ਕੀਤੀ ਗਈ ਹੈ, ਲੋਕਾਂ ਦੀ ਹੱਕ-ਹਲਾਲ ਦੀ ਕਮਾਈ ਨੂੰ ਲੁੱਟਣ ਵਾਲੇ ਰਾਜਨੀਤੀਵਾਨਾਂ ਨੂੰ ਲਾਹਨਤਾਂ ਪਾਈਆਂ ਗਈਆਂ ਹਨ। ਅੱਜ ਵੀ ਅਜਿਹੇ ਵਿਹਲੜਾਂ ਦੀ ਕਮੀ ਨਹੀਂ ਹੈ ਜਿਨ੍ਹਾਂ ਨੇ ਅਗਿਆਨਤਾ ਵਿੱਚ ਗ੍ਰਸੀ ਹੋਈ ਲੋਕਾਈ ਦਾ ਸਮਾਜਕ, ਆਰਥਿਕ, ਮਾਨਸਿਕ ਪੱਖੋਂ ਸ਼ੋਸ਼ਣ ਕਰਨ ਨੂੰ ਹੀ ਆਪਣਾ 'ਧਰਮ' ਸਮਝਿਆ ਹੋਇਆ ਹੈ। ਕਿਰਤ ਕਰਨਾ, ਮਨੁੱਖ ਦਾ ਮੂਲ ਸੁਭਾਅ ਅਤੇ ਰੱਬੀ ਬਖਸ਼ਿਸ਼ ਹੈ। ਆਓ, ਸਾਰੇ ਰਲ-ਮਿਲ ਕੇ ਵਿਹਲੜਪੁਣੇ, ਨਿਕੰਮੇਪਣ ਅਤੇ ਕੰਮਚੋਰ ਮਾਨਸਿਕਤਾ ਤੋਂ ਖਹਿੜਾ ਛੁਡਾਉਣ ਲਈ ਮਹਾਂ-ਕਿਰਤੀ (ਕਰਤਾਰ) ਤੋਂ ਅਗਵਾਈ ਲਈਏ!

Article
youtube, Buying a new car? Want help? Find some expert advice on how to select the best car for your requirements. , A wide range of car insurance providers and products are available in the market today. We help you know them a little better and also choose the most suitable product for your need. . Tyres are the only point of contact between the car and road, so even slightest deviation can directly affect performance, efficiency, comfort and even safety. Know your tyres better with the CarWale tyre guide. . Used car buying is a very complicated process, so who better than CarWale as your guide? Here are few steps and guidelines to help you get the best deal. . Comedy Dangal, Maruti Suzuki Swift Dzire, Automobile, Chevorlet, Hyundai Verna, i20 To cash-in on the festive season, Maruti Suzuki has introduced the Alto 800 Utsav Edition in the country. The new Utsav Edition model is based on the VXi (O) variant of the Alto 800. Changes are limited to cosmetic detailing, while mechanically it continues to be powered by the existing petrol engine. On the pricing aspect, the Utsav Edition is priced at Rs 3.94 lakhs, which is Rs 20,000 more than the regular VXi (O) which is priced at Rs 3.74 lakhs (ex-showroom, Delhi). To distinguish it from a regular version, the Alto 800 Utsav Edition gets body decals on the sides, ORVM cover garnish, door seal guard and reverse parking sensors. The vehicle also gets chrome strips below the tail lamps, bumpers and lower lip of the hood. The interior gets all-black upholstery with red strip. Maruti Suzuki dealers in the country are also offering additional discounts of up to Rs 25,000 along with additional exchange bonus to boost sales during the festive season. Mechanically, the Maruti Suzuki Alto 800 is powered by a 0.8-litre petrol engine that generates 48bhp of power at 6000rpm and 69Nm of torque at 3500rpm. The modest engine comes mated to a five-speed manual transmission. The entry-level vehicle is also available in a CNG option which generates 40bhp of power. The Alto 800 from Maruti Suzuki competes against the likes of the Renault Kwid and Hyundai Eon in India.