ਹੁਣ ਬਿ੍ਰਟਸ਼ ਫ਼ੌਜ ਵਿਚ ਵੀ ਬਣੇਗਾ ਸਿੱਖ ਰੈਜੀਮੈਂਟ

ਇੰਗਲੈਂਡ 24 ਫਰਵਰੀ (ਏਜੰਸੀਆਂ) ਬਿ੍ਰਟਿਸ਼ ਸੈਨਾ ਦੇ ਮੁਖੀ ਇਕ ਸਿੱਖ ਰੈਜੀਮੈਂਟ ਤਿਆਰ ਕਰਨਾ ਚਾਹੁੰਦੇ ਹਨ। ਬਿ੍ਰਟਿਸ਼ ਅਖ਼ਬਾਰ ਦਾ ਟੈਲੀਗ੍ਰਾਫ਼ ਨੇ ਇਕ ਮੰਤਰੀ ਦੇਹਵਾਲੇ ਨਾਲ ਕਿਹਾ ਹੈ ਕਿ ਚੀਫ ਆਫ ਜਨਰਲ ਸਟਾਫ਼ ਸਰ ਨਿਕ ਕਾਰਟਰ ਇਕ ਸਿੱਖ ਯੂਨਿਟ ਬਣਾਉਣਾਚਾਹੁੰਦੇ ਹਨ। ਜਿਸ ਵਿਚ ਸਿੱਖਾਂ ਦੀ ਸ਼ਾਨਾਮਤੀਆਂ ਪਰੰਪਰਾਵ ਹੋਵੇਗੀ। ਬਰਤਾਨੀਆਂ ਫੌਜ ਵਿਚ 19 ਵੀਂ ਸਦੀ ਵਿਚ ਹਜਾਰਾਂ ਸਿੱਖਾਂ ਨੇ ਨੌਕਰੀ ਕੀਤੀ ਸੀ। ਅਤੇ ਉਨਾਂ ਨੇ ਦੋਨੋ ਵਿਸ਼ਵ ਯੁੱਧਾਂ ਵਿਚ ਆਪਣੀ ਬਹਾਦਰੀ ਦੇ ਜੌਹਰ ਦਿਖਾਏ ਸਨ। ਉਨਾਂਵਿਚੋਂ 10 ਸਿੱਖਾਂ ਨੂੰ ਉਸ ਵੇਲੇ     ਦਾ ਗੌਰਵਮਈ ਇਨਾਮ ਵਿਕਟੋਰੀਆ ਕਰਾਸ ਮਿਲਿਆ ਸੀ।ਭਾਵੇਂ ਕਿ ਇਸ ਤਰਾਂ ਦਾ ਯਤਨਕੋਈ ਨਵਾਂ ਨਹੀਂ ਹੈ ਪਹਿਲਾਂ ਵੀ ਅਜਿਹਾ ਯਤਨ ਕੀਤਾ ਜਾ ਚੁੱਕਾ ਹੈ। ਜਿਸ ਨੂੰ ਬਰਤਾਨੀਆਂ ਦੇਰੱਖਿਆ ਮੰਤਰਾਲੇ ਨੇ ਖਾਰਜ ਕਰ ਦਿੱਤਾ ਸੀ । ਪਹਿਲਾਂ ਵੀ ਇਸ ਤਰਾਂ ਦੇ ਯਤਨਾਂ ਨੂੰ ਨਸਲਵਾਦੀ ਕਹਿ ਕੇ ਨਕਾਰਿਆ ਜਾ ਚੁੱਕਾ ਹੈ।ਇੰਗਲੈਂਡ ਦੇ ਸਾਬਕਾ ਰੱਖਿਆ ਮੰਤਰੀ ਨਿਕਾਲਸ ਸੋਮੀਜ਼ ਨੇ ਮੰਤਰੀਆਂ ਨੂੰ ਕਿਹਾ ਕਿ ਉਹ ਬੇਕਾਰ ਦੀਆਂ ਰਾਜਸੀ ਗੱਲਾਂ ਵਿਚ ਨਾ ਉਲਝਣ ਅਤੇ ਸਿੱਖ ਰੈਜੀਮੈਂਟ ਦੇਗਠਨ ਦੀ ਗੱਲ ਕਰਨ। ਉਹਨਾਂ ਦਾ ਕਹਿਣਾ ਸੀ ਕਿ ਸਿੱਖ ਰੈਜੀਮੈਂਟ ਬਣਨ ਨਾਲ ਬਰਤਾਨੀਆਂ ਫੌਜ ਵਿਚ ਪਾਈਆਂ ਜਾਣ ਵਾਲੀਆਂ ਕੁਰੀਤੀਆਂ ਖ਼ਤਮ ਹੋ ਜਾਣਗੀਆਂ।ਇਸਦੇ ਜਵਾਬ ਵਿਚ ਰੱਖਿਆ ਮੰਤਰੀ ਪਰੈਂਕ ਫੋਰਡ ਨੇ ਕਿਹਾ ਕਿ ਉਨਾਂ ਨੇ ਇਹ ਪ੍ਰਸਤਾਵ ਚੀਫ ਆਫ ਆਰਮੀ ਸਟਾਫ਼ ਕੋਲ ਭੇਜਿਆ ਹੈ ਉਹ ਇਸ ਮਾਮਲੇ ’ਤੇ ਵਿਚਾਰ ਕਰ ਰਹੇ ਹਨ। ਹੁਣ ਕੇਵਲ ਉਨਾਂ ਦੀ ਟਿੱਪਣੀ ਦੀ ਇੰਤਜਾਰ ਹੈ। ਉਨਾਂ ਇਹ ਵੀ ਕਿਹਾ ਕਿ ਇਹ ਗੱਲ ਦਮਦਾਰ ਹੈ। ਇਥੇਦੱਸਣਯੋਗ ਹੈ ਕਿ ਬਰਤਾਨਵੀ ਫੌਜ ਵਿਚ 160 ਸਿੱਖ ਹਨ ਇਨਾਂ ਵਿਚੋਂ 130 ਥਲ ਸੈਨਾ ਵਿਚ ਹਨ।ਸਮਝਿਆ ਜਾ ਰਿਹਾ ਹੈ ਕਿ ਪਹਿਲਾਂ ਇਕ ਸਿੱਖ ਕੰਪਨੀ ਬਣਾਈ ਜਾਵੇਗੀ ਅਤੇ ਫਿਰ ਸਿੱਖ ਰੈਜੀਮੈਂਟ ਪਰ ਇਸ ਕੰਮ ਵਿਚ ਬਹੁਤ ਵੱਡੀ ਰੁਕਾਵਟ ਹੈ ਕਿ ਬਰਤਾਨੀਆਂ ਦੀ ਫੌਜ ਕੋਲ ਬਜਟ ਬਹੁਤ ਘੱਟ ਹੈ। ਹੁਣ ਉਸ ਵਿਚ ਕਟੌਤੀ ਹੁੰਦੀ ਜਾ ਰਹੀ ਹੈ।

International